ਪ੍ਰਸ਼ਨ ਡੱਬੀ
◼ ਜਦੋਂ ਮਾਤਾ-ਪਿਤਾ ਆਪਣੇ ਛੋਟੇ ਬੱਚਿਆਂ ਨੂੰ ਖੇਤਰ ਸੇਵਕਾਈ ਵਿਚ ਲੈ ਕੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ?
ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਹੀ ਢੰਗ ਨਾਲ ਖੇਤਰ ਸੇਵਕਾਈ ਵਿਚ ਆਪਣੇ ਨਾਲ ਲੈ ਕੇ ਜਾਂਦੇ ਹਨ, ਅਤੇ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਵਿਚ ਹਿੱਸਾ ਲੈਣ ਲਈ ਸਿਖਲਾਈ ਦਿੰਦੇ ਹਨ। ਇਸ ਤਰ੍ਹਾਂ ਕਰਦੇ ਹੋਏ, ਉਨ੍ਹਾਂ ਨੂੰ ਉੱਥੇ ਆਪਣੇ ਛੋਟੇ ਬੱਚਿਆਂ ਉੱਤੇ ਨਜ਼ਰ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਖੇਤਰ ਵਿਚ, ਇੱਥੋਂ ਤਕ ਕਿ “ਸੁਰੱਖਿਅਤ” ਖੇਤਰਾਂ ਵਿਚ ਵੀ ਖ਼ਤਰੇ ਹੋ ਸਕਦੇ ਹਨ। ਇਨ੍ਹਾਂ ‘ਭੈੜੇ ਸਮਿਆਂ’ ਵਿਚ ਜਿਨਾਂ ਵਿਚ ਅਸੀਂ ਰਹਿੰਦੇ ਹਾਂ, ਲਾਲਚ ਅਤੇ ਬਦਚਲਣੀ ਵਿਚ ਵਾਧਾ ਹੋਣ ਕਾਰਨ ਜ਼ਿਆਦਾ ਤੋਂ ਜ਼ਿਆਦਾ ਬੱਚੇ ਹਿੰਸਾ ਅਤੇ ਦੁਰਵਿਵਹਾਰ ਦਾ ਨਿਸ਼ਾਨਾ ਬਣਦੇ ਹਨ। (2 ਤਿਮੋ. 3:1-5) ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਉਨ੍ਹਾਂ ਲੋਕਾਂ ਤੋਂ ਬਚਾਉਣ ਲਈ ਉਚਿਤ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ, ਜਿਹੜੇ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ। ਇਸ ਸੰਬੰਧ ਵਿਚ ਕੀ ਕੀਤਾ ਜਾ ਸਕਦਾ ਹੈ?
ਬਾਈਬਲ ਬੁੱਧੀਮਤਾ ਨਾਲ ਸਲਾਹ ਦਿੰਦੀ ਹੈ ਕਿ ਸਾਨੂੰ ਸਾਵਧਾਨ ਹੋਣਾ ਚਾਹੀਦਾ ਹੈ ਅਤੇ ਖ਼ਤਰੇ ਨੂੰ ਪਹਿਲਾਂ ਹੀ ਤਾੜ ਲੈਣਾ ਚਾਹੀਦਾ ਹੈ। (ਕਹਾ. 22:3; ਮੱਤੀ 10:16) ਇੱਥੇ ਸਾਡਾ ਕੋਈ ਨਿਯਮ ਬਣਾਉਣ ਦਾ ਇਰਾਦਾ ਨਹੀਂ ਹੈ, ਪਰ ਇਕ ਮਾਤਾ-ਪਿਤਾ ਲਈ ਜਾਂ ਦੂਜੇ ਬਾਲਗ ਲਈ ਇਹ ਅਕਲਮੰਦੀ ਦੀ ਗੱਲ ਹੈ, ਜੇਕਰ ਉਹ ਖੇਤਰ ਸੇਵਕਾਈ ਕਰਦੇ ਸਮੇਂ ਬੱਚੇ ਨੂੰ ਆਪਣੇ ਨਾਲ ਰੱਖਣ। ਜੇਕਰ ਦੋ ਜ਼ਿੰਮੇਵਾਰ ਨੌਜਵਾਨ ਪ੍ਰਕਾਸ਼ਕ ਇਕੱਠੇ ਕੰਮ ਕਰਦੇ ਹਨ, ਤਾਂ ਇਹ ਮਾਤਾ-ਪਿਤਾ ਜਾਂ ਕਿਸੇ ਬਾਲਗ ਲਈ ਉਚਿਤ ਹੈ ਕਿ ਉਹ ਉਨ੍ਹਾਂ ਨੂੰ ਹਰ ਵੇਲੇ ਆਪਣੀਆਂ ਨਜ਼ਰਾਂ ਦੇ ਸਾਮ੍ਹਣੇ ਰੱਖਣ। ਨਿਰਸੰਦੇਹ, ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਜਾਂਦਾ ਅਤੇ ਉਹ ਹੋਰ ਜ਼ਿਆਦਾ ਜ਼ਿੰਮੇਵਾਰ ਹੋ ਜਾਂਦਾ ਹੈ, ਤਾਂ ਮਾਤਾ-ਪਿਤਾ ਫ਼ੈਸਲਾ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਮਾਪਿਆਂ ਦੀ ਨਿਗਰਾਨੀ ਦੀ ਲੋੜ ਹੈ ਜਾਂ ਨਹੀਂ।—ਨਵੰਬਰ 1992 ਦੀ ਸਾਡੀ ਰਾਜ ਸੇਵਕਾਈ ਦੀ ਪ੍ਰਸ਼ਨ ਡੱਬੀ ਵੀ ਦੇਖੋ।
ਕਾਰ ਜਾਂ ਸਕੂਟਰ ਤੇ ਸਫ਼ਰ ਕਰਦੇ ਹੋਏ ਅਤੇ ਤੁਰਦੇ ਹੋਏ ਹਮੇਸ਼ਾ ਸੁਰੱਖਿਆ ਦੇ ਬਾਰੇ ਧਿਆਨ ਰੱਖੋ। ਉਚਿਤ ਸਾਵਧਾਨੀਆਂ ਵਰਤਣ ਦੁਆਰਾ ਅਕਸਰ ਦੁਰਘਟਨਾਵਾਂ ਅਤੇ ਦੁੱਖ-ਦਰਦ ਦੇ ਬੋਝ, ਡਾਕਟਰੀ ਖ਼ਰਚਿਆਂ ਅਤੇ ਮੁਕੱਦਮੇਬਾਜ਼ੀ ਕਰਨ ਵਾਲੇ ਇਸ ਸੰਸਾਰ ਦੇ ਸੰਭਾਵੀ ਕਾਨੂੰਨੀ ਖ਼ਰਚਿਆਂ ਤੋਂ ਬਚਿਆ ਜਾ ਸਕਦਾ ਹੈ।
ਨੌਜਵਾਨਾਂ ਦੇ ਲਈ ਇਹ ਢੁਕਵਾਂ ਹੈ ਕਿ ਉਹ “ਯਹੋਵਾਹ ਦੇ ਨਾਮ ਦੀ ਉਸਤਤ” ਕਰਨ। (ਜ਼ਬੂ. 148:12, 13) ਉਨ੍ਹਾਂ ਦੇ ਖ਼ੁਸ਼ੀ ਭਰੇ ਸ਼ਬਦ ਅਤੇ ਚੰਗਾ ਵਰਤਾਅ ਖੇਤਰ ਸੇਵਕਾਈ ਦੇ ਦੌਰਾਨ ਦੂਜਿਆਂ ਤੇ ਵਧੀਆ ਅਸਰ ਪਾਉਂਦੇ ਹਨ ਅਤੇ ਯਹੋਵਾਹ ਲਈ ਵਡਿਆਈ ਲਿਆਉਂਦੇ ਹਨ। ਮਾਪਿਓ, ਤੁਸੀਂ ਆਪਣੇ ਬੱਚਿਆਂ ਦੀ ਨਿਯਮਿਤ ਤੌਰ ਤੇ ਖ਼ੁਸ਼ ਖ਼ਬਰੀ ਦੀ ਘੋਸ਼ਣਾ ਕਰਨ ਵਿਚ ਹਿੱਸਾ ਲੈਣ ਲਈ ਹਰ ਸੰਭਵ ਤਰੀਕੇ ਦੁਆਰਾ ਮਦਦ ਕਰੋ ਅਤੇ ਤੁਸੀਂ ਉਨ੍ਹਾਂ ਦੀ ਸੰਭਾਵੀ ਖ਼ਤਰਿਆਂ ਤੋਂ ਰੱਖਿਆ ਕਰਨ ਲਈ ਸਾਵਧਾਨ ਰਹੋ!