ਨਰਮਾਈ
ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਨਰਮ ਸੁਭਾਅ ਦਾ ਹੈ?
ਬਾਈਬਲ ਵਿੱਚੋਂ ਮਿਸਾਲਾਂ:
1 ਰਾਜ 19:12—ਯਹੋਵਾਹ ਨੇ ਪਰੇਸ਼ਾਨ ਏਲੀਯਾਹ ਨਬੀ ਨਾਲ “ਧੀਮੀ ਤੇ ਨਰਮ ਆਵਾਜ਼” ਵਿਚ ਗੱਲ ਕੀਤੀ
ਯੂਨਾ 3:10–4:11—ਭਾਵੇਂ ਯੂਨਾਹ ਨੇ ਗੁੱਸੇ ਵਿਚ ਯਹੋਵਾਹ ਨਾਲ ਗੱਲ ਕੀਤੀ, ਪਰ ਯਹੋਵਾਹ ਨੇ ਪਿਆਰ ਨਾਲ ਉਸ ਨੂੰ ਦਇਆ ਬਾਰੇ ਸਿਖਾਇਆ
ਅਸੀਂ ਨਰਮਾਈ ਨਾਲ ਕਿਵੇਂ ਪੇਸ਼ ਆ ਸਕਦੇ ਹਾਂ?
ਕਹਾ 15:1; ਅਫ਼ 4:1-3; ਤੀਤੁ 3:2; ਯਾਕੂ 3:13, 17; 1 ਪਤ 3:15
ਬਾਈਬਲ ਵਿੱਚੋਂ ਮਿਸਾਲਾਂ:
ਗਿਣ 11:26-29—ਜਦੋਂ ਯਹੋਸ਼ੁਆ ਨੇ ਮੂਸਾ ਨੂੰ ਕਿਹਾ ਕਿ ਉਹ ਦੋ ਆਦਮੀਆਂ ਨੂੰ ਭਵਿੱਖਬਾਣੀਆਂ ਕਰਨ ਤੋਂ ਰੋਕੇ, ਤਾਂ ਮੂਸਾ ਨੇ ਉਸ ਨੂੰ ਨਰਮਾਈ ਨਾਲ ਜਵਾਬ ਦਿੱਤਾ
ਨਿਆ 8:1-3—ਨਿਆਂਕਾਰ ਗਿਦਾਊਨ ਨੇ ਨਰਮਾਈ ਨਾਲ ਮਾਮਲੇ ਨੂੰ ਹੋਰ ਵਿਗੜਨ ਤੋਂ ਬਚਾ ਲਿਆ