ਨਿਊਯਾਰਕ ਸ਼ਹਿਰ ਦਾ ਸਾਈਨ ਉਸ ਨੂੰ ਯਾਦ ਆਇਆ
ਬਰੁਕਲਿਨ, ਨਿਊਯਾਰਕ ਵਿਚ 1950 ਤੋਂ ਲੈ ਕੇ ਵਾਚਟਾਵਰ ਸੋਸਾਇਟੀ ਦੀ ਇਕ ਫੈਕਟਰੀ ਦੀ ਕੰਧ ਤੇ ਇਹ ਸਾਈਨ ਲੱਗਾ ਹੋਇਆ ਹੈ। ਇਸ ਰਸਤੇ ਤੋਂ ਲੰਘਣ ਵਾਲਿਆਂ ਨੂੰ ਯਾਦ ਦਿਲਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਰੋਜ਼ ਬਾਈਬਲ ਪੜ੍ਹਨੀ ਚਾਹੀਦੀ ਹੈ। ਯਹੋਵਾਹ ਦੀ ਇਕ ਜਵਾਨ ਗਵਾਹ ਤੋਂ ਮਿਲੀ ਚਿੱਠੀ ਨੇ ਦਿਖਾਇਆ ਕਿ ਇਸ ਯਾਦ-ਦਹਾਨੀ ਨੇ ਉਸ ਦੀ ਸਹੇਲੀ ਉੱਤੇ ਕੀ ਅਸਰ ਪਾਇਆ।
“ਮੈਂ ਕਲਾਸ ਦੀ ਆਪਣੀ ਇਕ ਸਹੇਲੀ ਨਾਲ ਗੱਲ ਕਰ ਰਹੀ ਸੀ ਕਿ ਮੈਂ ਪੜ੍ਹਾਈ ਖ਼ਤਮ ਕਰ ਕੇ ਕੀ ਕਰਨਾ ਚਾਹੁੰਦੀ ਹਾਂ। ਮੈਂ ਬੈਥਲ, ਯਾਨੀ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ, ਬਾਰੇ ਗੱਲ ਕਰਨ ਲੱਗ ਪਈ ਅਤੇ ਮੇਰੀ ਸਹੇਲੀ ਬਹੁਤ ਹੀ ਖ਼ੁਸ਼ ਹੋਈ। ਉਸ ਨੇ ਮੈਨੂੰ ਦੱਸਿਆ ਕਿ ਉਹ ਨਿਊਯਾਰਕ ਵਿਚ ਰਹਿੰਦੀ ਹੁੰਦੀ ਸੀ। ਉਸ ਦਾ ਪਰਿਵਾਰ ਕਿਸੇ ਧਰਮ ਵਿਚ ਇੰਨੀ ਦਿਲਚਸਪੀ ਨਹੀਂ ਰੱਖਦਾ ਸੀ। ਪਰ ਜਦੋਂ ਉਹ ਸਵੇਰ ਨੂੰ ਉੱਠ ਕੇ ਆਪਣੀ ਖਿੜਕੀ ਤੋਂ ਬਾਹਰ ਦੇਖਦੀ ਹੁੰਦੀ ਸੀ ਤਾਂ ਉਸ ਨੂੰ ਇਕ ਸਾਈਨ ਦਿੱਸਦਾ ਸੀ ਜਿਸ ਤੇ ਲਿਖਿਆ ਸੀ: ‘ਪਰਮੇਸ਼ੁਰ ਦੇ ਬਚਨ ਪਵਿੱਤਰ ਬਾਈਬਲ ਨੂੰ ਹਰ ਰੋਜ਼ ਪੜ੍ਹੋ।’ ਇਸ ਲਈ ਉਹ ਹਰ ਰੋਜ਼ ਆਪਣੀ ਬਾਈਬਲ ਪੜ੍ਹ ਕੇ ਸਕੂਲੇ ਜਾਂਦੀ ਹੁੰਦੀ ਸੀ।
“ਉਹ ਕਹਿੰਦੀ ਹੈ ਕਿ ਸ਼ਹਿਰ ਬਦਲਣ ਤੋਂ ਬਾਅਦ ਨਿਊਯਾਰਕ ਦਾ ਇਹ ਸਾਈਨ ਉਸ ਨੂੰ ਬਹੁਤ ਯਾਦ ਆਉਂਦਾ ਸੀ। ਸਵੇਰ ਨੂੰ ਉੱਠਦੇ ਸਮੇਂ ਉਸ ਨੂੰ ਹੁਣ ਬਾਈਬਲ ਪੜ੍ਹਨ ਦੀ ਇਹ ਯਾਦ-ਦਹਾਨੀ ਨਹੀਂ ਮਿਲਦੀ। ਪਰ ਵਾਚਟਾਵਰ ਫੈਕਟਰੀ ਤੇ ਇਸ ਸਾਈਨ ਕਰਕੇ ਬਾਈਬਲ ਪੜ੍ਹਾਈ ਉਸ ਲਈ ਇਕ ਆਦਤ ਬਣ ਗਈ ਹੈ ਅਤੇ ਉਹ ਹੁਣ ਵੀ ਹਰ ਰੋਜ਼ ਬਾਈਬਲ ਪੜ੍ਹਦੀ ਹੈ!”
ਹਰ ਰੋਜ਼ ਪਰਮੇਸ਼ੁਰ ਦਾ ਬਚਨ ਪੜ੍ਹਨਾ ਕਿੰਨੀ ਚੰਗੀ ਗੱਲ ਹੈ! ਇਸ ਤਰ੍ਹਾਂ ਕਰਨ ਨਾਲ ਤੁਸੀਂ ਪੌਲੁਸ ਰਸੂਲ ਦਿਆਂ ਸ਼ਬਦਾਂ ਨੂੰ ਸਮਝੋਗੇ: “ਪਵਿੱਤਰ ਲਿਖਤਾਂ . . . ਨਿਹਚਾ ਦੇ ਰਾਹੀਂ ਜੋ ਮਸੀਹ ਯਿਸੂ ਉੱਤੇ ਹੈ ਤੈਨੂੰ ਮੁਕਤੀ ਦਾ ਗਿਆਨ ਦੇ ਸੱਕਦੀਆਂ ਹਨ।”—2 ਤਿਮੋਥਿਉਸ 3:15-17.