ਭਾਗ ਚਾਰ
“ਮੈਂ ਪੂਰੀ ਤਾਕਤ ਨਾਲ ਆਪਣੇ ਪਵਿੱਤਰ ਨਾਂ ਦੀ ਰੱਖਿਆ ਕਰਾਂਗਾ”—ਸ਼ੁੱਧ ਭਗਤੀ ਨੂੰ ਮਿਟਾਉਣ ਦੀ ਕੋਸ਼ਿਸ਼ ਨਾਕਾਮ ਹੋਈ
ਮੁੱਖ ਗੱਲ: ਯਹੋਵਾਹ ਮਹਾਂਕਸ਼ਟ ਦੌਰਾਨ ਆਪਣੇ ਲੋਕਾਂ ਨੂੰ ਬਚਾਵੇਗਾ
ਯਹੋਵਾਹ ਲੋਕਾਂ ਨਾਲ ਪਿਆਰ ਕਰਦਾ ਹੈ, ਪਰ ਉਹ ਉਨ੍ਹਾਂ ਤੋਂ ਉਨ੍ਹਾਂ ਦੇ ਕੰਮਾਂ ਦਾ ਲੇਖਾ ਵੀ ਲੈਂਦਾ ਹੈ। ਉਹ ਉਨ੍ਹਾਂ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਜੋ ਉਸ ਦੀ ਭਗਤੀ ਕਰਨ ਦਾ ਦਾਅਵਾ ਤਾਂ ਕਰਦੇ ਹਨ, ਪਰ ਬੁਰੇ ਕੰਮ ਕਰ ਕੇ ਉਸ ਨਾਲ ਦਗ਼ਾ ਕਰਦੇ ਹਨ? ਉਹ ਕਿਵੇਂ ਤੈਅ ਕਰੇਗਾ ਕਿ ਮਹਾਂਕਸ਼ਟ ਵਿੱਚੋਂ ਕਿਸ ਨੂੰ ਬਚਾਉਣਾ ਹੈ ਤੇ ਕਿਸ ਨੂੰ ਨਹੀਂ? ਨਾਲੇ ਪਿਆਰ ਕਰਨ ਵਾਲਾ ਪਰਮੇਸ਼ੁਰ ਯਹੋਵਾਹ ਲੱਖਾਂ-ਕਰੋੜਾਂ ਦੁਸ਼ਟ ਲੋਕਾਂ ਨੂੰ ਕਿਉਂ ਨਾਸ਼ ਕਰੇਗਾ?