ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 7/03 ਸਫ਼ਾ 4
  • ਸ਼ੁਭ ਕਰਮ ਕਰਨ ਵਿਚ ਮਿਸਾਲ ਬਣੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸ਼ੁਭ ਕਰਮ ਕਰਨ ਵਿਚ ਮਿਸਾਲ ਬਣੋ
  • ਸਾਡੀ ਰਾਜ ਸੇਵਕਾਈ—2003
  • ਮਿਲਦੀ-ਜੁਲਦੀ ਜਾਣਕਾਰੀ
  • “ਸਦਾ ਭਲਿਆਈ ਦੇ ਪਿੱਛੇ ਲੱਗੇ ਰਹੋ”
    ਸਾਡੀ ਰਾਜ ਸੇਵਕਾਈ—2002
  • “ਦੁਨੀਆਂ ਦੇ ਲੋਕਾਂ ਵਿਚ ਆਪਣਾ ਚਾਲ-ਚਲਣ ਹਮੇਸ਼ਾ ਨੇਕ ਰੱਖੋ”
    ਸਾਡੀ ਰਾਜ ਸੇਵਕਾਈ—2014
  • ਆਪਣੀ ਸਾਰੀ ਚਾਲ ਵਿਚ ਪਵਿੱਤਰ ਬਣੋ
    ਸਾਡੀ ਰਾਜ ਸੇਵਕਾਈ—2004
  • ਯਹੋਵਾਹ ਨੂੰ ਉਡੀਕਦੇ ਰਹੋ
    ਸਾਡੀ ਰਾਜ ਸੇਵਕਾਈ—2006
ਹੋਰ ਦੇਖੋ
ਸਾਡੀ ਰਾਜ ਸੇਵਕਾਈ—2003
km 7/03 ਸਫ਼ਾ 4

ਸ਼ੁਭ ਕਰਮ ਕਰਨ ਵਿਚ ਮਿਸਾਲ ਬਣੋ

1. ਜ਼ਿਲ੍ਹਾ ਸੰਮੇਲਨ ਵਿਚ ਸਾਨੂੰ ਖ਼ਾਸ ਕਰਕੇ ਆਪਣੇ ਚਾਲ-ਚਲਣ ਪ੍ਰਤੀ ਸਚੇਤ ਕਿਉਂ ਰਹਿਣਾ ਚਾਹੀਦਾ ਹੈ?

1 ਜਦੋਂ ਅਸੀਂ ਜ਼ਿਲ੍ਹਾ ਸੰਮੇਲਨਾਂ ਵਿਚ ਵੱਡੀ ਗਿਣਤੀ ਵਿਚ ਇਕੱਠੇ ਹੁੰਦੇ ਹਾਂ, ਤਾਂ ਲੋਕ ਦੇਖਦੇ ਹਨ ਕਿ ਸਾਡਾ ਚਾਲ-ਚਲਣ ਕਿਸ ਤਰ੍ਹਾਂ ਦਾ ਹੈ ਅਤੇ ਅਸੀਂ ਦੂਜਿਆਂ ਨਾਲ ਕਿਵੇਂ ਪੇਸ਼ ਆਉਂਦੇ ਹਾਂ। ਇਸ ਲਈ ਸਾਡੇ ਵਿੱਚੋਂ ਹਰ ਇਕ ਨੂੰ ਬਾਈਬਲ ਦੀ ਇਸ ਸਲਾਹ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ: ‘ਸੁਰਤ ਵਾਲੇ ਹੋਵੇ ਅਤੇ ਸਭਨੀਂ ਗੱਲੀਂ ਤੁਸੀਂ ਆਪਣੇ ਆਪ ਨੂੰ ਸ਼ੁਭ ਕਰਮਾਂ ਦਾ ਨਮੂਨਾ ਕਰ ਵਿਖਾਲੋ।’ (ਤੀਤੁ. 2:6, 7) ਸਾਨੂੰ ਇਸ ਗੱਲ ਦਾ ਜ਼ਿਆਦਾ ਧਿਆਨ ਰੱਖਣਾ ਪਵੇਗਾ ਕਿ ਅਸੀਂ ‘ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੀਏ।’ (ਫ਼ਿਲਿ. 2:4) ਆਓ ਆਪਾਂ ਕੁਝ ਗੱਲਾਂ ਤੇ ਗੌਰ ਕਰੀਏ ਜਿਨ੍ਹਾਂ ਵਿਚ ਅਸੀਂ ਇਸ ਚੰਗੀ ਸਲਾਹ ਨੂੰ “ਪਰਮੇਸ਼ੁਰ ਦੀ ਵਡਿਆਈ ਕਰੋ” ਜ਼ਿਲ੍ਹਾ ਸੰਮੇਲਨ ਵਿਚ ਲਾਗੂ ਕਰ ਸਕਦੇ ਹਾਂ।

2. ਰਹਿਣ ਦਾ ਪ੍ਰਬੰਧ ਕਰਦੇ ਸਮੇਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

2 ਰਹਿਣ ਦਾ ਪ੍ਰਬੰਧ: ਜਦੋਂ ਅਸੀਂ ਆਪਣੇ ਰਹਿਣ ਦਾ ਪ੍ਰਬੰਧ ਕਰਦੇ ਹਾਂ, ਤਾਂ ਸਾਨੂੰ ਸ਼ੁਭ ਕਰਮ ਕਰਨ ਦਾ ਸੁਨਹਿਰਾ ਮੌਕਾ ਮਿਲਦਾ ਹੈ। ਹੋਟਲ ਵਿਚ ਉੱਨੇ ਹੀ ਕਮਰੇ ਬੁੱਕ ਕਰੋ ਜਿੰਨੇ ਤੁਹਾਨੂੰ ਚਾਹੀਦੇ ਹਨ। ਪੇਸ਼ਗੀ ਰਕਮ ਭੇਜਣੀ ਨਾ ਭੁੱਲੋ। ਜਦੋਂ ਬਹੁਤ ਸਾਰੇ ਲੋਕ ਇੱਕੋ ਸਮੇਂ ਤੇ ਹੋਟਲ ਵਿਚ ਆਉਂਦੇ ਹਨ ਜਾਂ ਹੋਟਲ ਤੋਂ ਜਾਂਦੇ ਹਨ, ਤਾਂ ਸਾਨੂੰ ਕੁਝ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ। ਉਦੋਂ ਪਰਮੇਸ਼ੁਰ ਦੀ ਆਤਮਾ ਦਾ ਫਲ ਦਿਖਾਉਣਾ ਚੰਗੀ ਗੱਲ ਹੋਵੇਗੀ।—ਗਲਾ. 5:22, 23.

3. ਸੰਮੇਲਨ ਵਾਲੀ ਥਾਂ ਤੇ ਅਸੀਂ ਯਹੋਵਾਹ ਦੀ ਵਡਿਆਈ ਵਿਚ ਕਿਵੇਂ ਵਾਧਾ ਕਰ ਸਕਦੇ ਹਾਂ?

3 ਸੰਮੇਲਨ ਵਾਲੀ ਥਾਂ ਤੇ: ਸੰਮੇਲਨਾਂ ਲਈ ਕਿਰਾਏ ਤੇ ਲਏ ਗਏ ਹਾਲ ਜਾਂ ਸਟੇਡੀਅਮ ਅਕਸਰ ਬਹੁਤ ਹੀ ਬੁਰੇ ਹਾਲ ਵਿਚ ਹੁੰਦੇ ਹਨ ਕਿਉਂਕਿ ਇਨ੍ਹਾਂ ਨੂੰ ਇਸਤੇਮਾਲ ਕਰਨ ਵਾਲੇ ਲੋਕਾਂ ਨੇ ਕਈ ਸਾਲਾਂ ਤੋਂ ਇਨ੍ਹਾਂ ਦੀ ਗ਼ਲਤ ਤਰੀਕੇ ਨਾਲ ਵਰਤੋਂ ਕੀਤੀ ਹੈ, ਉੱਥੇ ਤੋੜ-ਫੋੜ ਕੀਤੀ ਹੈ ਤੇ ਗੰਦਗੀ ਫੈਲਾਈ ਹੈ। ਪਖਾਨੇ ਅਤੇ ਹੋਰ ਥਾਵਾਂ ਸਾਡੇ ਪਵਿੱਤਰ ਪਰਮੇਸ਼ੁਰ ਦੇ ਸਫ਼ਾਈ ਦੇ ਮਿਆਰ ਉੱਤੇ ਪੂਰੇ ਨਹੀਂ ਉੱਤਰਦੇ ਹਨ। ਤੁਸੀਂ ਇਸ ਨੂੰ ਚੰਗੀ ਹਾਲਤ ਵਿਚ ਲਿਆਉਣ ਲਈ ਕੀ ਕਰ ਸਕਦੇ ਹੋ? ਤੁਸੀਂ ਪਖਾਨੇ ਸਾਫ਼ ਕਰਨ, ਹਾਲ ਵਿਚ ਝਾੜੂ ਫੇਰਨ, ਸੀਟਾਂ ਨੂੰ ਪਾਣੀ ਨਾਲ ਧੋਣ ਅਤੇ ਦੂਸਰੇ ਜ਼ਰੂਰੀ ਕੰਮ ਕਰਨ ਵਿਚ ਮਦਦ ਕਰ ਸਕਦੇ ਹੋ। ਧਿਆਨ ਰੱਖੋ ਕਿ ਸੰਮੇਲਨ ਹਾਲ ਦਾ ਕੋਨਾ-ਕੋਨਾ ਸਾਫ਼ ਰਹੇ, ਤਾਂਕਿ ਸਾਡੇ ਸ਼ੁੱਧ ਪਰਮੇਸ਼ੁਰ ਦੀ ਮਹਿਮਾ ਹੋਵੇ। ਜਦੋਂ ਲੋਕ ਹਾਲ ਦੀ ਸਫ਼ਾਈ ਦੀ ਪ੍ਰਸ਼ੰਸਾ ਕਰਨਗੇ, ਤਾਂ ਇਸ ਨਾਲ ਯਹੋਵਾਹ ਦੀ “ਉਸਤਤ, ਨਾਉਂ ਅਤੇ ਪਤ” ਹੋਰ ਵਧੇਗੀ।—ਬਿਵ. 26:19.

4, 5. ਬੱਚੇ ਯਹੋਵਾਹ ਦੀ ਮਹਿਮਾ ਕਿਸ ਤਰ੍ਹਾਂ ਕਰ ਸਕਦੇ ਹਨ ਅਤੇ ਮਾਪਿਆਂ ਦੀ ਕੀ ਜ਼ਿੰਮੇਵਾਰੀ ਹੈ?

4 ਮਾਪੇ ਅਤੇ ਬੱਚੇ: ਦੁਨੀਆਂ ਵਿਚ ਬਹੁਤ ਸਾਰੇ ਨੌਜਵਾਨਾਂ ਨੂੰ ਤਮੀਜ਼ ਨਹੀਂ ਹੁੰਦੀ, ਪਰ ਸਾਡੇ ਬੱਚੇ ਉਨ੍ਹਾਂ ਨਾਲੋਂ ਵੱਖਰੇ ਹਨ ਅਤੇ ਉਨ੍ਹਾਂ ਨੂੰ ਦੇਖ ਕੇ ਲੋਕ ਯਹੋਵਾਹ ਅਤੇ ਉਸ ਦੇ ਸੰਗਠਨ ਦੀ ਮਹਿਮਾ ਕਰਦੇ ਹਨ। ਪਰ ਕਈ ਵਾਰ ਬੱਚਿਆਂ ਦਾ ਧਿਆਨ ਨਾ ਰੱਖਣ ਕਰਕੇ ਸਮੱਸਿਆਵਾਂ ਖੜ੍ਹੀਆਂ ਹੋਈਆਂ ਹਨ। (ਕਹਾ. 29:15) ਹੋਟਲ ਵਿਚ ਜਾਂ ਉੱਥੇ ਦੇ ਸਵਿਮਿੰਗ ਪੂਲ ਤੇ ਜਾਂ ਸੰਮੇਲਨ ਵਾਲੀ ਜਗ੍ਹਾ ਤੇ ਮਾਪਿਆਂ ਨੂੰ ਆਪਣੇ ਬੱਚਿਆਂ ਤੇ ਨਿਗਾਹ ਰੱਖਣੀ ਚਾਹੀਦੀ ਹੈ।

5 ਕਈ ਮਾਪਿਆਂ ਨੇ ਦੇਖਿਆ ਹੈ ਕਿ ਸੰਮੇਲਨ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਇਹ ਦੱਸਣ ਦਾ ਫ਼ਾਇਦਾ ਹੁੰਦਾ ਹੈ ਕਿ ਉਨ੍ਹਾਂ ਨੂੰ ਕਿੱਦਾਂ ਪੇਸ਼ ਆਉਣਾ ਚਾਹੀਦਾ ਹੈ। (ਅਫ਼. 6:4) ਉਹ ਆਪਣੇ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਸੱਚਾ ਮਸੀਹੀ ਪਿਆਰ “ਕੁਚੱਜਿਆਂ ਨਹੀਂ ਕਰਦਾ” ਜਾਂ “ਆਪ ਸੁਆਰਥੀ ਨਹੀਂ” ਹੁੰਦਾ। (1 ਕੁਰਿੰ. 13:5) ਅਸੀਂ ਜ਼ਿਲ੍ਹਾ ਸੰਮੇਲਨ ਵਿਚ ਯਹੋਵਾਹ ਤੋਂ ਸਿੱਖਿਆ ਪ੍ਰਾਪਤ ਕਰਨ ਲਈ ਆਉਂਦੇ ਹਾਂ। ਇਸ ਲਈ ਬੱਚਿਆਂ ਤੇ ਵੱਡਿਆਂ ਦੋਵਾਂ ਨੂੰ ਸੰਮੇਲਨ ਵਾਲੀ ਜਗ੍ਹਾ ਤੇ ਅਤੇ ਹੋਰ ਥਾਵਾਂ ਤੇ ਸਲੀਕੇ ਨਾਲ ਪੇਸ਼ ਆਉਣ ਦੁਆਰਾ ਇਸ ਪੂਰੇ ਸੰਮੇਲਨ ਪ੍ਰਬੰਧ ਲਈ ਆਦਰ ਦਿਖਾਉਣਾ ਚਾਹੀਦਾ ਹੈ।—ਯਸਾ. 54:13.

6. ਸਾਡੇ ਚੰਗੇ ਚਾਲ-ਚਲਣ ਦਾ ਦੂਜਿਆਂ ਉੱਤੇ ਕੀ ਅਸਰ ਪੈ ਸਕਦਾ ਹੈ?

6 ਸਾਡੇ ਚੰਗੇ ਚਾਲ-ਚਲਣ ਕਰਕੇ ਲੋਕਾਂ ਦੀਆਂ ਗ਼ਲਤਫ਼ਹਿਮੀਆਂ ਦੂਰ ਹੋ ਸਕਦੀਆਂ ਹਨ ਅਤੇ ਇਹ ਲੋਕਾਂ ਨੂੰ ਸੱਚੀ ਭਗਤੀ ਵੱਲ ਖਿੱਚ ਸਕਦਾ ਹੈ। (ਮੱਤੀ 5:16; 1 ਪਤ. 2:12) ਜ਼ਿਲ੍ਹਾ ਸੰਮੇਲਨ ਵਿਚ ਅਸੀਂ ਜਿਨ੍ਹਾਂ ਨੂੰ ਵੀ ਮਿਲਦੇ ਹਾਂ, ਆਓ ਆਪਾਂ ਆਪਣੇ ਚੰਗੇ ਚਾਲ-ਚਲਣ ਅਤੇ ਰਵੱਈਏ ਦੁਆਰਾ ਉਨ੍ਹਾਂ ਨੂੰ ਚੰਗੀ ਗਵਾਹੀ ਦੇਈਏ। ਇਸ ਤਰ੍ਹਾਂ ਅਸੀਂ ‘ਆਪਣੇ ਆਪ ਨੂੰ ਸ਼ੁਭ ਕਰਮਾਂ ਦਾ ਨਮੂਨਾ ਕਰ ਵਿਖਾਲਾਂਗੇ’ ਅਤੇ ਯਹੋਵਾਹ ਦੀ ਵਡਿਆਈ ਕਰਾਂਗੇ।—ਤੀਤੁ. 2:7.

[ਸਫ਼ੇ 4 ਉੱਤੇ ਡੱਬੀ]

ਦੂਜਿਆਂ ਦਾ ਲਿਹਾਜ਼ ਕਰੋ

▪ ਹੋਟਲ ਵਿਚ ਉੱਨੇ ਹੀ ਕਮਰੇ ਬੁੱਕ ਕਰੋ ਜਿੰਨੇ ਤੁਹਾਨੂੰ ਚਾਹੀਦੇ ਹਨ

▪ ਹੋਟਲ ਦੇ ਕਾਊਂਟਰ ਤੇ ਇੰਤਜ਼ਾਰ ਕਰਦੇ ਸਮੇਂ ਧੀਰਜ ਰੱਖੋ

▪ ਸੰਮੇਲਨ ਵਾਲੀ ਥਾਂ ਨੂੰ ਸਾਫ਼-ਸੁਥਰਾ ਰੱਖਣ ਵਿਚ ਮਦਦ ਕਰੋ

▪ ਆਪਣੇ ਬੱਚਿਆਂ ਤੇ ਨਿਗਾਹ ਰੱਖੋ

▪ ਹੋਟਲ ਵਿਚ ਟਿੱਪ ਦਿਓ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ