ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
27 ਦਸੰਬਰ 2004 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 1 ਨਵੰਬਰ ਤੋਂ 27 ਦਸੰਬਰ 2004 ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਧਿਆਨ ਦਿਓ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਹਿੰਦੀ), ਪੈਰੇ 36-7 ਦੇਖੋ।]
ਸਪੀਚ ਕੁਆਲਿਟੀ
1. ਕਿਸੇ ਵਿਸ਼ੇ ਵਿਚ ਹਾਜ਼ਰੀਨ ਦੀ ਰੁਚੀ ਵਧਾਉਣ ਦਾ ਕਿਹੜਾ ਇਕ ਉੱਤਮ ਤਰੀਕਾ ਹੈ? [be ਸਫ਼ਾ 218 ਪੈਰਾ 2]
2. ਅਸਰਦਾਰ ਸਮਾਪਤੀ ਦੇ ਪੰਜ ਗੁਣ ਦੱਸੋ। [be ਸਫ਼ਾ 220 ਪੈਰਾ 4–ਸਫ਼ਾ 221 ਪੈਰਾ 4]
3. ਅਸੀਂ ਕਿਵੇਂ ਧਿਆਨ ਰੱਖ ਸਕਦੇ ਹਾਂ ਕਿ ਅਸੀਂ ਸਹੀ ਜਾਣਕਾਰੀ ਹੀ ਦੇਈਏ? [be ਸਫ਼ਾ 224 ਡੱਬੀ]
4. ਸਭਾਵਾਂ ਵਿਚ ਅਸੀਂ ਜੋ ਭਾਗ ਪੇਸ਼ ਕਰਦੇ ਹਾਂ, ਉਸ ਤੋਂ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਕਲੀਸਿਯਾ ਨੂੰ “ਸਚਿਆਈ ਦਾ ਥੰਮ੍ਹ ਅਤੇ ਨੀਂਹ” ਮੰਨਦੇ ਹਾਂ? (1 ਤਿਮੋ. 3:15) [be ਸਫ਼ਾ 224 ਪੈਰੇ 1-4]
5. ਹਾਲ ਹੀ ਦੀਆਂ ਘਟਨਾਵਾਂ, ਕਿਸੇ ਦੀਆਂ ਟਿੱਪਣੀਆਂ ਅਤੇ ਤਜਰਬੇ ਵਰਤਦੇ ਵੇਲੇ ਅਸੀਂ ਕਹਾਉਤਾਂ 14:15 ਦੀ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ? [be ਸਫ਼ਾ 225 ਪੈਰਾ 1]
ਪੇਸ਼ਕਾਰੀ ਨੰ. 1
6. ਜਲ-ਪਰਲੋ ਤੋਂ ਲੈ ਕੇ ਆਦਮ ਦੀ ਸ੍ਰਿਸ਼ਟੀ ਤਕ ਸਾਲਾਂ ਦੀ ਗਿਣਤੀ ਕਿਵੇਂ ਕੀਤੀ ਜਾ ਸਕਦੀ ਹੈ? [si ਸਫ਼ਾ 286 ਪੈਰਾ 12]
7. ਯਿਸੂ ਦੀ ਸੇਵਕਾਈ ਦੀ ਸ਼ੁਰੂਆਤ ਦੀ ਤਾਰੀਖ਼ ਕਿਵੇਂ ਪਤਾ ਕੀਤੀ ਜਾ ਸਕਦੀ ਹੈ ਅਤੇ ਇਸ ਗੱਲ ਦਾ ਕੀ ਸਬੂਤ ਹੈ ਕਿ ਉਸ ਨੇ ਸਿਰਫ਼ ਸਾਢੇ ਤਿੰਨ ਸਾਲ ਸੇਵਕਾਈ ਕੀਤੀ ਸੀ? [si ਸਫ਼ਾ 291 ਪੈਰਾ 16]
8. (ੳ) “ਯਰੂਸ਼ਲਮ ਦੇ ਦੂਜੀ ਵਾਰ ਉਸਾਰਨ ਦੀ ਆਗਿਆ” ਕਦੋਂ ਦਿੱਤੀ ਗਈ ਸੀ? (ਅ) ਉਸ ਸਮੇਂ ਤੋਂ ਲੈ ਕੇ ਮਸੀਹਾ ਦੇ ਪ੍ਰਗਟ ਹੋਣ ਤਕ ਕਿੰਨੇ ਸਾਲ ਬੀਤਣੇ ਸਨ? (ਦਾਨੀ. 9:24-27) [si ਸਫ਼ਾ 291 ਪੈਰੇ 18-19]
9. ‘ਆਪਣੇ ਭਰਾ ਨਾਲ ਮੇਲ ਕਰਨ’ ਲਈ ਮਾਫ਼ੀ ਮੰਗਣ ਵਿਚ ਕੀ ਕਰਨਾ ਸ਼ਾਮਲ ਹੈ? (ਮੱਤੀ 5:23, 24) [w-PJ 02 11/1 ਸਫ਼ਾ 6 ਪੈਰੇ 1, 5]
10. ਪਰਮੇਸ਼ੁਰ ਦੇ ਕੰਮ ਨੂੰ ਪੂਰਾ ਕਰਨ ਬਾਰੇ 2 ਰਾਜਿਆਂ 13:18, 19 ਸਾਨੂੰ ਕੀ ਸਿਖਾਉਂਦਾ ਹੈ? [w-PJ 02 12/1 ਸਫ਼ਾ 31 ਪੈਰੇ 1-2]
ਹਫ਼ਤਾਵਾਰ ਬਾਈਬਲ ਪਠਨ
11. ਇਸਰਾਏਲੀ ਪਰਦੇਸੀਆਂ ਜਾਂ ਓਪਰੇ ਲੋਕਾਂ ਨੂੰ ਮਰਿਆ ਜਾਨਵਰ ਕਿਉਂ ਦੇ ਜਾਂ ਵੇਚ ਸਕਦੇ ਸਨ ਜਿਸ ਦਾ ਲਹੂ ਨਹੀਂ ਕੱਢਿਆ ਹੁੰਦਾ ਸੀ, ਜਦ ਕਿ ਉਹ ਆਪ ਇਸ ਨੂੰ ਨਹੀਂ ਖਾਂਦੇ ਸਨ? (ਬਿਵ. 14:21)
12. ਬਿਵਸਥਾ ਸਾਰ 20:5-7 ਸਾਨੂੰ ਕਿਹੜਾ ਸਬਕ ਸਿਖਾਉਂਦਾ ਹੈ?
13. ਕਿਸ ਅਰਥ ਵਿਚ ‘ਕੋਈ ਮਨੁੱਖ ਕਿਸੇ ਦੀ ਚੱਕੀ ਅਥਵਾ ਉਸ ਦਾ ਪੁੜ ਗਿਰਵੀ ਰੱਖ ਕੇ ਉਸ ਦੀ ਜਾਨ ਨੂੰ ਗਿਰਵੀ ਰੱਖਦਾ’ ਸੀ? (ਬਿਵ. 24:6)
14. ਇਸਰਾਏਲੀਆਂ ਨੂੰ ਕਿਸੇ ਵੀ ਜਾਨਵਰ ਦੀ ਚਰਬੀ ਖਾਣ ਤੋਂ ਮਨ੍ਹਾ ਕੀਤਾ ਗਿਆ ਸੀ, ਤਾਂ ਫਿਰ “ਲੇਲਿਆਂ ਦੀ ਚਰਬੀ” ਖਾਣ ਦਾ ਕੀ ਮਤਲਬ ਸੀ? (ਬਿਵ. 32:13, 14)
15. ਆਕਾਨ ਦੇ ਪਾਪ ਦੀ ਤੁਲਨਾ ਅੱਜ ਕਿਸ ਕੰਮ ਨਾਲ ਕੀਤੀ ਜਾ ਸਕਦੀ ਹੈ? (ਯਹੋ. 7:1-26) [w86 12/15 ਸਫ਼ਾ 20 ਪੈਰਾ 20]