ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 10/08 ਸਫ਼ਾ 31
  • ਕੋਆਟੀ ਨਾਲ ਜਾਣ-ਪਛਾਣ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੋਆਟੀ ਨਾਲ ਜਾਣ-ਪਛਾਣ
  • ਜਾਗਰੂਕ ਬਣੋ!—2008
  • ਮਿਲਦੀ-ਜੁਲਦੀ ਜਾਣਕਾਰੀ
  • ਬਾਈਬਲ ਬਦਲਦੀ ਹੈ ਜ਼ਿੰਦਗੀਆਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਜੰਗਲ ਵਿਚ ਬੱਚੇ ਦੀ ਦੇਖ-ਭਾਲ ਕਰਨੀ
    ਜਾਗਰੂਕ ਬਣੋ!—2001
  • ਪਰਮੇਸ਼ੁਰ ਦੀ ਬੁੱਧ ਦਿੱਸਦੀ ਕੁਦਰਤ ਵਿਚ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
ਜਾਗਰੂਕ ਬਣੋ!—2008
g 10/08 ਸਫ਼ਾ 31

ਕੋਆਟੀ ਨਾਲ ਜਾਣ-ਪਛਾਣ

ਬ੍ਰਾਜ਼ੀਲ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਜੰਗਲ ਵਿਚ ਤੁਸੀਂ ਸੈਰ ਦਾ ਮਜ਼ਾ ਲੈ ਰਹੋ। ਅਚਾਨਕ ਤੁਹਾਨੂੰ ਕੋਆਟੀਆਂ ਦਾ ਝੁੰਡ ਆਪਣੇ ਵੱਲ ਆਉਂਦਾ ਦਿਖਾਈ ਦਿੰਦਾ ਹੈ। ਤੁਹਾਡਾ ਦਿਲ ਜ਼ੋਰ-ਜ਼ੋਰ ਨਾਲ ਧੱਕ-ਧੱਕ ਕਰਨ ਲੱਗ ਪੈਂਦਾ ਹੈ। ਡਰੋ ਨਾ! ਭਾਵੇਂ ਕੋਆਟੀ ਕਦੀ-ਕਦਾਈਂ ਇਨਸਾਨ ਨੂੰ ਵੱਢਦੇ ਹਨ, ਪਰ ਉਨ੍ਹਾਂ ਦੀ ਨਜ਼ਰ ਤੁਹਾਡੇ ਹੱਥ ਵਿਚ ਫੜੇ ਬੈਗ ਤੇ ਹੈ। ਕੋਆਟੀ ਹਮੇਸ਼ਾ ਖਾਣੇ ਦੀ ਭਾਲ ਵਿਚ ਰਹਿੰਦੇ ਹਨ। ਉਹ ਕੀੜੇ-ਮਕੌੜੇ, ਕਿਰਲੀਆਂ, ਮੱਕੜੀਆਂ, ਚੂਹੇ, ਫਲ ਅਤੇ ਪੰਛੀਆਂ ਦੇ ਆਂਡੇ ਜੋ ਹੱਥ ਲੱਗਦਾ ਸਭ ਹਜ਼ਮ ਕਰ ਜਾਂਦੇ ਹਨ।

ਕੋਆਟੀ ਰੈਕੂਨ ਨਾਂ ਦੇ ਜਾਨਵਰ ਦੀ ਨਸਲ ਦਾ ਹੈ। ਪਰ ਇਸ ਦਾ ਸਰੀਰ, ਪੂੰਛ ਅਤੇ ਥੂਥਨੀ ਜ਼ਿਆਦਾ ਲੰਬੀ ਹੁੰਦੀ ਹੈ। ਇਸ ਦੇ ਸਰੀਰ ਦੀ ਲੰਬਾਈ ਥੂਥਨੀ ਤੋਂ ਲੈ ਕੇ ਪੂੰਛ ਤਕ 52 ਇੰਚ ਹੁੰਦੀ ਹੈ। ਇਹ ਥਣਧਾਰੀ ਜੀਵ ਆਮ ਤੌਰ ਤੇ ਦੱਖਣ-ਪੱਛਮੀ ਅਮਰੀਕਾ ਤੋਂ ਲੈ ਕੇ ਉੱਤਰੀ ਅਰਜਨਟੀਨਾ ਦੇ ਇਲਾਕਿਆਂ ਵਿਚ ਪਾਇਆ ਜਾਂਦਾ ਹੈ।

ਮਾਦਾ ਕੋਆਟੀਆਂ ਝੁੰਡਾਂ ਵਿਚ ਘੁੰਮਦੀਆਂ ਹਨ। ਇਕ ਝੁੰਡ ਵਿਚ 20 ਮਾਦਾ ਕੋਆਟੀਆਂ ਹੋ ਸਕਦੀਆਂ ਹਨ। ਪਰ ਨਰ ਕੋਆਟੀ ਇਕੱਲੇ ਘੁੰਮਦੇ ਹਨ। ਹਰ ਸਾਲ ਮੇਲ ਦੇ ਮੌਸਮ ਵਿਚ ਇਕ ਨਰ ਕੋਆਟੀ ਮਾਦਾ ਕੋਆਟੀਆਂ ਦੇ ਝੁੰਡ ਵਿਚ ਆ ਜਾਂਦਾ ਹੈ। 7-8 ਹਫ਼ਤਿਆਂ ਬਾਅਦ ਗਰਭਵਤੀ ਕੋਆਟੀ ਝੁੰਡ ਛੱਡ ਕੇ ਦਰਖ਼ਤ ਉੱਤੇ ਆਲ੍ਹਣਾ ਬਣਾ ਲੈਂਦੀ ਹੈ। ਇਕ ਕੋਆਟੀ ਦੇ ਤਿੰਨ ਜਾਂ ਚਾਰ ਬਲੂੰਗੜੇ ਹੁੰਦੇ ਹਨ। ਜਨਮ ਦੇਣ ਤੋਂ ਲਗਭਗ ਛੇ ਹਫ਼ਤਿਆਂ ਬਾਅਦ ਮਾਂ ਆਪਣੇ ਬਲੂੰਗੜਿਆਂ ਨੂੰ ਨਾਲ ਲੈ ਕੇ ਝੁੰਡ ਨਾਲ ਰਲ ਜਾਂਦੀ ਹੈ। ਬਲੂੰਗੜੇ ਨਿਰੇ ਰੂੰ ਦੇ ਬਾਵੇ ਲੱਗਦੇ ਹਨ।

ਜੰਗਲਾਂ ਵਿਚ ਘੁੰਮਦੇ ਹੋਏ ਕੋਆਟੀ ਹਵਾ ਨੂੰ ਸੁੰਘਦੇ ਰਹਿੰਦੇ ਹਨ ਅਤੇ ਪੰਜਿਆਂ ਨਾਲ ਮਿੱਟੀ ਪੁੱਟਦੇ ਰਹਿੰਦੇ ਹਨ। ਇਨ੍ਹਾਂ ਨੂੰ ਦੇਖ ਕੇ ਕਿਸਾਨਾਂ ਨੂੰ ਗੁੱਸਾ ਚੜ੍ਹ ਜਾਂਦਾ ਹੈ ਕਿਉਂਕਿ ਇਹ ਮੱਕੀ ਦੇ ਖੇਤ ਬਰਬਾਦ ਕਰ ਦਿੰਦੇ ਹਨ ਅਤੇ ਮੁਰਗੀਖਾਨਿਆਂ ਵਿਚ ਅੱਤ ਮਚਾ ਦਿੰਦੇ ਹਨ। ਇਹ ਸ਼ਿਕਾਰੀਆਂ ਦੇ ਹੱਥ ਆਸਾਨੀ ਨਾਲ ਨਹੀਂ ਆਉਂਦੇ। ਇਹ ਚਲਾਕ ਜਾਨਵਰ ਆਪਣੀ ਜਾਨ ਬਚਾਉਣ ਲਈ ਝੱਟ ਦਰਖ਼ਤਾਂ ਉੱਤੇ ਚੜ੍ਹ ਜਾਂਦੇ ਹਨ। ਇਹ ਬਚਣ ਲਈ ਇਕ ਹੋਰ ਤਰੀਕਾ ਵਰਤਦੇ ਹਨ। ਗੋਲੀ ਜਾਂ ਤਾੜੀਆਂ ਦੀ ਆਵਾਜ਼ ਸੁਣਦੇ ਸਾਰ ਇਹ ਜ਼ਮੀਨ ਤੇ ਮਰਿਆਂ ਵਾਂਗ ਪੈ ਜਾਂਦੇ ਹਨ। ਜਦ ਸ਼ਿਕਾਰੀ ਇਨ੍ਹਾਂ ਨੂੰ ਫੜਨ ਲਈ ਨੇੜੇ ਆਉਂਦਾ ਹੈ, ਤਾਂ ਇਹ ਦਬੀੜਾਂ ਲਾ ਕੇ ਭੱਜ ਜਾਂਦੇ ਹਨ।

ਜੇ ਕਦੇ ਤੁਸੀਂ ਬ੍ਰਾਜ਼ੀਲ ਆਓ, ਤਾਂ ਸ਼ਾਇਦ ਤੁਹਾਡੀ ਮੁਲਾਕਾਤ ਕੋਆਟੀਆਂ ਦੇ ਝੁੰਡ ਨਾਲ ਹੋਵੇ। ਡਰਿਓ ਨਾ! ਉਹ ਤੁਹਾਨੂੰ ਕੁਝ ਨਹੀਂ ਕਹਿਣਗੇ। ਪਰ ਜੇ ਤੁਸੀਂ ਉਨ੍ਹਾਂ ਨੂੰ ਕੁਝ ਖਾਣ ਲਈ ਦਿਓਗੇ, ਤਾਂ ਉਨ੍ਹਾਂ ਨੂੰ ਖ਼ੁਸ਼ੀ ਹੋਵੇਗੀ! (g 7/08)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ