ਘੋਸ਼ਣਾਵਾਂ
◼ ਅਪ੍ਰੈਲ ਅਤੇ ਮਈ: ਪਹਿਰਾਬੁਰਜ ਜਾਂ ਜਾਗਰੂਕ ਬਣੋ! ਦੀ ਸਬਸਕ੍ਰਿਪਸ਼ਨ। ਦਿਲਚਸਪੀ ਰੱਖਣ ਵਾਲਿਆਂ ਨੂੰ ਦੇਣ ਲਈ ਆਪਣੇ ਕੋਲ ਮੰਗ ਬਰੋਸ਼ਰ ਦਾ ਸਟਾਕ ਰੱਖੋ ਅਤੇ ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਜਤਨ ਕਰੋ। ਜੂਨ: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਜੁਲਾਈ ਅਤੇ ਅਗਸਤ: ਹੇਠਾਂ ਦਿੱਤੇ ਗਏ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕਿਸੇ ਇਕ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ: ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਧਰਤੀ ਉਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!, ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ?, ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ? (ਅੰਗ੍ਰੇਜ਼ੀ), ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?, ਅਤੇ ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ। ਜਿੱਥੇ ਕਿਤੇ ਉਚਿਤ ਹੋਏ ਉੱਥੇ ਤਮਾਮ ਲੋਕਾਂ ਲਈ ਇਕ ਪੁਸਤਕ, ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?, ਮਰੇ ਹੋਇਆਂ ਦੀਆਂ ਆਤਮਾਵਾਂ—ਕੀ ਉਹ ਤੁਹਾਡੀ ਮਦਦ ਕਰ ਸਕਦੀਆਂ ਹਨ ਜਾਂ ਤੁਹਾਨੂੰ ਹਾਨੀ ਪਹੁੰਚਾ ਸਕਦੀਆਂ ਹਨ? ਕੀ ਉਹ ਸੱਚ-ਮੁੱਚ ਹੋਂਦ ਵਿਚ ਹਨ? (ਅੰਗ੍ਰੇਜ਼ੀ), ਅਤੇ ਕੀ ਕਦੇ ਯੁੱਧ ਰਹਿਤ ਸੰਸਾਰ ਹੋਵੇਗਾ? (ਅੰਗ੍ਰੇਜ਼ੀ) ਬਰੋਸ਼ਰ ਪੇਸ਼ ਕੀਤੇ ਜਾ ਸਕਦੇ ਹਨ।
◼ ਜਦੋਂ ਪ੍ਰਕਾਸ਼ਕ ਅਣਸੌਂਪੇ ਖੇਤਰ ਵਿਚ ਕੰਮ ਕਰਦੇ ਹਨ ਤਾਂ ਉੱਥੇ ਉਹ ਗਿਆਨ ਪੁਸਤਕ ਜਾਂ ਮੰਗ ਬਰੋਸ਼ਰ ਪੇਸ਼ ਕਰ ਸਕਦੇ ਹਨ। ਜੇਕਰ ਘਰ-ਸੁਆਮੀ ਕੋਲ ਪਹਿਲਾਂ ਹੀ ਇਹ ਦੋਵੇਂ ਪ੍ਰਕਾਸ਼ਨ ਹਨ, ਤਾਂ ਕੋਈ ਹੋਰ ਪ੍ਰਕਾਸ਼ਨ ਪੇਸ਼ ਕੀਤਾ ਜਾ ਸਕਦਾ ਹੈ। ਸਾਰਿਆਂ ਨੂੰ ਘਰ-ਵਿਖੇ-ਨਹੀਂ ਘਰਾਂ ਵਿਚ ਪਾਉਣ ਲਈ ਜਾਂ ਉਨ੍ਹਾਂ ਵਿਅਕਤੀਆਂ ਨੂੰ ਦੇਣ ਲਈ ਜਿਹੜੇ ਸਾਹਿੱਤ ਨੂੰ ਸਵੀਕਾਰ ਨਹੀਂ ਕਰਦੇ ਹਨ, ਵੱਖੋ-ਵੱਖਰੇ ਟ੍ਰੈਕਟ ਲੈ ਕੇ ਜਾਣੇ ਚਾਹੀਦੇ ਹਨ। ਰੁਚੀ ਦਿਖਾਉਣ ਵਾਲੇ ਸਾਰੇ ਵਿਅਕਤੀਆਂ ਕੋਲ ਵਾਪਸ ਜਾਣ ਲਈ ਜਤਨ ਕਰਨੇ ਚਾਹੀਦੇ ਹਨ, ਖ਼ਾਸ ਤੌਰ ਤੇ ਜਿੱਥੇ ਅਣਸੌਂਪੇ ਖੇਤਰ ਹਨ, ਉੱਥੇ ਸ਼ਾਇਦ ਵਿਸ਼ੇਸ਼ ਪਾਇਨੀਅਰ ਕੰਮ ਕਰ ਸਕਦੇ ਹਨ ਜਾਂ ਨੇੜੇ ਦੀ ਕਲੀਸਿਯਾ ਕੰਮ ਕਰ ਸਕਦੀ ਹੈ।
◼ ਸੋਸਾਇਟੀ ਲਈ ਇਹ ਜ਼ਰੂਰੀ ਹੈ ਕਿ ਉਹ ਸਾਰੇ ਪ੍ਰਧਾਨ ਨਿਗਾਹਬਾਨਾਂ ਅਤੇ ਸੈਕਟਰੀਆਂ ਦੇ ਪਤਿਆਂ ਦਾ ਅਤੇ ਟੈਲੀਫ਼ੋਨ ਨੰਬਰਾਂ ਦਾ ਸਹੀ-ਸਹੀ ਰਿਕਾਰਡ ਰੱਖੇ। ਜੇਕਰ ਕਿਸੇ ਵੀ ਸਮੇਂ ਕੋਈ ਤਬਦੀਲੀ ਹੁੰਦੀ ਹੈ, ਤਾਂ ਸੈਕਟਰੀ ਨੂੰ ਪ੍ਰਧਾਨ ਨਿਗਾਹਬਾਨ/ਸੈਕਟਰੀ ਦੇ ਪਤੇ ਦੀ ਬਦਲੀ ਦਾ (S-29) ਫਾਰਮ ਭਰ ਕੇ ਫਟਾਫਟ ਭੇਜ ਦੇਣਾ ਚਾਹੀਦਾ ਹੈ। ਕਿਰਪਾ ਕਰ ਕੇ ਵਿਅਕਤੀ ਦਾ ਪੂਰਾ ਨਾਂ ਦਿਓ ਅਤੇ ਦਸਤਖ਼ਤ ਨਹੀਂ।
◼ ਕਲੀਸਿਯਾ ਦੇ ਸੈਕਟਰੀ ਨੂੰ ਹੇਠ ਦਿੱਤੇ ਗਏ ਪਾਇਨੀਅਰ ਫਾਰਮਾਂ ਦੀ ਚੋਖ਼ੀ ਸਪਲਾਈ ਰੱਖਣੀ ਚਾਹੀਦੀ ਹੈ: ਨਿਯਮਿਤ ਪਾਇਨੀਅਰ ਸੇਵਾ ਲਈ ਅਰਜ਼ੀ (S-205), ਸਹਿਯੋਗੀ ਪਾਇਨੀਅਰ ਸੇਵਾ ਲਈ ਅਰਜ਼ੀ (S-205b), ਅਤੇ ਨਿਯਮਿਤ ਪਾਇਨੀਅਰ ਸੇਵਾ ਛੱਡਣ ਲਈ ਅਰਜ਼ੀ (S-206)। ਇਹ ਸਾਹਿੱਤ ਦਰਖ਼ਾਸਤ ਫਾਰਮ (S-14) ਤੇ ਆਰਡਰ ਕੀਤੇ ਜਾ ਸਕਦੇ ਹਨ। ਘੱਟੋ-ਘੱਟ ਇਕ ਸਾਲ ਦੀ ਸਪਲਾਈ ਰੱਖੋ। ਇਹ ਨਿਸ਼ਚਿਤ ਕਰੋ ਕਿ ਨਿਯਮਿਤ ਪਾਇਨੀਅਰ ਅਰਜ਼ੀ ਫਾਰਮ ਨੂੰ ਪੂਰਾ ਭਰਿਆ ਗਿਆ ਹੈ। ਜੇਕਰ ਬਿਨੈਕਾਰ ਨੂੰ ਆਪਣੇ ਬਪਤਿਸਮੇ ਦੀ ਸਹੀ ਤਾਰੀਖ਼ ਯਾਦ ਨਹੀਂ ਹੈ, ਤਾਂ ਉਨ੍ਹਾਂ ਨੂੰ ਤਾਰੀਖ਼ ਦਾ ਅੰਦਾਜ਼ਾ ਲਗਾ ਲੈਣਾ ਚਾਹੀਦਾ ਹੈ ਅਤੇ ਇਸ ਦਾ ਰਿਕਾਰਡ ਰੱਖਣਾ ਚਾਹੀਦਾ ਹੈ।
◼ ਸਾਲਾਨਾ ਸਾਹਿੱਤ ਦਾ ਖ਼ਾਸ ਦਰਖ਼ਾਸਤ ਫਾਰਮ ਹਰ ਕਲੀਸਿਯਾ ਨੂੰ ਫਰਵਰੀ ਦੀ ਸਟੇਟਮੈਂਟ ਦੇ ਨਾਲ ਭੇਜਿਆ ਗਿਆ ਸੀ। ਜਿਨ੍ਹਾਂ ਕਲੀਸਿਯਾਵਾਂ ਨੇ 1999 ਮਹਾਂ-ਸੰਮੇਲਨ ਦੇ ਬੈਜ ਕਾਰਡਾਂ ਦੀ ਸਪਲਾਈ ਲਈ ਅਤੇ ਸਾਲ 2000 ਦੇ ਲਈ ਸਾਲਾਨਾ ਸਾਹਿੱਤ ਲਈ ਅਜੇ ਤਕ ਦਰਖ਼ਾਸਤ ਨਹੀਂ ਭੇਜੀ ਹੈ, ਉਨ੍ਹਾਂ ਨੂੰ ਆਪਣੀ ਦਰਖ਼ਾਸਤ ਛੇਤੀ ਨਾਲ ਭੇਜਣੀ ਚਾਹੀਦੀ ਹੈ। ਫਿਰ ਵੀ, ਜੇਕਰ ਤੁਹਾਨੂੰ ਪਲਾਸਟਿਕ ਬੈਜ ਕਾਰਡ ਹੋਲਡਰ ਦੀ ਜ਼ਰੂਰਤ ਹੈ, ਤਾਂ ਤੁਹਾਨੂੰ ਆਮ ਸਾਹਿੱਤ ਦਰਖ਼ਾਸਤ ਫਾਰਮ (S-AB-14) ਤੇ ਹੀ ਇਸ ਦੀ ਦਰਖ਼ਾਸਤ ਭੇਜਣੀ ਚਾਹੀਦੀ ਹੈ, ਜਿਸ ਉੱਤੇ ਹੋਰ ਕਾਫ਼ੀ ਸਾਰੇ ਸਾਹਿੱਤ ਲਈ ਦਰਖ਼ਾਸਤ ਕੀਤੀ ਗਈ ਹੋਵੇ ਕਿਉਂਕਿ ਅਕਸਰ ਛੋਟੇ ਪੈਕਟ ਡਾਕ ਵਿਚ ਗੁਆਚ ਜਾਂਦੇ ਹਨ।
◼ ਲੋਨਾਵਲਾ ਵਿਖੇ ਹੋਏ ਤੀਜੇ ਸੇਵਕਾਈ ਸਿਖਲਾਈ ਸਕੂਲ ਵਿਚ 20 ਦਸੰਬਰ, 1998 ਨੂੰ ਭਾਰਤ ਦੇ 23 ਅਤੇ ਨੇਪਾਲ ਦੇ 3 ਵਿਦਿਆਰਥੀ ਗ੍ਰੈਜੂਏਟ ਹੋਏ। ਇਹ ਵਿਦਿਆਰਥੀ 25 ਕਲੀਸਿਯਾਵਾਂ ਤੋਂ ਆਏ ਸਨ। ਜਦ ਕਿ 18 ਵਿਦਿਆਰਥੀ ਆਪਣੀਆਂ ਕਲੀਸਿਯਾਵਾਂ ਵਿਚ ਸੇਵਾ ਕਰਨ ਲਈ ਵਾਪਸ ਚਲੇ ਗਏ, 8 ਵਿਦਿਆਰਥੀਆਂ ਨੇ ਨਵੇਂ ਵਿਸ਼ੇਸ਼ ਪਾਇਨੀਅਰਾਂ ਵਜੋਂ ਪੂਰਣ-ਕਾਲੀ ਸੇਵਾ ਸ਼ੁਰੂ ਕੀਤੀ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਉਨ੍ਹਾਂ ਕਲੀਸਿਯਾਵਾਂ ਨੂੰ ਭਰਪੂਰ ਬਰਕਤਾਂ ਮਿਲਣਗੀਆਂ ਜਿਨ੍ਹਾਂ ਵਿਚ ਇਹ ਅਣ-ਵਿਆਹੇ ਭਰਾ ਸੇਵਾ ਕਰ ਰਹੇ ਹਨ।
◼ 1 ਜਨਵਰੀ, 1999 ਦੇ ਅੰਕ ਤੋਂ ਆਰੰਭ ਕਰਦੇ ਹੋਏ, ਸਾਡੀ ਰਾਜ ਸੇਵਕਾਈ ਆਸਾਮੀ ਅਤੇ ਮੀਜ਼ੋ ਭਾਸ਼ਾਵਾਂ ਵਿਚ ਉਪਲਬਧ ਹੋਵੇਗੀ।
◼ ਨਵਾਂ ਪ੍ਰਕਾਸ਼ਨ ਉਪਲਬਧ:
ਇਕ ਸ਼ਾਂਤੀਪੂਰਣ ਨਵੀਂ ਦੁਨੀਆਂ ਵਿਚ ਜੀਵਨ (ਟ੍ਰੈਕਟ ਨੰ. 15)—ਨੇਵਾਰੀ
◼ ਨਵੀਂ ਆਡੀਓ-ਕੈਸਟ ਉਪਲਬਧ:
ਪਰਿਵਾਰੋ—ਹਰ ਰੋਜ਼ ਬਾਈਬਲ ਪੜ੍ਹਨਾ ਆਪਣੇ ਜੀਵਨ ਦੀ ਆਦਤ ਬਣਾਓ—ਅੰਗ੍ਰੇਜ਼ੀ, ਹਿੰਦੀ, ਕੰਨੜ, ਤਾਮਿਲ, ਤੇਲਗੂ ਅਤੇ ਮਲਿਆਲਮ
1 ਜਨਵਰੀ, 1999 ਤੋਂ ਪਹਿਰਾਬੁਰਜ ਪ੍ਰਕਾਸ਼ਨ ਸੂਚੀ ਨੂੰ ਨਵਿਆਉਣ ਦੀ ਲੋੜ ਹੈ, ਕਿਉਂਕਿ ਹੁਣ ਹੇਠ ਦੱਸੇ ਪ੍ਰਕਾਸ਼ਨ ਸਥਾਈ ਰੂਪ ਵਿਚ ਸਟਾਕ ਵਿਚ ਨਹੀਂ ਹਨ:
ਪੁਸਤਕਾਂ: ਸੱਚੀ ਸ਼ਾਂਤੀ ਅਤੇ ਸੁਰੱਖਿਆ—ਤੁਸੀਂ ਉਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?, ਅਤੇ ਤੁਹਾਡੀ ਜਵਾਨੀ—ਇਸ ਦਾ ਪੂਰਾ ਲਾਭ ਉਠਾਉਣਾ—ਮਲਿਆਲਮ
ਪੁਸਤਿਕਾਵਾਂ: ਕੀ ਕੋਈ ਪਰਮੇਸ਼ੁਰ ਹੈ ਜਿਹੜਾ ਫਿਕਰ ਕਰਦਾ ਹੈ? ਅਤੇ “ਰਾਜ ਦੀ ਇਹ ਖ਼ੁਸ਼ਖਬਰੀ”—ਤਾਮਿਲ