ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
27 ਜੂਨ 2005 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 2 ਮਈ ਤੋਂ 27 ਜੂਨ 2005 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਧਿਆਨ ਦਿਓ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਹਿੰਦੀ), ਪੈਰੇ 36-7 ਦੇਖੋ।]
ਸਪੀਚ ਕੁਆਲਿਟੀ
1. ਵਧੀਆ ਤਰੀਕੇ ਨਾਲ ਸਿੱਖਿਆ ਦੇਣ ਵਿਚ ਉਪਮਾਵਾਂ ਤੇ ਰੂਪਕ ਕਿਵੇਂ ਮਦਦ ਕਰਦੇ ਹਨ? (ਉਤ. 22:17; ਜ਼ਬੂ. 1:3; ਯਾਕੂ. 3:6) [be ਸਫ਼ਾ 240 ਪੈਰੇ 2-4, ਡੱਬੀ]
2. ਅਹਿਮ ਸਬਕ ਸਿਖਾਉਣ ਲਈ ਸਾਨੂੰ ਮਿਸਾਲਾਂ ਕਿੱਥੋਂ ਮਿਲ ਸਕਦੀਆਂ ਹਨ, ਪਰ ਸਾਨੂੰ ਇਨ੍ਹਾਂ ਨੂੰ ਇਸਤੇਮਾਲ ਕਰਦੇ ਵੇਲੇ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ? [be ਸਫ਼ਾ 242 ਪੈਰੇ 1-2]
3. ਅਸਰਦਾਰ ਦ੍ਰਿਸ਼ਟਾਂਤਾਂ ਦੀ ਚੋਣ ਕਰਨ ਵੇਲੇ ਸਾਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ? [be ਸਫ਼ਾ 244 ਪੈਰੇ 1-2]
4. ਸਿਖਾਉਂਦੇ ਵੇਲੇ ਸਾਡੇ ਲਈ ਚੀਜ਼ਾਂ ਵਰਤਣੀਆਂ ਕਿਉਂ ਚੰਗੀ ਗੱਲ ਹੈ ਅਤੇ ਯਹੋਵਾਹ ਨੇ ਕਿਹੜੀਆਂ ਚੀਜ਼ਾਂ ਇਸਤੇਮਾਲ ਕੀਤੀਆਂ ਸਨ? [be ਸਫ਼ਾ 247 ਪੈਰੇ 1-2, ਡੱਬੀ]
5. ਖੇਤਰ ਸੇਵਕਾਈ ਵਿਚ ਅਸੀਂ ਚੀਜ਼ਾਂ ਦੀ ਮਦਦ ਨਾਲ ਦੂਸਰਿਆਂ ਨੂੰ ਕਿਵੇਂ ਸਿਖਾ ਸਕਦੇ ਹਾਂ? [be ਸਫ਼ਾ 248 ਪੈਰਾ 1–ਸਫ਼ਾ 249 ਪੈਰਾ 2]
ਪੇਸ਼ਕਾਰੀ ਨੰ. 1
6. ਬੱਚਿਆਂ ਨੂੰ ਪੜ੍ਹਾਉਣ ਸੰਬੰਧੀ ਪਰਮੇਸ਼ੁਰ ਦਾ ਬਚਨ ਕੀ ਸਲਾਹ ਦਿੰਦਾ ਹੈ? [w-PJ 03 3/15 ਸਫ਼ਾ 12 ਪੈਰਾ 2; ਸਫ਼ਾ 14 ਪੈਰਾ 4]
7. ਜਦੋਂ ਦਾਊਦ ਮੁੰਡਾ ਹੀ ਸੀ, ਉਸ ਵੇਲੇ ਯਹੋਵਾਹ ਨੇ ਦਾਊਦ ਵਿਚ ਅਤੇ ਦਾਊਦ ਨੇ ਯਹੋਵਾਹ ਵਿਚ ਰੁਚੀ ਕਿਵੇਂ ਦਿਖਾਈ? [w-PJ 03 4/15 ਸਫ਼ਾ 29 ਪੈਰਾ 4; ਸਫ਼ਾ 30 ਪੈਰਾ 3]
8. ਯਹੋਵਾਹ ਨੇ ਹਾਬਲ ਦੀ ਬਲੀ ਨੂੰ ਸਵੀਕਾਰ ਕਿਉਂ ਕੀਤਾ ਅਤੇ ਇਸ ਤੋਂ ਸਾਨੂੰ ਕਿਹੜੀ ਤਸੱਲੀ ਮਿਲਦੀ ਹੈ? (ਉਤ. 4:4) [w-PJ 03 5/1 ਸਫ਼ਾ 28 ਪੈਰਾ 4–ਸਫ਼ਾ 29 ਪੈਰਾ 1]
9. ਕਹਾਉਤਾਂ 3:11 ਵਿਚ ਜ਼ਿਕਰ ਕੀਤੀ ਗਈ “ਯਹੋਵਾਹ ਦੀ ਤਾੜ” ਕੀ ਹੈ ਜੋ ਸਾਨੂੰ ਨਜ਼ਰਅੰਦਾਜ਼ ਨਹੀਂ ਕਰਨੀ ਚਾਹੀਦੀ? [w-PJ 03 10/1 ਸਫ਼ਾ 20 ਪੈਰੇ 2-4]
10. ਪਹਿਲਾ ਤਿਮੋਥਿਉਸ 6:6-8 ਵਿਚ ਜ਼ਿਕਰ ਕੀਤੇ ਗਏ “ਸੰਤੋਖ” ਦਾ ਕੀ ਮਤਲਬ ਹੈ? [w-PJ 03 6/1 ਸਫ਼ਾ 9 ਪੈਰੇ 1-2; ਸਫ਼ਾ 10 ਪੈਰਾ 1]
ਹਫ਼ਤਾਵਾਰ ਬਾਈਬਲ ਪਠਨ
11. ਯੋਨਾਥਾਨ ਅਤੇ ਦਾਊਦ ਵਿਚ ਜਿਹੜਾ ਪਿਆਰ ਦਾ ਪੱਕਾ ਬੰਧਨ ਸੀ, ਉਹ ਅੱਜ ਕਿਨ੍ਹਾਂ ਵਿਚ ਪਾਇਆ ਜਾਂਦਾ ਹੈ? (2 ਸਮੂ. 1:26) [w89 1/1 ਸਫ਼ਾ 26 ਪੈਰਾ 13]
12. ਦਾਊਦ ਨੇ ਪਹਿਲੀ ਵਾਰ ਨੇਮ ਦੇ ਸੰਦੂਕ ਨੂੰ ਯਰੂਸ਼ਲਮ ਲਿਆਉਣ ਵੇਲੇ ਜੋ ਗ਼ਲਤੀ ਕੀਤੀ ਸੀ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (2 ਸਮੂ. 6:2-9)
13. ਦਾਊਦ ਤੇ ਬਥ-ਸ਼ਬਾ ਦੇ ਪਾਪ ਕਰਨ ਤੋਂ ਬਾਅਦ ਉਨ੍ਹਾਂ ਦਾ ਮੁੰਡਾ ਕਿਉਂ ਮਰ ਗਿਆ, ਜਦ ਕਿ ਬਿਵਸਥਾ ਸਾਰ 24:16 ਅਤੇ ਹਿਜ਼ਕੀਏਲ 18:20 ਵਿਚ ਕਿਹਾ ਗਿਆ ਹੈ ਕਿ ਪੁੱਤਰ ਆਪਣੇ ਪਿਤਾ ਦੀਆਂ ਗ਼ਲਤੀਆਂ ਕਰਕੇ ਨਹੀਂ ਮਰੇਗਾ? (2 ਸਮੂ. 12:14; 22:31)
14. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸੀਬਾ ਨੇ ਮਫ਼ੀਬੋਸ਼ਥ ਬਾਰੇ ਜੋ ਕਿਹਾ ਸੀ, ਉਹ ਝੂਠ ਸੀ? (2 ਸਮੂ. 16:1-4)
15. ਸੀਬਾ ਦੇ ਛਲ ਦਾ ਸ਼ਿਕਾਰ ਹੋਣ ਤੇ ਮਫ਼ੀਬੋਸ਼ਥ ਨੇ ਜੋ ਕੀਤਾ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (2 ਸਮੂ. 19:24-30)