ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
23 ਫਰਵਰੀ 2004 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 5 ਜਨਵਰੀ ਤੋਂ 23 ਫਰਵਰੀ 2004 ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਸੂਚਨਾ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਹਿੰਦੀ), ਪੈਰੇ 36-7 ਦੇਖੋ।]
ਸਪੀਚ ਕੁਆਲਿਟੀ
1. ਭਾਸ਼ਣ ਦੌਰਾਨ ਅਸੀਂ ਜਿਹੜੀ ਜਾਣਕਾਰੀ ਦਿੰਦੇ ਹਾਂ, ਉਸ ਉੱਤੇ ਅਮਲ ਕਰਨ ਦੇ ਫ਼ਾਇਦਿਆਂ ਨੂੰ ਉਜਾਗਰ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ? [be ਸਫ਼ਾ 158 ਪੈਰੇ 2-4]
2. ਸਾਨੂੰ ਆਪਣੇ ਸ਼ਬਦਾਂ ਨੂੰ ਕਿਉਂ ਧਿਆਨ ਨਾਲ ਚੁਣਨਾ ਚਾਹੀਦਾ ਹੈ? [be ਸਫ਼ਾ 160 ਪੈਰਾ 1 ਅਤੇ ਦੂਜੀ ਡੱਬੀ]
3. ਪਹਿਲਾ ਕੁਰਿੰਥੀਆਂ 14:9 ਵਿਚ ਕਿਹੜਾ ਬੁਨਿਆਦੀ ਸਿਧਾਂਤ ਚੰਗੀ ਭਾਸ਼ਾ ਬੋਲਣ ਵਿਚ ਸਾਡੀ ਮਦਦ ਕਰੇਗਾ ਅਤੇ ਅਸੀਂ ਦੂਸਰਿਆਂ ਨੂੰ ਸਿਖਾਉਂਦੇ ਵੇਲੇ ਇਹ ਸਿਧਾਂਤ ਕਿਵੇਂ ਲਾਗੂ ਕਰ ਸਕਦੇ ਹਾਂ? [be ਸਫ਼ਾ 161 ਪੈਰੇ 1-4]
4. ਮੱਤੀ 5:3-12 ਅਤੇ ਮਰਕੁਸ 10:17-21 ਵਿਚ ਅਸੀਂ ਯਿਸੂ ਦੀ ਸਿੱਖਿਆ ਵਿਚ ਕਿਹੜੀ ਖ਼ਾਸੀਅਤ ਦੇਖਦੇ ਹਾਂ ਜਿਸ ਦੀ ਅਸੀਂ ਰੀਸ ਕਰ ਸਕਦੇ ਹਾਂ? [be ਸਫ਼ਾ 162 ਪੈਰਾ 4]
5. ਆਪਣੀ ਸੇਵਕਾਈ ਵਿਚ ਜਾਂ ਕਲੀਸਿਯਾ ਸਭਾਵਾਂ ਵਿਚ ਟਿੱਪਣੀ ਕਰਦੇ ਵੇਲੇ ਸਾਨੂੰ ਕਿਉਂ ਅਜਿਹੇ ਸ਼ਬਦ ਵਰਤਣੇ ਚਾਹੀਦੇ ਹਨ ਜੋ ਜੋਸ਼ ਅਤੇ ਭਾਵਨਾਵਾਂ ਜ਼ਾਹਰ ਕਰਨਗੇ ਅਤੇ ਸਾਡੀ ਗੱਲ ਵਿਚ ਜਾਨ ਪਾ ਦੇਣਗੇ? (ਮੱਤੀ 23:37, 38) [be ਸਫ਼ਾ 163 ਪੈਰਾ 3–ਸਫ਼ਾ 164 ਪੈਰਾ 1]
ਪੇਸ਼ਕਾਰੀ ਨੰ. 1
6. ਭਾਸ਼ਣ ਦਾ ਮੂਲ ਵਿਸ਼ਾ ਕੀ ਹੁੰਦਾ ਹੈ ਅਤੇ ਇਸ ਨੂੰ ਯਾਦ ਰੱਖਣ ਨਾਲ ਸਾਨੂੰ ਭਾਸ਼ਣ ਲਈ ਸਾਮੱਗਰੀ ਚੁਣਨ ਅਤੇ ਇਸ ਨੂੰ ਸਹੀ ਕ੍ਰਮ ਅਨੁਸਾਰ ਲਿਖਣ ਵਿਚ ਕਿਵੇਂ ਮਦਦ ਮਿਲੇਗੀ? [be ਸਫ਼ਾ 39 ਪੈਰਾ 6–ਸਫ਼ਾ 40 ਪੈਰਾ 1]
7. (ੳ) ਅਧਿਆਤਮਿਕ ਤੌਰ ਤੇ ਸਾਫ਼ ਹੋਣ ਦਾ ਕੀ ਮਤਲਬ ਹੈ ਅਤੇ ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਅਧਿਆਤਮਿਕ ਸਫ਼ਾਈ ਰੱਖਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ? (ਅ) ਅੱਜ ਦੁਨੀਆਂ ਦੇ ਨੈਤਿਕ ਪਤਨ ਦੇ ਅਸਰ ਤੋਂ ਮਸੀਹੀ ਕਿਵੇਂ ਬਚ ਸਕਦੇ ਹਨ? [w-PJ 02 2/1 ਸਫ਼ੇ 5-6]
8. ਬਾਈਬਲ ਵਿਚ ਦਿੱਤੇ ਗਏ ਬਹੁਤ ਸਾਰੇ ਸਿਧਾਂਤਾਂ ਵਿੱਚੋਂ ਕਿਹੜੇ ਸਿਧਾਂਤ ਸਭ ਤੋਂ ਮਹੱਤਵਪੂਰਣ ਹਨ? [w-PJ 02 2/15 ਸਫ਼ਾ 5 ਪੈਰੇ 1, 4, 6]
9. ਹਮਦਰਦ ਹੋਣ ਦਾ ਕੀ ਮਤਲਬ ਹੈ ਅਤੇ ਯਿਸੂ ਕਿਵੇਂ ਹਮਦਰਦੀ ਦਿਖਾਉਂਦਾ ਸੀ? [w02 4/15 ਸਫ਼ਾ 25 ਪੈਰੇ 4-5]
10. ਕਹਾਉਤਾਂ 11:11 ਯਹੋਵਾਹ ਦੇ ਲੋਕਾਂ ਦੀਆਂ ਕਲੀਸਿਯਾਵਾਂ ਉੱਤੇ ਕਿਵੇਂ ਲਾਗੂ ਹੁੰਦਾ ਹੈ? [w-PJ 02 5/15 ਸਫ਼ਾ 27 ਪੈਰੇ 2-4]
ਹਫ਼ਤਾਵਾਰ ਬਾਈਬਲ ਪਠਨ
11. ਉਤਪਤ 2:9 ਵਿਚ “ਜੀਵਣ ਦਾ ਬਿਰਛ” ਕਿਸ ਚੀਜ਼ ਨੂੰ ਦਰਸਾਉਂਦਾ ਸੀ?
12. ਲੂਤ ਦੀ ਪਤਨੀ ਨੇ ਆਪਣੀ ਜਾਨ ਕਿਉਂ ਗੁਆਈ? (ਉਤ. 19:26) [w90 4/15 ਸਫ਼ਾ 18 ਪੈਰਾ 10]
13. ਉਤਪਤ ਦੇ 24ਵੇਂ ਅਧਿਆਇ ਵਿਚ ਦਿੱਤੇ ਗਏ ਭਵਿੱਖ-ਸੂਚਕ ਬਿਰਤਾਂਤ ਵਿਚ (ੳ) ਅਬਰਾਹਾਮ, (ਅ) ਇਸਹਾਕ, (ੲ) ਅਬਰਾਹਾਮ ਦਾ ਨੌਕਰ ਅਲੀਅਜ਼ਰ, (ਸ) ਦਸ ਊਠ ਅਤੇ (ਹ) ਰਿਬਕਾਹ ਕਿਨ੍ਹਾਂ ਨੂੰ ਦਰਸਾਉਂਦੇ ਹਨ?
14. ਕੀ ਪਰਮੇਸ਼ੁਰ ਨੇ ਯਾਕੂਬ ਤੇ ਏਸਾਓ ਦੀ ਕਿਸਮਤ ਪਹਿਲਾਂ ਹੀ ਲਿਖ ਦਿੱਤੀ ਸੀ? (ਉਤ. 25:23)
15. ਵੱਡਾ ਜਤਨ ਕਰ ਕੇ ਯਹੋਵਾਹ ਦੀ ਬਰਕਤ ਹਾਸਲ ਕਰਨ ਵਿਚ ਰਾਖੇਲ ਸਾਡੇ ਲਈ ਇਕ ਚੰਗੀ ਮਿਸਾਲ ਕਿਉਂ ਹੈ? (ਉਤ. 30:1-8) [w-PJ 02 8/1 ਸਫ਼ੇ 29-30]