ਘੋਸ਼ਣਾਵਾਂ
◼ ਸਤੰਬਰ ਲਈ ਸਾਹਿੱਤ ਪੇਸ਼ਕਸ਼: ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ) ਅਕਤੂਬਰ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਜੇ ਪੁਨਰ-ਮੁਲਾਕਾਤ ਸਮੇਂ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਸਬਸਕ੍ਰਿਪਸ਼ਨ ਪੇਸ਼ ਕੀਤੀ ਜਾ ਸਕਦੀ ਹੈ। ਨਵੰਬਰ: ਇਸ ਮਹੀਨੇ ਕਿੰਗਡਮ ਨਿਊਜ਼ 36 ਵੰਡਿਆ ਜਾਵੇਗਾ। ਜਿਹੜੀਆਂ ਕਲੀਸਿਯਾਵਾਂ ਆਪਣੇ ਇਲਾਕੇ ਵਿਚ ਕਿੰਗਡਮ ਨਿਊਜ਼ 36 ਵੰਡ ਚੁੱਕੀਆਂ ਹਨ, ਉਹ ਮੰਗ ਬਰੋਸ਼ਰ ਜਾਂ ਗਿਆਨ ਕਿਤਾਬ ਦੇ ਸਕਦੀਆਂ ਹਨ। ਜੇ ਲੋਕਾਂ ਕੋਲ ਇਹ ਪਹਿਲਾਂ ਹੀ ਹਨ, ਤਾਂ ਸਦਾ ਦੇ ਲਈ ਜੀਉਂਦੇ ਰਹਿਣਾ ਜਾਂ ਸ੍ਰਿਸ਼ਟੀ (ਅੰਗ੍ਰੇਜ਼ੀ) ਕਿਤਾਬਾਂ ਦਿੱਤੀਆਂ ਜਾ ਸਕਦੀਆਂ ਹਨ। ਦਸੰਬਰ: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਦੇ ਨਾਲ ਨਿਊ ਵਰਲਡ ਟ੍ਰਾਂਸਲੇਸ਼ਨ।
◼ ਬਜ਼ੁਰਗਾਂ ਨੂੰ ਯਾਦ ਦਿਲਾਇਆ ਜਾਂਦਾ ਹੈ ਕਿ ਉਹ 15 ਅਪ੍ਰੈਲ 1991 ਦੇ ਪਹਿਰਾਬੁਰਜ (ਅੰਗ੍ਰੇਜ਼ੀ), ਦੇ ਸਫ਼ੇ 21-3 ਉੱਤੇ ਦਿੱਤੀਆਂ ਹਿਦਾਇਤਾਂ ਦੇ ਅਨੁਸਾਰ ਉਨ੍ਹਾਂ ਵਿਅਕਤੀਆਂ ਦੀ ਮਦਦ ਕਰਨ ਜਿਹੜੇ ਕਲੀਸਿਯਾ ਵਿੱਚੋਂ ਛੇਕੇ ਗਏ ਸਨ ਜਾਂ ਸੰਗਠਨ ਨਾਲੋਂ ਸੰਬੰਧ ਤੋੜ ਚੁੱਕੇ ਸਨ, ਪਰ ਹੁਣ ਕਲੀਸਿਯਾ ਵਿਚ ਮੁੜ ਬਹਾਲ ਹੋਣਾ ਚਾਹੁੰਦੇ ਹਨ।
◼ ਕਲੀਸਿਯਾ ਨਾਲ ਸੰਗਤ ਕਰਨ ਵਾਲਿਆਂ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀਆਂ ਸਾਰੀਆਂ ਨਵੀਆਂ, ਨਵਿਆਈਆਂ ਜਾਣ ਵਾਲੀਆਂ ਸਬਸਕ੍ਰਿਪਸ਼ਨਾਂ ਅਤੇ ਆਪਣੀਆਂ ਨਿੱਜੀ ਸਬਸਕ੍ਰਿਪਸ਼ਨਾਂ ਕਲੀਸਿਯਾ ਦੁਆਰਾ ਭੇਜਣੀਆਂ ਚਾਹੀਦੀਆਂ ਹਨ।
◼ ਸੋਸਾਇਟੀ ਸਾਹਿੱਤ ਲਈ ਪ੍ਰਕਾਸ਼ਕਾਂ ਦੀਆਂ ਨਿੱਜੀ ਦਰਖ਼ਾਸਤਾਂ ਪੂਰੀਆਂ ਨਹੀਂ ਕਰਦੀ। ਸੋਸਾਇਟੀ ਨੂੰ ਸਾਹਿੱਤ ਲਈ ਕਲੀਸਿਯਾ ਦੀ ਮਾਸਿਕ ਦਰਖ਼ਾਸਤ ਭੇਜਣ ਤੋਂ ਪਹਿਲਾਂ, ਪ੍ਰਧਾਨ ਨਿਗਾਹਬਾਨ ਨੂੰ ਹਰ ਮਹੀਨੇ ਇਕ ਘੋਸ਼ਣਾ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂਕਿ ਨਿੱਜੀ ਸਾਹਿੱਤ ਲੈਣ ਦੇ ਚਾਹਵਾਨ ਭੈਣ-ਭਰਾ ਆਪਣੀਆਂ-ਆਪਣੀਆਂ ਲੋੜਾਂ ਸਾਹਿੱਤ ਦੀ ਦੇਖਭਾਲ ਕਰਨ ਵਾਲੇ ਭਰਾ ਨੂੰ ਦੱਸ ਸਕਣ। ਖ਼ਾਸ-ਦਰਖ਼ਾਸਤ ਰਾਹੀਂ ਮੰਗਵਾਏ ਜਾਣ ਵਾਲੇ ਪ੍ਰਕਾਸ਼ਨਾਂ ਨੂੰ ਧਿਆਨ ਵਿਚ ਰੱਖੋ।
◼ ਅਸਾਮੀ ਭਾਸ਼ਾ ਵਿਚ 1 ਸਤੰਬਰ 2000 ਤੋਂ ਹਰ ਮਹੀਨੇ ਪਹਿਰਾਬੁਰਜ ਉਪਲਬਧ ਹੋਵੇਗਾ।
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੀ ਲੇਖਾ-ਪੜਤਾਲ 1 ਸਤੰਬਰ ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜਦੋਂ ਇਹ ਹੋ ਜਾਵੇ, ਤਾਂ ਮਾਸਿਕ ਲੇਖਾ ਰਿਪੋਰਟ ਤੋਂ ਬਾਅਦ ਇਸ ਦੀ ਘੋਸ਼ਣਾ ਕੀਤੀ ਜਾਣੀ ਚਾਹੀਦੀ ਹੈ।
◼ ਇਸ ਸਾਲ ਦਾ ਲੋਨਾਵਲਾ ਵਿਚ ਹੋਣ ਵਾਲਾ ਜ਼ਿਲ੍ਹਾ ਸੰਮੇਲਨ ਹੁਣ 3-5 ਨਵੰਬਰ 2000 ਨੂੰ ਮੁੰਬਈ ਵਿਖੇ ਹੋਵੇਗਾ।
◼ ਨਵੇਂ ਪ੍ਰਕਾਸ਼ਨ ਉਪਲਬਧ:
ਵਾਚ ਟਾਵਰ ਪ੍ਰਕਾਸ਼ਨ ਇੰਡੈਕਸ 1999—ਅੰਗ੍ਰੇਜ਼ੀ
◼ ਨਵੀਆਂ ਕਮਪੈਕਟ ਡਿਸਕਾਂ ਜੋ ਉਪਲਬਧ ਹਨ:
ਯਹੋਵਾਹ ਲਈ ਗੀਤ ਗਾਓ—ਕਮਪੈਕਟ ਡਿਸਕ ਉੱਤੇ (ਅੱਠ ਡਿਸਕਾਂ ਦਾ ਸੈੱਟ)—ਅੰਗ੍ਰੇਜ਼ੀ
◼ ਮੁੜ ਉਪਲਬਧ ਪ੍ਰਕਾਸ਼ਨ:
ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ!—ਪੰਜਾਬੀ
ਪਰਮੇਸ਼ੁਰ ਤੁਹਾਡੇ ਕੋਲੋਂ ਕੀ ਮੰਗ ਕਰਦਾ ਹੈ?—ਸਿੰਧੀ
ਧਰਤੀ ਉਤੇ ਸਦਾ ਦੇ ਜੀਵਨ ਦਾ ਅਨੰਦ ਮਾਣੋ!—ਮਲਿਆਲਮ, ਤਾਮਿਲ