ਪਿਛਲੀ ਜਿਲਦ
ਸਭ ਤੋਂ ਪੁਰਾਣਾ ਮਾਨਵੀ ਪ੍ਰਬੰਧ ਹੈ, ਪਰ ਅੱਜ-ਕੱਲ੍ਹ ਇਹ ਮੁਸੀਬਤ ਵਿਚ ਹੈ। ਕਿਸ਼ੋਰਾਂ ਦੁਆਰਾ ਨਸ਼ੀਲੀਆਂ ਦਵਾਈਆਂ ਦੀ ਕੁਵਰਤੋਂ ਅਤੇ ਅਨੈਤਿਕਤਾ ਵਿਚ ਭਿਆਨਕ ਵਾਧਾ ਦੇਖਿਆ ਜਾ ਰਿਹਾ ਹੈ। ਲੋਕ ਤਲਾਕ ਅਤੇ ਪਰਿਵਾਰਕ ਹਿੰਸਾ ਦੀ ਬੁਰਾਈ ਅਨੁਭਵ ਕਰ ਰਹੇ ਹਨ। ਇਕੱਲੇ ਮਾਪਿਆਂ ਵਾਲੇ ਪਰਿਵਾਰਾਂ ਦੀ ਬੇਹਿਸਾਬ ਗਿਣਤੀ ਦੇਖੀ ਜਾ ਰਹੀ ਹੈ। ਇਨ੍ਹਾਂ ਅਤੇ ਹੋਰ ਗੰਭੀਰ ਮੁਸ਼ਕਲਾਂ ਦੇ ਕਾਰਨ ਕਈ ਸੋਚਦੇ ਹਨ ਕਿ ਪਰਿਵਾਰਕ ਜੀਵਨ ਕਦੇ ਬਚੇਗਾ ਜਾਂ ਨਹੀਂ।
ਕੀ ਪਰਿਵਾਰ ਆਪਣੇ ਮੈਂਬਰਾਂ ਵਾਸਤੇ ਹਾਲੇ ਵੀ ਇਕ ਸਥਿਰ ਅਤੇ ਪਰਵਰਿਸ਼ ਕਰਨ ਵਾਲਾ ਮਾਹੌਲ ਹੋ ਸਕਦਾ ਹੈ? ਜੀ ਹਾਂ, ਜੇ ਪਰਿਵਾਰ ਦੇ ਮੈਂਬਰ ਪਰਿਵਾਰਕ ਖ਼ੁਸ਼ੀ ਦਾ ਅਸਲੀ ਰਾਜ਼ ਜਾਣਦੇ ਹਨ। ਇਹ ਰਾਜ਼ ਗੁਪਤ ਨਹੀਂ ਹੈ। ਕਈ ਸਦੀਆਂ ਦੌਰਾਨ ਇਸ ਨੂੰ ਅਜ਼ਮਾ ਕੇ ਦੇਖਿਆ ਗਿਆ ਹੈ। ਇਹ ਰਾਜ਼ ਕੀ ਹੈ? ਇਹ ਪੁਸਤਕ, ਪਰਿਵਾਰਕ ਖ਼ੁਸ਼ੀ ਦਾ ਰਾਜ਼, ਜਵਾਬ ਦਿੰਦੀ ਹੈ। ਇਹ ਚੰਗੇ ਉਦਾਹਰਣ ਵੀ ਦਿੰਦੀ ਹੈ ਕਿ ਇਹ “ਰਾਜ਼” ਪਰਿਵਾਰ ਦੇ ਕਈ ਔਖੇ ਮਾਮਲਿਆਂ ਨੂੰ ਕਿਸ ਤਰ੍ਹਾਂ ਸੁਲਝਾ ਸਕਦਾ ਹੈ। ਕੀ ਅੱਜ ਅਜਿਹਾ ਕੋਈ ਹੈ ਜਿਸ ਨੂੰ ਅਜਿਹੀ ਜਾਣਕਾਰੀ ਨਹੀਂ ਚਾਹੀਦੀ?