ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
26 ਅਪ੍ਰੈਲ 2004 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 1 ਮਾਰਚ ਤੋਂ 26 ਅਪ੍ਰੈਲ 2004 ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਸੂਚਨਾ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਹਿੰਦੀ), ਪੈਰੇ 36-7 ਦੇਖੋ।]
ਸਪੀਚ ਕੁਆਲਿਟੀ
1. ਪੂਰਾ ਭਾਸ਼ਣ ਕਾਗ਼ਜ਼ ਉੱਤੇ ਲਿਖ ਕੇ ਪੜ੍ਹਨ ਦੀ ਬਜਾਇ ਸਿਰਫ਼ ਰੂਪ-ਰੇਖਾ ਇਸਤੇਮਾਲ ਕਰਨ ਦੇ ਕੀ ਫ਼ਾਇਦੇ ਹੋਣਗੇ? [be ਸਫ਼ਾ 166 ਪੈਰਾ 3]
2. ਖੇਤਰ ਸੇਵਾ ਲਈ ਤਿਆਰੀ ਕਰਦੇ ਸਮੇਂ ਅਸੀਂ ਆਪਣੇ ਮਨ ਵਿਚ ਆਪਣੇ ਵਿਚਾਰਾਂ ਦੀ ਰੂਪ-ਰੇਖਾ ਕਿਵੇਂ ਬਣਾ ਸਕਦੇ ਹਾਂ? [be ਸਫ਼ਾ 167 ਪੈਰਾ 3]
3. ਰਸੂਲਾਂ ਦੇ ਕਰਤੱਬ 13:16-41 ਅਤੇ 17:2, 3 ਵਰਤਦੇ ਹੋਏ ਸਮਝਾਓ ਕਿ ਪੌਲੁਸ ਨੇ ਕਿਵੇਂ ਤਰਕ ਕਰ ਕੇ ‘ਇਸ ਗੱਲ ਨੂੰ ਸਾਬਤ ਕੀਤਾ ਕੇ ਯਿਸੂ ਹੀ ਮਸੀਹ ਹੈ।’ (ਰਸੂ. 9:22) [be ਸਫ਼ਾ 170 ਪੈਰਾ 2]
4. ਨੋਟਸ ਵਾਰ-ਵਾਰ ਦੇਖੇ ਬਿਨਾਂ ਭਾਸ਼ਣ ਦੇਣ ਦੇ ਕੀ ਫ਼ਾਇਦੇ ਹਨ? [be ਸਫ਼ਾ 175 ਪੈਰੇ 1-4]
5. ਨੋਟਸ ਵਾਰ-ਵਾਰ ਦੇਖੇ ਬਿਨਾਂ ਭਾਸ਼ਣ ਦੇਣ ਦੇ ਕਿਹੜੇ ਖ਼ਤਰੇ ਹੋ ਸਕਦੇ ਹਨ ਅਤੇ ਅਸੀਂ ਇਨ੍ਹਾਂ ਤੋਂ ਕਿਵੇਂ ਬਚ ਸਕਦੇ ਹਾਂ? [be ਸਫ਼ਾ 175 ਪੈਰਾ 6–ਸਫ਼ਾ 176 ਪੈਰਾ 3]
ਪੇਸ਼ਕਾਰੀ ਨੰ. 1
6. ਉਤਪਤ 32:24-32 ਵਿਚ ਦਿੱਤੇ ਬਿਰਤਾਂਤ ਅਨੁਸਾਰ, 97 ਸਾਲਾਂ ਦੇ ਯਾਕੂਬ ਨੇ ਯਹੋਵਾਹ ਤੋਂ ਬਰਕਤ ਲੈਣ ਲਈ ਕੀ ਕੀਤਾ ਸੀ ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? [w-PJ 02 8/1 ਸਫ਼ੇ 29-31]
7. “ਮੱਤ” ਯਾਨੀ ਸੋਚਣ ਦੀ ਸ਼ਕਤੀ ਕੀ ਹੈ ਅਤੇ ਇਹ ਸਾਨੂੰ ਕਿਸੇ ਦੀ ਚੁਭਵੀਂ ਗੱਲ ਨੂੰ ਦਿਲ ਨਾਲ ਲਾਉਣ ਅਤੇ ਇਸ ਨੂੰ ਹੱਦੋਂ ਵੱਧ ਗੰਭੀਰ ਸਮਝਣ ਤੋਂ ਕਿਵੇਂ ਬਚਾ ਸਕਦੀ ਹੈ? (ਕਹਾ. 1:4) [w-PJ 02 8/15 ਸਫ਼ੇ 21-2]
8. ਭਾਸ਼ਣਕਾਰ ਬਾਈਬਲ ਨੂੰ ਆਪਣੇ ਭਾਸ਼ਣ ਦਾ ਆਧਾਰ ਕਿਵੇਂ ਬਣਾ ਸਕਦਾ ਹੈ? [be ਸਫ਼ਾ 52 ਪੈਰਾ 6–ਸਫ਼ਾ 53 ਪੈਰਾ 5]
9. ਵਧੀਆ ਤੇ ਗਿਆਨਦਾਇਕ ਭਾਸ਼ਣ ਤਿਆਰ ਕਰਨ ਲਈ ਇਕ ਭਾਸ਼ਣਕਾਰ ਨੂੰ ਕਿਹੜੇ ਫ਼ੈਸਲੇ ਕਰਨੇ ਪੈਣਗੇ? [be ਸਫ਼ਾ 54 ਪੈਰੇ 2-4]
10. ਯਹੋਵਾਹ ਨੇ ਸਾਲਾਂ-ਬੱਧੀ ਉਜਾੜ ਵਿਚ ਇਸਰਾਏਲੀਆਂ ਨੂੰ ਰੋਜ਼ ਖਾਣ ਲਈ ਮੰਨ ਕਿਉਂ ਦਿੱਤਾ ਸੀ ਅਤੇ ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਬਿਵ. 8:16) [w-PJ 02 9/1 ਸਫ਼ਾ 30 ਪੈਰੇ 3-4]
ਹਫ਼ਤਾਵਾਰ ਬਾਈਬਲ ਪਠਨ
11. ਉਤਪਤ 37:12-17 ਵਿਚ ਦੱਸੇ ਬਿਰਤਾਂਤ ਵਿਚ ਅਸੀਂ ਯੂਸੁਫ਼ ਅਤੇ ਯਿਸੂ ਵਿਚ ਕੀ ਸਮਾਨਤਾ ਦੇਖਦੇ ਹਾਂ? [w87 5/1 ਸਫ਼ਾ 12 ਪੈਰਾ 12]
12. ਜਿਵੇਂ ਉਤਪਤ 42:25-35 ਵਿਚ ਦੱਸਿਆ ਹੈ, ਯੂਸੁਫ਼ ਨੇ ਆਪਣੇ ਭਰਾਵਾਂ ਉੱਤੇ ਦਇਆ ਕੀਤੀ, ਉਸੇ ਤਰ੍ਹਾਂ ਯਿਸੂ ਮਸੀਹ ਵੀ ਕਿਵੇਂ ਦਇਆ ਕਰਦਾ ਹੈ? [w87 5/1 ਸਫ਼ਾ 18 ਪੈਰਾ 10; ਸਫ਼ਾ 19 ਪੈਰਾ 17]
13. ਅੱਜ ਦਾਸ ਵਰਗ ਵੱਲੋਂ ਵੰਡੇ ਜਾਂਦੇ ਅਧਿਆਤਮਿਕ ਭੋਜਨ ਅਤੇ ਯੂਸੁਫ਼ ਦੇ ਦਿਨਾਂ ਵਿਚ ਵੰਡੇ ਗਏ ਅਨਾਜ ਵਿਚ ਕੀ ਸਮਾਨਤਾ ਹੈ? (ਉਤ. 47:21-25)
14. “ਮੈਂ ਬਣਾਂਗਾ ਜੋ ਮੈਂ ਬਣਾਂਗਾ” ਕਹਿ ਕੇ ਯਹੋਵਾਹ ਨੇ ਆਪਣੇ ਨਾਂ ਬਾਰੇ ਕੀ ਜ਼ਾਹਰ ਕੀਤਾ ਸੀ? (ਕੂਚ 3:14, 15, NW)
15. ਕੂਚ 16:2, 3 ਵਿਚ ਅਸੀਂ ਸ਼ਿਕਾਇਤ ਕਰਨ ਦੇ ਕਿਹੜੇ ਦੋ ਖ਼ਤਰੇ ਦੇਖ ਸਕਦੇ ਹਾਂ? [w93 3/15 ਸਫ਼ੇ 20-1]