ਘੋਸ਼ਣਾਵਾਂ
◼ ਸਾਹਿੱਤ ਪੇਸ਼ਕਸ਼ ਮਈ: ਪਹਿਰਾਬੁਰਜ ਜਾਂ ਅਵੇਕ! ਦੀ ਸਬਸਕ੍ਰਿਪਸ਼ਨ। ਅਰਧ-ਮਾਸਿਕ ਸੰਸਕਰਣਾਂ ਦੇ ਲਈ ਇਕ-ਸਾਲਾ ਸਬਸਕ੍ਰਿਪਸ਼ਨ 90 ਰੁਪਏ ਹੈ। ਮਾਸਿਕ ਸੰਸਕਰਣਾਂ ਦੇ ਲਈ ਇਕ ਸਾਲ ਦੀ ਸਬਸਕ੍ਰਿਪਸ਼ਨ ਅਤੇ ਅਰਧ-ਮਾਸਿਕ ਸੰਸਕਰਣਾਂ ਦੇ ਲਈ ਛੇ-ਮਹੀਨੇ ਦੀ ਸਬਸਕ੍ਰਿਪਸ਼ਨ 45 ਰੁਪਏ ਹੈ। ਮਾਸਿਕ ਸੰਸਕਰਣਾਂ ਦੇ ਲਈ ਛੇ-ਮਹੀਨੇ ਦੀ ਸਬਸਕ੍ਰਿਪਸ਼ਨ ਨਹੀਂ ਹੈ। ਜੇਕਰ ਸਬਸਕ੍ਰਿਪਸ਼ਨ ਨਾਮਨਜ਼ੂਰ ਹੋਵੇ, ਤਾਂ ਰਸਾਲਿਆਂ ਦੀਆਂ ਕਾਪੀਆਂ 4 ਰੁਪਏ ਪ੍ਰਤਿ ਕਾਪੀ ਲਈ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਜਿੱਥੇ ਉਪਯੁਕਤ ਹੋਵੇ, ਉੱਥੇ ਵੱਡੀ ਪੁਸਤਿਕਾ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?, 6 ਰੁਪਏ ਦੇ ਚੰਦੇ ਤੇ ਪੇਸ਼ ਕੀਤੀ ਜਾ ਸਕਦੀ ਹੈ। ਕਿਰਪਾ ਕਰ ਕੇ ਯਾਦ ਰੱਖੋ ਕਿ ਪੰਜਾਬੀ ਅਤੇ ਉਰਦੂ ਨੂੰ ਛੱਡ (ਜਿਨ੍ਹਾਂ ਵਿਚ ਇਹ ਮਾਸਿਕ ਹੈ), ਪਹਿਰਾਬੁਰਜ ਹੁਣ ਸਾਰੀਆਂ ਭਾਰਤੀ ਭਾਸ਼ਾਵਾਂ ਅਤੇ ਨੇਪਾਲੀ ਵਿਚ ਅਰਧ-ਮਾਸਿਕ ਹੈ। ਅਵੇਕ! ਤਾਮਿਲ ਅਤੇ ਮਲਿਆਲਮ ਵਿਚ ਅਰਧ-ਮਾਸਿਕ ਹੈ ਪਰੰਤੂ ਹਿੰਦੀ, ਕੰਨੜ, ਗੁਜਰਾਤੀ, ਤੇਲਗੂ, ਨੇਪਾਲੀ, ਅਤੇ ਮਰਾਠੀ ਵਿਚ ਮਾਸਿਕ ਹੈ। ਵਰਤਾਵਿਆਂ ਲਈ ਅਵੇਕ! ਦੀਆਂ ਤਿਮਾਹੀ ਕਾਪੀਆਂ ਉਰਦੂ, ਪੰਜਾਬੀ, ਅਤੇ ਬੰਗਲਾ ਵਿਚ ਕਲੀਸਿਯਾਵਾਂ ਲਈ ਉਪਲਬਧ ਹਨ, ਪਰੰਤੂ ਇਨ੍ਹਾਂ ਤਿੰਨ ਭਾਸ਼ਾਵਾਂ ਵਿਚ ਵਿਅਕਤੀਗਤ ਸਬਸਕ੍ਰਿਪਸ਼ਨ ਉਪਲਬਧ ਨਹੀਂ ਹਨ। ਜੂਨ: ਪੁਸਤਕ, ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, 20 ਰੁਪਏ ਦੇ ਚੰਦੇ ਤੇ। ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਜਤਨ ਉੱਤੇ ਧਿਆਨ ਦਿਓ। ਜੁਲਾਈ ਅਤੇ ਅਗਸਤ: ਨਿਮਨਲਿਖਿਤ 32 ਸਫ਼ੇ ਵਾਲੀਆਂ ਵੱਡੀਆਂ ਪੁਸਤਿਕਾਵਾਂ ਵਿੱਚੋਂ ਕਿਸੇ ਇਕ ਨੂੰ 6 ਰੁਪਏ ਦੇ ਚੰਦੇ ਤੇ ਪੇਸ਼ ਕੀਤਾ ਜਾ ਸਕਦਾ ਹੈ: ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, ਈਸ਼ਵਰੀ ਨਾਂ ਜੋ ਸਦਾ ਦੇ ਲਈ ਕਾਇਮ ਰਹੇਗਾ (ਅੰਗ੍ਰੇਜ਼ੀ), ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?, ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ, ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?, ਧਰਤੀ ਉਤੇ ਸਦਾ ਦੇ ਜੀਵਨ ਦਾ ਅਨੰਦ ਮਾਣੋ!, ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ, ਅਤੇ “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ।”
◼ ਨਵੇਂ ਪ੍ਰਕਾਸ਼ਨ ਉਪਲਬਧ:
ਆਪਣੀ ਸੇਵਕਾਈ ਨੂੰ ਸੰਪੰਨ ਕਰਨ ਲਈ ਸੰਗਠਿਤ—ਮਰਾਠੀ
ਬਾਈਬਲ ਦੀਆਂ ਮੂਲ ਸਿੱਖਿਆਵਾਂ—ਹਿੰਦੀ
◼ ਨਵੀਆਂ ਆਡੀਓ-ਕੈਸਟਾਂ ਉਪਲਬਧ:
ਰਾਜ ਗੀਤ ਗਾਉਣੇ—ਅੰਗ੍ਰੇਜ਼ੀ
ਇਸ 76 ਮਿੰਟਾਂ ਦੀ ਰੀਕਾਰਡਿੰਗ ਵਿਚ ਆਰਕੈਸਟਰਾ ਸਹਿਵਾਦਨ ਨਾਲ ਗਾਇਨ ਸ਼ਾਮਲ ਹੈ। ਕੁਝ ਗੀਤਾਂ ਨੂੰ ਅਨੁਭਵੀ ਭਰਾਵਾਂ ਨੇ ਸਹਿਵਾਦਨ ਸਹਿਤ ਇਕੱਲੇ ਹੀ ਗਾਇਆ ਹੈ, ਅਤੇ ਬਾਕੀ ਗੀਤਾਂ ਨੂੰ ਯੂ. ਐੱਸ. ਬੈਥਲ ਪਰਿਵਾਰ ਦੇ ਮੈਂਬਰਾਂ ਨਾਲ ਬਣੀ ਗਾਇਕ-ਮੰਡਲੀ ਦੁਆਰਾ ਗਾਇਆ ਗਿਆ ਹੈ, ਅਤੇ ਇਕ ਗੀਤ ਨੂੰ ਬੈਥਲ ਭੈਣਾਂ ਦੇ ਸਮੂਹ ਨੇ ਗਾਇਆ ਹੈ। ਇਹ ਇਕ ਆਦਰਸ਼ ਵਜੋਂ ਕੰਮ ਕਰਨਗੇ ਕਿ ਸਾਡੇ ਕੁਝ ਰਾਜ ਗੀਤਾਂ ਨੂੰ ਕਿਵੇਂ ਗਾਇਆ ਜਾਣਾ ਚਾਹੀਦਾ ਹੈ ਅਤੇ ਇਹ ਸੁਣਨ ਲਈ ਸੁਹਾਵਣੇ ਅਤੇ ਉਤਸ਼ਾਹਜਨਕ ਹੋਣਗੇ, ਨਾਲੇ ਇਹ ਸ੍ਰੋਤਿਆਂ ਨੂੰ ਗੀਤਾਂ ਦੇ ਬੋਲ ਸੁਣਨ, ਇਨ੍ਹਾਂ ਉੱਤੇ ਮਨਨ ਕਰਨ, ਅਤੇ ਸ਼ਾਇਦ ਇਨ੍ਹਾਂ ਨੂੰ ਯਾਦ ਕਰਨ ਦਾ ਮੌਕਾ ਦੇਣਗੇ। ਹਰ ਕੈਸਟ ਪਾਇਨੀਅਰਾਂ ਲਈ 55 ਰੁਪਏ ਦੀ ਹੈ ਅਤੇ ਪ੍ਰਕਾਸ਼ਕਾਂ ਅਤੇ ਪਬਲਿਕ ਲਈ 65 ਰੁਪਏ ਦੀ ਹੈ।
◼ ਨਵੀਆਂ ਵਿਡਿਓ-ਕੈਸਟਾਂ ਉਪਲਬਧ:
ਧਰਤੀ ਦੀਆਂ ਹੱਦਾਂ ਤਕ—ਅੰਗ੍ਰੇਜ਼ੀ
ਵਾਚਟਾਵਰ ਬਾਈਬਲ ਸਕੂਲ ਆਫ਼ ਗਿਲੀਅਡ ਦੀ 50ਵੀਂ ਵਰ੍ਹੇ-ਗੰਢ ਨੂੰ ਚਿੰਨ੍ਹਿਤ ਕਰਨ ਲਈ ਜਾਰੀ ਕੀਤੀ ਗਈ, ਇਹ 42 ਮਿੰਟਾਂ ਦਾ ਵਿਡਿਓ ਗਿਲੀਅਡ ਦੀ ਪਹਿਲੀ ਕਲਾਸ ਦੇ ਮੈਂਬਰਾਂ ਦੀ ਜਾਣ-ਪਛਾਣ ਦਰਸ਼ਕਾਂ ਨਾਲ ਕਰਾਉਂਦਾ ਹੈ, 95ਵੀਂ ਕਲਾਸ ਦੇ ਕਲਾਸ-ਰੂਮ ਦੇ ਦ੍ਰਿਸ਼ ਪੇਸ਼ ਕਰਦਾ ਹੈ, ਥੋੜ੍ਹਾ ਬਹੁਤ ਅਹਿਸਾਸ ਦਿਲਾਉਂਦਾ ਹੈ ਕਿ ਮਿਸ਼ਨਰੀ ਜੀਵਨ ਕਿਸ ਪ੍ਰਕਾਰ ਦਾ ਹੁੰਦਾ ਹੈ, ਅਤੇ ਸਕੂਲ ਦੀਆਂ ਪ੍ਰਾਪਤੀਆਂ ਅਤੇ ਵਿਸ਼ਵ-ਵਿਆਪੀ ਪ੍ਰਚਾਰ ਕੰਮ ਉੱਤੇ ਇਸ ਦਾ ਕੀ ਅਸਰ ਪਿਆ ਹੈ, ਬਾਰੇ ਚਰਚਾ ਕਰਦਾ ਹੈ। ਹਰ ਕੈਸਟ ਪਾਇਨੀਅਰਾਂ ਲਈ 150 ਰੁਪਏ ਦੀ ਹੈ ਅਤੇ ਪ੍ਰਕਾਸ਼ਕਾਂ ਅਤੇ ਪਬਲਿਕ ਲਈ 200 ਰੁਪਏ ਦੀ ਹੈ।