ਘੋਸ਼ਣਾਵਾਂ
◼ ਜਨਵਰੀ ਲਈ ਸਾਹਿੱਤ ਪੇਸ਼ਕਸ਼: ਬਰੋਸ਼ਰ: ਵੀਹਵੀਂ ਸਦੀ ਵਿਚ ਯਹੋਵਾਹ ਦੇ ਗਵਾਹ ਅਤੇ ਯਹੋਵਾਹ ਦੇ ਗਵਾਹ ਸੰਯੁਕਤ ਰੂਪ ਵਿਚ ਪਰਮੇਸ਼ੁਰ ਦੀ ਇੱਛਾ ਵਿਸ਼ਵ-ਵਿਆਪੀ ਪੂਰੀ ਕਰ ਰਹੇ। ਪੁਰਾਣੀਆਂ 192 ਸਫ਼ਿਆਂ ਵਾਲੀਆਂ ਕਿਤਾਬਾਂ ਵੀ ਦਿੱਤੀਆਂ ਜਾ ਸਕਦੀਆਂ ਹਨ। ਫਰਵਰੀ: ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ), ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਜਾਂ ਕਲੀਸਿਯਾ ਦੇ ਸਟਾਕ ਵਿਚ ਉਪਲਬਧ ਕੋਈ ਵੀ ਪੁਰਾਣੀ 192 ਸਫ਼ਿਆਂ ਵਾਲੀ ਕਿਤਾਬ। ਮਾਰਚ: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਬਾਈਬਲ ਸਟੱਡੀਆਂ ਸ਼ੁਰੂ ਕਰਾਉਣ ਦੇ ਖ਼ਾਸ ਜਤਨ ਕਰਨੇ ਚਾਹੀਦੇ ਹਨ। ਅਪ੍ਰੈਲ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਜੇ ਦੁਬਾਰਾ ਜਾਣ ਤੇ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਸਬਸਕ੍ਰਿਪਸ਼ਨ ਪੇਸ਼ ਕੀਤੀ ਜਾ ਸਕਦੀ ਹੈ। ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਜਾਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਪੇਸ਼ ਕਰੋ।
◼ ਸਾਲ 2002 ਵਿਚ ਸਮਾਰਕ ਵੀਰਵਾਰ, 28 ਮਾਰਚ ਨੂੰ ਸੂਰਜ ਡੁੱਬਣ ਤੋਂ ਬਾਅਦ ਮਨਾਇਆ ਜਾਵੇਗਾ, ਨਾ ਕਿ ਸ਼ੁੱਕਰਵਾਰ, 22 ਮਾਰਚ ਨੂੰ ਜਿਵੇਂ ਸਾਲ 2001 ਦੇ ਕਲੰਡਰ ਦੇ ਅਖ਼ੀਰ ਵਿਚ ਦਿਖਾਇਆ ਗਿਆ ਹੈ। ਇਹ ਸੂਚਨਾ ਪਹਿਲਾਂ ਇਸ ਲਈ ਦਿੱਤੀ ਜਾ ਰਹੀ ਹੈ ਤਾਂਕਿ ਜਿੱਥੇ ਕਈ ਕਲੀਸਿਯਾਵਾਂ ਇੱਕੋ ਹੀ ਕਿੰਗਡਮ ਹਾਲ ਵਰਤਦੀਆਂ ਹਨ, ਉੱਥੇ ਭਰਾ ਉਪਲਬਧ ਹਾਲਾਂ ਨੂੰ ਬੁੱਕ ਕਰ ਸਕਣ ਜਾਂ ਹੋਰ ਕਿਸੇ ਦੂਸਰੀ ਜਗ੍ਹਾ ਦਾ ਪ੍ਰਬੰਧ ਕਰ ਸਕਣ। ਬਜ਼ੁਰਗਾਂ ਨੂੰ ਉਸ ਹਾਲ ਦੀ ਪ੍ਰਬੰਧਕੀ ਕਮੇਟੀ ਨੂੰ ਪਹਿਲਾਂ ਹੀ ਸਾਫ਼-ਸਾਫ਼ ਦੱਸ ਦੇਣਾ ਚਾਹੀਦਾ ਹੈ ਕਿ ਉਸ ਸਮੇਂ ਬਿਲਡਿੰਗ ਵਿਚ ਕਿਸੇ ਤਰ੍ਹਾਂ ਦਾ ਰੌਲਾ-ਰੱਪਾ ਨਾ ਹੋਵੇ ਤਾਂਕਿ ਸਮਾਰਕ ਸਮਾਰੋਹ ਸ਼ਾਂਤੀ ਨਾਲ ਅਤੇ ਚੰਗੇ ਤਰੀਕੇ ਨਾਲ ਹੋ ਸਕੇ। ਸਮਾਰਕ ਦੀ ਅਹਿਮੀਅਤ ਨੂੰ ਦੇਖਦੇ ਹੋਏ ਬਜ਼ੁਰਗਾਂ ਦੇ ਸਮੂਹ ਨੂੰ ਭਾਸ਼ਣ ਦੇਣ ਲਈ ਇਕ ਯੋਗ ਬਜ਼ੁਰਗ ਦੀ ਚੋਣ ਕਰਨੀ ਚਾਹੀਦੀ ਹੈ। ਬਜ਼ੁਰਗਾਂ ਨੂੰ ਭਾਸ਼ਣ ਦੇਣ ਲਈ ਵਾਰੀ ਅਨੁਸਾਰ ਨਹੀਂ ਚੁਣਿਆ ਜਾਣਾ ਚਾਹੀਦਾ ਹੈ ਜਾਂ ਹਰ ਸਾਲ ਇੱਕੋ ਹੀ ਭਰਾ ਨੂੰ ਨਹੀਂ ਚੁਣਨਾ ਚਾਹੀਦਾ। ਪਰ ਜੇ ਕਲੀਸਿਯਾ ਵਿਚ ਇਕ ਮਸਹ ਕੀਤਾ ਹੋਇਆ ਯੋਗ ਬਜ਼ੁਰਗ ਹੈ ਜੋ ਭਾਸ਼ਣ ਦੇ ਸਕਦਾ ਹੈ, ਤਾਂ ਉਸ ਨੂੰ ਹੀ ਭਾਸ਼ਣ ਦੇਣ ਲਈ ਕਹਿਣਾ ਚਾਹੀਦਾ ਹੈ।
◼ 8 ਜਨਵਰੀ ਦੇ ਹਫ਼ਤੇ ਦੀ ਸੇਵਾ ਸਭਾ ਤੋਂ ਬਾਅਦ, ਸਾਰੇ ਬਪਤਿਸਮਾ-ਪ੍ਰਾਪਤ ਪ੍ਰਕਾਸ਼ਕ ਆਪਣੇ ਲਈ ਅਗਾਊਂ ਚਿਕਿਤਸਾ ਨਿਰਦੇਸ਼/ਰਿਹਾਈ ਕਾਰਡ ਅਤੇ ਆਪਣੇ ਬੱਚਿਆਂ ਲਈ ਸ਼ਨਾਖਤੀ ਕਾਰਡ ਲੈ ਸਕਦੇ ਹਨ।
◼ ਫਰਵਰੀ ਵਿਚ, ਨਹੀਂ ਤਾਂ 4 ਮਾਰਚ ਤੋਂ ਪਹਿਲਾਂ-ਪਹਿਲਾਂ ਸਰਕਟ ਨਿਗਾਹਬਾਨ ਨਵਾਂ ਜਨਤਕ ਭਾਸ਼ਣ ਦੇਣਾ ਸ਼ੁਰੂ ਕਰ ਦੇਣਗੇ ਜਿਸ ਦਾ ਵਿਸ਼ਾ ਹੈ, “ਨਿਆਂ ਦਾ ਦਿਨ—ਡਰ ਜਾਂ ਉਮੀਦ ਦਾ ਸਮਾਂ?”
◼ ਕਲੀਸਿਯਾਵਾਂ ਨੂੰ ਇਸ ਸਾਲ ਐਤਵਾਰ, 8 ਅਪ੍ਰੈਲ ਨੂੰ ਸੂਰਜ ਡੁੱਬਣ ਮਗਰੋਂ ਸਮਾਰਕ ਮਨਾਉਣ ਦੇ ਇੰਤਜ਼ਾਮ ਕਰਨੇ ਚਾਹੀਦੇ ਹਨ। ਹਾਲਾਂਕਿ ਭਾਸ਼ਣ ਛੇਤੀ ਸ਼ੁਰੂ ਕੀਤਾ ਜਾ ਸਕਦਾ ਹੈ, ਪਰ ਸਮਾਰਕ ਪ੍ਰਤੀਕਾਂ ਦਾ ਹਾਜ਼ਰੀਨ ਵਿਚ ਦਿੱਤਾ ਜਾਣਾ ਕੇਵਲ ਸੂਰਜ ਡੁੱਬਣ ਤੋਂ ਬਾਅਦ ਹੀ ਸ਼ੁਰੂ ਕਰਨਾ ਚਾਹੀਦਾ ਹੈ। ਸਥਾਨਕ ਸੋਮਿਆਂ ਤੋਂ ਪਤਾ ਕਰਵਾਓ ਕਿ ਤੁਹਾਡੇ ਇਲਾਕੇ ਵਿਚ ਸੂਰਜ ਕਦੋਂ ਡੁੱਬਦਾ ਹੈ। ਪ੍ਰਚਾਰ ਲਈ ਰੱਖੀਆਂ ਗਈਆਂ ਸਭਾਵਾਂ ਤੋਂ ਛੁੱਟ ਉਸ ਦਿਨ ਹੋਰ ਕੋਈ ਸਭਾ ਨਹੀਂ ਰੱਖੀ ਜਾਵੇਗੀ। ਇਸ ਲਈ, ਪਹਿਰਾਬੁਰਜ ਦਾ ਅਧਿਐਨ ਕਿਸੇ ਹੋਰ ਸਮੇਂ ਕਰਨ ਦੇ ਢੁਕਵੇਂ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਹਨ। ਸਰਕਟ ਨਿਗਾਹਬਾਨਾਂ ਨੂੰ ਵੀ ਹਾਲਾਤਾਂ ਦੇ ਮੁਤਾਬਕ ਆਪਣੀ ਸਭਾ ਅਨੁਸੂਚੀ ਵਿਚ ਕੁਝ ਫੇਰ-ਬਦਲ ਕਰਨ ਦੀ ਲੋੜ ਪਵੇਗੀ। ਹਾਲਾਂਕਿ ਹਰੇਕ ਕਲੀਸਿਯਾ ਲਈ ਆਪੋ-ਆਪਣਾ ਸਮਾਰਕ ਮਨਾਉਣਾ ਚੰਗਾ ਹੋਵੇਗਾ, ਪਰ ਇਹ ਸ਼ਾਇਦ ਹਮੇਸ਼ਾ ਮੁਮਕਿਨ ਨਾ ਹੋਵੇ। ਜਿੱਥੇ ਕਈ ਕਲੀਸਿਯਾਵਾਂ ਆਮ ਤੌਰ ਤੇ ਇੱਕੋ ਹੀ ਕਿੰਗਡਮ ਹਾਲ ਇਸਤੇਮਾਲ ਕਰਦੀਆਂ ਹਨ, ਉੱਥੇ ਇਕ ਜਾਂ ਇਕ ਤੋਂ ਵੱਧ ਕਲੀਸਿਯਾਵਾਂ ਉਸ ਸ਼ਾਮ ਕਿਸੇ ਹੋਰ ਜਗ੍ਹਾ ਤੇ ਸਮਾਰਕ ਮਨਾ ਸਕਦੀਆਂ ਹਨ। ਸਾਡਾ ਸੁਝਾਅ ਹੈ ਕਿ ਜੇ ਇਕ ਤੋਂ ਵੱਧ ਕਲੀਸਿਯਾਵਾਂ ਇੱਕੋ ਹੀ ਕਿੰਗਡਮ ਹਾਲ ਵਿਚ ਸਮਾਰੋਹ ਮਨਾਉਂਦੀਆਂ ਹਨ, ਤਾਂ ਜੇ ਹੋ ਸਕੇ, ਉੱਥੇ ਪ੍ਰੋਗ੍ਰਾਮਾਂ ਵਿਚਕਾਰ ਘੱਟੋ-ਘੱਟ 40 ਮਿੰਟਾਂ ਦਾ ਫ਼ਾਸਲਾ ਰੱਖੋ ਤਾਂਕਿ ਇਸ ਦੌਰਾਨ ਲੋਕਾਂ ਨੂੰ ਮਿਲਿਆ ਜਾ ਸਕੇ, ਦਿਲਚਸਪੀ ਰੱਖਣ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਇਸ ਮੌਕੇ ਦਾ ਪੂਰਾ ਫ਼ਾਇਦਾ ਉਠਾਇਆ ਜਾ ਸਕੇ। ਲੋਕਾਂ ਦੇ ਆਉਣ-ਜਾਣ ਵੇਲੇ ਸੜਕ ਆਵਾਜਾਈ ਅਤੇ ਪਾਰਕਿੰਗ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਬਜ਼ੁਰਗਾਂ ਦੇ ਸਮੂਹ ਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਸਥਾਨਕ ਤੌਰ ਤੇ ਕਿਹੜੇ ਪ੍ਰਬੰਧ ਸਭ ਤੋਂ ਵਧੀਆ ਹੋਣਗੇ।
◼ ਸਾਲ 2001 ਦੀ ਸਮਾਰਕ ਰੁੱਤ ਲਈ ਖ਼ਾਸ ਜਨਤਕ ਭਾਸ਼ਣ ਐਤਵਾਰ, 1 ਅਪ੍ਰੈਲ ਨੂੰ ਦਿੱਤਾ ਜਾਵੇਗਾ। ਇਸ ਭਾਸ਼ਣ ਦਾ ਵਿਸ਼ਾ ਹੋਵੇਗਾ: “ਕੌਣ ਮੁਕਤੀ ਪਾ ਸਕਦੇ ਹਨ?” ਇਸ ਭਾਸ਼ਣ ਦੀ ਰੂਪ-ਰੇਖਾ ਦਿੱਤੀ ਜਾਵੇਗੀ। ਜਿਨ੍ਹਾਂ ਕਲੀਸਿਯਾਵਾਂ ਵਿਚ ਉਸ ਹਫ਼ਤੇ ਸਰਕਟ ਨਿਗਾਹਬਾਨ ਦੀ ਮੁਲਾਕਾਤ, ਸਰਕਟ ਸੰਮੇਲਨ ਜਾਂ ਖ਼ਾਸ ਸੰਮੇਲਨ ਦਿਨ ਹੈ, ਉਨ੍ਹਾਂ ਵਿਚ ਇਹ ਖ਼ਾਸ ਭਾਸ਼ਣ 9 ਅਪ੍ਰੈਲ ਦੇ ਹਫ਼ਤੇ ਵਿਚ ਦਿੱਤਾ ਜਾਵੇਗਾ। ਕਿਸੇ ਵੀ ਕਲੀਸਿਯਾ ਵਿਚ ਇਹ ਖ਼ਾਸ ਭਾਸ਼ਣ 1 ਅਪ੍ਰੈਲ 2001 ਤੋਂ ਪਹਿਲਾਂ ਨਹੀਂ ਦਿੱਤਾ ਜਾਣਾ ਚਾਹੀਦਾ।
◼ 8 ਜਨਵਰੀ 2001 ਦੇ ਅੰਕ ਤੋਂ ਸ਼ੁਰੂ ਕਰਦੇ ਹੋਏ ਉਰਦੂ ਵਿਚ ਜਾਗਰੂਕ ਬਣੋ! ਮਾਸਿਕ ਸੰਸਕਰਣ ਵਜੋਂ ਉਪਲਬਧ ਹੋਵੇਗਾ।