ਸਾਡੀਆਂ ਵੱਡੀਆਂ ਪੁਸਤਿਕਾਵਾਂ ਦਾ ਅਧਿਐਨ ਕਰਨਾ
ਜਿਵੇਂ ਕਿ ਫਰਵਰੀ 1998 ਦੀ ਸਾਡੀ ਰਾਜ ਸੇਵਕਾਈ ਵਿਚ ਦੱਸਿਆ ਗਿਆ ਸੀ, ਅਸੀਂ ਮਈ 4 ਤੋਂ ਸਤੰਬਰ 14, 1998, ਦੇ ਹਫ਼ਤਿਆਂ ਦੌਰਾਨ ਆਪਣੇ ਕਲੀਸਿਯਾ ਪੁਸਤਕ ਅਧਿਐਨ ਵਿਚ ਤਿੰਨ ਵੱਡੀਆਂ ਪੁਸਤਿਕਾਵਾਂ ਦਾ ਵਾਰੀ ਸਿਰ ਅਧਿਐਨ ਕਰਾਂਗੇ। ਸਾਡੀ ਰਾਜ ਸੇਵਕਾਈ ਵਿਚ ਹਰ ਮਹੀਨੇ ਦਿੱਤੀ ਜਾਣ ਵਾਲੀ ਅਨੁਸੂਚੀ ਤੋਂ ਤੁਸੀਂ ਦੇਖੋਗੇ ਕਿ ਤਮਾਮ ਲੋਕਾਂ ਲਈ ਇਕ ਪੁਸਤਕ ਅਤੇ ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ? ਨੂੰ ਕਾਫ਼ੀ ਛੇਤੀ ਖ਼ਤਮ ਕਰਨਾ ਪਵੇਗਾ। ਇਹ ਸੰਚਾਲਕ ਅਤੇ ਹਾਜ਼ਰੀਨ ਤੋਂ ਮੰਗ ਕਰਦਾ ਹੈ ਕਿ ਉਹ ਚੰਗੀ ਤਰ੍ਹਾਂ ਤਿਆਰੀ ਕਰਨ, ਅਤੇ ਛੇਤੀ-ਛੇਤੀ ਜਵਾਬ ਦੇਣ। ਕਿਉਂ ਜੋ ਤਮਾਮ ਲੋਕਾਂ ਲਈ ਇਕ ਪੁਸਤਕ ਵਿਚ ਸਵਾਲ ਨਹੀਂ ਦਿੱਤੇ ਗਏ ਹਨ, ਹਰੇਕ ਸੰਚਾਲਕ ਨੂੰ ਆਪ ਆਪਣੇ ਸਵਾਲ ਤਿਆਰ ਕਰਨੇ ਪੈਣਗੇ, ਜੋ ਕਿ ਪੈਰੇ ਵਿੱਚੋਂ ਮੁੱਖ ਗੱਲਾਂ ਨੂੰ ਉਜਾਗਰ ਕਰਨਗੇ। ਸ਼ਾਇਦ ਅਨੁਸੂਚੀ ਵਿਚ ਦਿੱਤੇ ਗਏ ਸਾਰੇ ਪੈਰਿਆਂ ਨੂੰ ਪੜ੍ਹਨਾ ਸੰਭਵ ਨਾ ਹੋਵੇ, ਪਰੰਤੂ ਸੰਚਾਲਕ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਮੁੱਖ ਪੈਰੇ ਪੜ੍ਹੇ ਜਾਣ। ਵੱਡੀਆਂ ਪੁਸਤਿਕਾਵਾਂ ਨੂੰ ਛੇਤੀ-ਛੇਤੀ ਖ਼ਤਮ ਕਰਨ ਨਾਲ ਅਸੀਂ ਇਨ੍ਹਾਂ ਵਿਚ ਦੱਸੀਆਂ ਗਈਆਂ ਗੱਲਾਂ ਤੋਂ ਜਾਣੂ ਹੋ ਜਾਵਾਂਗੇ ਤਾਂਕਿ ਭਵਿੱਖ ਵਿਚ ਕਿਸੇ ਖ਼ਾਸ ਮੁੱਦੇ ਉੱਤੇ ਖੋਜ ਕਰਦੇ ਸਮੇਂ, ਸਾਨੂੰ ਪਤਾ ਹੋਵੇਗਾ ਕਿ ਇਹ ਮੁੱਦਾ ਕਿੱਥੇ ਲੱਭਣਾ ਹੈ।
ਦੂਜੇ ਪਾਸੇ, ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ ਵੱਡੀ ਪੁਸਤਿਕਾ ਵਿੱਚੋਂ ਸਿਰਫ਼ ਤਿੰਨ ਪਾਠ ਹਰੇਕ ਅਧਿਐਨ ਲਈ ਅਨੁਸੂਚਿਤ ਕੀਤੇ ਗਏ ਹਨ, ਜਿਸ ਨਾਲ ਸਾਰੇ ਪੈਰਿਆਂ ਨੂੰ ਪੜ੍ਹਨ, ਸਾਰੇ ਜਾਂ ਜ਼ਿਆਦਾਤਰ ਉਲਿਖਤ ਸ਼ਾਸਤਰਵਚਨਾਂ ਨੂੰ ਪੜ੍ਹ ਕੇ ਉਨ੍ਹਾਂ ਉੱਤੇ ਵਿਚਾਰ-ਵਟਾਂਦਰਾ ਕਰਨ, ਅਤੇ ਵਿਚਾਰਸ਼ੀਲ ਟਿੱਪਣੀਆਂ ਦੇਣ ਲਈ ਚੋਖਾ ਸਮਾਂ ਮਿਲੇਗਾ। ਇਹ ਵੀ ਸਾਰਿਆਂ ਤੋਂ ਚੰਗੀ ਤਿਆਰੀ ਦੀ ਮੰਗ ਕਰਦਾ ਹੈ। ਕਿਉਂਕਿ ਅਸੀਂ ਅਕਸਰ ਬਾਈਬਲ ਸਿੱਖਿਆਰਥੀਆਂ ਨਾਲ ਇਸ ਵੱਡੀ ਪੁਸਤਿਕਾ ਵਿੱਚੋਂ ਅਧਿਐਨ ਕਰਦੇ ਹਾਂ, ਸੰਚਾਲਕ ਨੂੰ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ ਕਿ ਕਿਵੇਂ ਇਸ ਵੱਡੀ ਪੁਸਤਿਕਾ ਦਾ ਉਨ੍ਹਾਂ ਲੋਕਾਂ ਨਾਲ ਅਧਿਐਨ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਬਾਈਬਲ ਦਾ ਜ਼ਿਆਦਾ ਗਿਆਨ ਨਹੀਂ ਹੈ ਜਾਂ ਬਿਲਕੁਲ ਹੀ ਗਿਆਨ ਨਹੀਂ ਹੈ, ਕਿਵੇਂ ਬੇਲੋੜੀਆਂ ਜਾਣਕਾਰੀਆਂ ਨੂੰ ਸ਼ਾਮਲ ਕੀਤੇ ਬਿਨਾਂ ਸ਼ਾਸਤਰ ਸੰਬੰਧੀ ਵਿਸ਼ਿਆਂ ਉੱਤੇ ਸਪੱਸ਼ਟ ਰੂਪ ਵਿਚ ਤਰਕ ਕੀਤਾ ਜਾ ਸਕਦਾ ਹੈ, ਅਤੇ ਕਿਵੇਂ ਇਸ ਵੱਡੀ ਪੁਸਤਿਕਾ ਨੂੰ ਵਰਤਦੇ ਹੋਏ ਨਵੇਂ ਵਿਅਕਤੀਆਂ ਵਿਚ ਯਹੋਵਾਹ ਦੇ ਮਿਆਰਾਂ ਪ੍ਰਤੀ ਦਿਲੀ ਕਦਰਦਾਨੀ ਵਿਕਸਿਤ ਕੀਤੀ ਜਾ ਸਕਦੀ ਹੈ। ਪਾਠ 16 ਦੇ ਅਧਿਐਨ ਮਗਰੋਂ ਵੱਡੀ ਪੁਸਤਿਕਾ ਦਾ ਸ਼ੁਰੂ ਤੋਂ ਲੈ ਕੇ ਅੰਤ ਤਕ ਪੁਨਰ-ਵਿਚਾਰ ਕਰਦੇ ਸਮੇਂ, ਸੰਚਾਲਕ ਖ਼ਾਸ ਕਰਕੇ ਉਨ੍ਹਾਂ ਸਿੱਖਿਆਦਾਇਕ ਨੁਕਤਿਆਂ ਨੂੰ ਦੁਹਰਾ ਸਕਦਾ ਹੈ ਜੋ ਬਾਈਬਲ ਅਧਿਐਨ ਕਾਰਜ ਵਿਚ ਇਸਤੇਮਾਲ ਕੀਤੇ ਜਾ ਸਕਦੇ ਹਨ। ਸਾਮੱਗਰੀ ਨੂੰ ਇਸ ਤਰ੍ਹਾਂ ਵਿਚਾਰਨ ਨਾਲ ਪਰਮੇਸ਼ੁਰ ਦੇ ਬਚਨ ਦੇ ਸਿੱਖਿਅਕਾਂ ਵਜੋਂ ਸਾਡੀ ਮਹਾਰਤ ਵਧੇਗੀ ਅਤੇ ਪਰਮੇਸ਼ੁਰ ਸਾਡੇ ਤੋਂ ਜੋ ਮੰਗ ਕਰਦਾ ਹੈ, ਉਹ ਸਭ ਕੁਝ ਪੂਰਾ ਕਰਨ ਦਾ ਸਾਡਾ ਇਰਾਦਾ ਵੀ ਪੱਕਾ ਹੋਵੇਗਾ।—ਜ਼ਬੂ. 143:10; ਯਸਾ. 50:4.