ਸੰਤੁਸ਼ਟ ਜ਼ਿੰਦਗੀ—ਇਸ ਨੂੰ ਕਿਵੇਂ ਹਾਸਲ ਕਰੀਏ
ਬਰੋਸ਼ਰ ਪੇਸ਼ ਕਰਨਾ
◼ “ਕਈ ਲੋਕ ਅਜਿਹੀ ਭਰੋਸੇਯੋਗ ਕਿਤਾਬ ਲੱਭਦੇ ਹਨ ਜੋ ਉਨ੍ਹਾਂ ਨੂੰ ਸੰਤੁਸ਼ਟ ਜ਼ਿੰਦਗੀ ਜੀਉਣੀ ਸਿਖਾ ਸਕੇ। ਕੀ ਤੁਸੀਂ ਕਦੇ ਇਹੋ ਜਿਹੀ ਕਿਤਾਬ ਦੀ ਲੋੜ ਮਹਿਸੂਸ ਕੀਤੀ ਹੈ? [ਜਵਾਬ ਲਈ ਸਮਾਂ ਦਿਓ।] ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਇਸ ਤਰ੍ਹਾਂ ਦੀ ਇਕ ਕਿਤਾਬ ਹੈ ਜੋ ਸਾਨੂੰ ਚੰਗੀ ਤੇ ਭਰੋਸੇਯੋਗ ਸਲਾਹ ਦਿੰਦੀ ਹੈ। ਮੈਂ ਉਸੇ ਕਿਤਾਬ ਵਿੱਚੋਂ ਤੁਹਾਨੂੰ ਇਕ ਹਵਾਲਾ ਪੜ੍ਹ ਕੇ ਸੁਣਾਉਣਾ ਚਾਹੁੰਦਾ ਹਾਂ। [ਜ਼ਬੂਰਾਂ ਦੀ ਪੋਥੀ 32:8 ਪੜ੍ਹੋ।] ਅਸੀਂ ਭਾਵੇਂ ਕਿਸੇ ਵੀ ਧਰਮ ਨੂੰ ਮੰਨਦੇ ਹੋਈਏ, ਪਰ ਕੀ ਤੁਸੀਂ ਸਹਿਮਤ ਨਹੀਂ ਹੋਵੋਗੇ ਕਿ ਇਹੋ ਜਿਹੀ ਕਿਤਾਬ ਪੜ੍ਹ ਕੇ ਸਾਨੂੰ ਲਾਭ ਹੋਵੇਗਾ?” ਅਧਿਆਇ 3 ਦੇ ਸਿਰਲੇਖ ਵੱਲ ਧਿਆਨ ਖਿੱਚੋ ਅਤੇ ਬਰੋਸ਼ਰ ਪੇਸ਼ ਕਰੋ।
◼ “ਕੀ ਤੁਹਾਨੂੰ ਨਹੀਂ ਲੱਗਦਾ ਕਿ ਅੱਜ-ਕੱਲ੍ਹ ਕਈ ਬੀਮਾਰੀਆਂ ਦਾ ਮੁੱਖ ਕਾਰਨ ਤਣਾਅ ਹੈ? [ਜਵਾਬ ਲਈ ਸਮਾਂ ਦਿਓ।] ਜ਼ਰਾ ਇਸ ਸਲਾਹ ਵੱਲ ਧਿਆਨ ਦਿਓ ਜੋ ਤਣਾਅ ਘੱਟ ਕਰਨ ਲਈ ਸਹੀ ਨਜ਼ਰੀਆ ਰੱਖਣ ਤੇ ਜ਼ੋਰ ਦਿੰਦੀ ਹੈ। [ਕਹਾਉਤਾਂ 12:25 ਪੜ੍ਹੋ।] ਇਸ ਬਰੋਸ਼ਰ ਵਿਚ ਸੰਤੁਸ਼ਟ ਜ਼ਿੰਦਗੀ ਜੀਣ ਲਈ ਕਈ ਵਧੀਆ ਸਲਾਹਾਂ ਦਿੱਤੀਆਂ ਗਈਆਂ ਹਨ।” ਅਧਿਆਇ 2 ਵਿੱਚੋਂ ਤਸਵੀਰਾਂ ਦਿਖਾਓ ਤੇ ਉਨ੍ਹਾਂ ਨਾਲ ਦਿੱਤੀਆਂ ਟਿੱਪਣੀਆਂ ਪੜ੍ਹੋ।
◼ “ਅਕਸਰ ਲੋਕ ਸੋਚਦੇ ਹਨ ਕਿ ਸੰਤੁਸ਼ਟ ਜ਼ਿੰਦਗੀ ਸਿਰਫ਼ ਸਵਰਗ ਜਾ ਕੇ ਹੀ ਮਿਲ ਸਕਦੀ ਹੈ। ਪਰ ਜੇ ਇਹੋ ਜਿਹਾ ਜੀਵਨ ਤੁਹਾਨੂੰ ਧਰਤੀ ਤੇ ਹੀ ਮਿਲ ਜਾਵੇ, ਤਾਂ ਤੁਹਾਨੂੰ ਕਿੱਦਾਂ ਲੱਗੇਗਾ? [ਜਵਾਬ ਲਈ ਸਮਾਂ ਦਿਓ।] ਬਾਈਬਲ ਵਿਚ ਦੱਸਿਆ ਗਿਆ ਹੈ ਕਿ ਅਸੀਂ ਧਰਤੀ ਉੱਤੇ ਸਦਾ ਲਈ ਸੰਤੁਸ਼ਟ ਜ਼ਿੰਦਗੀ ਜੀ ਸਕਦੇ ਹਾਂ। ਬਾਈਬਲ ਇਹ ਵੀ ਦੱਸਦੀ ਹੈ ਕਿ ਅਸੀਂ ਇਹ ਜ਼ਿੰਦਗੀ ਕਿਵੇਂ ਹਾਸਲ ਕਰ ਸਕਦੇ ਹਾਂ। [ਯਸਾਯਾਹ 65:17 ਤੇ ਯੂਹੰਨਾ 17:3 ਪੜ੍ਹੋ।] ਇਹ ਬਰੋਸ਼ਰ ਸਾਡੀ ਇਹ ਸਮਝਣ ਵਿਚ ਮਦਦ ਕਰੇਗਾ ਕਿ ਅਜਿਹੀ ਜ਼ਿੰਦਗੀ ਹਾਸਲ ਕਰਨ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ।” ਸਫ਼ਾ 31 ਉੱਤੇ ਦਿੱਤੀ ਤਸਵੀਰ ਬਾਰੇ ਸਮਝਾਓ।
◼ “ਅੱਜ-ਕੱਲ੍ਹ ਮਹਿੰਗੀਆਂ ਚੀਜ਼ਾਂ ਖ਼ਰੀਦਣ ਲਈ ਲੋਕਾਂ ਨੂੰ ਆਸਾਨੀ ਨਾਲ ਕਰਜ਼ਾ ਮਿਲ ਜਾਂਦਾ ਹੈ ਜਿਸ ਕਰਕੇ ਬਹੁਤ ਸਾਰੇ ਲੋਕ ਭਾਰੇ ਕਰਜ਼ਿਆਂ ਦੇ ਬੋਝ ਹੇਠ ਦੱਬ ਜਾਂਦੇ ਹਨ। ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਜ਼ਰਾ ਇਸ ਚੰਗੀ ਸਲਾਹ ਵੱਲ ਧਿਆਨ ਦਿਓ। [1 ਤਿਮੋਥਿਉਸ 6:7-9 ਪੜ੍ਹੋ।] ਇਸ ਬਰੋਸ਼ਰ ਵਿਚ ਇਸ ਤਰ੍ਹਾਂ ਦੀਆਂ ਕਈ ਸਲਾਹਾਂ ਦਿੱਤੀਆਂ ਗਈਆਂ ਹਨ ਅਤੇ ਸਮਝਾਇਆ ਗਿਆ ਹੈ ਕਿ ਇਨ੍ਹਾਂ ਸਲਾਹਾਂ ਨੂੰ ਲਾਗੂ ਕਰ ਕੇ ਅਸੀਂ ਕਿਵੇਂ ਸੋਚ-ਸਮਝ ਕੇ ਪੈਸਾ ਖ਼ਰਚ ਕਰ ਸਕਦੇ ਹਾਂ ਅਤੇ ਮਾਲੀ ਤੰਗੀ ਤੋਂ ਰਾਹਤ ਪਾ ਸਕਦੇ ਹਾਂ।” ਸਫ਼ਾ 6 ਉੱਤੇ ਪੈਰਾ 6 ਵਿੱਚੋਂ ਕੁਝ ਗੱਲਾਂ ਵੱਲ ਧਿਆਨ ਦਿਵਾਓ।