ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 8/15 ਸਫ਼ੇ 3-4
  • ਕੀ ਤੁਹਾਨੂੰ ਜ਼ਿੰਦਗੀ ਪਿਆਰੀ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਹਾਨੂੰ ਜ਼ਿੰਦਗੀ ਪਿਆਰੀ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਮਿਲਦੀ-ਜੁਲਦੀ ਜਾਣਕਾਰੀ
  • “ਇਨਸਾਨ ਦਾ ਇਹੋ ਰਿਣ ਹੈ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਤੁਹਾਡਾ ਜੀਵਨ —ਉਸ ਦਾ ਮਕਸਦ ਕੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਜੀਓ ਤਾਂ ਇਸ ਤਰ੍ਹਾਂ ਜੀਓ ਕਿ ਜ਼ਿੰਦਗੀ ਬੇਕਾਰ ਨਾ ਗਿਣੀ ਜਾਵੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਅੱਜ ਵੀ ਖ਼ੁਸ਼ੀਆਂ ਭਰੀ ਜ਼ਿੰਦਗੀ ਮੁਮਕਿਨ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2019
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 8/15 ਸਫ਼ੇ 3-4

ਕੀ ਤੁਹਾਨੂੰ ਜ਼ਿੰਦਗੀ ਪਿਆਰੀ ਹੈ?

ਕਿਹਾ ਜਾਂਦਾ ਹੈ ਕਿ ਇਤਾਲਵੀ ਸ਼ਾਇਰ ਜਾਕੋਮੋ ਲਿਓਪਾਰਡੀ ਨੇ ਆਖ਼ਰੀ ਸਾਹ ਲੈਣ ਤੋਂ ਪਹਿਲਾਂ ਆਪਣੇ ਟਹਿਲੂਆਂ ਨੂੰ ਇਹ ਸ਼ਬਦ ਕਹੇ ਸਨ ਕਿ “ਮੈਨੂੰ ਰੌਸ਼ਨੀ ਦੇਖ ਲੈਣ ਦਿਓ।” ਇਹ ਸ਼ਬਦ ਸੰਕੇਤ ਕਰਦੇ ਹਨ ਕਿ ਮਨੁੱਖ ਨੂੰ ਜ਼ਿੰਦਗੀ ਨਾਲ ਕਿੰਨਾ ਜ਼ਿਆਦਾ ਮੋਹ ਹੈ। ਇੱਥੇ ਜ਼ਿੰਦਗੀ ਨੂੰ ਰੌਸ਼ਨੀ ਦੇਖ ਸਕਣ ਨਾਲ ਦਰਸਾਇਆ ਗਿਆ ਹੈ।

ਜ਼ਿੰਦਗੀ ਨਾਲ ਮੋਹ ਇਕ ਇੰਨੀ ਵੱਡੀ ਪ੍ਰੇਰਣਾ ਹੈ ਕਿ ਇਸੇ ਕਾਰਨ ਜ਼ਿਆਦਾਤਰ ਵਿਅਕਤੀ ਖ਼ਤਰਿਆਂ ਤੋਂ ਦੂਰ ਰਹਿੰਦੇ ਹਨ ਅਤੇ ਜੀਉਂਦੇ ਰਹਿ ਸਕਣ ਲਈ ਜੋ ਵੀ ਉਨ੍ਹਾਂ ਦੇ ਵੱਸ ਵਿਚ ਹੋਵੇ ਉਹ ਕਰਦੇ ਹਨ। ਇਸ ਸੰਬੰਧ ਵਿਚ ਮਨੁੱਖਾਂ ਅਤੇ ਪਸ਼ੂਆਂ ਵਿਚ ਇੰਨਾ ਫ਼ਰਕ ਨਹੀਂ ਹੈ ਕਿਉਂਕਿ ਪਸ਼ੂਆਂ ਕੋਲ ਬਚਾਉ ਦੀ ਜ਼ੋਰਦਾਰ ਅੰਤਰਪ੍ਰੇਰਣਾ ਹੈ।

ਪਰ ਕਿਸ ਤਰ੍ਹਾਂ ਦੀ ਜ਼ਿੰਦਗੀ ਅਸਲੀ ਤੌਰ ਤੇ ਜੀਉਣ ਦੇ ਯੋਗ ਅਤੇ ਪਿਆਰੀ ਹੈ? ਕੇਵਲ ਸਰੀਰਕ ਹੋਂਦ ਵਾਲੀ ਜ਼ਿੰਦਗੀ ਹੀ ਨਹੀਂ, ਅਰਥਾਤ, ਸਾਹ ਲੈਣਾ ਅਤੇ ਚੱਲ-ਫਿਰ ਸਕਣਾ। ਅਤੇ ਨਾ ਹੀ ਸਾਨੂੰ ਇਸ ਰਵੱਈਏ ਤੋਂ ਇੰਨੀ ਸੰਤੁਸ਼ਟੀ ਹਾਸਲ ਹੁੰਦੀ ਹੈ ਕਿ ਜ਼ਿੰਦਗੀ ਵਿਚ ਜਿੰਨੀ ਵੀ ਐਸ਼ ਹੋ ਸਕੇ ਉੱਨੀ ਹੀ ਕਰਨੀ ਚਾਹੀਦੀ ਹੈ। ਜ਼ਿਆਦਾਤਰ ਲੋਕ ਇਸ ਐਸ਼ਪਸੰਦ ਫ਼ਲਸਫ਼ੇ ਦਾ ਪਿੱਛਾ ਕਰਕੇ ਸੰਤੁਸ਼ਟ ਨਹੀਂ ਹਨ ਕਿ “ਆਓ ਅਸੀਂ ਖਾਈਏ ਪੀਵੀਏ ਕਿਉਂ ਜੋ ਭਲਕੇ ਮਰਨਾ ਹੈ।” (1 ਕੁਰਿੰਥੀਆਂ 15:32) ਜਦ ਕਿ ਇਨਸਾਨ ਨੂੰ ਕਈ ਮੂਲ ਵਸਤਾਂ ਦੀ ਜ਼ਰੂਰਤ ਹੈ, ਉਸ ਦੀਆਂ ਸਭਿਆਚਾਰਕ ਅਤੇ ਸਮਾਜਕ ਰੁਚੀਆਂ ਵੀ ਹੁੰਦੀਆਂ ਹਨ। ਇਸ ਦੇ ਨਾਲ-ਨਾਲ ਉਸ ਦੀਆਂ ਰੂਹਾਨੀ ਜ਼ਰੂਰਤਾਂ ਵੀ ਹੁੰਦੀਆਂ ਹਨ, ਕਿਉਂਕਿ ਉਹ ਰੱਬ ਨੂੰ ਮੰਨਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਸੰਸਾਰ ਦੇ ਕਈਆਂ ਹਿੱਸਿਆਂ ਵਿਚ ਸਮਾਜ ਅਤੇ ਮਾਹੌਲ ਦੇ ਬਹੁਤ ਵਿਗੜ ਜਾਣ ਕਰਕੇ ਲੱਖਾਂ ਲੋਕ, ਸ਼ਾਇਦ ਕਰੋੜਾਂ ਹੀ, ਮੁਸ਼ਕਲ ਨਾਲ ਆਪਣਾ ਸਮਾਂ ਗੁਜ਼ਾਰਦੇ ਹਨ। ਜਿਹੜੇ ਵਿਅਕਤੀ ਸਿਰਫ਼ ਆਪਣੀਆਂ ਜਿਸਮੀ ਜ਼ਰੂਰਤਾਂ ਹੀ ਪੂਰੀਆਂ ਕਰਦੇ ਹਨ, ਅਰਥਾਤ, ਖਾਂਦੇ-ਪੀਂਦੇ, ਮਾਇਆ ਇਕੱਠੀ ਕਰਦੇ, ਜਾਂ ਕਾਮ ਵਾਸਨਾ ਪੂਰੀ ਕਰਦੇ ਹਨ, ਉਨ੍ਹਾਂ ਬਾਰੇ ਇਹੀ ਕਿਹਾ ਜਾ ਸਕਦਾ ਹੈ ਕਿ ਉਹ ਪਸ਼ੂ-ਸਮਾਨ ਜੀਵਨ ਬਤੀਤ ਕਰ ਰਹੇ ਹਨ ਅਤੇ ਇਸ ਤੋਂ ਉਹ ਘੱਟ ਹੀ ਤ੍ਰਿਪਤ ਹੁੰਦੇ ਹਨ। ਅਸਲ ਵਿਚ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਦੂਜੀਆਂ ਅਰਥਪੂਰਣ ਚੀਜ਼ਾਂ ਤੋਂ ਕੋਈ ਲਾਭ ਨਹੀਂ ਮਿਲਦਾ ਜੋ ਸਾਡੀ ਮਾਨਵੀ ਬੁੱਧ ਅਤੇ ਭਾਵਨਾਵਾਂ ਨੂੰ ਸੰਤੁਸ਼ਟ ਕਰ ਸਕਦੀਆਂ ਹਨ। ਇਸ ਤੋਂ ਇਲਾਵਾ, ਆਪਣੀਆਂ ਹੰਕਾਰੀ ਕਾਮਨਾਵਾਂ ਹੀ ਪੂਰੀਆਂ ਕਰਨ ਵਾਲੇ ਵਿਅਕਤੀ ਸਿਰਫ਼ ਜ਼ਿੰਦਗੀ ਦਾ ਪੂਰਾ ਮਜ਼ਾ ਲੈਣ ਤੋਂ ਹੀ ਨਹੀਂ ਰਹਿ ਜਾਂਦੇ, ਪਰ ਉਹ ਆਪਣੇ ਸਮਾਜ ਦਾ ਵੀ ਨੁਕਸਾਨ ਕਰਦੇ ਹਨ, ਅਤੇ ਉਨ੍ਹਾਂ ਨੂੰ ਦੂਜਿਆਂ ਬਾਰੇ ਕੋਈ ਪਰਵਾਹ ਨਹੀਂ ਹੁੰਦੀ।

ਇਸ ਗੱਲ ਦੀ ਪੁਸ਼ਟੀ ਕਰਦਿਆਂ, ਛੋਟੀ ਉਮਰ ਦੇ ਅਪਰਾਧੀਆਂ ਨਾਲ ਸਿੱਝਣ ਵਾਲਾ ਇਕ ਜੱਜ ਕਹਿੰਦਾ ਹੈ ਕਿ ‘ਕਦਰਾਂ-ਕੀਮਤਾਂ ਵਿਚ ਗਿਰਾਵਟ, ਬੁਰੀ ਮਿਸਾਲ ਦੇ ਲੋਕਾਂ ਨੂੰ ਚੰਗਾ ਸਮਝਣਾ, ਅਤੇ ਠੱਗੀ ਦੁਆਰਾ ਜਲਦੀ ਅਮੀਰ ਹੋਣਾ ਮੁਕਾਬਲੇਬਾਜ਼ੀ ਦੀ ਭਾਵਨਾ ਨੂੰ ਵਧਾਉਂਦਾ ਹੈ।’ ਇਸ ਭਾਵਨਾ ਤੋਂ ਅਜਿਹਾ ਵਿਵਹਾਰ ਪੈਦਾ ਹੁੰਦਾ ਹੈ ਜੋ ਸਮਾਜ ਨੂੰ ਨੁਕਸਾਨ ਪਹੁੰਚਾਉਂਦਾ ਅਤੇ ਨੌਜਵਾਨਾਂ ਤੇ ਬੁਰਾ ਅਸਰ ਪਾਉਂਦਾ ਹੈ, ਖ਼ਾਸ ਕਰਕੇ ਜਦੋਂ ਉਹ ਅਮਲੀ ਦਵਾਈਆਂ ਵਰਤਣ ਲੱਗ ਪੈਂਦੇ ਹਨ।

ਤੁਸੀਂ ਜਾਣਦੇ ਹੋ ਕਿ ਜ਼ਿੰਦਗੀ ਵਿਚ ਅਨੇਕ ਆਨੰਦਦਾਇਕ ਚੀਜ਼ਾਂ ਹੁੰਦੀਆਂ ਹਨ, ਜਿਵੇਂ ਕਿ ਆਕਰਸ਼ਕ ਇਲਾਕਿਆਂ ਵਿਚ ਛੁੱਟੀਆਂ, ਪੜ੍ਹਨ ਜਾਂ ਰਿਸਰਚ ਕਰਨ ਲਈ ਦਿਲਚਸਪ ਕਿਤਾਬਾਂ, ਹਸਮੁੱਖ ਸੰਗਤ ਅਤੇ ਮਨਭਾਉਂਦਾ ਸੰਗੀਤ। ਅਤੇ ਹੋਰ ਕੰਮ-ਕਾਰ ਵੀ ਹਨ ਜੋ ਛੋਟੀਆਂ-ਵੱਡੀਆਂ ਖ਼ੁਸ਼ੀਆਂ ਲਿਆਉਂਦੇ ਹਨ। ਪਰਮੇਸ਼ੁਰ ਵਿਚ ਗਹਿਰੀ ਨਿਹਚਾ ਰੱਖਣ ਵਾਲਿਆਂ ਲਈ ਅਤੇ ਖ਼ਾਸ ਕਰਕੇ ਬਾਈਬਲ ਦੇ ਪਰਮੇਸ਼ੁਰ, ਯਹੋਵਾਹ ਵਿਚ ਨਿਹਚਾ ਰੱਖਣ ਵਾਲਿਆਂ ਲਈ ਜ਼ਿੰਦਗੀ ਨਾਲ ਪਿਆਰ ਕਰਨ ਦੇ ਹੋਰ ਵੀ ਕਾਰਨ ਹਨ। ਸੱਚੀ ਨਿਹਚਾ ਤੋਂ ਬਲ ਤੇ ਸ਼ਾਂਤੀ ਮਿਲਦੀ ਹੈ ਜੋ ਔਖਿਆਂ ਸਮਿਆਂ ਵਿਚ ਲੋਕਾਂ ਦੀ ਮਦਦ ਕਰ ਸਕਦੀ ਹੈ। ਸੱਚੇ ਰੱਬ ਵਿਚ ਵਿਸ਼ਵਾਸ ਕਰਨ ਵਾਲੇ ਭਰੋਸੇ ਨਾਲ ਕਹਿ ਸਕਦੇ ਹਨ ਕਿ “ਪ੍ਰਭੁ ਮੇਰਾ ਸਹਾਈ ਹੈ, ਮੈਂ ਨਾ ਡਰਾਂਗਾ।” (ਇਬਰਾਨੀਆਂ 13:6) ਜਿਹੜੇ ਲੋਕ ਰੱਬ ਦਾ ਪਿਆਰ ਜਾਣਦੇ ਹਨ, ਉਹ ਮਹਿਸੂਸ ਕਰਦੇ ਹਨ ਕਿ ਉਹ ਉਨ੍ਹਾਂ ਨਾਲ ਪ੍ਰੇਮ ਕਰਦਾ ਹੈ। ਉਹ ਵੀ ਉਸ ਨਾਲ ਪਿਆਰ ਕਰਦੇ ਹਨ ਅਤੇ ਇਸ ਤੋਂ ਗਹਿਰੀ ਖ਼ੁਸ਼ੀ ਪਾਉਂਦੇ ਹਨ। (1 ਯੂਹੰਨਾ 4:7, 8, 16) ਉਹ ਇਕ ਸਰਗਰਮ ਅਤੇ ਨਿਰਸੁਆਰਥ ਜ਼ਿੰਦਗੀ ਬਤੀਤ ਕਰ ਸਕਦੇ ਹਨ ਜਿਸ ਤੋਂ ਉਨ੍ਹਾਂ ਨੂੰ ਸੰਤੁਸ਼ਟੀ ਮਿਲਦੀ ਹੈ। ਇਹ ਗੱਲ ਠੀਕ ਯਿਸੂ ਮਸੀਹ ਦੇ ਕਹਿਣੇ ਅਨੁਸਾਰ ਹੈ “ਭਈ ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”—ਰਸੂਲਾਂ ਦੇ ਕਰਤੱਬ 20:35.

ਅਫ਼ਸੋਸ ਦੀ ਗੱਲ ਹੈ ਕਿ ਇਸ ਜ਼ਿੰਦਗੀ ਦਾ ਇਕ ਹੋਰ ਨਜ਼ਰੀਆ ਵੀ ਹੈ। ਅਸੀਂ ਇੱਥੇ ਹਰ ਥਾਂ ਫੈਲੇ ਹੋਏ ਕਸ਼ਟ, ਬੇਇਨਸਾਫ਼ੀ, ਗ਼ਰੀਬੀ, ਬੀਮਾਰੀ, ਅਤੇ ਮੌਤ ਵਰਗੀਆਂ ਕੁਝ ਹੀ ਦੁਖਦਾਇਕ ਗੱਲਾਂ ਦਾ ਜ਼ਿਕਰ ਕਰਦੇ ਹਾਂ ਜਿਨ੍ਹਾਂ ਕਾਰਨ ਅਕਸਰ ਜ਼ਿੰਦਗੀ ਬਰਦਾਸ਼ਤ ਹੀ ਕਰਨੀ ਬਹੁਤ ਮੁਸ਼ਕਲ ਬਣ ਜਾਂਦੀ ਹੈ। ਇਸਰਾਏਲ ਦੀ ਪ੍ਰਾਚੀਨ ਕੌਮ ਦਾ ਰਾਜਾ ਸੁਲੇਮਾਨ ਅਮੀਰ, ਸ਼ਕਤੀਸ਼ਾਲੀ ਅਤੇ ਬੁੱਧਵਾਨ ਸੀ। ਉਸ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਜੋ ਲੋਕਾਂ ਨੂੰ ਖ਼ੁਸ਼ ਕਰ ਸਕਦੀ ਸੀ। ਫਿਰ ਵੀ, ਇਕ ਗੱਲ ਉਸ ਨੂੰ ਸਤਾ ਰਹੀ ਸੀ—ਇਹ ਗਿਆਨ ਕਿ ਮੌਤ ਹੋਣ ਤੇ ਉਸ ਨੂੰ “ਆਪਣੇ ਸਾਰੇ ਮਿਹਨਤ ਦੇ ਕੰਮ” ਜੋ ਉਸ ਨੇ “ਬੁੱਧ ਅਤੇ ਗਿਆਨ ਅਤੇ ਸਫ਼ਲਤਾ ਦੇ ਨਾਲ” ਕੀਤੇ ਸਨ, ਕਿਸੇ ਹੋਰ ਲਈ ਪਿੱਛੇ ਛੱਡਣੇ ਪੈਣੇ ਸਨ।—ਉਪਦੇਸ਼ਕ ਦੀ ਪੋਥੀ 2:17-21.

ਸੁਲੇਮਾਨ ਦੇ ਵਾਂਗ, ਸਾਨੂੰ ਤਕਰੀਬਨ ਸਾਰਿਆਂ ਜਣਿਆਂ ਨੂੰ ਪਤਾ ਹੈ ਕਿ ਜ਼ਿੰਦਗੀ ਕਿੰਨੀ ਛੋਟੀ ਹੈ ਅਤੇ ਕਿੰਨੀ ਜਲਦੀ ਲੰਘ ਜਾਂਦੀ ਹੈ। ਬਾਈਬਲ ਕਹਿੰਦੀ ਹੈ ਕਿ ਰੱਬ ਨੇ ‘ਸਦੀਪਕਾਲ ਨੂੰ ਸਾਡੇ ਮਨਾਂ ਵਿੱਚ ਟਿਕਾ ਦਿੱਤਾ ਹੈ।’ (ਉਪਦੇਸ਼ਕ ਦੀ ਪੋਥੀ 3:11) ਸਦੀਪਕਾਲ ਦੀ ਇਸ ਭਾਵਨਾ ਕਰਕੇ ਮਨੁੱਖ ਜੀਵਨ ਦੀ ਇੰਨੀ ਛੋਟੀ ਜਿਹੀ ਮਿਆਦ ਉੱਤੇ ਗੌਰ ਕਰਦਾ ਹੈ। ਅੰਤ ਵਿਚ ਜਦੋਂ ਲੋਕ ਜੀਵਨ ਅਤੇ ਮੌਤ ਦਾ ਅਰਥ ਨਹੀਂ ਸਮਝਦੇ ਹਨ, ਤਾਂ ਉਹ ਨਿਰਾਸ਼ਾ ਅਤੇ ਵਿਅਰਥਤਾ ਮਹਿਸੂਸ ਕਰ ਸਕਦੇ ਹਨ। ਇਸ ਕਰਕੇ ਜ਼ਿੰਦਗੀ ਉਦਾਸ ਬਣ ਸਕਦੀ ਹੈ।

ਕੀ ਇਨ੍ਹਾਂ ਪਰੇਸ਼ਾਨ ਕਰਨ ਵਾਲੇ ਸਵਾਲਾਂ ਦੇ ਜਵਾਬ ਹਨ? ਕੀ ਅਜਿਹੇ ਹਾਲਾਤ ਕਦੇ ਹੋਣਗੇ ਜੋ ਜ਼ਿੰਦਗੀ ਨੂੰ ਸੋਹਣੀ ਅਤੇ ਸਦੀਪਕ ਬਣਾਉਣਗੇ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ