ਘੋਸ਼ਣਾਵਾਂ
◼ ਜੂਨ ਲਈ ਸਾਹਿੱਤ ਪੇਸ਼ਕਸ਼: ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਜਾਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਬਾਈਬਲ ਸਟੱਡੀਆਂ ਸ਼ੁਰੂ ਕਰਾਉਣ ਵੱਲ ਧਿਆਨ ਦਿਓ। ਜੁਲਾਈ ਅਤੇ ਅਗਸਤ: ਹੇਠਾਂ ਦਿੱਤੇ ਗਏ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕਿਸੇ ਇਕ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ: ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਧਰਤੀ ਉੱਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!, “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ,” ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਈਸ਼ਵਰੀ ਨਾਂ ਜੋ ਸਦਾ ਤਕ ਕਾਇਮ ਰਹੇਗਾ (ਅੰਗ੍ਰੇਜ਼ੀ), ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ? (ਅੰਗ੍ਰੇਜ਼ੀ), ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਅਤੇ ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ। ਜਿੱਥੇ ਕਿਤੇ ਢੁਕਵਾਂ ਹੋਵੇ ਉੱਥੇ ਤਮਾਮ ਲੋਕਾਂ ਲਈ ਇਕ ਪੁਸਤਕ, ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?, ਮਰੇ ਹੋਇਆਂ ਦੀਆਂ ਆਤਮਾਵਾਂ—ਕੀ ਉਹ ਤੁਹਾਡੀ ਮਦਦ ਕਰ ਸਕਦੀਆਂ ਹਨ ਜਾਂ ਤੁਹਾਨੂੰ ਹਾਨੀ ਪਹੁੰਚਾ ਸਕਦੀਆਂ ਹਨ? ਕੀ ਉਹ ਸੱਚ-ਮੁੱਚ ਹੋਂਦ ਵਿਚ ਹਨ? (ਅੰਗ੍ਰੇਜ਼ੀ) ਅਤੇ ਕੀ ਕਦੇ ਯੁੱਧ ਰਹਿਤ ਸੰਸਾਰ ਹੋਵੇਗਾ? (ਅੰਗ੍ਰੇਜ਼ੀ) ਬਰੋਸ਼ਰ ਪੇਸ਼ ਕੀਤੇ ਜਾ ਸਕਦੇ ਹਨ। ਸਤੰਬਰ: ਬਰੋਸ਼ਰ: ਵੀਹਵੀਂ ਸਦੀ ਵਿਚ ਯਹੋਵਾਹ ਦੇ ਗਵਾਹ ਅਤੇ ਕਿਤਾਬ ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ)
◼ ਭਾਰਤ ਦੀਆਂ ਸਾਰੀਆਂ ਕਲੀਸਿਯਾਵਾਂ ਵਿਚ 30 ਜੁਲਾਈ 2001 ਦੇ ਹਫ਼ਤੇ ਤੋਂ ਕਲੀਸਿਯਾ ਪੁਸਤਕ ਅਧਿਐਨ ਵਿਚ ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1 ਕਿਤਾਬ ਦੀ ਸਟੱਡੀ ਕੀਤੀ ਜਾਵੇਗੀ। ਤੇਲਗੂ, ਨੇਪਾਲੀ ਅਤੇ ਮਰਾਠੀ ਭਾਸ਼ਾਵਾਂ ਦੇ ਬੁੱਕ ਸਟੱਡੀ ਗਰੁੱਪ ਵੀ ਇਸੇ ਕਿਤਾਬ ਦੀ ਸਟੱਡੀ ਕਰਨਗੇ।
◼ ਹਰ ਕਲੀਸਿਯਾ ਨੂੰ ਸਾਲਾਨਾ ਸਾਹਿੱਤ ਦਾ ਖ਼ਾਸ ਦਰਖ਼ਾਸਤ ਫਾਰਮ ਫਰਵਰੀ ਦੀ ਸਟੇਟਮੈਂਟ ਦੇ ਨਾਲ ਭੇਜਿਆ ਗਿਆ ਸੀ। ਜਿਹੜੀਆਂ ਕਲੀਸਿਯਾਵਾਂ ਨੇ 2001 ਜ਼ਿਲ੍ਹਾ ਸੰਮੇਲਨ ਦੇ ਬੈਜ ਕਾਰਡਾਂ ਦਾ ਅਤੇ ਸਾਲ 2002 ਦੇ ਲਈ ਦੂਜੇ ਸਾਲਾਨਾ ਸਾਹਿੱਤ ਜਿਵੇਂ ਹਰ ਰੋਜ਼ ਬਾਈਬਲ ਦੀ ਜਾਂਚ ਕਰੋ, ਯੀਅਰ ਬੁੱਕ, ਕਲੰਡਰ ਅਤੇ ਸਮਾਰਕ ਸੱਦਾ ਪੱਤਰਾਂ ਦਾ ਅਜੇ ਤਕ ਆਰਡਰ ਨਹੀਂ ਦਿੱਤਾ ਹੈ, ਉਨ੍ਹਾਂ ਨੂੰ ਜਲਦੀ ਹੀ ਆਰਡਰ ਦੇ ਦੇਣਾ ਚਾਹੀਦਾ ਹੈ। ਨਹੀਂ ਤਾਂ ਅਗਲੇ ਸਾਲ ਲਈ ਤੁਹਾਡੀਆਂ ਦਰਖ਼ਾਸਤਾਂ ਪੂਰੀਆਂ ਕਰਨੀਆਂ ਸੋਸਾਇਟੀ ਲਈ ਮੁਸ਼ਕਲ ਹੋਣਗੀਆਂ। ਕਿੰਗਡਮ ਹਾਲ ਸਾਹਿੱਤ ਸੂਚੀ ਪ੍ਰਬੰਧ (Kingdom Hall Literature Inventory Arrangement) ਅਧੀਨ ਆਉਂਦੀਆਂ ਕਲੀਸਿਯਾਵਾਂ ਨੂੰ ਸਿਰਫ਼ ਉਸੇ ਕਲੀਸਿਯਾ ਰਾਹੀਂ ਸਾਹਿੱਤ ਆਰਡਰ ਕਰਨਾ ਚਾਹੀਦਾ ਹੈ ਜੋ ਇਸ ਕੰਮ ਲਈ ਨਿਯੁਕਤ ਕੀਤੀ ਗਈ ਹੈ। ਇਸ ਕਲੀਸਿਯਾ ਦੇ ਸਾਹਿੱਤ ਕੋਆਰਡੀਨੇਟਰ ਅਤੇ ਸੈਕਟਰੀ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਸਮੂਹ ਦੀ ਹਰੇਕ ਕਲੀਸਿਯਾ ਲਈ ਲੋੜੀਂਦਾ ਸਾਹਿੱਤ ਆਰਡਰ ਕਰ ਦਿੱਤਾ ਹੈ।