ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
24 ਫਰਵਰੀ 2003 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 6 ਜਨਵਰੀ ਤੋਂ ਲੈ ਕੇ 24 ਫਰਵਰੀ 2003 ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਸੂਚਨਾ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਅੰਗ੍ਰੇਜ਼ੀ), ਪੈਰੇ 36-7 ਦੇਖੋ।]
ਸਪੀਚ ਕੁਆਲਿਟੀ
1. ਸਹੀ ਜਾਂ ਗ਼ਲਤ: ਸਹੀ-ਸਹੀ ਪੜ੍ਹਨ ਦਾ ਮਤਲਬ ਹੈ ਕਿ ਅਸੀਂ ਉਹੋ ਪੜ੍ਹੀਏ ਜੋ ਸਾਨੂੰ ਸਹੀ ਲੱਗਦਾ ਹੈ, ਭਾਵੇਂ ਇਹ ਛਪੀ ਸਾਮੱਗਰੀ ਤੋਂ ਵੱਖਰਾ ਹੋਵੇ। ਸਮਝਾਓ। [be ਸਫ਼ਾ 83]
2. ਖ਼ਾਲੀ ਥਾਂਵਾਂ ਭਰੋ: ਸਹੀ-ਸਹੀ ਪੜ੍ਹਨ ਲਈ ਜ਼ਰੂਰੀ ਹੈ ਕਿ ਅਸੀਂ __________________, _________________________, _________________________ ਅਤੇ ਉੱਚੀ ਆਵਾਜ਼ ਵਿਚ ਕਰੀਏ। [be ਸਫ਼ਾ 85]
3. ਸਾਫ਼-ਸਾਫ਼ ਬੋਲਣਾ ਕਿਉਂ ਜ਼ਰੂਰੀ ਹੈ? (1 ਕੁਰਿੰ. 14:8, 9) [be ਸਫ਼ਾ 86]
4. ਸਾਫ਼-ਸਾਫ਼ ਨਾ ਬੋਲਣ ਦੇ ਕਿਹੜੇ ਕੁਝ ਕਾਰਨ ਹੋ ਸਕਦੇ ਹਨ ਅਤੇ ਅਸੀਂ ਸਾਫ਼-ਸਾਫ਼ ਬੋਲਣ ਲਈ ਕੀ ਕਰ ਸਕਦੇ ਹਾਂ? [be ਸਫ਼ੇ 87-8]
5. ਪਿਛਲੇ ਦੋ ਮਹੀਨਿਆਂ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਕਿਹੜੇ ਕੁਝ ਸ਼ਬਦ ਇਸਤੇਮਾਲ ਕੀਤੇ ਗਏ ਸਨ ਜਿਨ੍ਹਾਂ ਨੂੰ ਸਹੀ-ਸਹੀ ਬੋਲਣ ਲਈ ਤੁਸੀਂ ਹੋਰ ਜ਼ਿਆਦਾ ਪ੍ਰੈਕਟਿਸ ਕਰਨ ਦੀ ਲੋੜ ਮਹਿਸੂਸ ਕਰਦੇ ਹੋ? [be ਸਫ਼ਾ 92]
ਪੇਸ਼ਕਾਰੀ ਨੰ. 1
6. ਸਹੀ ਜਾਂ ਗ਼ਲਤ: ਸਾਡੀਆਂ ਅੱਖਾਂ ਸੁਣਨ ਵਿਚ ਸਾਡੀ ਮਦਦ ਕਰ ਸਕਦੀਆਂ ਹਨ। ਸਮਝਾਓ। [be ਸਫ਼ਾ 14]
7. ਖ਼ਾਲੀ ਥਾਂਵਾਂ ਭਰੋ: _________________, _________________ ਅਤੇ __________________ ਪਰਮੇਸ਼ੁਰ ਵੱਲੋਂ ਦਿੱਤੇ ਗਏ ਸਮਾਂ-ਸੰਕੇਤਕ ਹਨ। [si ਸਫ਼ਾ 279 ਪੈਰਾ 7]
8. ਖ਼ਾਲੀ ਥਾਂਵਾਂ ਭਰੋ: ਬਾਈਬਲ ਵਿਚ “ਦਿਨ” ਸ਼ਬਦ ਦਾ ਮਤਲਬ _________________________ ਘੰਟੇ, __________________ ਘੰਟੇ, __________________ ਸਾਲ ਜਾਂ __________________ ਹੋ ਸਕਦਾ ਹੈ। ਉੱਪਰ-ਥੱਲੇ ਦੀਆਂ ਆਇਤਾਂ ਪੜ੍ਹਨ ਤੋਂ ਪਤਾ ਚੱਲਦਾ ਹੈ ਕਿ “ਦਿਨ” ਸ਼ਬਦ ਕਿਹੜੇ ਅਰਥ ਵਿਚ ਵਰਤਿਆ ਗਿਆ ਹੈ। [si ਸਫ਼ਾ 279 ਪੈਰਾ 8]
9. ਹੰਨਾਹ, ਮਰਕੁਸ ਅਤੇ ਏਲੀਯਾਹ ਦੀਆਂ ਉਦਾਹਰਣਾਂ ਨਿਰਾਸ਼ਾ ਦਾ ਸਾਮ੍ਹਣਾ ਕਰਨ ਵਿਚ ਸਾਡੀ ਕਿੱਦਾਂ ਮਦਦ ਕਰ ਸਕਦੀਆਂ ਹਨ? ਅਸੀਂ ਇਨ੍ਹਾਂ ਉਦਾਹਰਣਾਂ ਨੂੰ ਦੂਸਰਿਆਂ ਦੀ ਮਦਦ ਕਰਨ ਲਈ ਕਿੱਦਾਂ ਇਸਤੇਮਾਲ ਕਰ ਸਕਦੇ ਹਾਂ? [w-PJ 01 2/1 ਸਫ਼ੇ 20-3]
10. ਪੁਰਾਣੇ ਸਮਿਆਂ ਦੀਆਂ ਖੇਡਾਂ ਬਾਰੇ ਜਾਣਕਾਰੀ ਬਾਈਬਲ ਦੀਆਂ ਕੁਝ ਆਇਤਾਂ ਉੱਤੇ ਕਿੱਦਾਂ ਚਾਨਣਾ ਪਾਉਂਦੀ ਹੈ? ਇਸ ਜਾਣਕਾਰੀ ਦਾ ਸਾਡੀ ਜ਼ਿੰਦਗੀ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ? [w-PJ 01 1/1 ਸਫ਼ੇ 28-31]
ਹਫ਼ਤਾਵਾਰ ਬਾਈਬਲ ਪਠਨ
11. ਸਹੀ ਜਾਂ ਗ਼ਲਤ: ਪਰਮੇਸ਼ੁਰ ਦਾ ਰਾਜ 1914 ਵਿਚ ਸਵਰਗ ਵਿਚ ਸਥਾਪਿਤ ਹੋ ਚੁੱਕਾ ਹੈ, ਇਸ ਲਈ ਹੁਣ “ਤੇਰਾ ਰਾਜ ਆਵੇ” ਪ੍ਰਾਰਥਨਾ ਕਰਨੀ ਸਹੀ ਨਹੀਂ ਹੋਵੇਗੀ। (ਮੱਤੀ 6:10) ਸਮਝਾਓ। [be ਸਫ਼ਾ 279; w-PJ 96 6/1 ਸਫ਼ਾ 31]
12. ਸਹੀ ਜਾਂ ਗ਼ਲਤ: ਮੱਤੀ 11:24 ਵਿਚ ਦਰਜ ਯਿਸੂ ਦੇ ਸ਼ਬਦਾਂ ਦਾ ਮਤਲਬ ਹੈ ਕਿ ਯਹੋਵਾਹ ਦੁਆਰਾ ਅੱਗ ਨਾਲ ਨਾਸ਼ ਕੀਤੇ ਗਏ ਸਦੂਮ ਤੇ ਅਮੂਰਾਹ ਦੇ ਲੋਕਾਂ ਨੂੰ ਮੁੜ ਜੀ ਉਠਾਇਆ ਜਾਵੇਗਾ। ਸਮਝਾਓ।
13. ਸਹੀ ਜਵਾਬ ਚੁਣੋ: ਮੱਤੀ 24:45-47 ਵਿਚ ਯਿਸੂ ਦੁਆਰਾ ਦੱਸਿਆ ਗਿਆ ਮਾਤਬਰ ਅਤੇ ਬੁੱਧਵਾਨ ਨੌਕਰ (ੳ) ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ; (ਅ) ਕਿਸੇ ਵੀ ਸਮੇਂ ਤੇ ਧਰਤੀ ਉੱਤੇ ਸਾਰੇ ਮਸਹ ਕੀਤੇ ਹੋਏ ਮਸੀਹੀਆਂ ਦੇ ਸਮੂਹ; (ੲ) ਖ਼ੁਦ ਯਿਸੂ ਮਸੀਹ ਨੂੰ ਦਰਸਾਉਂਦਾ ਹੈ। ਇਹ ਨੌਕਰ ਵੇਲੇ ਸਿਰ “ਨੌਕਰਾਂ ਚਾਕਰਾਂ” ਯਾਨੀ (ੳ) ਮਸਹ ਕੀਤੇ ਹੋਏ ਹਰ ਇਕ ਮਸੀਹੀ; (ਅ) ਹੋਰ ਭੇਡਾਂ; (ੲ) ਮਸੀਹੀ ਪ੍ਰਕਾਸ਼ਨਾਂ ਦੇ ਸਾਰੇ ਪਾਠਕਾਂ ਨੂੰ ਅਧਿਆਤਮਿਕ ਭੋਜਨ ਦਿੰਦਾ ਹੈ। ਮਾਲਕ ਨੇ ਸਾਲ (ੳ) 1914; (ਅ) 33 ਸਾ.ਯੁ.; (ੲ) 1919 ਵਿਚ ਇਸ ਨੌਕਰ ਨੂੰ ਆਪਣੇ ਸਾਰੇ ਮਾਲ-ਮਤੇ ਉੱਤੇ ਮੁਖ਼ਤਿਆਰ ਠਹਿਰਾਇਆ ਸੀ।
14. ਸਹੀ ਜਵਾਬ ਚੁਣੋ: ਮੱਤੀ 13:47-50 ਵਿਚ ਯਿਸੂ ਦੇ ਦ੍ਰਿਸ਼ਟਾਂਤ ਵਿਚ ਦੱਸਿਆ ਗਿਆ ਜਾਲ ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਅਤੇ (ੳ) ਪਰਮੇਸ਼ੁਰ ਦੇ ਮਸੀਹਾਈ ਰਾਜ; (ਅ) ਹੋਰ ਭੇਡਾਂ; (ੲ) ਈਸਾਈ-ਜਗਤ ਦੋਨਾਂ ਨੂੰ ਦਰਸਾਉਂਦਾ ਹੈ।
15. ਮੱਤੀ 5:24 ਵਿਚ ਦਿੱਤੇ ਗਏ ਯਿਸੂ ਦੇ ਸ਼ਬਦਾਂ ਮੁਤਾਬਕ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਭਰਾ ਜਾਂ ਭੈਣ ਨੂੰ ਨਾਰਾਜ਼ ਕੀਤਾ ਹੈ? [g96 2/8 ਸਫ਼ੇ 26-7]