ਕਿਤਾਬਾਂ ਹੀ ਕਿਤਾਬਾਂ!
“ਬਹੁਤ ਪੋਥੀਆਂ ਦੇ ਰਚਣ ਦਾ ਅੰਤ ਨਹੀਂ,” ਪ੍ਰਾਚੀਨ ਸਮੇਂ ਦੇ ਬੁੱਧੀਮਾਨ ਰਾਜਾ ਸੁਲੇਮਾਨ ਨੇ ਲਿਖਿਆ। (ਉਪਦੇਸ਼ਕ ਦੀ ਪੋਥੀ 12:12) 1995 ਦੇ ਦੌਰਾਨ, ਬਰਤਾਨੀਆ ਵਿਚ ਜਨਸੰਖਿਆ ਦੇ ਹਰ 580 ਵਿਅਕਤੀਆਂ ਲਈ ਤਕਰੀਬਨ ਇਕ ਕਿਤਾਬ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਕਰਕੇ ਬਰਤਾਨੀਆ ਦੁਨੀਆਂ ਵਿਚ ਨਵੀਆਂ ਕਿਤਾਬਾਂ ਦਾ ਮੁੱਖ ਪ੍ਰਕਾਸ਼ਕ ਸੀ। ਚੀਨ, ਜੋ ਸਭ ਤੋਂ ਜ਼ਿਆਦਾ ਆਬਾਦ ਦੇਸ਼ ਹੈ, ਬਰਤਾਨੀਆ ਦੀਆਂ 95,015 ਸੰਸਕਰਣਾਂ ਦੀ ਤੁਲਨਾ ਵਿਚ 92,972 ਸੰਸਕਰਣਾਂ ਨਾਲ ਦੂਜੇ ਨੰਬਰ ਤੇ ਸੀ। ਉਸ ਦੇ ਮਗਰ ਜਰਮਨੀ ਸੀ (67,206 ਨਵੀਆਂ ਕਿਤਾਬਾਂ), ਫਿਰ ਸੰਯੁਕਤ ਰਾਜ ਅਮਰੀਕਾ ਆਇਆ (49,276), ਅਤੇ ਅਗਲੀ ਥਾਂ ਤੇ ਫਰਾਂਸ ਸੀ (41,234)। “ਬਰਤਾਨੀਆ ਸਿਰਫ਼ ਅੰਗ੍ਰੇਜ਼ੀ ਭਾਸ਼ਾ ਕਰਕੇ ਹੀ ਦੁਨੀਆਂ ਦਾ ਮੁੱਖ ਪ੍ਰਕਾਸ਼ਕ ਬਣਿਆ ਸੀ,” ਲੰਡਨ ਦੀ ਅਖ਼ਬਾਰ ਦ ਡੇਲੀ ਟੈਲੀਗ੍ਰਾਫ਼ ਨੇ ਟਿੱਪਣੀ ਕੀਤੀ।
ਰਿਪੋਰਟਾਂ ਸੰਕੇਤ ਕਰਦੀਆਂ ਹਨ ਕਿ ਕਈ ਸਾਲਾਂ ਤੋਂ ਕਿਤਾਬ-ਵਿੱਕਰੀ ਦੀ ਮੰਡੀ ਮੰਦੇ ਤੇ ਹੈ, ਅਤੇ ਹੁਣ ਬਰਤਾਨੀਆ ਵਿਚ ਸਿਰਫ਼ 80 ਫੀ ਸਦੀ ਬਾਲਗ ਵਿਅਕਤੀ ਸਾਲ ਵਿਚ ਇਕ ਜਾਂ ਉਸ ਤੋਂ ਜ਼ਿਆਦਾ ਕਿਤਾਬਾਂ ਖ਼ਰੀਦਦੇ ਹਨ। ਪਰ ਕੀ ਲੋਕ ਸਾਰੀਆਂ ਕਿਤਾਬਾਂ ਪੜ੍ਹਦੇ ਹਨ ਜੋ ਉਹ ਖ਼ਰੀਦਦੇ ਹਨ?
ਬਾਈਬਲ ਇਕ ਕਿਤਾਬ ਹੈ ਜੋ ਅਜੇ ਵੀ ਚੋਖੀ ਮਾਤਰਾ ਵਿਚ ਵੰਡੀ ਅਤੇ ਪੜ੍ਹੀ ਜਾਂਦੀ ਹੈ, ਅਤੇ ਹੁਣ ਇਹ ਭਾਗਾਂ ਵਿਚ ਜਾਂ ਪੂਰਣ ਰੂਪ ਵਿਚ 2,120 ਤੋਂ ਵੱਧ ਭਾਸ਼ਾਵਾਂ ਵਿਚ ਉਪਲਬਧ ਹੈ। ਜੇ ਅਜੇ ਤਕ ਤੁਹਾਡੇ ਕੋਲ ਇਕ ਵੀ ਕਾਪੀ ਨਹੀਂ ਹੈ ਤਾਂ ਇਸ ਨੂੰ ਪ੍ਰਾਪਤ ਕਰਨ ਲਈ ਵਾਚ ਟਾਵਰ ਸੋਸਾਇਟੀ ਦੇ ਸਭ ਤੋਂ ਨਜ਼ਦੀਕੀ ਦਫ਼ਤਰ ਨਾਲ ਸੰਪਰਕ ਕਰੋ। ਜੇ ਤੁਹਾਡੇ ਕੋਲ ਬਾਈਬਲ ਦੀ ਇਕ ਕਾਪੀ ਹੈ, ਤਾਂ ਉਸ ਨੂੰ ਲੈ ਕੇ ਇਸ ਰਸਾਲੇ ਵਿਚ ਦਿਖਾਏ ਗਏ ਸ਼ਾਸਤਰ-ਸੰਬੰਧੀ ਪਾਠਾਂ ਨੂੰ ਖੋਲ੍ਹ ਕੇ ਪੜ੍ਹੋ। ਇੰਜ ਕਰਨ ਨਾਲ, ਤੁਸੀਂ ਬਾਈਬਲ ਦਾ ਜੀਵਨ-ਦਾਇਕ ਗਿਆਨ ਪਾਓਗੇ।