ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • bhssm ਸਫ਼ਾ 17
  • 17. ਪ੍ਰਾਰਥਨਾ ਕਰਨ ਦਾ ਸਨਮਾਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 17. ਪ੍ਰਾਰਥਨਾ ਕਰਨ ਦਾ ਸਨਮਾਨ
  • ਖ਼ਾਸ ਗੱਲਾਂ ਅਸੀਂ ਬਾਈਬਲ ਤੋਂ ਕੀ ਸਿੱਖ ਸਕਦੇ ਹਾਂ?
ਖ਼ਾਸ ਗੱਲਾਂ ਅਸੀਂ ਬਾਈਬਲ ਤੋਂ ਕੀ ਸਿੱਖ ਸਕਦੇ ਹਾਂ?
bhssm ਸਫ਼ਾ 17

17. ਪ੍ਰਾਰਥਨਾ ਕਰਨ ਦਾ ਸਨਮਾਨ

1 ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣਨੀਆਂ ਚਾਹੁੰਦਾ ਹੈ

“ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ, ਹਾਂ, ਉਨ੍ਹਾਂ ਸਭਨਾਂ ਦੇ ਜਿਹੜੇ ਸਚਿਆਈ ਨਾਲ ਪੁਕਾਰਦੇ ਹਨ।”—ਜ਼ਬੂਰ 145:18

ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

  • ਇਬਰਾਨੀਆਂ 11:6

    ਸਾਨੂੰ ਨਿਹਚਾ ਕਰਨੀ ਚਾਹੀਦੀ ਹੈ।

  • ਜ਼ਬੂਰ 138:6

    ਸਾਨੂੰ ਪਰਮੇਸ਼ੁਰ ਨਾਲ ਨਿਮਰਤਾ ਅਤੇ ਆਦਰ ਨਾਲ ਗੱਲ ਕਰਨੀ ਚਾਹੀਦੀ ਹੈ।

  • ਯਾਕੂਬ 2:26

    ਸਾਨੂੰ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕੰਮ ਕਰਨੇ ਚਾਹੀਦੇ ਹਨ।

  • ਮੱਤੀ 6:7, 8

    ਸਾਨੂੰ ਸੱਚੇ ਦਿਲੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਾਨੂੰ ਰਟੀਆਂ-ਰਟਾਈਆਂ ਪ੍ਰਾਰਥਨਾਵਾਂ ਨਹੀਂ ਕਰਨੀਆਂ ਚਾਹੀਦੀਆਂ।

  • ਯਸਾਯਾਹ 1:15

    ਸਾਨੂੰ ਪਰਮੇਸ਼ੁਰ ਦੀ ਇੱਛਾ ਮੁਤਾਬਕ ਆਪਣੀ ਜ਼ਿੰਦਗੀ ਜੀਉਣੀ ਚਾਹੀਦੀ ਹੈ।

2 ਪ੍ਰਾਰਥਨਾ ਬਾਰੇ ਕੁਝ ਸਵਾਲ

  • ਸਾਨੂੰ ਕਿਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?

    ਮੱਤੀ 6:9; ਯੂਹੰਨਾ 14:6

  • ਪ੍ਰਾਰਥਨਾ ਕਰਨ ਵੇਲੇ ਕੀ ਸਾਨੂੰ ਕਿਸੇ ਖ਼ਾਸ ਢੰਗ ਨਾਲ ਬੈਠਣਾ ਚਾਹੀਦਾ ਹੈ?

    1 ਇਤਹਾਸ 17:16; ਨਹਮਯਾਹ 8:5, 6; ਦਾਨੀਏਲ 6:10; ਮਰਕੁਸ 11:25

  • ਕੀ ਯਹੋਵਾਹ ਮਨ ਵਿਚ ਕੀਤੀਆਂ ਪ੍ਰਾਰਥਨਾਵਾਂ ਵੀ ਸੁਣਦਾ ਹੈ?

    ਨਹਮਯਾਹ 2:1-6

  • ਸਾਡੀਆਂ ਪ੍ਰਾਰਥਨਾਵਾਂ ਕਿੰਨੀਆਂ ਲੰਬੀਆਂ ਹੋਣੀਆਂ ਚਾਹੀਦੀਆਂ ਹਨ?

    1 ਸਮੂਏਲ 1:12, 15; ਲੂਕਾ 20:46, 47

  • ਸਾਨੂੰ ਕਿੰਨੀ ਵਾਰ ਪ੍ਰਾਰਥਨਾ ਕਰਨੀ ਚਾਹੀਦੀ ਹੈ?

    ਰੋਮੀਆਂ 12:12; 1 ਥੱਸਲੁਨੀਕੀਆਂ 5:17

  • ਸਾਨੂੰ ਪ੍ਰਾਰਥਨਾ ਤੋਂ ਬਾਅਦ “ਆਮੀਨ” ਕਿਉਂ ਕਹਿਣਾ ਚਾਹੀਦਾ ਹੈ?

    1 ਇਤਹਾਸ 16:36; 1 ਕੁਰਿੰਥੀਆਂ 14:16

3 ਅਸੀਂ ਕਿਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ?

“ਅਸੀਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਪ੍ਰਾਰਥਨਾ ਵਿਚ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।”—1 ਯੂਹੰਨਾ 5:14

ਅਸੀਂ ਕਿਨ੍ਹਾਂ ਕੁਝ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ?

  • ਮੱਤੀ 6:9, 10

    ਪ੍ਰਾਰਥਨਾ ਕਰੋ ਕਿ ਪਰਮੇਸ਼ੁਰ ਦੀ ਇੱਛਾ ਪੂਰੀ ਹੋਵੇ।

  • 1 ਇਤਹਾਸ 29:10-13

    ਪ੍ਰਾਰਥਨਾ ਵਿਚ ਯਹੋਵਾਹ ਦਾ ਧੰਨਵਾਦ ਕਰੋ।

  • ਮੱਤੀ 6:11-13

    ਆਪਣੀਆਂ ਲੋੜਾਂ ਅਤੇ ਚਿੰਤਾਵਾਂ ਬਾਰੇ ਪ੍ਰਾਰਥਨਾ ਕਰੋ।

  • ਲੂਕਾ 11:13

    ਪ੍ਰਾਰਥਨਾ ਵਿਚ ਪਵਿੱਤਰ ਸ਼ਕਤੀ ਮੰਗੋ।

  • ਯਾਕੂਬ 1:5

    ਸਹੀ ਫ਼ੈਸਲੇ ਕਰਨ ਲਈ ਬੁੱਧ ਮੰਗੋ।

  • ਫ਼ਿਲਿੱਪੀਆਂ 4:13

    ਮੁਸ਼ਕਲਾਂ ਸਹਿਣ ਲਈ ਤਾਕਤ ਮੰਗੋ।

  • ਅਫ਼ਸੀਆਂ 1:3, 7

    ਪਾਪਾਂ ਦੀ ਮਾਫ਼ੀ ਲਈ ਪ੍ਰਾਰਥਨਾ ਕਰੋ।

  • ਰਸੂਲਾਂ ਦੇ ਕੰਮ 12:5

    ਦੂਜਿਆਂ ਲਈ ਪ੍ਰਾਰਥਨਾ ਕਰੋ।

4 ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ

“ਹੇ ਪ੍ਰਾਰਥਨਾ ਦੇ ਸੁਣਨ ਵਾਲੇ, ਸਾਰੇ ਬਸ਼ਰ ਤੇਰੇ ਕੋਲ ਆਉਣਗੇ।”—ਜ਼ਬੂਰ 65:2

ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ?

  • ਕਹਾਉਤਾਂ 12:25; ਪ੍ਰਕਾਸ਼ ਦੀ ਕਿਤਾਬ14:6

    ਯਹੋਵਾਹ ਦੂਤਾਂ ਜਾਂ ਇਨਸਾਨਾਂ ਦੇ ਜ਼ਰੀਏ ਸਾਡੀ ਮਦਦ ਕਰ ਸਕਦਾ ਹੈ।

  • 2 ਕੁਰਿੰਥੀਆਂ 4:7

    ਲੋੜ ਪੈਣ ʼਤੇ ਉਸ ਦੀ ਪਵਿੱਤਰ ਸ਼ਕਤੀ ਸਾਡੀ ਮਦਦ ਕਰਦੀ ਹੈ।

  • ਫ਼ਿਲਿੱਪੀਆਂ 4:6, 7, 13

    ਉਹ ਸਾਨੂੰ ਮਨ ਦੀ ਸ਼ਾਂਤੀ ਅਤੇ ਲੋੜੀਂਦੀ ਤਾਕਤ ਦਿੰਦਾ ਹੈ ਤਾਂਕਿ ਅਸੀਂ ਮੁਸ਼ਕਲਾਂ ਸਹਿ ਸਕੀਏ।

  • ਗਲਾਤੀਆਂ 6:1; 2 ਤਿਮੋਥਿਉਸ 3:16, 17

    ਉਹ ਬਾਈਬਲ ਅਤੇ ਮੰਡਲੀ ਦੇ ਜ਼ਰੀਏ ਸਾਨੂੰ ਬੁੱਧ ਦਿੰਦਾ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ