ਯਹੋਵਾਹ ਸੱਚੇ ਦਿਲੋਂ ਦੇਣ ਵਾਲਿਆਂ ਦੀ ਕਦਰ ਕਰਦਾ ਹੈ
ਮੋਜ਼ਾਮਬੀਕ ਵਿਚ ਯਹੋਵਾਹ ਦੇ ਗਵਾਹਾਂ ਦੇ ਸ਼ਾਖਾ ਦਫ਼ਤਰ ਨੂੰ ਇਹ ਚਿੱਠੀ ਭੇਜੀ ਗਈ ਸੀ:
“ਮੈਂ ਸੱਤ ਸਾਲਾਂ ਦਾ ਮੁੰਡਾ ਹਾਂ। ਮੈਂ ਹਾਲੇ ਛੋਟੇ ਸਕੂਲੇ ਪੜ੍ਹਦਾ ਹਾਂ। ਮੈਂ ਇਕ ਚੂਚੇ ਨੂੰ ਪਾਲ ਕੇ ਵੇਚ ਦਿੱਤਾ ਹੈ, ਅਤੇ ਪੈਸੇ ਤੁਹਾਨੂੰ ਭੇਜ ਰਿਹਾ ਹਾਂ। ਮੈਨੂੰ ਚੂਚੇ ਲਈ 12,000 ਮੇਟੀਕਿਸ [ਤਕਰੀਬਨ 44 ਰੁਪਏ] ਮਿਲੇ। ਮੈਂ ਯਹੋਵਾਹ ਦਾ ਧੰਨਵਾਦ ਕਰਦਾ ਹਾਂ ਕਿ ਮੇਰਾ ਪਹਿਲਾ ਚੂਚਾ ਵੱਧ ਕੇ ਵੱਡਾ ਕੁੱਕੜ ਬਣਿਆ। ਮੈਂ ਚਾਹੁੰਦਾ ਹਾਂ ਕਿ ਮੇਰਾ ਤੋਹਫ਼ਾ ਯਹੋਵਾਹ ਦੇ ਰਾਜ ਦੇ ਕੰਮ ਵਿਚ ਵਰਤਿਆ ਜਾਵੇ।
“ਇਕ ਹੋਰ ਗੱਲ, ਮੇਰੇ ਡੇਡੀ ਜੀ ਨੇ ਇਸ ਚਿੱਠੀ ਨੂੰ ਲਿਖਣ ਵਿਚ ਮੇਰੀ ਮਦਦ ਕੀਤੀ।”
ਕਈ ਲੋਕ ਸਮਝਦੇ ਹਨ ਕਿ ਜਿਨ੍ਹਾਂ ਕੋਲ ਵਾਧੂ ਧਨ ਹੁੰਦਾ ਹੈ ਉਹ ਖੁੱਲ੍ਹੇ ਦਿਲ ਨਾਲ ਦੇ ਸਕਦੇ ਹਨ। ਪਰ, ਬਾਈਬਲ ਵਿਚ ਸਾਨੂੰ ਇਕ ਵਿਧਵਾ ਬਾਰੇ ਦੱਸਿਆ ਗਿਆ ਹੈ ਜਿਸ ਨੇ ਚੰਦੇ ਦੇ ਖ਼ਜ਼ਾਨੇ ਵਿਚ “ਦੋ ਪੈਸੇ ਹੀ ਪਾਏ।” ਇਸ ਬਿਰਤਾਂਤ ਨੂੰ ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ ਕਿ ਉਦਾਰਤਾ ਦਾ ਅਸਲੀ ਮਤਲਬ ਕੀ ਹੈ। ਹਾਂ, ਉਦਾਰਤਾ ਚੀਜ਼ਾਂ ਜਾਂ ਪੈਸਿਆਂ ਤੋਂ ਨਹੀਂ ਪਰ ਸੱਚੇ ਦਿਲ ਜਾਂ ਦੇਣ ਦੇ ਇਰਾਦੇ ਤੋਂ ਮਿਣੀ ਜਾਂਦੀ ਹੈ।—ਲੂਕਾ 21:1-4, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਜੇਕਰ ਇਕ ਤੋਹਫ਼ਾ ਸੱਚੇ ਦਿਲੋਂ ਦਿੱਤਾ ਜਾਂਦਾ ਹੈ, ਭਾਵੇਂ ਉਹ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ, ਯਹੋਵਾਹ ਉਸ ਦੀ ਕਦਰ ਕਰਦਾ ਹੈ। ਅਤੇ ਜਿਹੜੇ ਵੀ ਪਰਮੇਸ਼ੁਰ ਦੀ ਰੀਸ ਵਿਚ ਖੁੱਲ੍ਹੇ ਦਿਲ ਨਾਲ ਆਪਣਾ ਸਮਾਂ, ਤਾਕਤ, ਜਾਂ ਭੌਤਿਕ ਚੀਜ਼ਾਂ ਉਸ ਦੇ ਰਾਜ ਦੀ ਖ਼ਾਤਰ ਦਿੰਦੇ ਹਨ, ਉਹ ਬਰਕਤਾਂ ਪਾਉਂਦੇ ਹਨ।—ਮੱਤੀ 6:33; ਇਬਰਾਨੀਆਂ 6:10.