ਮਾਪਿਆਂ ਨੇ ਅਧਿਆਪਕ ਦੇ ਪੱਖਪਾਤ ਦਾ ਇਤਰਾਜ਼ ਕੀਤਾ
ਇਟਲੀ ਦੀ ਕਾਸਾਨੋ ਮੁਰਜ ਨਾਂ ਦੀ ਜਗ੍ਹਾ ਵਿਚ, ਛੋਟੇ ਬੱਚਿਆਂ ਦੇ ਸਕੂਲ ਦੇ ਅਧਿਆਪਕ ਨੇ ਕੁਝ ਬੱਚਿਆਂ ਨੂੰ ਲੇਬਲ ਦਿੱਤੇ ਜਿਨ੍ਹਾਂ ਤੇ ਇਹ ਲਿਖਿਆ ਹੋਇਆ ਸੀ: “ਅਸੀਂ ਕੈਥੋਲਿਕ ਹਾਂ। ਅਸੀਂ ਨਹੀਂ ਚਾਹੁੰਦੇ ਕਿ ਯਹੋਵਾਹ ਦੇ ਗਵਾਹ ਇਹ ਦਰਵਾਜ਼ਾ ਖਟਖਟਾਉਣ।” ਉਹ ਚਾਹੁੰਦਾ ਸੀ ਕਿ ਬੱਚੇ ਇਨ੍ਹਾਂ ਨੂੰ ਆਪਣਿਆਂ ਘਰਾਂ ਦੇ ਬਾਹਰਲੇ ਦਰਵਾਜ਼ਿਆਂ ਤੇ ਲਾਉਣ।
ਭਾਵੇਂ ਕਿ ਕਈਆਂ ਬੱਚਿਆਂ ਦੇ ਮਾਪੇ ਯਹੋਵਾਹ ਦੇ ਗਵਾਹ ਨਹੀਂ ਹਨ, ਉਨ੍ਹਾਂ ਨੇ ਅਧਿਆਪਕ ਦੇ ਇਸ ਕੰਮ ਦਾ ਬੜਾ ਇਤਰਾਜ਼ ਕੀਤਾ। ਮਓਵੀਟੀ ਮਓਵੀਟੀ ਨਾਂ ਦੇ ਰਸਾਲੇ ਦੇ ਅਨੁਸਾਰ, ਮਾਪਿਆਂ ਨੇ ਕਿਹਾ ਕਿ ‘ਬੱਚਿਆਂ ਨੂੰ ਅਜਿਹਾ ਸੰਦੇਸ਼ ਦੇਣ ਨਾਲ ਉਹ ਸੋਚਣਗੇ ਕਿ ਉਨ੍ਹਾਂ ਲੋਕਾਂ ਨੂੰ ਰੱਦ ਕਰਨਾ ਠੀਕ ਹੈ ਜੋ ਉਨ੍ਹਾਂ ਵਾਂਗ ਨਹੀਂ ਸੋਚਦੇ ਜਾਂ ਨਹੀਂ ਕਰਦੇ; ਜਾਂ ਕਿ ਉਹ ਉਨ੍ਹਾਂ ਲੋਕਾਂ ਤੋਂ ਜੁਦਾ ਰਹਿ ਸਕਦੇ ਹਨ ਜਿਨ੍ਹਾਂ ਦਾ ਧਰਮ “ਵੱਖਰਾ” ਹੈ। ਇਕ ਮਾਂ ਨੇ ਇਸ ਰਸਾਲੇ ਨੂੰ ਲਿਖਿਆ ਅਤੇ ਉਸ ਨੇ ਕਿਹਾ ਕਿ ਇਹ ਲੇਬਲ “ਅਗਿਆਨ ਅਤੇ ਮੂਰਖਤਾ ਤੋਂ ਪੈਦਾ ਹੋਏ ਨੁਕਸਾਨ ਦੀ ਜੜ੍ਹ ਹੈ।”
ਜਿਵੇਂ ਇਹ ਰਿਪੋਰਟ ਦਿਖਾਉਂਦੀ ਹੈ, ਕਈ ਈਮਾਨਦਾਰ ਲੋਕ ਪੱਖਪਾਤ ਕਰਨ ਦੇ ਖ਼ਤਰੇ ਪਛਾਣਦੇ ਹਨ। ਉਹ ਇਟਲੀ ਅਤੇ ਸਾਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹਾਂ ਦੀ ਕੀਤੀ ਜਾ ਰਹੀ ਮਸੀਹੀ ਸੇਵਕਾਈ ਦੀ ਕਦਰ ਵੀ ਕਰਦੇ ਹਨ। ਕਿਉਂ ਨਾ ਯਹੋਵਾਹ ਦੇ ਗਵਾਹਾਂ ਨੂੰ ਪੁੱਛੋ ਕਿ ‘ਉਨ੍ਹਾਂ ਦੀ ਆਸ ਦਾ ਕਾਰਨ’ ਕੀ ਹੈ? ਉਹ ਆਦਰ ਨਾਲ ਤੁਹਾਨੂੰ ਇਹ ਗੱਲ ਸਮਝਾਉਣ ਵਿਚ ਬਹੁਤ ਖ਼ੁਸ਼ ਹੋਣਗੇ।—1 ਪਤਰਸ 3:15.