ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • bhssm ਸਫ਼ਾ 11
  • 11. ਇੰਨੇ ਜ਼ਿਆਦਾ ਦੁੱਖ ਕਿਉਂ ਹਨ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 11. ਇੰਨੇ ਜ਼ਿਆਦਾ ਦੁੱਖ ਕਿਉਂ ਹਨ?
  • ਖ਼ਾਸ ਗੱਲਾਂ ਅਸੀਂ ਬਾਈਬਲ ਤੋਂ ਕੀ ਸਿੱਖ ਸਕਦੇ ਹਾਂ?
ਖ਼ਾਸ ਗੱਲਾਂ ਅਸੀਂ ਬਾਈਬਲ ਤੋਂ ਕੀ ਸਿੱਖ ਸਕਦੇ ਹਾਂ?
bhssm ਸਫ਼ਾ 11

11. ਇੰਨੇ ਜ਼ਿਆਦਾ ਦੁੱਖ ਕਿਉਂ ਹਨ?

1 ਯਹੋਵਾਹ ਸਾਡੇ ʼਤੇ ਦੁੱਖ ਨਹੀਂ ਲਿਆਉਂਦਾ

“ਏਹ ਪਰਮੇਸ਼ੁਰ ਤੋਂ ਦੂਰ ਹੋਵੇ ਕਿ ਉਹ ਦੁਸ਼ਟਪੁਣਾ ਕਰੇ, ਨਾਲੇ ਸਰਬ ਸ਼ਕਤੀਮਾਨ ਤੋਂ ਕਿ ਉਹ ਬੁਰਿਆਈ ਕਰੇ!”—ਅੱਯੂਬ 34:10

ਦੁਨੀਆਂ ਵਿਚ ਇੰਨੇ ਦੁੱਖ ਕਿਉਂ ਹਨ?

  • 1 ਯੂਹੰਨਾ 5:19

    ਸ਼ੈਤਾਨ ਇਸ ਦੁਨੀਆਂ ਦਾ ਰਾਜਾ ਹੈ।

  • ਉਪਦੇਸ਼ਕ ਦੀ ਪੋਥੀ 8:9

    ਇਨਸਾਨ ਹੀ ਇਨਸਾਨ ਨੂੰ ਦੁੱਖ ਦਿੰਦੇ ਹਨ।

  • ਉਪਦੇਸ਼ਕ ਦੀ ਪੋਥੀ 9:11

    ਗ਼ਲਤ ਸਮੇਂ ਅਤੇ ਗ਼ਲਤ ਜਗ੍ਹਾ ʼਤੇ ਹੋਣ ਕਰਕੇ ਕਈ ਵਾਰ ਲੋਕਾਂ ʼਤੇ ਦੁੱਖ ਆਉਂਦੇ ਹਨ

  • 1 ਪਤਰਸ 5:7

    ਯਹੋਵਾਹ ਲੋਕਾਂ ਨੂੰ ਬਹੁਤ ਪਿਆਰ ਕਰਦਾ ਹੈ। ਉਨ੍ਹਾਂ ਦਾ ਦੁੱਖ ਦੇਖ ਕੇ ਉਸ ਨੂੰ ਵੀ ਦੁੱਖ ਲੱਗਦਾ ਹੈ।

2 ਸ਼ੈਤਾਨ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ʼਤੇ ਸਵਾਲ ਖੜ੍ਹਾ ਕੀਤਾ

“ਪਰਮੇਸ਼ੁਰ ਜਾਣਦਾ ਹੈ ਕਿ . . . ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।”—ਉਤਪਤ 3:5

ਯਹੋਵਾਹ ਨੇ ਸ਼ੈਤਾਨ ਵੱਲੋਂ ਖੜ੍ਹੇ ਕੀਤੇ ਸਵਾਲ ਨੂੰ ਨਜ਼ਰਅੰਦਾਜ਼ ਕਿਉਂ ਨਹੀਂ ਕੀਤਾ?

  • ਉਤਪਤ 3:2-5

    ਸ਼ੈਤਾਨ ਨੇ ਯਹੋਵਾਹ ʼਤੇ ਇਲਜ਼ਾਮ ਲਾਇਆ ਕਿ ਉਹ ਇਕ ਬੁਰਾ ਰਾਜਾ ਹੈ। ਸ਼ੈਤਾਨ ਇਨਸਾਨਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਸੀ ਕਿ ਆਪਣੇ ਭਲੇ-ਬੁਰੇ ਦਾ ਫ਼ੈਸਲਾ ਕਰਨ ਦਾ ਹੱਕ ਉਨ੍ਹਾਂ ਦਾ ਹੈ।

  • ਅੱਯੂਬ 38:7

    ਸ਼ੈਤਾਨ ਨੇ ਲੱਖਾਂ ਹੀ ਦੂਤਾਂ ਸਾਮ੍ਹਣੇ ਯਹੋਵਾਹ ਦੇ ਰਾਜ ਕਰਨ ਦੇ ਹੱਕ ʼਤੇ ਸਵਾਲ ਖੜ੍ਹਾ ਕੀਤਾ।

3 ਸ਼ੈਤਾਨ ਦਾ ਦਾਅਵਾ ਝੂਠਾ ਸਾਬਤ ਹੋਇਆ

“ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।”—ਯਿਰਮਿਯਾਹ 10:23

ਇਨਸਾਨ ਇੰਨੇ ਲੰਬੇ ਸਮੇਂ ਤੋਂ ਦੁਖੀ ਕਿਉਂ ਹਨ?

  • ਯਸਾਯਾਹ 55:9

    ਇਨਸਾਨਾਂ ਨੇ ਵੱਖੋ-ਵੱਖਰੀਆਂ ਸਰਕਾਰਾਂ ਅਜ਼ਮਾ ਕੇ ਦੇਖੀਆਂ ਹਨ, ਪਰ ਉਹ ਹਰ ਵਾਰ ਨਾਕਾਮ ਹੋਏ ਹਨ। ਉਨ੍ਹਾਂ ਨੂੰ ਪਰਮੇਸ਼ੁਰ ਦੀ ਲੋੜ ਹੈ।

  • 2 ਪਤਰਸ 3:9, 10

    ਯਹੋਵਾਹ ਸਾਡੇ ਨਾਲ ਧੀਰਜ ਰੱਖ ਰਿਹਾ ਹੈ ਅਤੇ ਸਾਨੂੰ ਮੌਕਾ ਦੇ ਰਿਹਾ ਹੈ ਕਿ ਅਸੀਂ ਉਸ ਨੂੰ ਜਾਣੀਏ ਤੇ ਉਸ ਨੂੰ ਆਪਣਾ ਰਾਜਾ ਚੁਣੀਏ।

  • 1 ਯੂਹੰਨਾ 3:8

    ਯਹੋਵਾਹ ਯਿਸੂ ਦੇ ਜ਼ਰੀਏ ਸ਼ੈਤਾਨ ਦੁਆਰਾ ਕੀਤੇ ਹਰ ਨੁਕਸਾਨ ਦੀ ਭਰਪਾਈ ਕਰੇਗਾ।

4 ਆਪਣੀ ਆਜ਼ਾਦੀ ਵਰਤ ਕੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰੋ

“ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।”—ਕਹਾਉਤਾਂ 27:11

ਯਹੋਵਾਹ ਸਾਨੂੰ ਉਸ ਦੀ ਭਗਤੀ ਕਰਨ ਲਈ ਮਜਬੂਰ ਕਿਉਂ ਨਹੀਂ ਕਰਦਾ?

  • ਕਹਾਉਤਾਂ 30:24

    ਜਾਨਵਰ ਉਹੀ ਕੰਮ ਕਰਦੇ ਹਨ ਜਿਨ੍ਹਾਂ ਲਈ ਉਨ੍ਹਾਂ ਨੂੰ ਬਣਾਇਆ ਗਿਆ ਹੈ, ਪਰ ਯਹੋਵਾਹ ਨੇ ਸਾਨੂੰ ਸੋਚਣ-ਸਮਝਣ ਦੀ ਆਜ਼ਾਦੀ ਦਿੱਤੀ ਹੈ। ਇਸ ਲਈ ਅਸੀਂ ਇਹ ਫ਼ੈਸਲਾ ਕਰ ਸਕਦੇ ਹਾਂ ਕਿ ਅਸੀਂ ਉਸ ਦੀ ਭਗਤੀ ਕਰਾਂਗੇ ਜਾਂ ਨਹੀਂ।

  • ਮੱਤੀ 22:37, 38

    ਯਹੋਵਾਹ ਚਾਹੁੰਦਾ ਹੈ ਕਿ ਉਸ ਨਾਲ ਪਿਆਰ ਹੋਣ ਕਰਕੇ ਅਸੀਂ ਉਸ ਦੀ ਭਗਤੀ ਕਰੀਏ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ