ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 12/99 ਸਫ਼ਾ 7
  • ਘੋਸ਼ਣਾਵਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਘੋਸ਼ਣਾਵਾਂ
  • ਸਾਡੀ ਰਾਜ ਸੇਵਕਾਈ—1999
ਸਾਡੀ ਰਾਜ ਸੇਵਕਾਈ—1999
km 12/99 ਸਫ਼ਾ 7

ਘੋਸ਼ਣਾਵਾਂ

◼ ਦਸੰਬਰ ਲਈ ਸਾਹਿੱਤ ਪੇਸ਼ਕਸ਼: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਦੇ ਨਾਲ ਨਿਊ ਵਰਲਡ ਟ੍ਰਾਂਸਲੇਸ਼ਨ। ਜਨਵਰੀ: ਕੋਈ ਵੀ ਪੁਰਾਣੀ 192 ਸਫ਼ਿਆਂ ਵਾਲੀ ਪੁਸਤਕ ਜੋ ਕਲੀਸਿਯਾ ਦੇ ਸਟਾਕ ਵਿਚ ਹੈ। ਜਿਨ੍ਹਾਂ ਕਲੀਸਿਯਾਵਾਂ ਕੋਲ ਇਹ ਪੁਸਤਕਾਂ ਨਹੀਂ ਹਨ, ਉਹ ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ) ਜਾਂ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਕਿਤਾਬਾਂ ਪੇਸ਼ ਕਰ ਸਕਦੇ ਹੋ। ਫਰਵਰੀ: ਪਰਿਵਾਰਕ ਖ਼ੁਸ਼ੀ ਦਾ ਰਾਜ਼। ਮਾਰਚ: ਿਗਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਖ਼ਾਸ ਜਤਨ ਕੀਤੇ ਜਾਣਗੇ।

◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਲੇਖੇ ਦੀ ਲੇਖਾ-ਪੜਤਾਲ 1 ਦਸੰਬਰ ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜਦੋਂ ਇਹ ਕੀਤੀ ਜਾ ਚੁੱਕੀ ਹੋਵੇ, ਤਾਂ ਅਗਲੀ ਲੇਖਾ ਰਿਪੋਰਟ ਪੜ੍ਹੇ ਜਾਣ ਤੋਂ ਬਾਅਦ ਕਲੀਸਿਯਾ ਵਿਚ ਇਸ ਦੀ ਘੋਸ਼ਣਾ ਕਰੋ।

◼ ਸਾਲ 2001 ਵਿਚ ਸਮਾਰਕ ਐਤਵਾਰ, 8 ਅਪ੍ਰੈਲ ਨੂੰ ਸੂਰਜ ਡੁੱਬਣ ਤੋਂ ਬਾਅਦ ਮਨਾਇਆ ਜਾਵੇਗਾ। ਇਹ ਸੂਚਨਾ ਪਹਿਲਾਂ ਇਸ ਲਈ ਦਿੱਤੀ ਜਾ ਰਹੀ ਹੈ ਤਾਂਕਿ ਜਿੱਥੇ ਕਈ ਕਲੀਸਿਯਾਵਾਂ ਇੱਕੋ ਹੀ ਰਾਜ ਗ੍ਰਹਿ ਇਸਤੇਮਾਲ ਕਰਦੀਆਂ ਹਨ, ਉੱਥੇ ਭਰਾ ਉਪਲਬਧ ਹਾਲਾਂ ਨੂੰ ਬੁੱਕ ਕਰ ਸਕਣ ਜਾਂ ਹੋਰ ਕਿਸੇ ਦੂਸਰੀ ਜਗ੍ਹਾ ਦਾ ਪ੍ਰਬੰਧ ਕਰ ਸਕਣ। ਬਜ਼ੁਰਗਾਂ ਨੂੰ ਉਸ ਹਾਲ ਦੀ ਪ੍ਰਬੰਧਕੀ ਕਮੇਟੀ ਨੂੰ ਪਹਿਲਾਂ ਹੀ ਸਾਫ਼-ਸਾਫ਼ ਦੱਸ ਦੇਣਾ ਚਾਹੀਦਾ ਹੈ ਕਿ ਉਸ ਸਮੇਂ ਬਿਲਡਿੰਗ ਵਿਚ ਕਿਸੇ ਤਰ੍ਹਾਂ ਦਾ ਰੌਲਾ-ਰੱਪਾ ਨਾ ਹੋਵੇ ਤਾਂਕਿ ਸਮਾਰਕ ਸਮਾਰੋਹ ਸ਼ਾਂਤੀ ਨਾਲ ਅਤੇ ਚੰਗੇ ਤਰੀਕੇ ਨਾਲ ਹੋ ਸਕੇ। ਸਮਾਰਕ ਦੀ ਅਹਿਮੀਅਤ ਨੂੰ ਦੇਖਦੇ ਹੋਏ ਬਜ਼ੁਰਗਾਂ ਦੇ ਸਮੂਹ ਨੂੰ ਭਾਸ਼ਣ ਦੇਣ ਲਈ ਇਕ ਯੋਗ ਬਜ਼ੁਰਗ ਦੀ ਚੋਣ ਕਰਨੀ ਚਾਹੀਦੀ ਹੈ। ਬਜ਼ੁਰਗਾਂ ਨੂੰ ਭਾਸ਼ਣ ਦੇਣ ਲਈ ਵਾਰੀ ਅਨੁਸਾਰ ਨਹੀਂ ਚੁਣਿਆ ਜਾਣਾ ਚਾਹੀਦਾ ਹੈ। ਜੇਕਰ ਕਲੀਸਿਯਾ ਵਿਚ ਇਕ ਮਸਹ ਕੀਤਾ ਹੋਇਆ ਯੋਗ ਬਜ਼ੁਰਗ ਹੈ ਜੋ ਭਾਸ਼ਣ ਦੇ ਸਕਦਾ ਹੈ, ਤਾਂ ਉਸ ਨੂੰ ਭਾਸ਼ਣ ਦੇਣ ਲਈ ਕਿਹਾ ਜਾ ਸਕਦਾ ਹੈ।

◼ ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਭਾਰਤ ਵਿਚ 1999 ਦੇ ਅਗਸਤ ਮਹੀਨੇ ਵਿਚ ਪ੍ਰਕਾਸ਼ਕਾਂ ਦਾ ਇਕ ਨਵਾਂ ਸਿਖਰ ਹਾਸਲ ਹੋਇਆ ਹੈ। ਇਹ ਭੈਣ-ਭਰਾਵਾਂ ਦੁਆਰਾ ਉਸ ਮਹੀਨੇ ਦੀ ਖੇਤਰ ਸੇਵਕਾਈ ਦੀ ਰਿਪੋਰਟ ਸਮੇਂ ਸਿਰ ਪਾਉਣ ਦੁਆਰਾ ਹੀ ਸੰਭਵ ਹੋਇਆ ਹੈ। ਇਹ ਕਲੀਸਿਯਾ ਪੁਸਤਕ ਅਧਿਐਨ ਸੰਚਾਲਕਾਂ ਤੇ ਸੈਕਟਰੀਆਂ ਦੁਆਰਾ ਰਿਪੋਰਟਾਂ ਨੂੰ ਇਕੱਠਾ ਕਰਨ ਅਤੇ ਸੋਸਾਇਟੀ ਨੂੰ ਭੇਜਣ ਕਰ ਕੇ ਵੀ ਹੋਇਆ ਹੈ। ਅਸੀਂ ਸਾਰੇ ਭੈਣ-ਭਰਾਵਾਂ ਦੀ ਦਿਲੋਂ ਸ਼ਲਾਘਾ ਕਰਦੇ ਹਾਂ ਅਤੇ ਇਹ ਆਸ ਕਰਦੇ ਹਾਂ ਕਿ ਤੁਸੀਂ ਹਰ ਮਹੀਨੇ ਇਸੇ ਤਰ੍ਹਾਂ ਸਮੇਂ-ਸਿਰ ਰਿਪੋਰਟ ਪਾਓਗੇ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ