ਬਹੁਤ ਹੀ ਵਧੀਆ ਲੇਖ!
ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋਵੋਗੇ ਕਿ ਜਾਗਰੂਕ ਬਣੋ! ਦੇ ਪੁਰਾਣੇ ਅੰਕਾਂ ਦੇ ਇਹ ਲੇਖ ਬਹੁਤ ਹੀ ਦਿਲਚਸਪ ਲੱਗਦੇ ਹਨ?
“ਆਪਣੀ ਯਾਦ-ਸ਼ਕਤੀ ਵਧਾਓ”
“ਰੋਜ਼ਮੱਰਾ ਦੀ ਜ਼ਿੰਦਗੀ ਵਿਚ ਔਰਤਾਂ ਦਾ ਆਦਰ ਕਰਨਾ”
“ਭੈੜੇ ਵਿਚਾਰ—ਅਸੀਂ ਇਨ੍ਹਾਂ ਉੱਤੇ ਕਿਵੇਂ ਕਾਬੂ ਪਾ ਸਕਦੇ ਹਾਂ?”
“ਤੁਸੀਂ ਵੀ ਲੋਕਾਂ ਅੱਗੇ ਬੋਲਣਾ ਸਿੱਖ ਸਕਦੇ ਹੋ!”
“ਤੁਸੀਂ ਕਿਸ ਤਰ੍ਹਾਂ ਦਾ ਮਨੋਰੰਜਨ ਚੁਣੋਗੇ?”
ਇਹ ਲੇਖ ਅਤੇ ਹੋਰ ਵੀ ਬਹੁਤ ਸਾਰੇ ਲੇਖ ਸਾਲ 1992 ਦੇ ਜਾਗਰੂਕ ਬਣੋ! ਰਸਾਲੇ ਵਿਚ ਛਪੇ ਸਨ। ਕੀ ਇਨ੍ਹਾਂ ਪੁਰਾਣੇ ਲੇਖਾਂ ਤੋਂ ਸਾਨੂੰ ਕੋਈ ਲਾਭ ਹੋ ਸਕਦਾ ਹੈ? ਬਿਲਕੁਲ ਹੋ ਸਕਦਾ ਹੈ! ਤੁਸੀਂ ਅੰਗ੍ਰੇਜ਼ੀ ਵਿਚ ਸਾਲ 1992 ਦੇ ਜਾਗਰੂਕ ਬਣੋ! ਦਾ ਜਿਲਦਬੱਧ ਖੰਡ ਅਜੇ ਵੀ ਹਾਸਲ ਕਰ ਸਕਦੇ ਹੋ। ਜੇ ਕੋਈ ਭੈਣ ਜਾਂ ਭਰਾ ਜਾਗਰੂਕ ਬਣੋ! ਦਾ ਇਹ ਜਿਲਦਬੱਧ ਖੰਡ ਮੰਗਵਾਉਣਾ ਚਾਹੁੰਦਾ ਹੈ, ਤਾਂ ਉਹ ਕਲੀਸਿਯਾ ਸਾਹਿੱਤ ਸੇਵਕ ਦੁਆਰਾ ਇਸ ਦਾ ਆਰਡਰ ਦੇ ਸਕਦਾ ਹੈ।
ਦੈਵ-ਸ਼ਾਸਕੀ ਸੇਵਕਾਈ ਸਕੂਲ ਨਿਗਾਹਬਾਨ ਨੂੰ ਦੇਖਣਾ ਚਾਹੀਦਾ ਹੈ ਕਿ ਕਿੰਗਡਮ ਹਾਲ ਦੀ ਲਾਇਬ੍ਰੇਰੀ ਵਿਚ ਇਹ ਖੰਡ ਮੌਜੂਦ ਹੈ ਜਾਂ ਨਹੀਂ। ਜੇ ਨਹੀਂ ਹੈ, ਤਾਂ ਉਹ ਲਾਇਬ੍ਰੇਰੀ ਲਈ ਇਕ ਕਾਪੀ ਮੰਗਵਾ ਸਕਦਾ ਹੈ।