ਘੋਸ਼ਣਾਵਾਂ
◼ ਮਈ ਲਈ ਸਾਹਿੱਤ ਪੇਸ਼ਕਸ਼: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਜੇ ਪੁਨਰ-ਮੁਲਾਕਾਤ ਕਰਨ ਤੇ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਨਾਲ ਰਸਾਲਾ ਮਾਰਗ ਸ਼ੁਰੂ ਕਰੋ। ਮੰਗ ਬਰੋਸ਼ਰ ਪੇਸ਼ ਕਰੋ ਅਤੇ ਬਾਈਬਲ ਸਟੱਡੀ ਸ਼ੁਰੂ ਕਰਨ ਦਾ ਜਤਨ ਕਰੋ। ਜੂਨ: ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਜਾਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਜੇ ਘਰ-ਸੁਆਮੀ ਕੋਲ ਪਹਿਲਾਂ ਹੀ ਇਹ ਪ੍ਰਕਾਸ਼ਨ ਹਨ, ਤਾਂ ਕਲੀਸਿਯਾ ਦੇ ਸਟਾਕ ਵਿਚ ਉਪਲਬਧ ਹੋਰ ਕੋਈ ਢੁਕਵਾਂ ਬਰੋਸ਼ਰ ਪੇਸ਼ ਕਰੋ। ਜੁਲਾਈ ਅਤੇ ਅਗਸਤ: ਹੇਠਾਂ ਦਿੱਤੇ ਗਏ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕਿਸੇ ਇਕ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ: ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਧਰਤੀ ਉੱਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!, “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ,” ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਈਸ਼ਵਰੀ ਨਾਂ ਜੋ ਸਦਾ ਤਕ ਕਾਇਮ ਰਹੇਗਾ (ਅੰਗ੍ਰੇਜ਼ੀ), ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ? (ਅੰਗ੍ਰੇਜ਼ੀ), ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਅਤੇ ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ। ਜਿੱਥੇ ਕਿਤੇ ਢੁਕਵਾਂ ਹੋਵੇ ਉੱਥੇ ਤਮਾਮ ਲੋਕਾਂ ਲਈ ਇਕ ਪੁਸਤਕ, ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?, ਮਰੇ ਹੋਇਆਂ ਦੀਆਂ ਆਤਮਾਵਾਂ—ਕੀ ਉਹ ਤੁਹਾਡੀ ਮਦਦ ਕਰ ਸਕਦੀਆਂ ਹਨ ਜਾਂ ਤੁਹਾਨੂੰ ਹਾਨੀ ਪਹੁੰਚਾ ਸਕਦੀਆਂ ਹਨ? ਕੀ ਉਹ ਸੱਚ-ਮੁੱਚ ਹੋਂਦ ਵਿਚ ਹਨ? (ਅੰਗ੍ਰੇਜ਼ੀ) ਅਤੇ ਕੀ ਕਦੇ ਯੁੱਧ ਰਹਿਤ ਸੰਸਾਰ ਹੋਵੇਗਾ? (ਅੰਗ੍ਰੇਜ਼ੀ) ਬਰੋਸ਼ਰ ਪੇਸ਼ ਕੀਤੇ ਜਾ ਸਕਦੇ ਹਨ।
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਲੇਖੇ ਦੀ ਲੇਖਾ-ਪੜਤਾਲ 1 ਜੂਨ ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜਦੋਂ ਇਹ ਕੀਤੀ ਜਾ ਚੁੱਕੀ ਹੋਵੇ, ਤਾਂ ਅਗਲੀ ਲੇਖਾ ਰਿਪੋਰਟ ਪੜ੍ਹੇ ਜਾਣ ਤੋਂ ਬਾਅਦ ਕਲੀਸਿਯਾ ਵਿਚ ਇਸ ਦੀ ਘੋਸ਼ਣਾ ਕਰੋ।
◼ ਕਿਰਪਾ ਕਰ ਕੇ ਧਿਆਨ ਦਿਓ ਕਿ ਮਾਰਚ 2002 ਦੀ ਸਾਡੀ ਰਾਜ ਸੇਵਕਾਈ ਵਿਚ ਸ਼ਾਖ਼ਾ ਦਫ਼ਤਰ ਦੇ ਤਬਦੀਲ ਹੋਣ ਦੌਰਾਨ ਸਾਹਿੱਤ ਅਤੇ ਰਸਾਲਿਆਂ ਦੇ ਆਰਡਰ ਬਾਰੇ ਘੋਸ਼ਣਾ ਕੀਤੀ ਗਈ ਸੀ। ਮਈ 2002 ਵਿਚ ਸ਼ਾਖ਼ਾ ਦਫ਼ਤਰ ਨੂੰ ਲੋਨਾਵਲਾ ਤੋਂ ਬੰਗਲੌਰ ਤਬਦੀਲ ਕੀਤਾ ਜਾਵੇਗਾ ਜਿਸ ਕਰਕੇ ਇਸ ਮਹੀਨੇ ਦੌਰਾਨ ਅਤੇ ਇਸ ਤੋਂ ਬਾਅਦ ਕੁਝ ਸਮੇਂ ਤਕ ਸੋਸਾਇਟੀ ਸਾਹਿੱਤ ਅਤੇ ਰਸਾਲਿਆਂ ਦੇ ਆਰਡਰ ਪੂਰੇ ਨਹੀਂ ਕਰ ਸਕੇਗੀ। ਇੰਜ ਲੱਗਦਾ ਹੈ ਕਿ ਬਹੁਤ ਸਾਰੀਆਂ ਕਲੀਸਿਯਾਵਾਂ ਕੋਲ ਸਾਹਿੱਤ ਅਤੇ ਪੁਰਾਣੇ ਰਸਾਲਿਆਂ ਦਾ ਕਾਫ਼ੀ ਸਟਾਕ ਹੈ। ਇਸ ਲਈ, ਬਜ਼ੁਰਗਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਕਲੀਸਿਯਾ ਵਿਚ ਇਕੱਠੇ ਹੋਏ ਰਸਾਲਿਆਂ ਅਤੇ ਸਾਹਿੱਤ ਨੂੰ ਖ਼ਤਮ ਕਰਨ ਲਈ ਇਸ ਸਮੇਂ ਦੌਰਾਨ ਖ਼ਾਸ ਮੁਹਿੰਮਾਂ ਦੇ ਇੰਤਜ਼ਾਮ ਕਰਨ।
◼ ਜਿਵੇਂ ਪਹਿਲਾਂ ਘੋਸ਼ਣਾ ਕੀਤੀ ਗਈ ਸੀ, ਸਾਲ 2002 ਦੇ ਅੰਤ ਤਕ ਨਵੀਂ ਕਿਤਾਬ ਬੈਨੀਫਿਟ ਫਰਾਮ ਥਿਓਕ੍ਰੈਟਿਕ ਮਿਨਿਸਟਰੀ ਸਕੂਲ ਐਜੂਕੇਸ਼ਨ ਅੰਗ੍ਰੇਜ਼ੀ, ਹਿੰਦੀ, ਕੰਨੜ, ਤਾਮਿਲ, ਤੇਲਗੂ ਅਤੇ ਮਲਿਆਲਮ ਭਾਸ਼ਾਵਾਂ ਵਿਚ ਉਪਲਬਧ ਹੋ ਜਾਵੇਗੀ। ਜਿਨ੍ਹਾਂ ਕਲੀਸਿਯਾਵਾਂ ਨੇ ਇਹ ਕਿਤਾਬ ਅਜੇ ਤਕ ਆਰਡਰ ਨਹੀਂ ਕੀਤੀ, ਉਨ੍ਹਾਂ ਨੂੰ ਸਾਲਾਨਾ ਸਾਹਿੱਤ ਅਤੇ ਮਿਨਿਸਟਰੀ ਸਕੂਲ ਕਿਤਾਬ ਦਾ ਖ਼ਾਸ ਦਰਖ਼ਾਸਤ ਫਾਰਮ ਭਰ ਕੇ ਤੁਰੰਤ ਆਰਡਰ ਭੇਜਣੇ ਚਾਹੀਦੇ ਹਨ। ਜਦੋਂ ਤਕ ਕਿਤਾਬਾਂ ਭੇਜ ਨਹੀਂ ਦਿੱਤੀਆਂ ਜਾਂਦੀਆਂ, ਤਦ ਤਕ ਕਲੀਸਿਯਾਵਾਂ ਦੇ ਆਰਡਰ ਸਾਡੀ ਲਿਸਟ ਉੱਤੇ ਰਹਿਣਗੇ।