“ਇਹ ਯਹੋਵਾਹ ਦਾ ਕੰਮ ਹੈ”
ਇਹ ਮਾਂਟੇਰੀ ਸਿਟੀ, ਮੈਕਸੀਕੋ ਦੇ ਅਖ਼ਬਾਰ ਐਲ ਨੋਰਟੇ ਦੇ ਇਕ ਲੇਖ ਦਾ ਸ਼ੀਰਸ਼ਕ ਸੀ। ਉਹ ਲੇਖ ਯਹੋਵਾਹ ਦੇ ਗਵਾਹਾਂ ਦੇ ਇਕ ਨਵੇਂ ਸੰਮੇਲਨ ਭਵਨ ਦੇ ਬਾਰੇ ਸੀ।
ਮਾਂਟੇਰੀ, ਮੈਕਸੀਕੋ ਦੇ ਉੱਤਰੀ ਭਾਗ ਵਿਚ ਸਥਿਤ ਇਕ ਸ਼ਹਿਰ ਹੈ, ਜਿਸ ਦੀ ਆਬਾਦੀ 23,00,000 ਹੈ (ਜਿਸ ਵਿਚ ਉਪਨਗਰਾਂ ਵੀ ਸ਼ਾਮਲ ਹਨ), ਅਤੇ ਇਸ ਵਿਚ 19,200 ਰਾਜ ਪ੍ਰਕਾਸ਼ਕ ਹਨ। ਤਕਰੀਬਨ ਡੇਢ ਸਾਲ ਦੇ ਲਈ, ਗਵਾਹਾਂ ਨੇ 3,000 ਆਰਾਮਦਾਇਕ ਕੁਰਸੀਆਂ ਅਤੇ ਵਾਯੂ-ਅਨੁਕੂਲਣ ਵਾਲਾ ਇਕ ਸੁੰਦਰ ਅਤੇ ਵਿਵਹਾਰਕ ਸੰਮੇਲਨ ਭਵਨ ਉਸਾਰਨ ਦੇ ਲਈ ਇਕੱਠੇ ਮਿਲ ਕੇ ਕੰਮ ਕੀਤਾ। ਸਥਾਨਕ ਗਵਾਹਾਂ ਨੇ ਆਨੰਦ ਮਨਾਇਆ ਜਦੋਂ ਯਹੋਵਾਹ ਦੇ ਗਵਾਹਾਂ ਦੇ ਪ੍ਰਬੰਧਕ ਸਭਾ ਦੇ ਇਕ ਸਦੱਸ ਨੇ ਸਮਰਪਣ ਭਾਸ਼ਣ ਦਿੱਤਾ। ਕਾਰਜਕ੍ਰਮ ਵਿਚ ਮਾਂਟੇਰੀ ਦੇ ਕੰਮ ਬਾਰੇ ਇਕ ਸੰਖੇਪ ਇਤਿਹਾਸ ਸ਼ਾਮਲ ਸੀ, ਅਤੇ ਉਸਾਰੀ ਵਿਚ ਭਾਗ ਲੈਣ ਵਾਲੇ ਵਿਅਕਤੀਆਂ ਦੇ ਨਾਲ ਇੰਟਰਵਿਊ ਕੀਤੇ ਗਏ। ਫਿਰ ਸਭਾ ਵਿਚ ਹਾਜ਼ਰ 4,500 ਵਿਅਕਤੀਆਂ ਨੇ ਸਮਰਪਣ ਭਾਸ਼ਣ ਦਾ ਆਨੰਦ ਮਾਣਿਆ।
ਇਹ ਹਾਲ ਹੀ ਵਿਚ ਮੈਕਸੀਕੋ ਵਿਚ ਉਸਾਰੇ ਗਏ ਸੰਮੇਲਨ ਭਵਨਾਂ ਵਿੱਚੋਂ ਤੀਜਾ ਹੈ, ਜਿਸ ਨੂੰ “ਅਧਿਕ, ਹੋਰ ਵੱਡੇ, ਅਤੇ ਬਿਹਤਰ ਰਾਜ ਗ੍ਰਹਿਆਂ ਅਤੇ ਸੰਮੇਲਨ ਭਵਨਾਂ” ਲਈ ਇਕ ਮੁਹਿੰਮ ਦੇ ਤੌਰ ਤੇ ਵਰਣਿਤ ਕੀਤਾ ਗਿਆ ਹੈ।
ਮੈਕਸੀਕੋ ਵਿਚ 4,43,000 ਤੋਂ ਅਧਿਕ ਪ੍ਰਕਾਸ਼ਕ, ਅਤੇ 1995 ਵਿਚ ਸਮਾਰਕ ਦੇ ਲਈ 14,92,500 ਦੀ ਹਾਜ਼ਰੀ ਹੋਣ ਦੇ ਕਾਰਨ, ਨਵੇਂ ਸੰਮੇਲਨ ਭਵਨ ਮਾਂਟੇਰੀ ਵਿਖੇ ਯਕੀਨਨ ਈਸ਼ਵਰੀ ਮਕਸਦ ਪੂਰਾ ਕਰਨਗੇ। (w96 4/15)