ਗੀਤ 112
ਸ਼ਾਂਤੀ ਦਾ ਪਰਮੇਸ਼ੁਰ ਯਹੋਵਾਹ
- 1. ਵਾਅਦਾ ਯਹੋਵਾਹ ਦਾ - ਮਨ ਦੀ ਸ਼ਾਂਤੀ ਦੇਵੇਗਾ - ਸਾਡੀ ਦੁਆ, ਸ਼ਕਤੀ ਦੇਵੀਂ - ਮਨ ਦਾ ਸਾਗਰ ਰਹੇ ਸ਼ਾਂਤ - ਵਿਚੋਲਾ ਹੈ ਬੇਟਾ - ਕਰਾਈ ਸਾਡੀ ਸੁਲ੍ਹਾ - ਅਸੀਂ ਤੇਰੇ ਬਣ ਗਏ ਦੋਸਤ - ਮਿਲ ਗਿਆ ਸ਼ਾਂਤੀ ਦਾ ਰਾਹ 
- 2. ਬਾਣੀ ਦਾ ਉਜਾਲਾ - ਜ਼ਿੰਦਗੀ ਦਿੰਦਾ ਰੁਸ਼ਨਾ - ਕਾਲੀ ਰਾਤ ਦਾ ਹਾਕਮ ਸ਼ੈਤਾਨ - ਰੱਬ ਤੂੰ ਸ਼ਾਂਤੀ ਦਾ ਸੋਮਾ - ਨੇੜੇ ਹੈ ਉਹ ਜਹਾਨ - ਛਾਵੇਗਾ ਅਮਨ-ਅਮਾਨ - ਸਾਡੇ ਦਿਲਾਂ ʼਤੇ ਕਰੇ ਰਾਜ - ਤੇਰੀ ਸ਼ਾਂਤੀ ਬੇਹਿਸਾਬ 
- 3. ਕਾਇਨਾਤ ਦੀ ਹਰੇਕ ਸ਼ੈਅ - ਹੋਣ ਫ਼ਰਿਸ਼ਤੇ ਜਾਂ ਇਨਸਾਨ - ਕਾਇਮ ਏਕਤਾ ਦੀ ਹੈ ਡੋਰੀ - ਸ਼ਾਹੀ ਰਾਜ ਕਰਦੇ ਐਲਾਨ - ਸੁਨਹਿਰਾ ਯੁਗ ਆਵੇ - ਹਟੇ ਜ਼ੁਲਮਾਂ ਦੀ ਤਲਵਾਰ - ਬੇਤਾਬੀ ਨਾਲ ਇੰਤਜ਼ਾਰ ਹੈ - ਖਿੜੇ ਸ਼ਾਂਤੀ ਦੀ ਬਹਾਰ 
(ਜ਼ਬੂ. 4:8; ਫ਼ਿਲਿ. 4:6, 7; 1 ਥੱਸ. 5:23 ਵੀ ਦੇਖੋ।)