ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w06 7/15 ਸਫ਼ਾ 24
  • ਮਿਸਰੀ ਇਤਿਹਾਸ ਵਿਚ ਇਸਰਾਏਲ ਦਾ ਜ਼ਿਕਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਿਸਰੀ ਇਤਿਹਾਸ ਵਿਚ ਇਸਰਾਏਲ ਦਾ ਜ਼ਿਕਰ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
w06 7/15 ਸਫ਼ਾ 24

ਮਿਸਰੀ ਇਤਿਹਾਸ ਵਿਚ ਇਸਰਾਏਲ ਦਾ ਜ਼ਿਕਰ

ਮਿਸਰ ਦੇ ਕਾਹਿਰਾ ਮਿਊਜ਼ੀਅਮ ਵਿਚ ਇਕ ਪੱਥਰ ਪਿਆ ਹੈ ਜਿਸ ਉੱਤੇ ਮਿਸਰ ਦੇ ਫ਼ਿਰਊਨ ਮਰਨੈਪਤਾ ਦੀਆਂ ਜਿੱਤਾਂ ਦਾ ਖੁਲਾਸਾ ਕੀਤਾ ਗਿਆ ਹੈ। ਮਰਨੈਪਤਾ ਫ਼ਿਰਊਨ ਰੈਮਸਿਸ ਦੂਜੇ ਦਾ 13ਵਾਂ ਪੁੱਤਰ ਸੀ। ਵਿਦਵਾਨਾਂ ਦਾ ਅਨੁਮਾਨ ਹੈ ਕਿ ਫ਼ਿਰਊਨ ਮਰਨੈਪਤਾ ਦਾ ਸ਼ਾਸਨਕਾਲ ਲਗਭਗ 1212 ਤੋਂ 1202 ਈ. ਪੂ. ਤਕ ਚੱਲਿਆ। ਉਸ ਸਮੇਂ ਪ੍ਰਾਚੀਨ ਇਸਰਾਏਲ ਵਿਚ ਨਿਆਈਆਂ ਦਾ ਰਾਜ ਸੀ। ਫ਼ਿਰਊਨ ਮਰਨੈਪਤਾ ਦੇ ਇਸ ਸ਼ਿਲਾ-ਲੇਖ ਦੀਆਂ ਆਖ਼ਰੀ ਦੋ ਲਾਈਨਾਂ ਕਹਿੰਦੀਆਂ ਹਨ: “ਕਨਾਨ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਅਸ਼ਕਲੋਨ ਜਿੱਤ ਲਿਆ ਗਿਆ ਹੈ, ਗਜ਼ਰ ਸਾਡੇ ਕਬਜ਼ੇ ਵਿਚ ਹੈ [ਅਤੇ] ਯਨੋਅਮ ਨੂੰ ਮਿੱਟੀ ਵਿਚ ਮਿਲਾ ਦਿੱਤਾ ਗਿਆ ਹੈ। ਇਸਰਾਏਲ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ ਤੇ ਉਸ ਦੇ ਵੰਸ਼ ਦਾ ਨਾਮੋ-ਨਿਸ਼ਾਨ ਮਿੱਟ ਚੁੱਕਾ ਹੈ।”

ਇੱਥੇ “ਇਸਰਾਏਲ” ਸ਼ਬਦ ਦਾ ਕੀ ਮਤਲਬ ਹੈ? ਪੁਰਾਣੇ ਸਮਿਆਂ ਦੀ ਚਿੱਤਰ-ਲਿਪੀ ਵਿਚ ਕਈ ਸ਼ਬਦਾਂ ਨਾਲ ਖ਼ਾਸ ਚਿੰਨ੍ਹ ਜੋੜੇ ਜਾਂਦੇ ਸਨ ਜਿਨ੍ਹਾਂ ਦਾ ਸ਼ਬਦਾਂ ਦੇ ਉਚਾਰਣ ਉੱਤੇ ਕੋਈ ਫ਼ਰਕ ਨਹੀਂ ਪੈਂਦਾ ਸੀ। ਇਹ ਚਿੰਨ੍ਹ ਸੰਕੇਤ ਕਰਦੇ ਸਨ ਕਿ ਸ਼ਬਦ ਕਿਹੜੇ ਵਰਗ ਦੇ ਸਨ। ਪ੍ਰਾਚੀਨ ਇਸਰਾਏਲ ਚੜ੍ਹਦੀਆਂ ਕਲਾਂ ਵਿਚ (ਅੰਗ੍ਰੇਜ਼ੀ) ਨਾਮਕ ਕਿਤਾਬ ਦੱਸਦੀ ਹੈ: ‘ਇਨ੍ਹਾਂ ਚਾਰਾਂ ਵਿੱਚੋਂ ਤਿੰਨ ਨਾਵਾਂ—ਅਸ਼ਕਲੋਨ, ਗਜ਼ਰ ਅਤੇ ਯਨੋਅਮ—ਤੇ ਜੋ ਚਿੰਨ੍ਹ ਲੱਗਿਆ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਇਹ ਸ਼ਹਿਰਾਂ ਦੇ ਨਾਂ ਹਨ। ਪਰ ਇਸਰਾਏਲ ਸ਼ਬਦ ਤੇ ਲੱਗੇ ਚਿੰਨ੍ਹ ਤੋਂ ਪਤਾ ਚੱਲਦਾ ਹੈ ਕਿ ਇਹ ਇਕ ਕੌਮ ਸੀ।’

ਇਸ ਸ਼ਿਲਾ-ਲੇਖ ਦੇ ਇਨ੍ਹਾਂ ਸ਼ਬਦਾਂ ਦੀ ਕੀ ਅਹਿਮੀਅਤ ਹੈ? ਇਸ ਬਾਰੇ ਹਰਸ਼ਲ ਸ਼ੈਂਕਸ ਨਾਂ ਦਾ ਲੇਖਕ ਅਤੇ ਐਡੀਟਰ ਕਹਿੰਦਾ ਹੈ ਕਿ “ਮਰਨੈਪਤਾ ਸ਼ਿਲਾ-ਲੇਖ ਇਸ ਗੱਲ ਦਾ ਸਬੂਤ ਹੈ ਕਿ ਸੰਨ 1212 ਈ. ਪੂ. ਵਿਚ ਇਸਰਾਏਲ ਨਾਂ ਦੀ ਕੌਮ ਸੀ ਅਤੇ ਮਿਸਰ ਦਾ ਫ਼ਿਰਊਨ ਇਸ ਬਾਰੇ ਜਾਣਦਾ ਸੀ। ਇਹ ਕੋਈ ਛੋਟੀ-ਮੋਟੀ ਕੌਮ ਨਹੀਂ ਸੀ ਕਿਉਂਕਿ ਜਦੋਂ ਫ਼ਿਰਊਨ ਨੇ ਇਸਰਾਏਲ ਨੂੰ ਯੁੱਧ ਵਿਚ ਪਛਾੜਿਆ, ਤਾਂ ਉਸ ਨੇ ਆਪਣੀ ਜਿੱਤ ਦੀ ਫੜ ਮਾਰੀ ਸੀ।” ਪੁਰਾਤੱਤਵ-ਵਿਗਿਆਨ ਦੇ ਪ੍ਰੋਫ਼ੈਸਰ ਵਿਲਿਅਮ ਜੀ. ਡੈਵਰ ਦਾ ਕਹਿਣਾ ਹੈ: ‘ਮਰਨੈਪਤਾ ਸ਼ਿਲਾ-ਲੇਖ ਤੋਂ ਇਹ ਗੱਲ ਸਾਫ਼ ਹੈ: ਕਨਾਨ ਦੇਸ਼ ਵਿਚ “ਇਸਰਾਏਲ” ਨਾਂ ਦੀ ਕੌਮ ਸੀ ਜਿਸ ਨੂੰ ਮਿਸਰੀ ਵੀ ਇਸੇ ਨਾਂ ਤੋਂ ਜਾਣਦੇ ਸਨ। ਇਹ ਮੁਮਕਿਨ ਨਹੀਂ ਹੈ ਕਿ ਮਿਸਰੀਆਂ ਨੇ ਆਪ ਆਪਣੀ ਸ਼ਾਨ ਵਧਾਉਣ ਲਈ “ਇਸਰਾਏਲ” ਕੌਮ ਦੀ ਕਹਾਣੀ ਘੜੀ ਹੋਵੇ।’

ਬਾਈਬਲ ਵਿਚ “ਇਸਰਾਏਲ” ਸ਼ਬਦ ਪਹਿਲੀ ਵਾਰ ਉਦੋਂ ਵਰਤਿਆ ਗਿਆ ਜਦੋਂ ਯਾਕੂਬ ਨਾਂ ਦੇ ਆਦਮੀ ਦਾ ਇਹ ਨਾਂ ਰੱਖਿਆ ਗਿਆ ਸੀ। ਸਮਾਂ ਪਾ ਕੇ ਯਾਕੂਬ ਦੇ 12 ਪੁੱਤਰਾਂ ਦੀ ਸੰਤਾਨ ਨੂੰ “ਇਸਰਾਏਲੀ” ਕਿਹਾ ਜਾਣ ਲੱਗਾ। (ਉਤਪਤ 32:22-28, 32; 35:9, 10) ਕਈ ਸਾਲਾਂ ਬਾਅਦ ਮੂਸਾ ਨਬੀ ਅਤੇ ਮਿਸਰ ਦੇ ਫ਼ਿਰਊਨ ਨੇ ਯਾਕੂਬ ਦੇ ਵੰਸ਼ ਨੂੰ “ਇਸਰਾਏਲ” ਕਹਿ ਕੇ ਬੁਲਾਇਆ। (ਕੂਚ 5:1, 2) ਬਾਈਬਲ ਤੋਂ ਇਲਾਵਾ ਇਹ ਮਰਨੈਪਤਾ ਸ਼ਿਲਾ-ਲੇਖ ਇਸ ਗੱਲ ਦਾ ਸਭ ਤੋਂ ਪੁਰਾਣਾ ਇਤਿਹਾਸਕ ਸਬੂਤ ਹੈ ਕਿ ਇਸਰਾਏਲ ਨਾਂ ਦੀ ਕੌਮ ਵਾਕਈ ਸੀ।

[ਸਫ਼ਾ 24 ਉੱਤੇ ਤਸਵੀਰਾਂ]

ਮਰਨੈਪਤਾ ਸ਼ਿਲਾ-ਲੇਖ

ਆਖ਼ਰੀ ਤਿੰਨ ਚਿੰਨ੍ਹ—ਸੋਟੀ ਅਤੇ ਬੈਠਾ ਹੋਇਆ ਆਦਮੀ ਤੇ ਤੀਵੀਂ—ਦਿਖਾਉਂਦੇ ਹਨ ਕਿ ਇਸਰਾਏਲੀ ਲੋਕ ਪਰਦੇਸੀ ਸਨ

[ਕ੍ਰੈਡਿਟ ਲਾਈਨ]

Egyptian National Museum, Cairo, Egypt/Giraudon/The Bridgeman Art Library

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ