ਮਾਪੇ ਕਿਵੇਂ ਮਦਦ ਕਰ ਸਕਦੇ ਹਨ?
ਅਮਰੀਕਾ ਦੀ ਇਕ ਕਾਲਜ ਵਿਚ ਵਿਦਿਆਰਥੀਆਂ ਨੂੰ ਪ੍ਰੇਰਿਆ ਜਾਂਦਾ ਹੈ: “ਹੱਦੋਂ ਵੱਧ ਮਿਹਨਤ ਕਰਨ ਲਈ ਤਿਆਰ ਹੋਵੋ।” ਆਪਣੀ ਮੰਜ਼ਲ ਤਕ ਪਹੁੰਚਣ ਲਈ ਕਈ ਨੌਜਵਾਨ ਆਪਣਾ ਪੂਰਾ ਜ਼ੋਰ ਲਾ ਦਿੰਦੇ ਹਨ। ਮੈਡਲਿਨ ਲਵਾਈਨ, ਜਿਸ ਦਾ ਜ਼ਿਕਰ ਪਿਛਲੇ ਲੇਖ ਵਿਚ ਕੀਤਾ ਗਿਆ ਸੀ, ਨੇ ਲਿਖਿਆ: “ਨੌਜਵਾਨ ਵਾਧੂ ਕਲਾਸਾਂ, ਸਕੂਲ ਤੋਂ ਬਾਅਦ ਖੇਡਾਂ ਜਾਂ ਹੋਰ ਕੰਮਾਂ, ਹਾਈ ਸਕੂਲ ਜਾਂ ਕਾਲਜ ਲਈ ਤਿਆਰੀ ਕਰਨ ਵਾਲੇ ਕੋਰਸਾਂ ਅਤੇ ਟਿਊਸ਼ਨਾਂ ਕਾਰਨ ਇੰਨੇ ਬਿਜ਼ੀ ਰਹਿੰਦੇ ਹਨ ਕਿ ਉਨ੍ਹਾਂ ਨੂੰ ਆਰਾਮ ਕਰਨ ਦੀ ਵੀ ਫੁਰਸਤ ਨਹੀਂ ਮਿਲਦੀ।” ਅਜਿਹੇ ਨੌਜਵਾਨਾਂ ਦੀ ਸਿਹਤ ਨੂੰ ਖ਼ਤਰਾ ਹੋ ਸਕਦਾ ਹੈ।
ਜੇ ਤੁਹਾਨੂੰ ਫ਼ਿਕਰ ਹੈ ਕਿ ਤੁਹਾਡੇ ਬੱਚੇ ਉੱਤੇ ਸਕੂਲ ਜਾਂ ਕਾਲਜ ਵਿਚ ਬਹੁਤ ਟੈਨਸ਼ਨ ਹੈ, ਤਾਂ ਜਾ ਕੇ ਪ੍ਰਿੰਸੀਪਲ, ਟੀਚਰਾਂ, ਜਾਂ ਸਲਾਹਕਾਰਾਂ ਨੂੰ ਮਿਲੋ। ਉਨ੍ਹਾਂ ਨੂੰ ਦੱਸੋ ਕਿ ਤੁਹਾਡੇ ਬੱਚੇ ਨਾਲ ਕੀ ਹੋ ਰਿਹਾ ਹੈ। ਤੁਹਾਨੂੰ ਇਸ ਤਰ੍ਹਾਂ ਕਰਨ ਦਾ ਪੂਰਾ ਹੱਕ ਹੈ।
ਬਾਈਬਲ ਮਾਪਿਆਂ ਨੂੰ ਤਾਕੀਦ ਕਰਦੀ ਹੈ ਕਿ ਉਹ ਆਪਣੇ ਬੱਚਿਆਂ ਵੱਲ ਪੂਰਾ ਧਿਆਨ ਦੇਣ। ਪੁਰਾਣੇ ਜ਼ਮਾਨੇ ਵਿਚ ਮੂਸਾ ਨੇ ਇਸਰਾਏਲੀ ਮਾਪਿਆਂ ਨੂੰ ਕਿਹਾ ਸੀ: “ਤੁਸੀਂ [ਪਰਮੇਸ਼ੁਰ ਦੇ ਹੁਕਮ] ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।”—ਬਿਵਸਥਾ ਸਾਰ 6:7.
ਤੁਹਾਡਾ ਫ਼ਰਜ਼ ਬਣਦਾ ਹੈ ਕਿ ਤੁਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਵਿਚ ਦਿਲਚਸਪੀ ਲਓ। ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਨਾ ਸਿਰਫ਼ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ, ਪਰ ਤੁਸੀਂ ਉਨ੍ਹਾਂ ਨੂੰ ਸਹਾਰਾ ਵੀ ਦੇ ਰਹੇ ਹੋ। ਤੁਹਾਡੀ ਮਦਦ ਨਾਲ ਸਕੂਲ ਵਿਚ ਤੁਹਾਡੇ ਬੱਚਿਆਂ ਦੀ ਟੈਨਸ਼ਨ ਜ਼ਰੂਰ ਘਟੇਗੀ। (g09 04)
[ਸਫ਼ਾ 9 ਉੱਤੇ ਕੈਪਸ਼ਨ]
ਆਪਣੇ ਬੱਚਿਆਂ ਦੀ ਟੈਂਸ਼ਨ ਬਾਰੇ ਟੀਚਰਾਂ ਅਤੇ ਸਲਾਹਕਾਰਾਂ ਨਾਲ ਗੱਲ ਕਰੋ