ਘੋਸਣਾਵਾਂ
◼ ਨਵੰਬਰ ਲਈ ਸਾਹਿੱਤ ਪੇਸ਼ਕਸ਼: ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਜਾਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਜੇ ਲੋਕਾਂ ਕੋਲ ਪਹਿਲਾਂ ਹੀ ਇਹ ਪ੍ਰਕਾਸ਼ਨ ਹਨ, ਤਾਂ ਉਨ੍ਹਾਂ ਨੂੰ ਮਨੁੱਖਜਾਤੀ ਦੀ ਪਰਮੇਸ਼ੁਰ ਲਈ ਖੋਜ (ਅੰਗ੍ਰੇਜ਼ੀ) ਕਿਤਾਬ ਜਾਂ ਹੋਰ ਕੋਈ ਪੁਰਾਣੀ ਕਿਤਾਬ ਦਿੱਤੀ ਜਾ ਸਕਦੀ ਹੈ। ਦਸੰਬਰ: ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ। ਤੁਸੀਂ ਹੋਰ ਕਿਤਾਬਾਂ ਵੀ ਪੇਸ਼ ਕਰ ਸਕਦੇ ਹੋ ਜਿਵੇਂ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ। ਜਨਵਰੀ: ਕਲੀਸਿਯਾ ਦੇ ਸਟਾਕ ਵਿਚ ਉਪਲਬਧ ਕੋਈ ਵੀ ਪੁਰਾਣੀ 192 ਸਫ਼ਿਆਂ ਵਾਲੀ ਕਿਤਾਬ। ਜੇ ਕਿਸੇ ਕਲੀਸਿਯਾ ਵਿਚ ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਉਪਲਬਧ ਹੈ, ਤਾਂ ਇਹ ਵੀ ਪੇਸ਼ ਕੀਤੀ ਜਾ ਸਕਦੀ ਹੈ। ਫਰਵਰੀ: ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ), ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ), ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਜਾਂ ਕਲੀਸਿਯਾ ਦੇ ਸਟਾਕ ਵਿਚ ਕੋਈ ਹੋਰ ਪੁਰਾਣੀ 192 ਸਫ਼ਿਆਂ ਵਾਲੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ।
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਲੇਖੇ ਦੀ ਲੇਖਾ-ਪੜਤਾਲ 1 ਦਸੰਬਰ ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜਦੋਂ ਇਹ ਕੀਤੀ ਜਾ ਚੁੱਕੀ ਹੋਵੇਂ, ਤਾਂ ਅਗਲੀ ਲੇਖਾ ਰਿਪੋਰਟ ਪੜ੍ਹੇ ਜਾਣ ਤੋਂ ਬਾਅਦ ਕਲੀਸਿਯਾ ਵਿਚ ਇਸ ਦੀ ਘੋਸ਼ਣਾ ਕਰੋ।
◼ ਕਲੀਸਿਯਾ ਦੇ ਭੈਣ-ਭਰਾਵਾਂ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀਆਂ ਸਾਰੀਆਂ ਨਵੀਆਂ ਅਤੇ ਨਵਿਆਈਆਂ ਸਾਰੀਆਂ ਸਬਸਕ੍ਰਿਪਸ਼ਨਾਂ ਕਲੀਸਿਯਾ ਰਾਹੀਂ ਭੇਜਣੀਆਂ ਚਾਹੀਦੀਆਂ ਹਨ।
◼ ਸ਼ਾਖ਼ਾ ਦਫ਼ਤਰ ਪ੍ਰਕਾਸ਼ਕਾਂ ਦੁਆਰਾ ਨਿੱਜੀ ਤੌਰ ਤੇ ਆਰਡਰ ਕੀਤਾ ਗਿਆ ਸਾਹਿੱਤ ਨਹੀਂ ਭੇਜਦਾ। ਸੋਸਾਇਟੀ ਨੂੰ ਸਾਹਿੱਤ ਲਈ ਕਲੀਸਿਯਾ ਦਾ ਮਾਸਿਕ ਆਰਡਰ ਭੇਜਣ ਤੋਂ ਪਹਿਲਾਂ, ਪ੍ਰਧਾਨ ਨਿਗਾਹਬਾਨ ਨੂੰ ਹਰ ਮਹੀਨੇ ਇਕ ਘੋਸ਼ਣਾ ਕਰਵਾਉਣੀ ਚਾਹੀਦੀ ਹੈ ਤਾਂਕਿ ਨਿੱਜੀ ਸਾਹਿੱਤ ਲੈਣ ਵਿਚ ਦਿਲਚਸਪੀ ਰੱਖਣ ਵਾਲੇ ਭੈਣ-ਭਰਾ ਸਾਹਿੱਤ ਸੰਭਾਲਣ ਵਾਲੇ ਭਰਾ ਨੂੰ ਆਪਣੇ ਆਰਡਰ ਦੇ ਸਕਣ। ਕਿਰਪਾ ਕਰ ਕੇ ਯਾਦ ਰੱਖੋ ਕਿ ਕਿਹੜੇ ਪ੍ਰਕਾਸ਼ਨ ਖ਼ਾਸ-ਆਰਡਰ ਸਾਹਿੱਤ ਹਨ।
◼ ਜ਼ਿਲ੍ਹਾ ਸੰਮੇਲਨ ਬੈਜ ਕਾਰਡਾਂ ਦੇ ਪਲਾਸਟਿਕ ਹੋਲਡਰ ਸੀਮਿਤ ਮਾਤਰਾ ਵਿਚ ਉਪਲਬਧ ਹਨ। ਕਲੀਸਿਯਾਵਾਂ ਸਾਹਿੱਤ ਆਰਡਰ ਫਾਰਮ (S-14) ਨੂੰ ਵਰਤ ਕੇ ਥੋੜ੍ਹੀ ਗਿਣਤੀ ਵਿਚ ਹੋਲਡਰ ਮੰਗਵਾ ਸਕਦੀਆਂ ਹਨ। ਸਾਰੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਇਨ੍ਹਾਂ ਹੋਲਡਰਾਂ ਨੂੰ ਭਵਿੱਖ ਵਿਚ ਵਰਤਣ ਲਈ ਸਾਂਭ ਕੇ ਰੱਖਣ।
◼ ਖੇਤਰ ਨਕਸ਼ਾ ਕਾਰਡਾਂ (S-12) ਲਈ ਪਲਾਸਟਿਕ ਹੋਲਡਰ ਉਪਲਬਧ ਹਨ। ਕਲੀਸਿਯਾਵਾਂ ਸਾਹਿੱਤ ਆਰਡਰ ਫਾਰਮ (S-14) ਵਰਤ ਕੇ ਇਨ੍ਹਾਂ ਨੂੰ ਮੰਗਵਾ ਸਕਦੀਆਂ ਹਨ।
◼ ਨਵੇਂ ਪ੍ਰਕਾਸ਼ਨ ਉਪਲਬਧ:
ਪਹਿਰਾਬੁਰਜ (2000 ਜਿਲਦਬੱਧ ਖੰਡ)—ਅੰਗ੍ਰੇਜ਼ੀ
ਜਾਗਰੂਕ ਬਣੋ! (2000 ਜਿਲਦਬੱਧ ਖੰਡ)—ਅੰਗ੍ਰੇਜ਼ੀ
ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? (ਟ੍ਰੈਕਟ ਨੰ. 26)—ਆਸਾਮੀ, ਅੰਗ੍ਰੇਜ਼ੀ, ਹਿੰਦੀ, ਕੰਨੜ, ਤਾਮਿਲ, ਤੇਲਗੂ, ਮਰਾਠੀ, ਮਲਿਆਲਮ, ਮੀਜ਼ੋ
◼ ਦੁਬਾਰਾ ਉਪਲਬਧ ਪ੍ਰਕਾਸ਼ਨ:
ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ-1986 ਐਡਿਸ਼ਨ (ਰੈਗੂਲਰ ਐਡਿਸ਼ਨ; bi12 ਮਾਰਜਿਨਲ ਰੈਫਰੈਂਸਿਸ ਸਮੇਤ)—ਅੰਗ੍ਰੇਜ਼ੀ
ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ—ਅੰਗ੍ਰੇਜ਼ੀ, ਹਿੰਦੀ, ਕੰਨੜ, ਨੇਪਾਲੀ
ਸ਼ਾਸਤਰ ਵਿੱਚੋਂ ਤਰਕ ਕਰਨਾ—ਅੰਗ੍ਰੇਜ਼ੀ
ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ—ਹਿੰਦੀ
ਚਰਚਾ ਲਈ ਬਾਈਬਲ ਵਿਸ਼ੇ—ਕੰਨੜ
ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ—ਤੇਲਗੂ