ਉਸ ਦੇ ਮਰਨ ਤੇ ਬਹੁਤਿਆਂ ਨੇ ਸੋਗ ਕੀਤਾ
ਜੈੱਸੀ ਬਾਰਨਜ਼ ਮੁੱਖ ਇਲੈਕਟ੍ਰੀਸ਼ੀਅਨ ਸੀ। ਇਸ ਸਾਲ ਦੀ 12 ਜਨਵਰੀ ਨੂੰ ਵਾਸ਼ਿੰਗਟਨ, ਡੀ. ਸੀ. ਦੀ ਇਕ ਸਰਕਾਰੀ ਇਮਾਰਤ ਵਿਚ ਕੰਮ ਕਰਦੇ ਹੋਏ ਜੈੱਸੀ ਜ਼ਖ਼ਮੀ ਹੋ ਕੇ ਮਰ ਗਿਆ। ਉਹ ਉੱਥੇ 1995 ਤੋਂ ਕੰਮ ਕਰ ਰਿਹਾ ਸੀ। ਇਕ ਮੈਨੇਜਰ ਨੇ ਕਿਹਾ: “ਸਾਰੇ ਜੈੱਸੀ ਨੂੰ ਪਿਆਰ ਕਰਦੇ ਸਨ।” ਪ੍ਰਬੰਧਕੀ ਹੈਸੀਅਤ ਵਿਚ ਕੰਮ ਕਰਦੀ ਇਕ ਔਰਤ ਨੇ ਜੈੱਸੀ ਬਾਰੇ ਕਿਹਾ: “ਉਹ ਅਜਿਹਾ ਇਨਸਾਨ ਸੀ ਜਿਸ ਨੂੰ ਤੁਸੀਂ ਇਕ ਵਾਰ ਮਿਲਣ ਤੋਂ ਬਾਅਦ ਭੁੱਲ ਨਹੀਂ ਸਕਦੇ ਸੀ।” ਇਸ ਔਰਤ ਨੇ ਦੇਖਿਆ ਕਿ “ਉਸ ਨੇ ਕਦੇ ਕਿਸੇ ਤੇ ਜ਼ੋਰ ਨਹੀਂ ਪਾਇਆ ਕਿ ਉਹ ਉਸ ਦੇ ਵਿਸ਼ਵਾਸਾਂ ਨੂੰ ਸਵੀਕਾਰ ਕਰੇ, ਪਰ ਜੇ ਉਹ ਕਿਸੇ ਨੂੰ ਗਾਲ੍ਹ ਕੱਢਦੇ ਹੋਏ ਸੁਣਦਾ ਸੀ, ਤਾਂ ਉਹ ਉਨ੍ਹਾਂ ਨੂੰ ਗਾਲ੍ਹਾਂ ਨਾ ਕੱਢਣ ਦੀ ਬੇਨਤੀ ਜ਼ਰੂਰ ਕਰਦਾ ਸੀ।”
ਜੈੱਸੀ 1993 ਵਿਚ ਯਹੋਵਾਹ ਦਾ ਗਵਾਹ ਬਣਿਆ ਸੀ ਅਤੇ ਉਹ 48 ਸਾਲਾਂ ਦਾ ਸੀ ਜਦੋਂ ਉਸ ਦੀ ਮੌਤ ਹੋਈ। ਦੋ ਸਰਕਾਰੀ ਅਫ਼ਸਰਾਂ ਨੇ ਜੈੱਸੀ ਦੀ ਪਤਨੀ ਮੋਰੀਨ ਨੂੰ ਬੁਲਾਇਆ ਅਤੇ ਉਹ ਉਨ੍ਹਾਂ ਨੂੰ 20 ਮਾਰਚ ਨੂੰ ਮਿਲਣ ਗਈ। ਉਸ ਨੇ ਉਨ੍ਹਾਂ ਦੋਹਾਂ ਨੂੰ ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ ਨਾਮਕ ਬ੍ਰੋਸ਼ਰ ਅਤੇ ਯਹੋਵਾਹ ਦੇ ਗਵਾਹ—ਇਸ ਨਾਂ ਦੇ ਪਿੱਛੇ ਸੰਗਠਨ (ਅੰਗ੍ਰੇਜ਼ੀ) ਨਾਮਕ ਵਿਡਿਓ ਦੀ ਇਕ-ਇਕ ਕਾਪੀ ਦਿੱਤੀ। ਦੋਵੇਂ ਆਦਮੀਆਂ ਨੇ ਇਨ੍ਹਾਂ ਤੋਹਫ਼ਿਆਂ ਲਈ ਉਸ ਦਾ ਬਹੁਤ ਧੰਨਵਾਦ ਕੀਤਾ। ਇਕ ਨੇ ਕਿਹਾ ਕਿ ਉਹ ਬਹੁਤ ਹੀ ਖ਼ੁਸ਼ ਸੀ ਕਿ ਉਹ ਉਨ੍ਹਾਂ ਨੂੰ ਮਿਲਣ ਆਈ ਕਿਉਂਕਿ ਕੁਝ ਹੀ ਸਮੇਂ ਪਹਿਲਾਂ ਉਸ ਦਾ ਪਿਤਾ ਗੁਜ਼ਰ ਗਿਆ ਸੀ ਅਤੇ ਆਪਣੇ ਪਿਤਾ ਦਾ ਵਿਛੋੜਾ ਝੱਲਣਾ ਉਸ ਲਈ ਬੜਾ ਹੀ ਔਖਾ ਸੀ।
ਸ਼ਾਇਦ ਤੁਸੀਂ ਵੀ ਕਿਸੇ ਨੂੰ ਜਾਣਦੇ ਹੋ ਜਿਸ ਨੂੰ ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ ਨਾਮਕ ਬ੍ਰੋਸ਼ਰ ਪੜ੍ਹ ਕੇ ਦਿਲਾਸਾ ਮਿਲ ਸਕਦਾ ਹੈ। ਜੇਕਰ ਤੁਸੀਂ ਇਸ ਬ੍ਰੋਸ਼ਰ ਦੀ ਇਕ ਕਾਪੀ ਲੈਣੀ ਚਾਹੁੰਦੇ ਹੋ, ਤਾਂ ਹੇਠਾਂ ਦਿੱਤੀ ਗਈ ਪਰਚੀ ਨੂੰ ਭਰ ਕੇ ਇਸ ਉੱਤੇ ਦਿੱਤੇ ਗਏ ਪਤੇ ਤੇ ਭੇਜੋ ਜਾਂ ਇਸ ਰਸਾਲੇ ਦੇ 5ਵੇਂ ਸਫ਼ੇ ਉੱਤੇ ਦਿੱਤੇ ਗਏ ਢੁਕਵੇਂ ਪਤੇ ਤੇ ਭੇਜੋ।
□ ਮੈਨੂੰ ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ ਬ੍ਰੋਸ਼ਰ ਦੀ ਇਕ ਕਾਪੀ ਭੇਜੋ।
□ ਕਿਰਪਾ ਕਰ ਕੇ ਮੇਰੇ ਕੋਲ ਕਿਸੇ ਨੂੰ ਮੁਫ਼ਤ ਬਾਈਬਲ ਅਧਿਐਨ ਕਰਾਉਣ ਲਈ ਭੇਜੋ।