ਘੋਸ਼ਣਾਵਾਂ
◼ ਨਵੰਬਰ ਲਈ ਸਾਹਿੱਤ ਪੇਸ਼ਕਸ਼: ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਜਾਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਦਸੰਬਰ: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਦੇ ਨਾਲ ਨਿਊ ਵਰਲਡ ਟ੍ਰਾਂਸਲੇਸ਼ਨ। ਜਨਵਰੀ: ਕੋਈ ਵੀ ਪੁਰਾਣੀ 192 ਸਫ਼ਿਆਂ ਵਾਲੀ ਪੁਸਤਕ ਜੋ ਕਲੀਸਿਯਾ ਦੇ ਸਟਾਕ ਵਿਚ ਹੈ। ਫਰਵਰੀ: ਪਰਿਵਾਰਕ ਖ਼ੁਸ਼ੀ ਦਾ ਰਾਜ਼।
◼ ਜੇਕਰ ਪ੍ਰਧਾਨ ਨਿਗਾਹਬਾਨ ਨੂੰ ਹਰ ਮਹੀਨੇ ਦੀ 20 ਤਾਰੀਖ਼ ਤਕ ਅਗਲੇ ਮਹੀਨੇ ਦੀ ਸਾਡੀ ਰਾਜ ਸੇਵਕਾਈ ਦੇ ਅੰਕ ਦੀ ਕਲੀਸਿਯਾ ਸਪਲਾਈ ਨਹੀਂ ਮਿਲਦੀ ਹੈ, ਤਾਂ ਉਸ ਨੂੰ ਇਸ ਬਾਰੇ ਫੈਕਸ ਜਾਂ ਟੈਲੀਫ਼ੋਨ ਰਾਹੀਂ ਸੋਸਾਇਟੀ ਨੂੰ ਫ਼ੌਰਨ ਦੱਸਣਾ ਚਾਹੀਦਾ ਹੈ।
◼ ਕਿਰਪਾ ਕਰ ਕੇ ਬਰੋਸ਼ਰ ਲਗਨ ਨਾਲ ਪੜ੍ਹਨਾ ਅਤੇ ਲਿਖਣਾ (ਅੰਗ੍ਰੇਜ਼ੀ) ਦੀ ਬਦਲੀ ਕੀਮਤ ਵੱਲ ਧਿਆਨ ਦਿਓ। ਇਸ ਬਰੋਸ਼ਰ ਦੀ ਕੀਮਤ ਪਾਇਨੀਅਰਾਂ ਲਈ 20 ਰੁਪਏ ਹੈ ਅਤੇ ਪ੍ਰਕਾਸ਼ਕਾਂ ਤੇ ਪਬਲਿਕ ਲਈ 25 ਰੁਪਏ ਹੈ।
◼ ਜਨਵਰੀ 2000 ਤੋਂ ਤੇਲਗੂ ਭਾਸ਼ਾ ਵਿਚ ਜਾਗਰੂਕ ਬਣੋ! ਮਾਸਿਕ ਅੰਕ ਦੀ ਬਜਾਇ ਤਿਮਾਹੀ ਅੰਕ ਦੇ ਤੌਰ ਤੇ ਪ੍ਰਕਾਸ਼ਿਤ ਹੋਵੇਗਾ। ਇਸ ਕਰਕੇ, ਕਲੀਸਿਯਾਵਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਤੇਲਗੂ ਭਾਸ਼ਾ ਵਿਚ ਜਾਗਰੂਕ ਬਣੋ! ਦੀ ਸਬਸਕ੍ਰਿਪਸ਼ਨ ਪੇਸ਼ ਨਾ ਕਰਨ।
◼ ਮੁੜ ਉਪਲਬਧ ਪ੍ਰਕਾਸ਼ਨ:
ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?—ਹਿੰਦੀ, ਗੁਜਰਾਤੀ, ਤਾਮਿਲ ਅਤੇ ਮਰਾਠੀ
“ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ”—ਨੇਪਾਲੀ
ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ—ਮਲਿਆਲਮ
ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?—ਕੰਨੜ, ਖਾਸੀ, ਗੁਜਰਾਤੀ, ਪੰਜਾਬੀ ਅਤੇ ਮਲਿਆਲਮ
ਜੀਵਨ ਦਾ ਮਕਸਦ ਕੀ ਹੈ? ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?—ਤਾਮਿਲ