ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • scl ਸਫ਼ੇ 49-52
  • ਖ਼ੁਸ਼ ਖ਼ਬਰੀ ਦਾ ਪ੍ਰਚਾਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਖ਼ੁਸ਼ ਖ਼ਬਰੀ ਦਾ ਪ੍ਰਚਾਰ
  • ਮਸੀਹੀ ਜ਼ਿੰਦਗੀ ਲਈ ਬਾਈਬਲ ਤੋਂ ਅਸੂਲ
ਮਸੀਹੀ ਜ਼ਿੰਦਗੀ ਲਈ ਬਾਈਬਲ ਤੋਂ ਅਸੂਲ
scl ਸਫ਼ੇ 49-52

ਖ਼ੁਸ਼ ਖ਼ਬਰੀ ਦਾ ਪ੍ਰਚਾਰ

ਸਾਰੇ ਸੱਚੇ ਮਸੀਹੀ ਜਿਨ੍ਹਾਂ ਸਿੱਖਿਆਵਾਂ ʼਤੇ ਚੱਲਦੇ ਹਨ, ਉਨ੍ਹਾਂ ਬਾਰੇ ਉਹ ਦੂਜਿਆਂ ਨੂੰ ਕਿਉਂ ਦੱਸਦੇ ਹਨ?

ਮੱਤੀ 28:19, 20; ਰੋਮੀ 10:9, 10; ਇਬ 13:15

ਇਹ ਵੀ ਦੇਖੋ: ਰਸੂ 1:8; 1 ਕੁਰਿੰ 9:16

ਪ੍ਰਚਾਰ ਕਰਨ ਦੇ ਮਾਮਲੇ ਵਿਚ ਯਿਸੂ ਨੇ ਕਿਹੜੀ ਮਿਸਾਲ ਕਾਇਮ ਕੀਤੀ?

ਲੂਕਾ 8:1; ਯੂਹੰ 18:37

  • ਬਾਈਬਲ ਵਿੱਚੋਂ ਮਿਸਾਲਾਂ:

    • ਲੂਕਾ 4:42-44​—ਯਿਸੂ ਨੇ ਕਿਹਾ ਕਿ ਉਸ ਨੂੰ ਪ੍ਰਚਾਰ ਕਰਨ ਲਈ ਧਰਤੀ ʼਤੇ ਭੇਜਿਆ ਗਿਆ ਸੀ

    • ਯੂਹੰ 4:31-34​—ਯਿਸੂ ਨੇ ਦੱਸਿਆ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਉਸ ਲਈ ਭੋਜਨ ਵਾਂਗ ਸੀ

ਕੀ ਖ਼ੁਸ਼ ਖ਼ਬਰੀ ਸੁਣਾਉਣ ਦੀ ਜ਼ਿੰਮੇਵਾਰੀ ਸਿਰਫ਼ ਮੰਡਲੀ ਵਿਚ ਅਗਵਾਈ ਲੈਣ ਵਾਲੇ ਭਰਾਵਾਂ ਦੀ ਹੈ?

ਜ਼ਬੂ 68:11; 148:12, 13; ਰਸੂ 2:17, 18

  • ਬਾਈਬਲ ਵਿੱਚੋਂ ਮਿਸਾਲਾਂ:

    • 2 ਰਾਜ 5:1-4, 13, 14, 17​—ਇਕ ਛੋਟੀ ਇਜ਼ਰਾਈਲੀ ਕੁੜੀ ਨੇ ਆਪਣੀ ਸੀਰੀਆਈ ਮਾਲਕਣ ਨੂੰ ਯਹੋਵਾਹ ਦੇ ਨਬੀ ਅਲੀਸ਼ਾ ਬਾਰੇ ਦੱਸਿਆ

    • ਮੱਤੀ 21:15, 16​—ਜਦੋਂ ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਨੇ ਇਸ ਗੱਲ ʼਤੇ ਗੁੱਸਾ ਕੀਤਾ ਕਿ ਮੰਦਰ ਵਿਚ ਮੁੰਡੇ ਯਿਸੂ ਦੀ ਵਡਿਆਈ ਕਰ ਰਹੇ ਸਨ, ਤਾਂ ਯਿਸੂ ਨੇ ਉਨ੍ਹਾਂ ਧਾਰਮਿਕ ਆਗੂਆਂ ਨੂੰ ਸੁਧਾਰਿਆ

ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਦੂਜਿਆਂ ਨੂੰ ਸਿਖਾਉਣ ਵਿਚ ਮੰਡਲੀ ਦੇ ਬਜ਼ੁਰਗ ਕਿਹੜੀ ਭੂਮਿਕਾ ਨਿਭਾਉਂਦੇ ਹਨ?

1 ਥੱਸ 1:5, 6; 2 ਤਿਮੋ 2:2; 1 ਪਤ 5:2, 3

ਯਹੋਵਾਹ ਅਤੇ ਯਿਸੂ ਪ੍ਰਚਾਰ ਕਰਨ ਵਿਚ ਸਾਡੀ ਕਿਵੇਂ ਮਦਦ ਕਰਦੇ ਹਨ?

2 ਕੁਰਿੰ 4:7; ਫ਼ਿਲਿ 4:13; 2 ਤਿਮੋ 4:17

  • ਬਾਈਬਲ ਵਿੱਚੋਂ ਮਿਸਾਲਾਂ:

    • ਰਸੂ 16:12, 22-24; 1 ਥੱਸ 2:1, 2​—ਪੌਲੁਸ ਅਤੇ ਉਸ ਦੇ ਸਾਥੀਆਂ ʼਤੇ ਜ਼ੁਲਮ ਕੀਤੇ ਗਏ, ਫਿਰ ਵੀ ਉਹ ਪਰਮੇਸ਼ੁਰ ਦੀ ਮਦਦ ਸਦਕਾ ਦਲੇਰੀ ਨਾਲ ਪ੍ਰਚਾਰ ਕਰਦੇ ਰਹੇ

    • 2 ਕੁਰਿੰ 12:7-9​—ਪੌਲੁਸ ਰਸੂਲ ਦੇ “ਸਰੀਰ ਵਿਚ ਇਕ ਕੰਡਾ” ਸੀ ਯਾਨੀ ਸ਼ਾਇਦ ਉਸ ਨੂੰ ਸਿਹਤ ਨਾਲ ਜੁੜੀ ਕੋਈ ਸਮੱਸਿਆ ਸੀ। ਫਿਰ ਵੀ ਉਹ ਯਹੋਵਾਹ ਦੀ ਤਾਕਤ ਨਾਲ ਬਿਨਾਂ ਰੁਕੇ ਪ੍ਰਚਾਰ ਕਰਦਾ ਰਿਹਾ

ਸਾਨੂੰ ਕੌਣ ਅਤੇ ਕਿਹੜੀ ਗੱਲ ਪ੍ਰਚਾਰ ਕਰਨ ਦੇ ਕਾਬਲ ਬਣਾਉਂਦੀ ਹੈ?

1 ਕੁਰਿੰ 1:26-28; 2 ਕੁਰਿੰ 3:5; 4:13

  • ਬਾਈਬਲ ਵਿੱਚੋਂ ਮਿਸਾਲਾਂ:

    • ਯੂਹੰ 7:15​—ਲੋਕ ਹੈਰਾਨ ਸਨ ਕਿ ਯਿਸੂ ਨੇ ਧਾਰਮਿਕ ਸਕੂਲਾਂ ਵਿਚ ਪੜ੍ਹਾਈ ਨਹੀਂ ਕੀਤੀ, ਫਿਰ ਵੀ ਉਸ ਨੂੰ ਇੰਨਾ ਗਿਆਨ ਸੀ

    • ਰਸੂ 4:13​—ਯਿਸੂ ਦੇ ਰਸੂਲ ਘੱਟ ਪੜ੍ਹੇ-ਲਿਖੇ ਸਨ ਅਤੇ ਉਨ੍ਹਾਂ ਨੂੰ ਆਮ ਸਮਝਿਆ ਜਾਂਦਾ ਸੀ, ਫਿਰ ਵੀ ਉਹ ਬਿਨਾਂ ਡਰੇ ਜੋਸ਼ ਨਾਲ ਪ੍ਰਚਾਰ ਕਰਦੇ ਸਨ

ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਦੂਜਿਆਂ ਨੂੰ ਪ੍ਰਚਾਰ ਕਰਨ ਅਤੇ ਸਿਖਾਉਣ ਦੀ ਸਿਖਲਾਈ ਦੇਈਏ?

ਮਰ 1:17; ਲੂਕਾ 8:1; ਅਫ਼ 4:11, 12

  • ਬਾਈਬਲ ਵਿੱਚੋਂ ਮਿਸਾਲਾਂ:

    • ਯਸਾ 50:4, 5​—ਧਰਤੀ ʼਤੇ ਆਉਣ ਤੋਂ ਪਹਿਲਾਂ ਸਵਰਗ ਵਿਚ ਮਸੀਹ ਨੇ ਯਹੋਵਾਹ ਪਰਮੇਸ਼ੁਰ ਤੋਂ ਸਿਖਲਾਈ ਲਈ ਸੀ

    • ਮੱਤੀ 10:5-7​—ਧਰਤੀ ʼਤੇ ਹੁੰਦਿਆਂ ਯਿਸੂ ਨੇ ਧੀਰਜ ਨਾਲ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ ਦੀ ਸਿਖਲਾਈ ਦਿੱਤੀ

ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?

ਮੱਤੀ 11:29, 30; 1 ਤਿਮੋ 1:12

ਜਦੋਂ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ?

ਲੂਕਾ 10:1, 17; ਰਸੂ 13:48, 52; 15:3; 20:35

ਅਸੀਂ ਕਿਨ੍ਹਾਂ ਗੱਲਾਂ ਬਾਰੇ ਪ੍ਰਚਾਰ ਕਰਦੇ ਹਾਂ?

ਮੱਤੀ 24:14; 28:19, 20; ਰਸੂ 26:20; ਪ੍ਰਕਾ 14:6, 7

ਇਹ ਵੀ ਦੇਖੋ: ਯਸਾ 12:4, 5; 61:1, 2

ਮਸੀਹੀ ਝੂਠੀਆਂ ਸਿੱਖਿਆਵਾਂ ਦਾ ਪਰਦਾਫ਼ਾਸ਼ ਕਿਉਂ ਕਰਦੇ ਹਨ?

2 ਕੁਰਿੰ 10:4, 5

  • ਬਾਈਬਲ ਵਿੱਚੋਂ ਮਿਸਾਲਾਂ:

    • ਮਰ 12:18-27​—ਯਿਸੂ ਨੇ ਸਦੂਕੀਆਂ ਨਾਲ ਧਰਮ-ਗ੍ਰੰਥ ਵਿੱਚੋਂ ਤਰਕ ਕਰ ਕੇ ਸਾਬਤ ਕੀਤਾ ਕਿ ਉਨ੍ਹਾਂ ਦਾ ਇਹ ਮੰਨਣਾ ਗ਼ਲਤ ਸੀ ਕਿ ਮਰੇ ਹੋਏ ਲੋਕ ਦੁਬਾਰਾ ਜੀਉਂਦੇ ਨਹੀਂ ਹੋ ਸਕਦੇ

    • ਰਸੂ 17:16, 17, 29, 30​—ਪੌਲੁਸ ਨੇ ਐਥਿਨਜ਼ ਦੇ ਲੋਕਾਂ ਨੂੰ ਤਰਕ ਕਰ ਕੇ ਸਮਝਾਇਆ ਕਿ ਮੂਰਤੀ-ਪੂਜਾ ਕਰਨੀ ਗ਼ਲਤ ਹੈ

ਅਸੀਂ ਕਿਹੜੇ ਅਲੱਗ-ਅਲੱਗ ਤਰੀਕਿਆਂ ਨਾਲ ਪ੍ਰਚਾਰ ਕਰਦੇ ਹਾਂ?

ਰਸੂ 5:42; 17:2; 20:20

ਅਸੀਂ ਲੋਕਾਂ ਨੂੰ ਪਬਲਿਕ ਥਾਵਾਂ ʼਤੇ ਗਵਾਹੀ ਕਿਉਂ ਦਿੰਦੇ ਹਾਂ?

ਯੂਹੰ 18:20; ਰਸੂ 16:13; 17:17; 18:4

ਇਹ ਵੀ ਦੇਖੋ: ਕਹਾ 1:20, 21

ਸਾਨੂੰ ਧੀਰਜ ਅਤੇ ਲਗਨ ਨਾਲ ਕਿਉਂ ਪ੍ਰਚਾਰ ਕਰਨਾ ਚਾਹੀਦਾ ਹੈ?

ਯਸਾ 6:9-11; 2 ਪਤ 3:9

ਪ੍ਰਚਾਰ ਕਰਨ ਦੇ ਕਿਹੜੇ ਚੰਗੇ ਨਤੀਜੇ ਨਿਕਲਦੇ ਹਨ?

ਰਸੂ 14:20-22; 19:9, 10

ਸਾਨੂੰ ਹਰ ਮੌਕੇ ʼਤੇ ਗਵਾਹੀ ਦੇਣ ਲਈ ਕਿਉਂ ਤਿਆਰ ਰਹਿਣਾ ਚਾਹੀਦਾ ਹੈ?

1 ਕੁਰਿੰ 9:23; 1 ਤਿਮੋ 2:4; 1 ਪਤ 3:15

  • ਬਾਈਬਲ ਵਿੱਚੋਂ ਮਿਸਾਲਾਂ:

    • ਯੂਹੰ 4:6, 7, 13, 14​—ਭਾਵੇਂ ਯਿਸੂ ਥੱਕਿਆ ਹੋਇਆ ਸੀ, ਫਿਰ ਵੀ ਉਸ ਨੇ ਖੂਹ ʼਤੇ ਸਾਮਰੀ ਤੀਵੀਂ ਨੂੰ ਖ਼ੁਸ਼ ਖ਼ਬਰੀ ਸੁਣਾਈ

    • ਫ਼ਿਲਿ 1:12-14​—ਭਾਵੇਂ ਪੌਲੁਸ ਰਸੂਲ ਆਪਣੀ ਨਿਹਚਾ ਕਰਕੇ ਕੈਦ ਵਿਚ ਸੀ, ਪਰ ਉਸ ਨੂੰ ਜਦੋਂ ਵੀ ਮੌਕਾ ਮਿਲਿਆ, ਉਸ ਨੇ ਗਵਾਹੀ ਦਿੱਤੀ ਅਤੇ ਦੂਸਰਿਆਂ ਦਾ ਹੌਸਲਾ ਵਧਾਇਆ

ਕੀ ਇਹ ਉਮੀਦ ਰੱਖਣੀ ਸਹੀ ਹੈ ਕਿ ਹਰ ਕੋਈ ਸਾਡਾ ਸੰਦੇਸ਼ ਸੁਣੇਗਾ?

ਯੂਹੰ 10:25, 26; 15:18-20; ਰਸੂ 28:23-28

  • ਬਾਈਬਲ ਵਿੱਚੋਂ ਮਿਸਾਲਾਂ:

    • ਯਿਰ 7:23-26​—ਯਹੋਵਾਹ ਨੇ ਯਿਰਮਿਯਾਹ ਰਾਹੀਂ ਦੱਸਿਆ ਕਿ ਕਿੱਦਾਂ ਉਸ ਦੇ ਲੋਕਾਂ ਨੇ ਵਾਰ-ਵਾਰ ਨਬੀਆਂ ਦੀਆਂ ਗੱਲਾਂ ਨੂੰ ਅਣਸੁਣਿਆ ਕੀਤਾ

    • ਮੱਤੀ 13:10-16​—ਯਿਸੂ ਨੇ ਦੱਸਿਆ ਕਿ ਉਸ ਦੇ ਜ਼ਮਾਨੇ ਦੇ ਬਹੁਤ ਸਾਰੇ ਲੋਕ ਯਸਾਯਾਹ ਦੇ ਜ਼ਮਾਨੇ ਦੇ ਲੋਕਾਂ ਵਰਗੇ ਸਨ ਜੋ ਸੰਦੇਸ਼ ਸੁਣਦੇ ਤਾਂ ਸਨ, ਪਰ ਉਸ ਮੁਤਾਬਕ ਚੱਲਦੇ ਨਹੀਂ ਸਨ

ਜਦੋਂ ਕਈ ਲੋਕਾਂ ਕੋਲ ਸਾਡਾ ਸੰਦੇਸ਼ ਸੁਣਨ ਲਈ ਸਮਾਂ ਨਹੀਂ ਹੁੰਦਾ, ਤਾਂ ਅਸੀਂ ਹੈਰਾਨ ਕਿਉਂ ਨਹੀਂ ਹੁੰਦੇ?

ਮੱਤੀ 13:22; 24:38, 39; ਲੂਕਾ 17:28, 29

ਅਸੀਂ ਕਿਵੇਂ ਜਾਣਦੇ ਹਾਂ ਕਿ ਕੁਝ ਲੋਕ ਸਾਡਾ ਸੰਦੇਸ਼ ਸੁਣ ਕੇ ਕਦਮ ਚੁੱਕਣਗੇ, ਪਰ ਫਿਰ ਉਹ ਨਿਹਚਾ ਕਰਨੀ ਛੱਡ ਦੇਣਗੇ?

ਮਰ 4:14-17; ਯੂਹੰ 6:65, 66

ਕਿਹੜੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਪ੍ਰਚਾਰ ਕਰਦੇ ਵੇਲੇ ਜਦੋਂ ਕੁਝ ਲੋਕ ਸਾਡਾ ਵਿਰੋਧ ਕਰਦੇ ਹਨ, ਤਾਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਹੈ?

ਰਸੂ 13:50; 18:5, 6; 1 ਪਤ 4:12-14

ਜਦੋਂ ਲੋਕ ਸਾਨੂੰ ਪ੍ਰਚਾਰ ਕਰਨ ਤੋਂ ਰੋਕਦੇ ਹਨ, ਤਾਂ ਅਸੀਂ ਕੀ ਕਰਦੇ ਹਾਂ?

ਮੱਤੀ 5:10-12; 10:14, 23; ਫ਼ਿਲਿ 1:7

ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਕੁਝ ਲੋਕ ਖ਼ੁਸ਼ ਖ਼ਬਰੀ ਸੁਣ ਕੇ ਮਸੀਹੀ ਬਣਨਗੇ?

ਲੂਕਾ 8:15; ਯੂਹੰ 4:40, 41; ਰਸੂ 16:14, 15; 17:11, 33, 34

ਅਸੀਂ ਕਿਵੇਂ ਜਾਣਦੇ ਹਾਂ ਕਿ ਖ਼ੁਸ਼ ਖ਼ਬਰੀ ਸੁਣਾਉਣੀ ਇਕ ਗੰਭੀਰ ਜ਼ਿੰਮੇਵਾਰੀ ਹੈ?

ਰਸੂ 20:26, 27; 1 ਕੁਰਿੰ 9:16, 17; 1 ਤਿਮੋ 4:16

ਇਹ ਵੀ ਦੇਖੋ: ਹਿਜ਼ 33:8

ਸਾਨੂੰ ਹਰ ਧਰਮ, ਨਸਲ ਜਾਂ ਦੇਸ਼ ਦੇ ਲੋਕਾਂ ਨੂੰ ਗਵਾਹੀ ਕਿਉਂ ਦੇਣੀ ਚਾਹੀਦੀ ਹੈ?

ਮੱਤੀ 24:14; ਰਸੂ 10:34, 35; ਪ੍ਰਕਾ 14:6

ਇਹ ਵੀ ਦੇਖੋ: ਜ਼ਬੂ 49:1, 2

ਕੀ ਹਫ਼ਤੇ ਦੇ ਕਿਸੇ ਵੀ ਦਿਨ, ਜਿਸ ਵਿਚ ਸਬਤ ਦਾ ਦਿਨ ਵੀ ਸ਼ਾਮਲ ਹੈ, ਪ੍ਰਚਾਰ ਕਰਨਾ ਸਹੀ ਹੈ?

ਰਸੂ 5:42; 13:42, 44; 16:13

ਕਿਹੜੀਆਂ ਕੁਝ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਾਰਿਆਂ ਨੂੰ ਕੀਤਾ ਜਾਣਾ ਚਾਹੀਦਾ ਹੈ, ਉਨ੍ਹਾਂ ਨੂੰ ਵੀ ਜਿਨ੍ਹਾਂ ਕੋਲ ਬਾਈਬਲ ਹੈ ਅਤੇ ਜੋ ਕਿਸੇ ਹੋਰ ਧਰਮ ਨੂੰ ਮੰਨਦੇ ਹਨ?

ਰਸੂ 13:46; ਗਲਾ 2:7, 8

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ