ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w05 3/15 ਸਫ਼ਾ 29
  • “ਪਿਮ” ਬਾਈਬਲ ਦੇ ਇਤਿਹਾਸਕ ਹੋਣ ਦਾ ਸਬੂਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਪਿਮ” ਬਾਈਬਲ ਦੇ ਇਤਿਹਾਸਕ ਹੋਣ ਦਾ ਸਬੂਤ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਮਿਲਦੀ-ਜੁਲਦੀ ਜਾਣਕਾਰੀ
  • 2.14-2 ਪੈਸੇ ਅਤੇ ਭਾਰ
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • ਨਿਰਾਸ਼ਾ ਦੇ ਬਾਵਜੂਦ ਉਸ ਨੇ ਹੌਸਲਾ ਨਹੀਂ ਹਾਰਿਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਉਸ ਨੇ ਨਿਰਾਸ਼ਾ ਦੇ ਬਾਵਜੂਦ ਹੌਸਲਾ ਨਹੀਂ ਹਾਰਿਆ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
  • ਲੋਕਾਂ ਨੂੰ ਸੱਚੀ ਭਗਤੀ ਦੇ ਰਾਹੇ ਪਾਉਣ ਵਾਲਾ ਨਬੀ ਸਮੂਏਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
w05 3/15 ਸਫ਼ਾ 29

“ਪਿਮ” ਬਾਈਬਲ ਦੇ ਇਤਿਹਾਸਕ ਹੋਣ ਦਾ ਸਬੂਤ

ਇਬਰਾਨੀ ਭਾਸ਼ਾ ਵਿਚ ਲਿਖੀ ਗਈ ਮੁਢਲੀ ਬਾਈਬਲ ਵਿਚ “ਪਿਮ” ਸ਼ਬਦ ਸਿਰਫ਼ ਇਕ ਵਾਰ ਆਉਂਦਾ ਹੈ। ਰਾਜਾ ਸ਼ਾਊਲ ਦੇ ਜ਼ਮਾਨੇ ਵਿਚ ਇਸਰਾਏਲੀ ਧਾਤ ਦੇ ਬਣੇ ਆਪਣੇ ਸੰਦ ਫਲਿਸਤੀ ਲੁਹਾਰਾਂ ਕੋਲੋਂ ਤਿੱਖੇ ਕਰਾਉਂਦੇ ਸਨ। “ਦਾਤੀਆਂ, ਹਲ ਫਾਲਾਂ, ਤੰਗੁਲੀਆਂ ਅਤੇ ਕੁਹਾੜਿਆਂ ਦੇ ਲਈ ਅਤੇ ਪਰਾਇਣ ਦੀਆਂ ਆਰਾਂ ਨੂੰ ਤਿੱਖਿਆਂ ਕਰਨ ਦੀ ਕੀਮਤ ਇਕ ਪਿਮ ਸੀ।”—1 ਸਮੂਏਲ 13:21, NW.

ਪਿਮ ਕੀ ਸੀ? ਇਸ ਸਵਾਲ ਦਾ ਜਵਾਬ 1907 ਵਿਚ ਜਾ ਕੇ ਮਿਲਿਆ ਜਦੋਂ ਗਜ਼ਰ ਨਾਂ ਦੇ ਪ੍ਰਾਚੀਨ ਸ਼ਹਿਰ ਦੀ ਖੁਦਾਈ ਕਰਦਿਆਂ ਪਹਿਲਾ ਪਿਮ ਵੱਟਾ ਲੱਭਾ। ਉਸ ਸਮੇਂ ਤੋਂ ਪਹਿਲਾਂ “ਪਿਮ” ਸ਼ਬਦ ਦਾ ਮਤਲਬ ਪਤਾ ਨਾ ਹੋਣ ਕਰਕੇ ਬਾਈਬਲ ਅਨੁਵਾਦਕਾਂ ਲਈ ਇਸ ਦਾ ਤਰਜਮਾ ਕਰਨਾ ਬੜਾ ਔਖਾ ਸੀ। ਮਿਸਾਲ ਲਈ, ਪੰਜਾਬੀ ਦੀ ਪਵਿੱਤਰ ਬਾਈਬਲ ਵਿਚ 1 ਸਮੂਏਲ 13:21 ਦਾ ਇਸ ਤਰ੍ਹਾਂ ਤਰਜਮਾ ਕੀਤਾ ਗਿਆ ਹੈ: “ਦਾਤੀਆਂ, ਹਲ ਫਾਲਾਂ, ਤੰਗੁਲੀਆਂ ਅਤੇ ਕੁਹਾੜਿਆਂ ਦੇ ਲਈ ਅਤੇ ਪਰਾਇਣ ਦੀਆਂ ਆਰਾਂ ਨੂੰ ਤਿੱਖਿਆਂ ਕਰਨ ਲਈ ਉਨ੍ਹਾਂ ਕੋਲ ਰੇਤੀਆਂ ਤਾਂ ਸਨ।”

ਅੱਜ ਬਾਈਬਲ ਦੇ ਵਿਦਵਾਨ ਜਾਣ ਗਏ ਹਨ ਕਿ “ਪਿਮ” ਇਕ ਤੋਲ-ਇਕਾਈ ਸੀ ਜੋ 7.82 ਗ੍ਰਾਮ ਯਾਨੀ ਦੋ-ਤਿਹਾਈ ਸ਼ਕਲ ਦੇ ਬਰਾਬਰ ਸੀ। ਇਬਰਾਨੀ ਲੋਕ ਸ਼ਕਲ ਵਿਚ ਚੀਜ਼ਾਂ ਤੋਲਦੇ ਸਨ। ਇਸ ਸਮਝ ਅਨੁਸਾਰ, ਫਲਿਸਤੀ ਲੋਕ ਇਸਰਾਏਲੀਆਂ ਦੇ ਸੰਦ ਤਿੱਖੇ ਕਰਨ ਲਈ ਉਨ੍ਹਾਂ ਤੋਂ ਇਕ ਪਿਮ ਦੇ ਬਰਾਬਰ ਚਾਂਦੀ ਲੈਂਦੇ ਸਨ। ਸਾਲ 607 ਸਾ.ਯੁ.ਪੂ. ਵਿਚ ਯਹੂਦਾਹ ਤੇ ਉਸ ਦੀ ਰਾਜਧਾਨੀ ਯਰੂਸ਼ਲਮ ਤਬਾਹ ਹੋਣ ਕਰਕੇ ਸ਼ਕਲ ਵਿਚ ਤੋਲਣ ਦੀ ਰੀਤ ਖ਼ਤਮ ਹੋ ਗਈ ਸੀ। ਤਾਂ ਫਿਰ “ਪਿਮ” ਬਾਈਬਲ ਦੇ ਇਤਿਹਾਸਕ ਹੋਣ ਦਾ ਸਬੂਤ ਕਿਸ ਤਰ੍ਹਾਂ ਦਿੰਦਾ ਹੈ?

ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਬਾਈਬਲ ਵਿਚ ਇਬਰਾਨੀ ਸ਼ਾਸਤਰ ਦੀਆਂ ਪੋਥੀਆਂ (ਜਿਨ੍ਹਾਂ ਵਿਚ 1 ਸਮੂਏਲ ਦੀ ਪੋਥੀ ਵੀ ਸ਼ਾਮਲ ਹੈ) ਉੱਨੀਆਂ ਪੁਰਾਣੀਆਂ ਨਹੀਂ ਜਿੰਨੀਆਂ ਇਹ ਹੋਣ ਦਾ ਦਾਅਵਾ ਕਰਦੀਆਂ ਹਨ। ਉਹ ਮੰਨਦੇ ਹਨ ਕਿ ਇਬਰਾਨੀ ਸ਼ਾਸਤਰ ਦੀਆਂ ਪੋਥੀਆਂ ਦੂਸਰੀ ਤੋਂ ਲੈ ਕੇ ਪਹਿਲੀ ਸਦੀ ਈਸਵੀ ਪੂਰਵ ਦੌਰਾਨ ਲਿਖੀਆਂ ਗਈਆਂ ਸਨ, ਇਸ ਲਈ “ਇਹ ਪੋਥੀਆਂ . . . ‘ਇਤਿਹਾਸਕ ਨਹੀਂ ਹਨ,’ ਸਗੋਂ ਆਧੁਨਿਕ ਯਹੂਦੀਆਂ ਤੇ ਈਸਾਈਆਂ ਨੇ ਲਿਖੀਆਂ ਸਨ। ਇਸ ਕਰਕੇ ਇਹ ਪੋਥੀਆਂ ‘ਬਾਈਬਲ ਵਿਚ ਦੱਸੇ ਗਏ ਪ੍ਰਾਚੀਨ ਇਸਰਾਏਲ’ ਬਾਰੇ ਸਹੀ ਜਾਣਕਾਰੀ ਨਹੀਂ ਦਿੰਦੀਆਂ।”

ਪਰ ਪੁਰਾਤੱਤਵ-ਵਿਗਿਆਨ ਅਤੇ ਮਾਨਵ-ਵਿਗਿਆਨ ਦੇ ਪ੍ਰੋਫ਼ੈਸਰ ਵਿਲਿਅਮ ਜੀ. ਡੈਵਰ 1 ਸਮੂਏਲ 13:21 ਵਿਚ ਪਿਮ ਦੇ ਜ਼ਿਕਰ ਬਾਰੇ ਕਹਿੰਦਾ ਹੈ: “[ਪਿਮ] ਸ਼ਬਦ ਦੂਸਰੀ ਜਾਂ ਪਹਿਲੀ ਸਦੀ ਈਸਾ ਪੂਰਵ ਦੇ ਸਾਹਿੱਤਕਾਰਾਂ ਦੀ ‘ਘਾੜਤ’ ਨਹੀਂ ਹੋ ਸਕਦੀ ਕਿਉਂਕਿ ਸ਼ਕਲ ਵਿਚ ਚੀਜ਼ਾਂ ਤੋਲਣ ਦੀ ਰੀਤ ਤਾਂ ਕਈ ਸਦੀਆਂ ਪਹਿਲਾਂ ਖ਼ਤਮ ਹੋ ਚੁੱਕੀ ਸੀ ਅਤੇ ਲੋਕ ਇਸ ਮਾਪ-ਤੋਲ ਨੂੰ ਭੁੱਲ ਚੁੱਕੇ ਸਨ। ਇਸ ਬਾਈਬਲ ਆਇਤ ਬਾਰੇ ਲੋਕਾਂ ਨੂੰ 20ਵੀਂ ਸਦੀ ਦੇ ਸ਼ੁਰੂ ਵਿਚ ਜਾ ਕੇ ਸਮਝ ਹਾਸਲ ਹੋਈ ਜਦੋਂ ਖੁਦਾਈ ਕਰਦਿਆਂ ਪੁਰਾਤੱਤਵ-ਵਿਗਿਆਨੀਆਂ ਨੂੰ ਇਕ ਵੱਟਾ ਮਿਲਿਆ ਜਿਸ ਉੱਤੇ ਇਬਰਾਨੀ ਭਾਸ਼ਾ ਵਿਚ ਪਿਮ ਲਿਖਿਆ ਹੋਇਆ ਸੀ।” ਪ੍ਰੋਫ਼ੈਸਰ ਅੱਗੇ ਕਹਿੰਦਾ ਹੈ: “ਜੇ ਬਾਈਬਲ ਦੀਆਂ ਸਾਰੀਆਂ ਕਹਾਣੀਆਂ ਦੂਸਰੀ ਜਾਂ ਪਹਿਲੀ ਸਦੀ ਈਸਾ ਪੂਰਵ ਦੀ ‘ਸਾਹਿੱਤਕ ਘਾੜਤ’ ਹਨ, ਤਾਂ ਫਿਰ ਪਿਮ ਦਾ ਜ਼ਿਕਰ ਇਬਰਾਨੀ ਬਾਈਬਲ ਵਿਚ ਕਿਵੇਂ ਸ਼ਾਮਲ ਕੀਤਾ ਗਿਆ ਸੀ? ਹਾਂ, ਕੋਈ ਕਹਿ ਸਕਦਾ ਹੈ ਕਿ ਪਿਮ ਤਾਂ ‘ਇਕ ਛੋਟਾ ਜਿਹਾ ਵੇਰਵਾ’ ਹੈ। ਇਹ ਸੱਚ ਹੈ; ਪਰ ਸਾਰੇ ਜਾਣਦੇ ਹਨ ਕਿ ਛੋਟੇ-ਛੋਟੇ ਵੇਰਵਿਆਂ ਨਾਲ ਹੀ ਇਤਿਹਾਸ ਬਣਦਾ ਹੈ।”

[ਸਫ਼ੇ 29 ਉੱਤੇ ਤਸਵੀਰ]

ਪਿਮ ਲਗਭਗ ਦੋ-ਤਿਹਾਈ ਸ਼ਕਲ ਦੇ ਬਰਾਬਰ ਸੀ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ