ਬਾਈਬਲ ਦੀ ਵੰਡਾਈ ਦਾ ਇਕ ਵਿਸ਼ੇਸ਼ ਸਾਲ
ਯੂਨਾਇਟਿਡ ਬਾਈਬਲ ਸੋਸਾਇਟੀਜ਼ ਦੀ ਇਕ ਰਿਪੋਰਟ ਇਹ ਸੰਕੇਤ ਕਰਦੀ ਹੈ ਕਿ ਅੱਗੇ ਨਾਲੋਂ ਕਿਤੇ ਜ਼ਿਆਦਾ ਲੋਕਾਂ ਕੋਲ ਬਾਈਬਲ ਦੀ ਕਾਪੀ ਹੈ, ਕਿਉਂਕਿ 1998 ਵਿਚ ਬਾਈਬਲ ਦੀ ਵੰਡਾਈ 1997 ਨਾਲੋਂ ਪੰਜ ਲੱਖ ਤੋਂ ਜ਼ਿਆਦਾ ਸੀ। ਕੁੱਲ ਮਿਲਾ ਕੇ 58,50,00,000 ਤੋਂ ਜ਼ਿਆਦਾ ਪੂਰੀਆਂ ਬਾਈਬਲਾਂ ਜਾਂ ਉਸ ਦੇ ਭਾਗ ਦੁਨੀਆਂ ਭਰ ਵਿਚ ਵੰਡੇ ਗਏ ਸਨ। “ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ” ਰਿਪੋਰਟ ਕਹਿੰਦੀ ਹੈ। “ਅੱਜ ਜ਼ਿਆਦਾ ਲੋਕਾਂ ਨੂੰ ਪਰਮੇਸ਼ੁਰ ਦਾ ਸ਼ਬਦ ਮਿਲ ਰਿਹਾ ਹੈ।”
ਦਰਅਸਲ, ਬਾਈਬਲ ਦੀ ਕਾਪੀ ਰੱਖਣ ਅਤੇ ਪੜ੍ਹਨ ਵਿਚ ਬਹੁਤ ਫ਼ਰਕ ਹੈ। ਉਦਾਹਰਣ ਲਈ, ਇਕ ਰਿਪੋਰਟ ਦਿਖਾਉਂਦੀ ਹੈ ਕਿ 90 ਫੀ ਸਦੀ ਅਮਰੀਕੀ ਲੋਕਾਂ ਕੋਲ ਘੱਟੋ-ਘੱਟ ਇਕ ਬਾਈਬਲ ਹੈ ਅਤੇ ਇਨ੍ਹਾਂ ਲੋਕਾਂ ਵਿੱਚੋਂ ਜ਼ਿਆਦਾਤਰ ਮੰਨਦੇ ਹਨ ਕਿ ਬਾਈਬਲ ਤੋਂ ਨੈਤਿਕ ਸਿੱਖਿਆ ਮਿਲਦੀ ਹੈ। ਪਰ, ਸਿਰਫ਼ 59 ਫੀ ਸਦੀ ਲੋਕ ਬਾਈਬਲ ਦੀ ਸਲਾਹ ਭਾਲਦੇ ਹਨ। ਅਤੇ 29 ਫੀ ਸਦੀ ਲੋਕਾਂ ਨੇ ਸਵੀਕਾਰ ਕੀਤਾ ਕਿ ਉਹ ਬਾਈਬਲ ਦੀ ਸਿੱਖਿਆ ਨੂੰ “ਬਹੁਤ ਘੱਟ” ਜਾਂ “ਬਿਲਕੁਲ ਨਹੀਂ” ਜਾਣਦੇ ਸਨ।
ਯਹੋਵਾਹ ਦੇ ਗਵਾਹ ਬਾਈਬਲਾਂ ਛਾਪਦੇ ਅਤੇ ਵੰਡਦੇ ਹੀ ਨਹੀਂ, ਪਰ ਲਗਭਗ 230 ਦੇਸ਼ਾਂ ਵਿਚ ਉਹ ਲੋਕਾਂ ਨਾਲ ਬਿਨਾਂ ਖ਼ਰਚ ਬਾਈਬਲ ਦਾ ਅਧਿਐਨ ਵੀ ਕਰਦੇ ਹਨ। ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਬਾਈਬਲ ਦੇ ਇਸ ਸਿੱਖਿਆ ਦੇ ਪ੍ਰਬੰਧ ਤੋਂ ਲਾਭ ਹਾਸਲ ਕਰ ਰਹੇ ਹਨ। ਉਨ੍ਹਾਂ ਨੂੰ ਹੁਣ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਮਦਦ ਮਿਲ ਰਹੀ ਹੈ, ਅਤੇ ਉਹ ਬਾਈਬਲ ਤੋਂ ਸਿੱਖਦੇ ਹਨ ਕਿ ਪਰਮੇਸ਼ੁਰ ਦੇ ਰਾਜ ਅਧੀਨ ਇਕ ਸ਼ਾਨਦਾਰ ਭਵਿੱਖ ਹੋਵੇਗਾ।—ਯਸਾਯਾਹ 48:17, 18; ਮੱਤੀ 6:9, 10.
[ਸਫ਼ੇ 32 ਉੱਤੇ ਤਸਵੀਰਾਂ]
ਉੱਪਰੋਂ ਖੱਬਿਓਂ ਪਾਸੇ ਤੋਂ ਸ਼ੁਰੂ ਹੋ ਕੇ ਬੋਲੀਵੀਆ, ਘਾਨਾ, ਸ੍ਰੀ ਲੰਕਾ, ਅਤੇ ਇੰਗਲੈਂਡ ਵਿਚ ਬਾਈਬਲ ਦੇ ਅਧਿਐਨ