“ਅਸੀਂ ਪਰਮੇਸ਼ੁਰ ਦੇ ਰਾਜ ਵਿਚ ਮਿਲਾਂਗੇ”
“ਮੇਰੇ ਪਿਆਰੇ ਦੋਸਤ ਰੂਪਰਟ, ਅੱਜ ਮੈਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਹ ਗੱਲ ਸੁਣ ਕੇ ਉਦਾਸ ਨਾ ਹੋਈ। ਮੈਂ ਤੈਨੂੰ ਅਤੇ ਘਰ ਵਿਚ ਬਾਕੀਆਂ ਨੂੰ ਆਪਣਾ ਪ੍ਰੇਮ ਭੇਜਦਾ ਹਾਂ। ਅਸੀਂ ਪਰਮੇਸ਼ੁਰ ਦੇ ਰਾਜ ਵਿਚ ਮਿਲਾਂਗਾ।”
ਨਾਜ਼ੀ ਸਿਪਾਹੀਆਂ ਦੁਆਰਾ ਗੋਲੀ ਨਾਲ ਮਾਰੇ ਜਾਣ ਤੋਂ ਕੁਝ ਮਿੰਟ ਪਹਿਲਾਂ ਫ਼ਰਾਂਕ ਡਰੋਜ਼ ਨੇ 8 ਜੂਨ 1942 ਵਿਚ ਇਹ ਗੱਲਾਂ ਲਿਖੀਆਂ ਸਨ। ਉਸ ਨੂੰ ਕਿਉਂ ਮਾਰਿਆ ਗਿਆ ਸੀ?
ਸਲੋਵੀਨੀਆ ਦੇ ਮਿਊਜ਼ੀਆਮ ਆਫ਼ ਨੈਸ਼ਨਲ ਲਿਬਰੈਸ਼ਨ ਦੇ ਰਿਕਾਰਡਾਂ ਅਨੁਸਾਰ ਇਸ 38 ਸਾਲਾਂ ਦੇ ਲੁਹਾਰ ਨੇ ਜਰਮਨ ਫ਼ੌਜ ਦਾ ਹਿੱਸਾ ਬਣਨ ਤੋਂ ਇਨਕਾਰ ਕੀਤਾ ਸੀ। ਇਸ ਜਰਮਨ ਫ਼ੌਜ ਨੂੰ ਵੈਰਮੰਸ਼ਾਫ਼ਟ ਸੱਦਿਆ ਜਾਂਦਾ ਸੀ ਅਤੇ ਇਹ ਜਰਮਨ ਕਬਜ਼ੇ ਹੇਠ ਸਲੋਵੀਨੀਆ ਵਿਚ ਸਥਿਤ ਸੀ। ਫ਼ਰਾਂਕ ਇਕ ਬੀਬਲਫੋਸ਼ੈਰ, ਯਾਨੀ ਬਾਈਬਲ ਸਟੂਡੈਂਟ ਸੀ। ਉਸ ਇਲਾਕੇ ਵਿਚ ਯਹੋਵਾਹ ਦਾ ਗਵਾਹਾਂ ਨੂੰ ਇਸੇ ਨਾਂ ਤੋਂ ਸੱਦਿਆਂ ਜਾਂਦਾ ਸੀ। ਯਸਾਯਾਹ 2:4 ਦੀ ਸਲਾਹ ਉੱਤੇ ਚੱਲਦੇ ਹੋਏ ਉਸ ਨੇ ਨਾਜ਼ੀ ਲੜਾਈਆਂ ਵਿਚ ਕੋਈ ਹਿੱਸਾ ਨਹੀਂ ਲਿਆ ਅਤੇ ਦਿਖਾਇਆ ਕਿ ਉਹ ਪਰਮੇਸ਼ੁਰ ਦੇ ਰਾਜ ਦਾ ਇਕ ਵਾਸੀ ਸੀ।—ਮੱਤੀ 6:33.
ਆਪਣੇ ਸ਼ਹਿਰ ਵਿਚ ਫ਼ਰਾਂਕ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਾਲੇ ਇਕ ਜੋਸ਼ੀਲੇ ਪ੍ਰਚਾਰਕ ਵਜੋਂ ਜਾਣਿਆ ਜਾਂਦਾ ਸੀ। (ਮੱਤੀ 24:14) ਭਾਵੇਂ ਕਿ ਉਸ ਨੂੰ ਕਾਫ਼ੀ ਸਤਾਹਟ ਦਾ ਸਾਮ੍ਹਣਾ ਕਰਨਾ ਪਿਆ ਉਹ ਫਿਰ ਵੀ ਦਲੇਰੀ ਨਾਲ ਪ੍ਰਚਾਰ ਕਰਦਾ ਰਿਹਾ, ਪਰ 1942 ਵਿਚ ਉਸ ਨੂੰ ਗਿਰਫ਼ਤਾਰ ਕੀਤਾ ਗਿਆ।
ਨਾਜ਼ੀਆਂ ਨੇ ਬਹੁਤ ਸਾਰੇ ਸਲੋਵੀਨੀ ਗਵਾਹਾਂ ਨੂੰ ਸਤਾਇਆ ਸੀ। ਆਪਣੇ ਧਾਰਮਿਕ ਖ਼ਿਆਲਾਂ ਲਈ ਮਾਰੇ ਗਏ ਗਵਾਹਾਂ ਵਿੱਚੋਂ, ਫ਼ਰਾਂਕ ਪਹਿਲਿਆਂ ਵਿੱਚੋਂ ਇਕ ਸੀ। ਪਹਿਲੀ ਸਦੀ ਦੇ ਮਸੀਹੀਆਂ ਵਾਂਗ ਉਸ ਨੂੰ ਇਨ੍ਹਾਂ ਸ਼ਬਦਾਂ ਤੋਂ ਤਾਕਤ ਮਿਲੀ: “ਅਸੀਂ ਬਹੁਤ ਬਿਪਤਾ ਸਹਿ ਕੇ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਹੈ।” (ਰਸੂਲਾਂ ਦੇ ਕਰਤੱਬ 14:22) ਇਸ ਸਵਰਗੀ ਰਾਜ ਵਿਚ ਫ਼ਰਾਂਕ ਦਾ ਪੱਕਾ ਵਿਸ਼ਵਾਸ ਉਸ ਦੇ ਆਖ਼ਰੀ ਸ਼ਬਦਾਂ ਤੋਂ ਸਾਫ਼ ਪ੍ਰਗਟ ਹੁੰਦਾ ਹੈ ਕਿ “ਅਸੀਂ ਪਰਮੇਸ਼ੁਰ ਦੇ ਰਾਜ ਵਿਚ ਮਿਲਾਂਗੇ।”
[ਸਫ਼ੇ 32 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]
Franc Drozg: Photo Archive-Museum of National Liberation Maribor, Slovenia; letter: Original kept in Museum of National Liberation Maribor, Slovenia