ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
30 ਅਗਸਤ 2004 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 5 ਜੁਲਾਈ ਤੋਂ 30 ਅਗਸਤ 2004 ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਸੂਚਨਾ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਹਿੰਦੀ), ਪੈਰੇ 36-7 ਦੇਖੋ।]
ਸਪੀਚ ਕੁਆਲਿਟੀ
1. ਅਸੀਂ “ਨਰਮਾਈ ਅਤੇ ਭੈ [“ਗਹਿਰੇ ਆਦਰ,” NW ] ਨਾਲ” ਆਪਣੀ ਉਮੀਦ ਦਾ ਕਾਰਨ ਕਿਵੇਂ ਸਮਝਾ ਸਕਦੇ ਹਾਂ? (1 ਪਤ. 3:15) [be ਸਫ਼ਾ 192 ਪੈਰੇ 2-4]
2. ਯਕੀਨ ਨਾਲ ਗੱਲ ਕਰਨੀ ਕਿਉਂ ਜ਼ਰੂਰੀ ਹੈ? (ਰੋਮੀ. 8:38, 39; 1 ਥੱਸ. 1:5; 1 ਪਤ. 5:12) [be ਸਫ਼ਾ 194]
3. ਅਸੀਂ ਯਕੀਨ ਕਿਵੇਂ ਜ਼ਾਹਰ ਕਰ ਸਕਦੇ ਹਾਂ? [be ਸਫ਼ਾ 195 ਪੈਰਾ 3–ਸਫ਼ਾ 196 ਪੈਰਾ 3]
4. ਸਮਝਦਾਰੀ ਕੀ ਹੈ ਅਤੇ ਇਹ ਕਿਉਂ ਜ਼ਰੂਰੀ ਹੈ? ਅਸੀਂ ਸਮਝਦਾਰੀ ਦੇ ਨਾਲ-ਨਾਲ ਦ੍ਰਿੜ੍ਹਤਾ ਨਾਲ ਕਿਵੇਂ ਗੱਲ ਕਰ ਸਕਦੇ ਹਾਂ? (ਰੋਮੀ. 12:18) [be ਸਫ਼ਾ 197]
5. ਬੋਲਣ ਤੋਂ ਪਹਿਲਾਂ ਸਮਝਦਾਰ ਇਨਸਾਨ ਕਿਸ ਗੱਲ ਉੱਤੇ ਵਿਚਾਰ ਕਰਦਾ ਹੈ? (ਕਹਾ. 25:11; ਯੂਹੰ. 16:12) [be ਸਫ਼ਾ 199]
ਪੇਸ਼ਕਾਰੀ ਨੰ. 1
6. ਸਾਡੀ ਗੱਲਬਾਤ ਅਤੇ ਨਿੱਜੀ ਬਾਈਬਲ ਅਧਿਐਨ ਕਰਨ ਦੀ ਆਦਤ ਕਿਵੇਂ ਸੰਕੇਤ ਕਰ ਸਕਦੀ ਹੈ ਕਿ ਅਸੀਂ ਸੱਚਾਈ ਵਿਚ ਕਿਸ ਹੱਦ ਤਕ ਤਰੱਕੀ ਕੀਤੀ ਹੈ? [be ਸਫ਼ਾ 74 ਪੈਰਾ 3–ਸਫ਼ਾ 75 ਪੈਰਾ 2]
7. ‘ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰਨ’ ਦਾ ਕੀ ਮਤਲਬ ਹੈ ਅਤੇ ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ? (ਅਫ਼. 5:16) [w-PJ 02 11/15 ਸਫ਼ਾ 23]
8. ਬਾਈਬਲ ਕਿਵੇਂ ਸਾਫ਼-ਸਾਫ਼ ਦਿਖਾਉਂਦੀ ਹੈ ਕਿ ਪਰਮੇਸ਼ੁਰ ਅੱਗੇ ਸਾਰੇ ਲੋਕ ਬਰਾਬਰ ਹਨ ਅਤੇ ਇਸ ਗੱਲ ਦਾ ਸਾਡੀ ਸੇਵਕਾਈ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ? [w-PJ 02 1/1 ਸਫ਼ੇ 5, 7]
9. ਸਿਰਜਣਹਾਰ ਦਾ ਅਨੋਖਾ ਨਾਂ ਯਹੋਵਾਹ ਸਾਡੇ ਲਈ ਕੀ ਮਾਅਨੇ ਰੱਖਦਾ ਹੈ? [w-PJ 02 1/15 ਸਫ਼ਾ 5]
10. ਹਾਬਲ ਦਾ ਬਲੀਦਾਨ ਕਇਨ ਦੇ ਬਲੀਦਾਨ ਨਾਲੋਂ “ਉੱਤਮ” ਕਿਉਂ ਸੀ ਅਤੇ ਅਸੀਂ ਆਪਣੇ ‘ਉਸਤਤ ਦੇ ਬਲੀਦਾਨ’ ਦੇ ਸੰਬੰਧ ਵਿਚ ਇਸ ਤੋਂ ਕੀ ਸਬਕ ਸਿੱਖ ਸਕਦੇ ਹਾਂ? (ਇਬ. 11:4; 13:15) [w-PJ 02 1/15 ਸਫ਼ਾ 21 ਪੈਰੇ 6-8]
ਹਫ਼ਤਾਵਾਰ ਬਾਈਬਲ ਪਠਨ
11. ਸਹੀ ਅਤੇ ਗ਼ਲਤ ਸੰਬੰਧੀ ਆਪਣੀ ਸੋਚ ਨੂੰ ਭ੍ਰਿਸ਼ਟ ਹੋਣ ਤੋਂ ਬਚਾਉਣ ਵਿਚ ਲੇਵੀਆਂ 18:3 ਸਾਡੀ ਕਿਵੇਂ ਮਦਦ ਕਰ ਸਕਦਾ ਹੈ? (ਅਫ਼. 4:17-19) [w-PJ 02 2/1 ਸਫ਼ਾ 29]
12. ਹਫ਼ਤਿਆਂ ਦੇ ਪਰਬ (ਪੰਤੇਕੁਸਤ) ਦੌਰਾਨ ਪ੍ਰਧਾਨ ਜਾਜਕ ਵੱਲੋਂ “ਹਿਲਾਉਣ ਦੀ ਭੇਟ” ਦੇ ਤੌਰ ਤੇ ਚੜ੍ਹਾਈਆਂ ਗਈਆਂ ‘ਦੋ ਰੋਟੀਆਂ’ ਦਾ ਲਾਖਣਿਕ ਅਰਥ ਕੀ ਸੀ? (ਲੇਵੀ. 23:15-17) [w-PJ 98 3/1 ਸਫ਼ਾ 14 ਪੈਰਾ 21]
13. ਵਿਭਚਾਰ ਦੇ ਮਾਮਲੇ ਵਿਚ, ਜਿਵੇਂ ਕਿ ਗਿਣਤੀ ਅਧਿਆਇ 5 ਵਿਚ ਦੱਸਿਆ ਗਿਆ ਹੈ, ਕਿਸ ਅਰਥ ਵਿਚ ਗੁਨਾਹਗਾਰ ਤੀਵੀਂ ਦੀ “ਜਾਂਘ ਸੜ” ਜਾਂਦੀ ਸੀ? (ਗਿਣ. 5:27) [w84 4/15 ਸਫ਼ਾ 29]
14. ਮਿਰਯਮ ਅਤੇ ਹਾਰੂਨ ਨੇ ਮੂਸਾ ਦੀ ਕੂਸ਼ੀ ਪਤਨੀ ਕਰਕੇ ਮੂਸਾ ਦੀ ਨੁਕਤਾਚੀਨੀ ਕਿਉਂ ਕੀਤੀ? (ਗਿਣ. 12:1)
15. ‘ਯਹੋਵਾਹ ਦਾ ਜੰਗ ਨਾਮਾ’ ਕੀ ਸੀ? (ਗਿਣ. 21:14)