“ਕਿਸੇ ਨੇ ਵੀ ਆਪਣੀ ਨਿਹਚਾ ਦਾ ਸਮਝੌਤਾ ਨਹੀਂ ਕੀਤਾ”
ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ।” (ਮੱਤੀ 5:11) ਯਹੋਵਾਹ ਦੇ ਗਵਾਹ ਅੱਜ ਖ਼ੁਸ਼ ਹਨ ਕਿਉਂਕਿ ਉਹ ਯਿਸੂ ਦੀ ਸਿੱਖਿਆ ਅਤੇ ਪੈੜ ਤੇ ਚੱਲ ਕੇ “ਜਗਤ ਦੇ ਨਹੀਂ” ਹਨ ਯਾਨੀ ਉਹ ਰਾਜਨੀਤੀ ਵਿਚ ਕੋਈ ਹਿੱਸਾ ਨਹੀਂ ਲੈਂਦੇ, ਸਗੋਂ ਹਰ ਹੀਲੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿੰਦੇ ਹਨ।—ਯੂਹੰਨਾ 17:14; ਮੱਤੀ 4:8-10.
ਮਿਸਾਲ ਲਈ ਸਾਬਕਾ ਸੋਵੀਅਤ ਸੰਘ ਵਿਚ ਕਈ ਦਹਾਕਿਆਂ ਦੌਰਾਨ ਸਤਾਹਟਾਂ ਦੇ ਬਾਵਜੂਦ ਹਜ਼ਾਰਾਂ ਯਹੋਵਾਹ ਦੇ ਗਵਾਹਾਂ ਨੇ ਆਪਣੀ ਨਿਹਚਾ ਦਾ ਸਮਝੌਤਾ ਨਹੀਂ ਕੀਤਾ। ਲੂਥਰਨ ਧਰਮ-ਸ਼ਾਸਤਰੀ ਅਤੇ ਬਾਈਬਲ ਅਨੁਵਾਦਕ ਟੌਮਾਸ ਪਾਉਲ ਨੇ ਆਪਣੀ ਕਿਤਾਬ ਵਿਚ ਏਸਟੋਨੀਆ ਵਿਚ ਯਹੋਵਾਹ ਦੇ ਗਵਾਹਾਂ ਬਾਰੇ ਲਿਖਿਆ: “ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਕਿ 1 ਅਪ੍ਰੈਲ 1951 ਦੀ ਸਵੇਰ ਕੀ ਹੋਇਆ ਸੀ। ਯਹੋਵਾਹ ਦੇ ਗਵਾਹ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ ਬਣਾਈ ਗਈ—ਕੁੱਲ ਮਿਲਾ ਕੇ 279 ਵਿਅਕਤੀਆਂ ਨੂੰ ਗਿਰਫ਼ਤਾਰ ਕਰ ਕੇ ਸਾਇਬੇਰੀਆ ਭੇਜਿਆ ਗਿਆ . . . ਕੈਦ ਦੀ ਸਜ਼ਾ ਜਾਂ ਦੇਸ਼ ਨਿਕਾਲਾ ਤੋਂ ਬਚਣ ਲਈ ਉਨ੍ਹਾਂ ਨੂੰ ਇਕ ਕਾਗਜ਼ਾਤ ਤੇ ਦਸਤਖਤ ਕਰਨ ਦਾ ਮੌਕਾ ਦਿੱਤਾ ਗਿਆ ਜਿਸ ਤੇ ਲਿਖਿਆ ਸੀ ਕਿ ਉਨ੍ਹਾਂ ਨੇ ਆਪਣੇ ਧਰਮ ਨੂੰ ਛੱਡ ਦਿੱਤਾ ਹੈ। . . . ਜੋ ਪਹਿਲਾ ਗਿਰਫ਼ਤਾਰ ਕੀਤੇ ਗਏ ਸਨ ਉਨ੍ਹਾਂ ਨੂੰ ਮਿਲਾ ਕੇ 353 ਜਣੇ ਹਿਰਾਸਤ ਵਿਚ ਲੈ ਲਏ ਗਏ ਅਤੇ ਇਨ੍ਹਾਂ ਤੋਂ ਇਲਾਵਾ 171 ਜਣੇ ਹੋਰ ਜੋ ਗਵਾਹਾਂ ਦੀਆਂ ਮੀਟਿੰਗਾਂ ਤੇ ਸਿਰਫ਼ ਆਉਂਦੇ-ਜਾਂਦੇ ਸਨ। ਕਿਸੇ ਨੇ ਵੀ ਆਪਣੀ ਨਿਹਚਾ ਦਾ ਸਮਝੌਤਾ ਨਹੀਂ ਕੀਤਾ—ਜੀ ਹਾਂ ਸਾਇਬੇਰੀਆ ਵਿਚ ਵੀ ਨਹੀਂ। . . . [ਏਸਟੋਨੀਆ ਦੇ ਲੂਥਰਨ] ਚਰਚ ਦੇ ਮੈਂਬਰਾਂ ਦੀ ਨਿਹਚਾ ਯਹੋਵਾਹ ਦੇ ਗਵਾਹਾਂ ਦੀ ਨਿਹਚਾ ਜਿੰਨੀ ਪੱਕੀ ਨਹੀਂ ਸੀ।”—ਪਿੰਡ ਦੇ ਵਿਚਕਾਰ ਚਰਚ (ਇਸਟੋਨੀਅਨ)।
ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਪਰਮੇਸ਼ੁਰ ਤੇ ਪੱਕਾ ਭਰੋਸਾ ਰੱਖਦੇ ਹਨ ਕਿ ਉਹੀ ਉਨ੍ਹਾਂ ਦੀ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ ਅਤੇ ਆਗਿਆਕਾਰ ਰਹਿਣ ਵਿਚ ਮਦਦ ਕਰੇਗਾ। ਇਹ ਜਾਣਦੇ ਹੋਏ ਕਿ ਉਨ੍ਹਾਂ ਦੀ ਆਗਿਆਕਾਰੀ ਦਾ ਇਨਾਮ ਵੱਡਾ ਹੈ, ਉਨ੍ਹਾਂ ਦੇ ਦਿਲ ਖ਼ੁਸ਼ੀ ਨਾਲ ਝੂਮ ਉੱਠਦੇ ਹਨ।—ਮੱਤੀ 5:12.