ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 5/00 ਸਫ਼ਾ 8
  • ਪਵਿੱਤਰ ਸੇਵਾ ਵਿਚ ਆਨੰਦ ਮਾਣੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਵਿੱਤਰ ਸੇਵਾ ਵਿਚ ਆਨੰਦ ਮਾਣੋ
  • ਸਾਡੀ ਰਾਜ ਸੇਵਕਾਈ—2000
  • ਮਿਲਦੀ-ਜੁਲਦੀ ਜਾਣਕਾਰੀ
  • ਖ਼ੁਸ਼ੀ—ਪਰਮੇਸ਼ੁਰ ਵੱਲੋਂ ਇਕ ਗੁਣ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • ਸੇਵਾ ਕਰ ਕੇ ਮਸੀਹੀ ਖ਼ੁਸ਼ ਹੁੰਦੇ ਹਨ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • “ਅਨੰਦ ਹੋ ਕੇ ਯਹੋਵਾਹ ਦੀ ਉਪਾਸਨਾ ਕਰੋ”
    ਸਾਡੀ ਰਾਜ ਸੇਵਕਾਈ—2003
ਸਾਡੀ ਰਾਜ ਸੇਵਕਾਈ—2000
km 5/00 ਸਫ਼ਾ 8

ਪਵਿੱਤਰ ਸੇਵਾ ਵਿਚ ਆਨੰਦ ਮਾਣੋ

1 ਉਹ “ਅਨੰਦ ਨਾਲ” ਵਾਪਸ ਆਏ। ਬਾਈਬਲ ਦੱਸਦੀ ਹੈ ਕਿ ਜਦੋਂ 70 ਚੇਲਿਆਂ ਨੇ ਯਿਸੂ ਨੂੰ ਪ੍ਰਚਾਰ ਦੀ ਰਿਪੋਰਟ ਦਿੱਤੀ, ਤਾਂ ਉਹ ਬਹੁਤ ਖ਼ੁਸ਼ ਹੋਏ। ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਉਨ੍ਹਾਂ ਨੂੰ ਦਿਲੀ ਖ਼ੁਸ਼ੀ ਮਿਲੀ। (ਲੂਕਾ 10:17) ਪਵਿੱਤਰ ਸੇਵਾ ਵਿਚ ਆਨੰਦ ਮਾਣਨ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?

2 ਸਹੀ ਨਜ਼ਰੀਆ ਰੱਖੋ: ਯਹੋਵਾਹ ਨੇ ਆਪਣੇ ਮਹਾਨ ਮਕਸਦ ਬਾਰੇ ਲੋਕਾਂ ਨੂੰ ਦੱਸਣ ਦਾ ਤੁਹਾਨੂੰ ਵਿਸ਼ੇਸ਼-ਸਨਮਾਨ ਦਿੱਤਾ ਹੈ। ਅੱਜ ਲੋਕ ਇਸ ਸੰਸਾਰ ਦੇ ਘਟੀਆ ਕੰਮਾਂ ਅਤੇ ਝੂਠੇ ਧਰਮ ਦੀਆਂ ਬੇੜੀਆਂ ਵਿਚ ਜਕੜੇ ਹੋਏ ਹਨ। ਇਨ੍ਹਾਂ ਤੋਂ ਆਜ਼ਾਦ ਹੋਣ ਲਈ ਤੁਸੀਂ ਪ੍ਰਚਾਰ ਕਰਨ ਦੁਆਰਾ ਉਨ੍ਹਾਂ ਦੀ ਮਦਦ ਕਰ ਸਕਦੇ ਹੋ। ਤੁਸੀਂ ਲੋਕਾਂ ਨੂੰ ਇਕ ਸ਼ਾਂਤੀ ਭਰੇ ਸੰਸਾਰ ਦੀ ਆਸ਼ਾ ਦੇ ਸਕਦੇ ਹੋ ਜੋ ਅੱਜ ਹੋ ਰਹੇ ਲੜਾਈ-ਝਗੜਿਆਂ ਤੋਂ ਆਜ਼ਾਦ ਹੋਵੇਗਾ। ਜ਼ਰਾ ਸੋਚੋ ਯਹੋਵਾਹ ਉਦੋਂ ਕਿੰਨਾ ਖ਼ੁਸ਼ ਹੁੰਦਾ ਹੋਵੇਗਾ ਜਦੋਂ ਤੁਸੀਂ ਚੰਗੇ ਲੋਕਾਂ ਦੇ ਦਿਲਾਂ ਵਿਚ ਸੱਚਾਈ ਦੇ ਬੀ ਬੀਜਣ ਵਿਚ ਕਾਮਯਾਬ ਹੁੰਦੇ ਹੋ। ਇਸ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਡੇ ਵਿਚ ਆਨੰਦ ਦਾ ਫਲ ਪੈਦਾ ਕਰੇ ਤਾਂਕਿ ਤੁਸੀਂ ਸਹੀ ਨਜ਼ਰੀਆ ਰੱਖਦੇ ਹੋਏ ਆਪਣੇ ਪੂਰੇ ਦਿਲ ਨਾਲ ਸੇਵਕਾਈ ਵਿਚ ਡਟੇ ਰਹਿ ਸਕੋ।

3 ਸਿਖਲਾਈ ਲਓ: ਯਿਸੂ ਨੇ ਆਪਣੇ 70 ਚੇਲਿਆਂ ਨੂੰ ਸਿੱਖਿਆ ਦੇਣ ਲਈ ਜੋ ਸਮਾਂ ਬਿਤਾਇਆ ਸੀ, ਉਸ ਦੀ ਤੁਲਨਾ ਸਾਡੀ ਅੱਜ ਦੀ ਸੇਵਾ ਸਭਾ ਨਾਲ ਕੀਤੀ ਜਾ ਸਕਦੀ ਹੈ। ਉਸ ਨੇ ਆਪਣੇ ਚੇਲਿਆਂ ਨੂੰ ਇਸ ਕਰਕੇ ਸਿਖਲਾਈ ਦਿੱਤੀ ਸੀ ਤਾਂਕਿ ਉਹ ਅਸਰਦਾਰ ਤਰੀਕੇ ਨਾਲ ਆਪਣੀ ਸੇਵਕਾਈ ਪੂਰੀ ਕਰ ਸਕਣ। (ਲੂਕਾ 10:1-16) ਉਸੇ ਤਰ੍ਹਾਂ ਅੱਜ ਸੇਵਾ ਸਭਾ ਵਿਚ ਤੁਹਾਨੂੰ ਲੋਕਾਂ ਨੂੰ ਮਿਲਣ ਦੇ ਵੱਖ-ਵੱਖ ਤਰੀਕਿਆਂ ਬਾਰੇ ਦੱਸਿਆ ਜਾਂਦਾ ਹੈ ਜਿਵੇਂ ਕਿ ਗੱਲ-ਬਾਤ ਕਿੱਦਾਂ ਸ਼ੁਰੂ ਕਰਨੀ ਹੈ, ਬਾਈਬਲ ਸਟੱਡੀਆਂ ਕਿੱਦਾਂ ਸ਼ੁਰੂ ਕਰਨੀਆਂ ਤੇ ਕਰਾਉਣੀਆਂ ਹਨ। ਇਨ੍ਹਾਂ ਤਰੀਕਿਆਂ ਨੂੰ ਵਰਤ ਕੇ ਆਪਣੇ ਪ੍ਰਚਾਰ ਕਰਨ ਦੇ ਹੁਨਰ ਨੂੰ ਸੁਧਾਰਨ ਨਾਲ ਤੁਹਾਡੀ ਘਬਰਾਹਟ ਦੂਰ ਹੋਵੇਗੀ ਤੇ ਤੁਸੀਂ ਇਹ ਨਹੀਂ ਸੋਚੋਗੇ ਕਿ ਤੁਸੀਂ ਪ੍ਰਚਾਰ ਕਰਨ ਦੇ ਯੋਗ ਹੀ ਨਹੀਂ ਹੋ। ਸਗੋਂ ਇਸ ਨਾਲ ਤੁਹਾਡਾ ਹੌਸਲਾ ਵਧੇਗਾ ਤੇ ਤੁਹਾਨੂੰ ਖ਼ੁਸ਼ੀ ਮਿਲੇਗੀ।

4 ਭਵਿੱਖ ਵੱਲ ਦੇਖੋ: ਭਾਵੇਂ ਕਿ ਯਿਸੂ ਨੂੰ ਬਹੁਤ ਸਾਰੇ ਦੁੱਖ ਝੱਲਣੇ ਪਏ, ਪਰ ਉਸ ਨੇ ਪਵਿੱਤਰ ਸੇਵਕਾਈ ਵਿਚ ਆਨੰਦ ਮਾਣਿਆ। ਕਿਉਂ? ਕਿਉਂਕਿ ਉਸ ਨੇ ਆਪਣਾ ਪੂਰਾ ਧਿਆਨ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ਅਤੇ ਵਿਸ਼ੇਸ਼-ਸਨਮਾਨਾਂ ਉੱਤੇ ਲਗਾਇਆ ਸੀ। (ਇਬ. 12:2) ਉਸੇ ਤਰ੍ਹਾਂ ਤੁਸੀਂ ਵੀ ਆਪਣਾ ਪੂਰਾ ਦਿਲ-ਦਿਮਾਗ਼ ਯਹੋਵਾਹ ਦੇ ਨਾਂ ਅਤੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਮਿਲਣ ਵਾਲੀਆਂ ਬਰਕਤਾਂ ਉੱਤੇ ਲਗਾ ਕੇ ਸੇਵਾ ਵਿਚ ਆਨੰਦ ਮਾਣ ਸਕਦੇ ਹੋ। ਇਸ ਨਾਲ ਤੁਹਾਨੂੰ ਹੋਰ ਜ਼ਿਆਦਾ ਖ਼ੁਸ਼ੀ ਮਿਲੇਗੀ ਅਤੇ ਤੁਹਾਡੀ ਸੇਵਕਾਈ ਦਾ ਇਕ ਮਕਸਦ ਹੋਵੇਗਾ।

5 ਅੱਜ ਤੁਹਾਡੇ ਕੋਲ ਯਹੋਵਾਹ ਦੀ ਪਵਿੱਤਰ ਸੇਵਾ ਕਰਨ ਦਾ ਸਭ ਤੋਂ ਵੱਡਾ ਵਿਸ਼ੇਸ਼-ਸਨਮਾਨ ਹੈ। ਇਸ ਲਈ ਤੁਸੀਂ ਹਮੇਸ਼ਾ ਕਹੋ: “ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ।”—ਜ਼ਬੂਰ 40:8.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ