ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਹਰ ਪ੍ਰਕਾਰ ਦੇ ਲੋਕਾਂ ਤਕ ਸੱਚਾਈ ਪਹੁੰਚਾਉਣਾ
ਰਸੂਲ ਪੌਲੁਸ ਪਰਮੇਸ਼ੁਰ ਦੇ ਰਾਜ ਦਾ ਇਕ ਸਰਗਰਮ ਘੋਸ਼ਕ ਸੀ। ਉਸ ਨੇ “ਖੁਸ਼ ਖਬਰੀ” ਪ੍ਰਚਾਰ ਕਰਨ ਦੀ ਆਪਣੀ ਕਾਰਜ-ਨਿਯੁਕਤੀ ਵਿਚ ਵਿਰੋਧਤਾ ਨੂੰ ਵਿਘਨ ਨਹੀਂ ਪਾਉਣ ਦਿੱਤਾ। (1 ਕੁਰਿੰਥੀਆਂ 9:16; ਰਸੂਲਾਂ ਦੇ ਕਰਤੱਬ 13:50-52) ਪੌਲੁਸ ਨੇ ਦੂਜਿਆਂ ਨੂੰ ਉਸ ਦੇ ਉਦਾਹਰਣ ਦੀ ਪੈਰਵੀ ਕਰਨ ਉੱਤੇ ਜ਼ੋਰ ਦਿੱਤਾ।—1 ਕੁਰਿੰਥੀਆਂ 11:1.
ਯਹੋਵਾਹ ਦੇ ਗਵਾਹ ਪ੍ਰਚਾਰ ਕਰਨ ਦੇ ਆਪਣੇ ਦ੍ਰਿੜ੍ਹ ਜਤਨਾਂ ਲਈ ਸੰਸਾਰ ਭਰ ਵਿਚ ਪ੍ਰਸਿੱਧ ਹਨ। ਸੱਚ-ਮੁੱਚ ਹੀ, ਉਹ ਆਪਣੇ ‘ਚੇਲੇ ਬਣਾਉਣ’ ਦੇ ਪਰਮੇਸ਼ੁਰ-ਨਿਯੁਕਤ ਕਾਰਜ ਨੂੰ ਪੂਰਾ ਕਰਨ ਲਈ ਦੂਜਿਆਂ ਨਾਲ ਦੋਵੇਂ “ਅਨੁਕੂਲ ਸਮੇਂ” ਅਤੇ “ਕਠਿਨ ਸਮੇਂ” ਤੇ ਬੋਲਦੇ ਹਨ। (2 ਤਿਮੋਥਿਉਸ 4:2, ਨਿ ਵ; ਮੱਤੀ 28:19, 20) ਉਨ੍ਹਾਂ ਦੇਸ਼ਾਂ ਵਿਚ ਵੀ ਜਿੱਥੇ ਉਹ ਵਿਰੋਧਤਾ ਅਨੁਭਵ ਕਰਦੇ ਹਨ, ਨੇਕਦਿਲ ਵਿਅਕਤੀਆਂ ਤਕ ਪਰਮੇਸ਼ੁਰ ਦੇ ਰਾਜ ਬਾਰੇ ਉਹ ਸਰਬ ਮਹੱਤਵਪੂਰਣ ਸੰਦੇਸ਼ ਪਹੁੰਚਾਇਆ ਜਾ ਰਿਹਾ ਹੈ, ਜਿਵੇਂ ਕਿ ਨਿਮਨਲਿਖਿਤ ਅਨੁਭਵ ਦਰਸਾਉਂਦੇ ਹਨ।
◻ ਪੱਛਮੀ ਸ਼ਾਂਤ ਮਹਾਂਸਾਗਰ ਦੇ ਇਕ ਟਾਪੂ ਵਿਚ ਜਿੱਥੇ ਯਹੋਵਾਹ ਦੇ ਗਵਾਹਾਂ ਦਾ ਕਾਰਜ ਪਾਬੰਦੀ ਹੇਠ ਹੈ, ਇਕ 12-ਸਾਲਾ ਮੁੰਡੇ ਨੇ ਆਪਣੇ ਆਪ ਨੂੰ ਸਕੂਲ ਵਿਚ ਬੁਰੇ ਸਾਥੀਆਂ ਨਾਲ ਘੇਰਿਆ ਹੋਇਆ ਪਾਇਆ। ਉਸ ਦੇ ਕਈ ਸਹਿਪਾਠੀ ਨਿੱਤ-ਦਿਹਾੜੀ ਸਿਗਰਟਾਂ ਪੀਂਦੇ ਸਨ, ਅਸ਼ਲੀਲ ਸਾਹਿੱਤ ਪੜ੍ਹਦੇ ਸਨ, ਅਧਿਆਪਕਾਂ ਨੂੰ ਪਰੇਸ਼ਾਨ ਕਰਦੇ ਸਨ, ਅਤੇ ਫ਼ਸਾਦ ਕਰਦੇ ਸਨ। ਪਰਿਸਥਿਤੀ ਇੰਨੀ ਖ਼ਰਾਬ ਹੋ ਗਈ ਕਿ ਮੁੰਡੇ ਨੇ ਆਪਣੇ ਪਿਤਾਜੀ ਨੂੰ ਪੁੱਛਿਆ ਕਿ ਕੀ ਉਹ ਕਿਸੇ ਹੋਰ ਸਕੂਲ ਬਦਲੀ ਕਰ ਸਕਦਾ ਹੈ। ਲੇਕਿਨ, ਪਿਤਾ ਨੇ ਆਪਣੇ ਪੁੱਤਰ ਦੇ ਨਾਲ ਅਜਿਹੇ ਵਿਚਾਰ ਦੇ ਵਿਰੁੱਧ ਤਰਕ ਕੀਤਾ, ਕਿਉਂਕਿ ਉਹ ਮਹਿਸੂਸ ਕਰਦਾ ਸੀ ਕਿ ਗੁਆਂਢ ਦੇ ਦੂਜੇ ਸਕੂਲਾਂ ਵਿਚ ਸਿੱਖਿਆਰਥੀਆਂ ਦਾ ਆਚਰਣ ਭਿੰਨ ਨਹੀਂ ਹੋਵੇਗਾ। ਫਿਰ ਵੀ, ਉਹ ਆਪਣੇ ਪੁੱਤਰ ਦੀ ਕਿਵੇਂ ਮਦਦ ਕਰ ਸਕਦਾ ਸੀ?
ਪਿਤਾ ਨੂੰ ਯਾਦ ਆਇਆ ਕਿ ਘਰ ਵਿਚ ਨੌਜਵਾਨ ਵਿਅਕਤੀਆਂ ਲਈ ਇਕ ਪੁਸਤਕ ਸੀ। ਇਹ ਇਕ ਰਿਸ਼ਤੇਦਾਰ ਤੋਂ ਤੋਹਫ਼ਾ ਸੀ ਜੋ ਕਿ ਯਹੋਵਾਹ ਦਾ ਇਕ ਗਵਾਹ ਸੀ। ਇਸ ਲਈ ਉਸ ਨੇ ਪੁਸਤਕ ਦੀ ਤਲਾਸ਼ ਕੀਤੀ, ਅਤੇ ਲੱਭਣ ਤੇ, ਉਸ ਨੇ ਆਪਣੇ ਪੁੱਤਰ ਨੂੰ ਦੇ ਦਿੱਤੀ। ਇਸ ਦਾ ਨਾਂ ਸੀ ਪ੍ਰਸ਼ਨ ਜੋ ਨੌਜਵਾਨ ਪੁੱਛਦੇ ਹਨ—ਉੱਤਰ ਜੋ ਕੰਮ ਕਰਦੇ ਹਨ (ਅੰਗ੍ਰੇਜ਼ੀ)।a ਮੁੰਡੇ ਨੇ ਇਕ ਅਧਿਆਇ “ਮੈਂ ਹਮਸਰ ਦਬਾਉ ਦਾ ਸਾਮ੍ਹਣਾ ਕਿਵੇਂ ਕਰ ਸਕਦਾ ਹਾਂ?” ਨੂੰ ਖ਼ਾਸ ਤੌਰ ਤੇ ਫ਼ਾਇਦੇਮੰਦ ਪਾਇਆ। ਇਸ ਨੇ ਨਾ ਕੇਵਲ ਉਸ ਨੂੰ ਆਤਮ-ਸਨਮਾਨ ਕਾਇਮ ਰੱਖਣ ਦੀ ਮਹੱਤਤਾ ਸਿਖਾਈ ਪਰੰਤੂ ਇਸ ਨੇ ਉਹ ਨੂੰ ਸੁਚੱਜ ਨਾਲ ਇਨਕਾਰ ਕਰਨਾ ਵੀ ਸਿਖਾਇਆ ਜਦੋਂ ਦੂਜੇ ਵਿਅਕਤੀ ਉਸ ਨੂੰ ਮੂਰਖਤਾਪੂਰਣ ਰਾਹ ਵਿਚ ਲੱਗਣ ਲਈ ਉਸ ਉੱਤੇ ਦਬਾਉ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਪੁਸਤਕ ਵਿਚ ਪਾਏ ਗਏ ਸ਼ਾਸਤਰ-ਸੰਬੰਧੀ ਸਿਧਾਂਤਾਂ ਨੂੰ ਲਾਗੂ ਕਰਨ ਦੁਆਰਾ, ਉਸ ਨੌਜਵਾਨ ਨੇ ਸਿੱਖਿਆ ਕਿ ਹਮਸਰ ਦਬਾਉ ਨਾਲ ਸਫ਼ਲਤਾਪੂਰਵਕ ਕਿਵੇਂ ਸਾਮ੍ਹਣਾ ਕਰਨਾ ਚਾਹੀਦਾ ਹੈ।
ਆਪਣੇ ਪੁੱਤਰ ਵਿਚ ਇਹ ਅਤੇ ਹੋਰ ਸਕਾਰਾਤਮਕ ਤਬਦੀਲੀਆਂ ਨੂੰ ਦੇਖ ਕੇ, ਪਿਤਾ ਨੇ ਪੁਸਤਕ ਪੜ੍ਹਨ ਦਾ ਫ਼ੈਸਲਾ ਕੀਤਾ। ਪੁਸਤਕ ਵਿਚ ਪਾਈ ਗਈ ਵਿਵਹਾਰਕ ਸਲਾਹ ਦੁਆਰਾ ਪ੍ਰਭਾਵਿਤ ਹੋ ਕੇ, ਪਿਤਾ ਨੇ ਯਹੋਵਾਹ ਦੇ ਗਵਾਹਾਂ ਨੂੰ ਗ੍ਰਹਿ ਬਾਈਬਲ ਅਧਿਐਨ ਲਈ ਦਰਖ਼ਾਸਤ ਕੀਤੀ। ਬਾਅਦ ਵਿਚ, ਉਸ ਦੇ ਪਰਿਵਾਰ ਦੇ ਦੂਜੇ ਸਦੱਸ ਉਸ ਦੇ ਨਾਲ ਅਧਿਐਨ ਵਿਚ ਸ਼ਾਮਲ ਹੋਏ। ਇਸ ਦਾ ਨਤੀਜਾ ਕੀ ਸੀ? ਹੁਣ ਉਹ ਮੁੰਡਾ, ਉਸ ਦਾ ਛੋਟਾ ਭਰਾ, ਉਸ ਦਾ ਪਿਤਾ, ਅਤੇ ਮੁੰਡੇ ਦੇ ਦਾਦਾ-ਦਾਦੀ, ਯਹੋਵਾਹ ਦੇ ਗਵਾਹ ਹਨ।
◻ ਉਸੇ ਦੇਸ਼ ਵਿਚ, ਬਾਈਬਲ ਸਿਧਾਂਤਾਂ ਪ੍ਰਤੀ ਆਪਣੀ ਸਖ਼ਤ ਆਗਿਆਕਾਰਤਾ ਦੇ ਕਾਰਨ, ਦੋ ਯਹੋਵਾਹ ਦੇ ਗਵਾਹ ਕੈਦ ਕੀਤੇ ਗਏ ਸਨ। ਫਿਰ ਵੀ, ਉਨ੍ਹਾਂ ਨੇ ਆਪਣੀ ਪਰਿਸਥਿਤੀ ਨੂੰ ਯਹੋਵਾਹ ਦੇ ਰਾਜ ਬਾਰੇ ਨਿਧੜਕ ਹੋ ਕੇ ਬੋਲਣ ਤੋਂ ਰੋਕਣ ਨਹੀਂ ਦਿੱਤਾ। ਉਹ ਇਕ ਕੈਦਖ਼ਾਨੇ ਦੇ ਅਧਿਕਾਰੀ ਕੋਲ ਗਏ, ਅਤੇ ਪ੍ਰਭੂ ਦੇ ਸੰਧਿਆ ਭੋਜਨ ਦੀ ਯਾਦਗਾਰੀ ਉੱਥੇ ਮਨਾਉਣ ਲਈ ਇਜਾਜ਼ਤ ਹਾਸਲ ਕੀਤੀ। ਉਹ ਕਿੰਨੇ ਖ਼ੁਸ਼ ਹੋਏ ਜਦੋਂ 14 ਕੈਦੀਆਂ ਨੇ ਬਾਈਬਲ ਵਿਚ ਦਿਲਚਸਪੀ ਪ੍ਰਗਟ ਕੀਤੀ ਅਤੇ ਗਵਾਹਾਂ ਦੇ ਨਾਲ ਇਸ ਮਹੱਤਵਪੂਰਣ ਘਟਨਾ ਲਈ ਸ਼ਾਮਲ ਹੋਏ! ਉਨ੍ਹਾਂ ਦੇ ਛੁਟਕਾਰੇ ਤੋਂ ਬਾਅਦ, ਉਨ੍ਹਾਂ ਵਿੱਚੋਂ ਕੁਝ ਵਿਅਕਤੀਆਂ ਨੇ ਬਾਈਬਲ ਦਾ ਅਧਿਐਨ ਕਰ ਕੇ ਯਹੋਵਾਹ ਦੇ ਗਵਾਹਾਂ ਨਾਲ ਸੰਗਤ ਜਾਰੀ ਰੱਖੀ।
ਪੱਚੀ ਦੇਸ਼ਾਂ ਤੋਂ ਜ਼ਿਆਦਾ ਵਿਚ, ਪਾਬੰਦੀਆਂ ਜਾਂ ਵਿਭਿੰਨ ਪ੍ਰਕਾਰਾਂ ਦੀ ਵਿਰੋਧਤਾ ਜਾਂ ਸਤਾਹਟ ਦੇ ਸਿੱਟੇ ਵਜੋਂ ਯਹੋਵਾਹ ਦੇ ਗਵਾਹ ਕਸ਼ਟ ਸਹਿੰਦੇ ਹਨ। ਫਿਰ ਵੀ, ਰਸੂਲਾਂ ਦੇ ਵਾਂਗ, ਉਹ “ਉਪਦੇਸ਼ ਕਰਨ ਅਰ ਇਹ ਖੁਸ਼ ਖਬਰੀ ਸੁਣਾਉਣ ਤੋਂ ਨਾ ਹਟੇ ਭਈ ਯਿਸੂ ਉਹੀ ਮਸੀਹ ਹੈ।”—ਰਸੂਲਾਂ ਦੇ ਕਰਤੱਬ 5:42.
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।