ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
ਜਨਵਰੀ 6 ਤੋਂ ਅਪ੍ਰੈਲ 21, 1997, ਦੇ ਹਫ਼ਤਿਆਂ ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਭਾਸ਼ਣ-ਨਿਯੁਕਤੀਆਂ ਵਿਚ ਪੂਰੀ ਕੀਤੀ ਗਈ ਸਾਮੱਗਰੀ ਉੱਤੇ ਬੰਦ-ਪੁਸਤਕ ਪੁਨਰ-ਵਿਚਾਰ। ਨਿਯੁਕਤ ਕੀਤੇ ਗਏ ਸਮੇਂ ਵਿਚ ਤੁਸੀਂ ਜਿੰਨੇ ਸਵਾਲਾਂ ਦੇ ਜਵਾਬ ਦੇ ਸਕੋ, ਉਨ੍ਹਾਂ ਨੂੰ ਲਿਖਣ ਦੇ ਲਈ ਇਕ ਵੱਖਰਾ ਕਾਗਜ਼ ਇਸਤੇਮਾਲ ਕਰੋ।
[ਸੂਚਨਾ: ਲਿਖਤੀ ਪੁਨਰ-ਵਿਚਾਰ ਦੇ ਦੌਰਾਨ, ਕਿਸੇ ਵੀ ਸਵਾਲ ਦਾ ਜਵਾਬ ਦੇਣ ਦੇ ਲਈ ਕੇਵਲ ਬਾਈਬਲ ਹੀ ਇਸਤੇਮਾਲ ਕੀਤੀ ਜਾ ਸਕਦੀ ਹੈ। ਸਵਾਲਾਂ ਦੇ ਮਗਰੋਂ ਦਿੱਤੇ ਗਏ ਹਵਾਲੇ ਤੁਹਾਡੀ ਨਿੱਜੀ ਰਿਸਰਚ ਲਈ ਹਨ। ਪਹਿਰਾਬੁਰਜ ਦੇ ਸਭ ਹਵਾਲਿਆਂ ਵਿਚ ਸ਼ਾਇਦ ਸਫ਼ਾ ਅਤੇ ਪੈਰਾ ਨੰਬਰ ਨਾ ਹੋਣ।]
ਹਰੇਕ ਨਿਮਨਲਿਖਿਤ ਕਥਨ ਦਾ ਸਹੀ ਜਾਂ ਗ਼ਲਤ ਵਿਚ ਜਵਾਬ ਦਿਓ:
1. ਆਪਣਾ ਨਿੱਜੀ ਦੋਸ਼ ਮੰਨਣ ਅਤੇ ਸਲਾਹ ਸਵੀਕਾਰ ਕਰਨ ਵਿਚ ਘਮੰਡ ਇਕ ਰੋਕ ਬਣ ਸਕਦਾ ਹੈ। [rs ਸਫ਼ਾ 391 ਪੈਰਾ 1]
2. ਜਦ ਤਕ ਯਿਸੂ ਨੇ ਮਰ ਕੇ ਰਿਹਾਈ-ਕੀਮਤ ਪੇਸ਼ ਨਹੀਂ ਕੀਤੀ ਤਦ ਤਕ ਧਰਤੀ ਉੱਤੇ ਕੋਈ ਵੀ ਅਧਿਕਾਰੀ ਪਾਪਾਂ ਨੂੰ ਮਾਫ਼ ਨਹੀਂ ਕਰ ਸਕਦਾ ਸੀ। [ਸਪਤਾਹਕ ਬਾਈਬਲ ਪਠਨ; ਦੇਖੋ w96 4/15 ਸਫ਼ਾ 29.]
3. ਜ਼ਕਰਯਾਹ 9:2-4 ਦੀ ਪੂਰਤੀ ਵਿਚ, ਨਬੂਕਦਨੱਸਰ ਰਾਹੀਂ ਸੂਰ ਬਿਲਕੁਲ ਨਸ਼ਟ ਕੀਤਾ ਗਿਆ। [si ਸਫ਼ਾ 169 ਪੈਰਾ 4]
4. ਬਪਤਿਸਮਾ ਮੁਕਤੀ ਦੀ ਜ਼ਮਾਨਤ ਹੈ। [uw ਸਫ਼ਾ 100 ਪੈਰਾ 12]
5. “ਕੁਦਰਤੀ ਆਫ਼ਤਾਂ,” ਜੋ ਸਾਡੇ ਦਿਨ ਲਈ ਪਹਿਲਾਂ ਤੋਂ ਹੀ ਦੱਸੀਆਂ ਗਈਆਂ ਸਨ, ਦਾ ਦੋਸ਼ ਪਰਮੇਸ਼ੁਰ ਤੇ ਨਹੀਂ ਲਗਾਇਆ ਜਾ ਸਕਦਾ, ਠੀਕ ਜਿਵੇਂ ਮੌਸਮ-ਵਿਗਿਆਨੀਆਂ ਤੇ ਉਨ੍ਹਾਂ ਦੁਆਰਾ ਪੂਰਵ-ਸੂਚਿਤ ਕੀਤੇ ਗਏ ਮੌਸਮ ਦਾ ਦੋਸ਼ ਨਹੀਂ ਲਗਾਇਆ ਜਾ ਸਕਦਾ। [rs ਸਫ਼ਾ 398 ਪੈਰਾ 1-3]
6. ਅਪੂਰਣ ਮਾਨਵ ਦੇ ਸਭ ਪਾਪ ਰਿਹਾਈ-ਕੀਮਤ ਦੇ ਕਾਰਨ ਢੱਕੇ ਜਾਂਦੇ ਹਨ। [ਸਪਤਾਹਕ ਬਾਈਬਲ ਪਠਨ; ਦੇਖੋ w95 12/15 ਸਫ਼ਾ 29.]
7. ਮੱਤੀ 25:31-46 ਵਿਚ ਜ਼ਿਕਰ ਕੀਤੀਆਂ “ਬੱਕਰੀਆਂ,” ਜੋ ਸਦੀਪਕ ਸਜ਼ਾ ਭੋਗਣਗੀਆਂ, ਵਿਚ ਵੱਡੀ ਬਾਬੁਲ ਦੇ ਸਰਗਰਮ ਸਦੱਸ ਅਤੇ ਉਨ੍ਹਾਂ ਦੇ ਧਾਰਮਿਕ ਆਗੂ ਵੀ ਹੋਣਗੇ। [ਸਪਤਾਹਕ ਬਾਈਬਲ ਪਠਨ; ਦੇਖੋ w-PJ 95 10/1 ਸਫ਼ਾ 27 ਪੈਰਾ 13-15.]
8. ਮੱਤੀ 23:33 ਵਿਚ ਦਰਜ ਯਿਸੂ ਦੇ ਸ਼ਬਦ ਦਿਖਾਉਂਦੇ ਹਨ ਕਿ ਗ੍ਰੰਥੀ ਅਤੇ ਫ਼ਰੀਸੀ, ਇਕ ਸਮੂਹ ਦੇ ਰੂਪ ਵਿਚ, ਸੱਪ ਦੀ ਸੰਤਾਨ ਦੇ ਭਾਗ ਸਨ। [ਸਪਤਾਹਕ ਬਾਈਬਲ ਪਠਨ; ਦੇਖੋ w-PJ 96 6/1 ਸਫ਼ਾ 11 ਪੈਰਾ 11.]
9. ਦੂਜਿਆਂ ਨੂੰ ਮਾਫ਼ ਕਰਨਾ, ਪਰਮੇਸ਼ੁਰ ਦੁਆਰਾ ਸਾਡੇ ਪਾਪਾਂ ਦੀ ਮਾਫ਼ੀ ਲਈ ਰਾਹ ਖੋਲ੍ਹ ਦਿੰਦਾ ਹੈ। [ਸਪਤਾਹਕ ਬਾਈਬਲ ਪਠਨ; ਦੇਖੋ w94 9/15 ਸਫ਼ਾ 7.]
10. ਯਿਸੂ ਦਾ ਮੌਤ ਵਿਚ ਬਪਤਿਸਮਾ 29 ਸਾ.ਯੁ. ਵਿਚ ਸ਼ੁਰੂ ਹੋਇਆ ਅਤੇ ਇਹ ਉਦੋਂ ਹੀ ਪੂਰਾ ਹੋਇਆ ਜਦੋਂ ਉਹ ਅਸਲ ਵਿਚ ਮਰ ਕੇ ਪੁਨਰ-ਉਥਿਤ ਹੋਇਆ। [uw ਸਫ਼ਾ 97 ਪੈਰਾ 6]
ਨਿਮਨਲਿਖਿਤ ਸਵਾਲਾਂ ਦੇ ਜਵਾਬ ਦਿਓ:
11. ਇਸ ਸਮੇਂ ਮਾਨਵ ਕਿਹੜੇ ਤਰੀਕਿਆਂ ਵਿਚ ਯਿਸੂ ਦੇ ਬਲੀਦਾਨ ਤੋਂ ਲਾਭ ਉਠਾਉਂਦੇ ਹਨ? [kl-PJ ਸਫ਼ਾ 68-9 ਪੈਰਾ 17-19]
12. ਕਿਹੜੀਆਂ ਦੋ ਭੂਮਿਕਾਵਾਂ ਯਿਸੂ ਨੇ ਨਿਭਾਈਆਂ ਜੋ ਜ਼ਕਰਯਾਹ 6:12, 13 ਵਿਚ ਵਰਣਨ ਕੀਤੀਆਂ ਗਈਆਂ ਸਨ? [si ਸਫ਼ਾ 172 ਪੈਰਾ 25]
13. ਉਨ੍ਹਾਂ ਦੀ ਨੁਕਤਾਚੀਨੀ ਕਰਨ ਦੀ ਬਜਾਇ, ਜੋ ਸਾਡੇ ਖ਼ਿਆਲ ਦੇ ਅਨੁਸਾਰ ਰਾਜ ਸੇਵਾ ਵਿਚ ਜ਼ਿਆਦਾ ਕਰ ਸਕਦੇ ਹਨ, ਸਾਨੂੰ ਖ਼ੁਦ ਨੂੰ ਕੀ ਕਰਨਾ ਚਾਹੀਦਾ ਹੈ? (ਗਲਾ. 6:4) [uw ਸਫ਼ਾ 93 ਪੈਰਾ 13]
14. ਜ਼ਕਰਯਾਹ ਵੱਲੋਂ ਮਨੋਹਰਤਾ ਨਾਮਕ ਲਾਠੀ ਨੂੰ ਤੋੜਨ ਦਾ ਕੀ ਮਤਲਬ ਸੀ? (ਜ਼ਕ. 11:7-11) [ਸਪਤਾਹਕ ਬਾਈਬਲ ਪਠਨ; ਦੇਖੋ w89 6/15 ਸਫ਼ਾ 31.]
15. ਸਾਰੇ ਇਨਸਾਨਾਂ ਵਿਚ ਪਾਪ ਕਿਵੇਂ ਫੈਲਿਆ? [kl-PJ ਸਫ਼ਾ 58 ਪੈਰਾ 13]
16. ਮਲਾਕੀ 4:5 ਦੀ ਪੂਰਤੀ ਵਿਚ, ਪਹਿਲੀ ਸਦੀ ਵਿਚ “ਏਲੀਯਾਹ ਨਬੀ” ਕਿਵੇਂ ਪ੍ਰਗਟ ਹੋਇਆ? [si ਸਫ਼ਾ 174 ਪੈਰਾ 15]
17. ਇਕ ਵਿਅਕਤੀ ਪਰਮੇਸ਼ੁਰ ਨੂੰ ਕਿਸ ਤਰ੍ਹਾਂ ਠੱਗ ਸਕਦਾ ਹੈ? (ਮਲਾ. 3:8) [ਸਪਤਾਹਕ ਬਾਈਬਲ ਪਠਨ; ਦੇਖੋ w-PJ 95 8/1 ਸਫ਼ਾ 23 ਪੈਰਾ 15.]
18. ਗੰਭੀਰ ਮਤਭੇਦਾਂ ਨੂੰ ਹੱਲ ਕਰਨ ਲਈ ਯਿਸੂ ਦੀ ਭਰੋਸੇਯੋਗ ਸਲਾਹ ਅਸੀਂ ਮੱਤੀ ਦੀ ਕਿਤਾਬ ਵਿਚ ਕਿੱਥੇ ਪਾਉਂਦੇ ਹਾਂ? [ਸਪਤਾਹਕ ਬਾਈਬਲ ਪਠਨ; ਦੇਖੋ w95 7/15 ਸਫ਼ਾ 22.]
19. ਮੱਤੀ 20:1-16 (ਨਿ ਵ) ਵਿਚ ਦਰਜ ਯਿਸੂ ਦੇ ਦ੍ਰਿਸ਼ਟਾਂਤ ਵਿਚ ਜ਼ਿਕਰ ਕੀਤਾ ਹੋਇਆ “ਦੀਨਾਰ” ਕੀ ਹੈ? [ਸਪਤਾਹਕ ਬਾਈਬਲ ਪਠਨ; ਦੇਖੋ gt 97 ਪੈਰਾ 6.]
20. ਦੋ ਚੀਜ਼ਾਂ ਦੱਸੋ ਜੋ ਪਰਮੇਸ਼ੁਰ ਵੱਲੋਂ ਦੁਸ਼ਟਤਾ ਨੂੰ ਇਜਾਜ਼ਤ ਦੇਣ ਤੋਂ ਸਾਬਤ ਹੋਈਆਂ। [kl-PJ ਸਫ਼ਾ 77-8 ਪੈਰਾ 18-20]
ਹਰੇਕ ਨਿਮਨਲਿਖਿਤ ਕਥਨ ਨੂੰ ਪੂਰਾ ਕਰਨ ਦੇ ਲਈ ਲੋੜੀਂਦਾ(ਦੇ) ਸ਼ਬਦ ਜਾਂ ਵਾਕਾਂਸ਼ ਪ੍ਰਦਾਨ ਕਰੋ:
21. ਪਹਿਲੀਆਂ ਤਿੰਨ ਇੰਜੀਲਾਂ ਅਕਸਰ ਸਹਿਦਰਸ਼ੀ ਕਹਾਉਂਦੀਆਂ ਹਨ, ਜਿਸ ਦਾ ਮਤਲਬ ਹੈ “_________________________।” [si ਸਫ਼ਾ 175 ਪੈਰਾ 3]
22. ਜੇ ਕੋਈ ਦਾਅਵਾ ਕਰਦਾ ਹੈ ਕਿ ਉਸ ਕੋਲ ਪਰਮੇਸ਼ੁਰ ਦੀ ਆਤਮਾ ਹੈ, ਪਰੰਤੂ ਆਪਣੇ ਜੀਵਨ ਵਿਚ ਆਤਮਾ ਦਾ _________________________ ਪੈਦਾ ਨਾ ਕਰੇ ਅਤੇ _________________________ ਅਤੇ ਉਸ ਦੇ ਅਭਿਆਸਾਂ ਤੋਂ ਅਲੱਗ ਨਾ ਰਹੇ, ਤਾਂ ਉਸ ਦਾ ਦਾਅਵਾ ਬੇਬੁਨਿਆਦ ਹੈ। [rs ਸਫ਼ਾ 402 ਪੈਰਾ 3-6]
23. ਪਰਕਾਸ਼ ਦੀ ਪੋਥੀ 20:12 ਵਿਚ ਜ਼ਿਕਰ ਕੀਤੇ ਗਏ ਮੁਰਦਿਆਂ ਦਾ ਨਿਆਉਂ ਉਨ੍ਹਾਂ ਦੇ ਪੁਨਰ-ਉਥਾਨ _________________________ ਕੀਤੇ ਗਏ ਕੰਮਾਂ ਅਨੁਸਾਰ ਕੀਤਾ ਜਾਵੇਗਾ। ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਦਾ _________________________ ਦਾ ਪੁਨਰ-ਉਥਾਨ ਹੋਵੇਗਾ। (ਯੂਹੰ. 5:28, 29) [uw ਸਫ਼ਾ 75 ਪੈਰਾ 12]
24. ਭਾਵੇਂ ਯਿਸੂ ਨੂੰ ਅਸਲ ਵਿਚ _________________________ ਦਾ ਨਿੱਜੀ ਨਾਂ ਨਹੀਂ ਦਿੱਤਾ ਗਿਆ ਸੀ, ਇਕ ਮਾਨਵ ਵਜੋਂ ਉਸ ਦੀ ਭੂਮਿਕਾ ਨੇ ਇਸ ਨਾਂ ਦੇ _________________________ ਨੂੰ ਪੂਰਾ ਕੀਤਾ। (ਯਸਾ. 7:14; ਮੱਤੀ 1:22, 23) [ਸਪਤਾਹਕ ਬਾਈਬਲ ਪਠਨ; ਦੇਖੋ w92 1/15 ਸਫ਼ਾ 22.]
25. “ਆਤਮਾ” ਜੋ ਮੌਤ ਹੋਣ ਤੇ ਮਨੁੱਖਾਂ ਤੋਂ ਨਿਕਲ ਜਾਂਦੀ ਹੈ ਉਹ _________________________ ਹੈ ਜੋ ਪਰਮੇਸ਼ੁਰ ਤੋਂ ਆਰੰਭ ਹੁੰਦੀ ਹੈ। (ਜ਼ਬੂ. 146:4) [kl-PJ ਸਫ਼ਾ 81 ਪੈਰਾ 5-6]
ਹਰੇਕ ਨਿਮਨਲਿਖਿਤ ਕਥਨ ਵਿਚ ਸਹੀ ਜਵਾਬ ਚੁਣੋ:
26. ਸਬੂਤ ਹੈ ਕਿ ਮੱਤੀ ਨੇ ਆਪਣੀ ਇੰਜੀਲ ਨੂੰ (ਇਬਰਾਨੀ; ਅਰਾਮੀ; ਯੂਨਾਨੀ) ਵਿਚ ਲਿਖਿਆ ਅਤੇ ਬਾਅਦ ਵਿਚ ਉਸ ਦਾ (ਇਬਰਾਨੀ; ਅਰਾਮੀ; ਯੂਨਾਨੀ) ਵਿਚ ਅਨੁਵਾਦ ਕੀਤਾ। [si ਸਫ਼ਾ 176 ਪੈਰਾ 6]
27. (ਬਕੀਆ; 1,44,000) ਦੀ ਬਹੁਗਿਣਤੀ ਸਵਰਗ ਵਿਚ ਹੈ, ਅਤੇ (ਬਕੀਆ; 1,44,000) ਜੋ ਹਾਲੇ ਜ਼ਮੀਨ ਤੇ ਹੈ, (ਪ੍ਰਬੰਧਕ ਸਭਾ; ਮਾਤਬਰ ਅਤੇ ਬੁੱਧਵਾਨ ਨੌਕਰ ਵਰਗ) ਹੈ। [uw ਸਫ਼ਾ 80 ਪੈਰਾ 7]
28. ਯਿਸੂ ਆਪਣੇ (ਜਨਮ; ਬਪਤਿਸਮੇ; ਪੁਨਰ-ਉਥਾਨ) ਵੇਲੇ ਮਸੀਹਾ ਬਣਿਆ, ਜੋ (2 ਸਾ.ਯੁ.ਪੂ.; 29 ਸਾ.ਯੁ.; 33 ਸਾ.ਯੁ.) ਵਿਚ ਹੋਇਆ। [kl-PJ ਸਫ਼ਾ 65 ਪੈਰਾ 12]
29. “ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ” ਬਪਤਿਸਮਾ (29 ਸਾ.ਯੁ.; 33 ਸਾ.ਯੁ.; 36 ਸਾ.ਯੁ.) ਵਿਚ ਸ਼ੁਰੂ ਹੋਇਆ। (ਮੱਤੀ 28:19) [uw ਸਫ਼ਾ 98 ਪੈਰਾ 9]
30. ਜਿਵੇਂ ਕਿ ਮੱਤੀ 10:41 ਵਿਚ ਦਰਜ ਹੈ, ਯਿਸੂ ਦੇ ਚੇਲਿਆਂ ਨੂੰ ਨਬੀਆਂ ਵਜੋਂ ਕਬੂਲ ਕਰਨ ਵਾਲਿਆਂ ਲਈ ਯਿਸੂ ਨੇ ਜਿਸ ਫਲ ਦਾ ਵਾਅਦਾ ਕੀਤਾ, ਉਹ ਹੈ (ਸਦੀਪਕ ਜੀਵਨ; ਈਸ਼ਵਰੀ ਸੁਰੱਖਿਆ; ਰਾਜ ਸੰਦੇਸ਼ ਨੂੰ ਸੁਣਨਾ)। [ਸਪਤਾਹਕ ਬਾਈਬਲ ਪਠਨ; ਦੇਖੋ w88 1/1 ਸਫ਼ਾ 24.]
ਨਿਮਨਲਿਖਿਤ ਸ਼ਾਸਤਰਵਚਨਾਂ ਨੂੰ ਹੇਠਾਂ ਸੂਚੀਬੱਧ ਕਥਨਾਂ ਦੇ ਨਾਲ ਮਿਲਾਓ:
ਜ਼ਕ. 4:6; ਮੱਤੀ 4:8-10; ਮੱਤੀ 16:19; ਇਬ. 13:5, 6; ਯਾਕੂ. 1:13; 1 ਯੂਹੰ. 5:19
31. ਪਰਮੇਸ਼ੁਰ ਉਨ੍ਹਾਂ ਅਣਗਿਣਤ ਮੁਸ਼ਕਲਾਂ ਲਈ ਜ਼ਿੰਮੇਵਾਰ ਨਹੀਂ ਹੈ ਜੋ ਮਨੁੱਖਜਾਤੀ ਨੂੰ ਸਤਾਉਂਦੀਆਂ ਹਨ। [kl-PJ ਸਫ਼ਾ 71 ਪੈਰਾ 3]
32. ਯਿਸੂ ਦੇ ਸੱਚੇ ਪੈਰੋਕਾਰ ਇਸ ਸੰਸਾਰ ਦੇ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਲੈਣ ਤੋਂ ਇਨਕਾਰ ਕਰਦੇ ਹਨ। [ਸਪਤਾਹਕ ਬਾਈਬਲ ਪਠਨ; ਦੇਖੋ w-PJ 96 5/1 ਸਫ਼ਾ 12 ਪੈਰਾ 9.]
33. ਪਰਮੇਸ਼ੁਰ ਦੇ ਰਾਜ ਨਾਲ ਸੰਬੰਧਿਤ ਗਿਆਨ ਯਹੂਦੀਆਂ, ਸਾਮਰੀਆਂ, ਅਤੇ ਗ਼ੈਰ-ਯਹੂਦੀਆਂ ਵਾਸਤੇ ਸਵਰਗ ਲਈ ਰਾਹ ਖੋਲ੍ਹੇਗਾ। [ਸਪਤਾਹਕ ਬਾਈਬਲ ਪਠਨ; ਦੇਖੋ w91 3/15 ਸਫ਼ਾ 5.]
34. ਅਸੀਂ ਮਾਨਵ ਜਤਨ ਨਾਲ ਨਹੀਂ, ਸਗੋਂ ਯਹੋਵਾਹ ਦੇ ਨਿਰਦੇਸ਼ਨ ਅਤੇ ਰੱਖਿਆ ਨਾਲ ਆਪਣੇ ਪ੍ਰਚਾਰ ਕੰਮ ਦੇ ਖ਼ਿਲਾਫ਼ ਵਿਸ਼ਵ-ਵਿਆਪੀ ਵਿਰੋਧ ਉੱਤੇ ਹਾਵੀ ਹੋ ਸਕੇ ਹਾਂ। [ਸਪਤਾਹਕ ਬਾਈਬਲ ਪਠਨ; ਦੇਖੋ w94 8/15 ਸਫ਼ਾ 17 ਪੈਰਾ 4.]
35. ਮਸੀਹੀਆਂ ਕੋਲ ਸੰਸਾਰ ਨੂੰ ਠੁਕਰਾਉਣ ਦਾ ਠੀਕ ਕਾਰਨ ਹੈ। [kl-PJ ਸਫ਼ਾ 60 ਪੈਰਾ 18]