ਘੋਸ਼ਣਾਵਾਂ
◼ ਦਸੰਬਰ ਲਈ ਸਾਹਿੱਤ ਪੇਸ਼ਕਸ਼: ਉਹ ਸਰਬ ਮਹਾਨ ਮਨੁੱਖ ਜੋ ਕਦੇ ਜੀਉਂਦਾ ਰਿਹਾ ਕਿਤਾਬ ਪੇਸ਼ ਕਰੋ। ਤੁਸੀਂ ਹੋਰ ਕਿਤਾਬਾਂ ਵੀ ਪੇਸ਼ ਕਰ ਸਕਦੇ ਹੋ ਜਿਵੇਂ ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ? (ਅੰਗ੍ਰੇਜ਼ੀ), ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਜਾਂ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, ਜੇ ਇਹ ਕਿਤਾਬਾਂ ਕਲੀਸਿਯਾ ਦੇ ਸਟਾਕ ਵਿਚ ਹੋਣ। ਜਨਵਰੀ: ਕੋਈ ਵੀ 192 ਸਫ਼ਿਆਂ ਵਾਲੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ ਜਿਸ ਦਾ ਕਾਗਜ਼ ਪੀਲਾ ਪੈ ਚੁੱਕਾ ਹੈ ਜਾਂ ਫਿਰ 1991 ਤੋਂ ਪਹਿਲਾਂ ਛਪੀ ਕੋਈ ਵੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ। ਜੇ ਘਰ-ਸੁਆਮੀ ਕਿਤਾਬ ਨਹੀਂ ਲੈਂਦਾ ਹੈ, ਤਾਂ ਉਸ ਨੂੰ ਜਾਗਦੇ ਰਹੋ! ਬਰੋਸ਼ਰ ਪੇਸ਼ ਕਰੋ। ਫਰਵਰੀ: ਯਹੋਵਾਹ ਦੇ ਨੇੜੇ ਰਹੋ ਕਿਤਾਬ ਪੇਸ਼ ਕੀਤੀ ਜਾਵੇਗੀ। ਜਿਨ੍ਹਾਂ ਕਲੀਸਿਯਾਵਾਂ ਕੋਲ ਇਹ ਕਿਤਾਬ ਨਹੀਂ ਹੈ, ਉਹ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਕਿਤਾਬ ਪੇਸ਼ ਕਰ ਸਕਦੀਆਂ ਹਨ ਜਾਂ ਕੋਈ ਹੋਰ ਪ੍ਰਕਾਸ਼ਨ ਪੇਸ਼ ਕੀਤਾ ਜਾ ਸਕਦਾ ਹੈ ਜਿਸ ਦਾ ਕਲੀਸਿਯਾ ਵਿਚ ਢੇਰ ਲੱਗਾ ਹੈ। ਮਾਰਚ: ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ? (ਹਿੰਦੀ) ਕਿਤਾਬ ਪੇਸ਼ ਕਰੋ। ਬਾਈਬਲ ਸਟੱਡੀ ਸ਼ੁਰੂ ਕਰਨ ਦੇ ਖ਼ਾਸ ਜਤਨ ਕਰੋ।
◼ ਸਾਲ 2006 ਲਈ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਦੇ ਸੱਦਾ-ਪੱਤਰ ਹਰ ਕਲੀਸਿਯਾ ਦੀ ਮੁੱਖ ਬੋਲੀ ਵਿਚ ਜਲਦੀ ਹੀ ਭੇਜ ਦਿੱਤੇ ਜਾਣਗੇ। ਜੇਕਰ ਤੁਹਾਡੇ ਖੇਤਰ ਵਿਚ ਹੋਰ ਬੋਲੀਆਂ ਬੋਲਣ ਵਾਲੇ ਲੋਕ ਰਹਿੰਦੇ ਹਨ ਅਤੇ ਤੁਸੀਂ ਉਨ੍ਹਾਂ ਦੀਆਂ ਬੋਲੀਆਂ ਵਿਚ ਸੱਦਾ-ਪੱਤਰ ਚਾਹੁੰਦੇ ਹੋ, ਤਾਂ ਇਹ ਸਾਹਿੱਤ ਦਰਖ਼ਾਸਤ ਫਾਰਮ (S-14) ਤੇ ਆਰਡਰ ਕੀਤੇ ਜਾ ਸਕਦੇ ਹਨ। ਕਿਰਪਾ ਕਰ ਕੇ ਆਪਣੇ ਇਲਾਕੇ ਦੀਆਂ ਭਾਸ਼ਾਵਾਂ ਵਿਚ ਹੀ ਇਹ ਮੰਗਵਾਓ।
◼ ਸਾਲ 2007 ਵਿਚ ਯਿਸੂ ਦੀ ਮੌਤ ਦਾ ਯਾਦਗਾਰੀ ਸਮਾਰੋਹ ਸੋਮਵਾਰ 2 ਅਪ੍ਰੈਲ ਨੂੰ ਸੂਰਜ ਡੁੱਬਣ ਤੋਂ ਬਾਅਦ ਮਨਾਇਆ ਜਾਵੇਗਾ। ਇਹ ਸੂਚਨਾ ਪਹਿਲਾਂ ਦਿੱਤੀ ਜਾ ਰਹੀ ਹੈ ਤਾਂਕਿ ਜਿੱਥੇ ਕਈ ਕਲੀਸਿਯਾਵਾਂ ਇੱਕੋ ਹੀ ਕਿੰਗਡਮ ਹਾਲ ਵਰਤਦੀਆਂ ਹਨ, ਉੱਥੇ ਭਰਾ ਕਿਸੇ ਦੂਸਰੀ ਜਗ੍ਹਾ ਦਾ ਪ੍ਰਬੰਧ ਕਰ ਸਕਦੇ ਹਨ। ਬਜ਼ੁਰਗਾਂ ਨੂੰ ਅਜਿਹੀ ਕਿਸੇ ਥਾਂ ਦੀ ਮੈਨੇਜਮੈਂਟ ਨਾਲ ਪਹਿਲਾਂ ਹੀ ਗੱਲ ਕਰ ਲੈਣੀ ਚਾਹੀਦੀ ਹੈ ਤਾਂਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਸਮਾਰੋਹ ਦੌਰਾਨ ਕੋਈ ਰੌਲਾ-ਰੱਪਾ ਨਾ ਹੋਵੇ ਅਤੇ ਇਹ ਸ਼ਾਂਤੀ ਨਾਲ ਅਤੇ ਚੰਗੇ ਤਰੀਕੇ ਨਾਲ ਮਨਾਇਆ ਜਾ ਸਕੇ।
◼ ਯਾਦਗਾਰੀ ਸਮਾਰੋਹ ਦੀ ਅਹਿਮੀਅਤ ਨੂੰ ਧਿਆਨ ਵਿਚ ਰੱਖਦੇ ਹੋਏ ਬਜ਼ੁਰਗਾਂ ਨੂੰ ਭਾਸ਼ਣ ਦੇਣ ਲਈ ਇਕ ਕਾਬਲ ਬਜ਼ੁਰਗ ਨੂੰ ਚੁਣਨਾ ਚਾਹੀਦਾ ਹੈ। ਭਾਸ਼ਣ ਦੇਣ ਲਈ ਬਜ਼ੁਰਗਾਂ ਨੂੰ ਵਾਰੀ ਅਨੁਸਾਰ ਨਹੀਂ ਚੁਣਿਆ ਜਾਣਾ ਚਾਹੀਦਾ ਜਾਂ ਹਰ ਸਾਲ ਇੱਕੋ ਹੀ ਭਰਾ ਨੂੰ ਨਹੀਂ ਚੁਣਨਾ ਚਾਹੀਦਾ। ਪਰ ਜੇ ਕਲੀਸਿਯਾ ਵਿਚ ਇਕ ਮਸਹ ਕੀਤਾ ਹੋਇਆ ਕਾਬਲ ਬਜ਼ੁਰਗ ਹੈ, ਤਾਂ ਉਸ ਨੂੰ ਹੀ ਭਾਸ਼ਣ ਦੇਣ ਲਈ ਚੁਣਿਆ ਜਾਣਾ ਚਾਹੀਦਾ ਹੈ।
◼ “ਸਾਰਾ ਸ਼ਾਸਤਰ”—ਸੱਚਾ ਅਤੇ ਲਾਭਦਾਇਕ ਹੈ (2006) ਬਰੋਸ਼ਰ ਹਿੰਦੀ, ਕੰਨੜ ਅਤੇ ਤੇਲਗੂ ਭਾਸ਼ਾਵਾਂ ਵਿਚ ਉਨ੍ਹਾਂ ਕਲੀਸਿਯਾਵਾਂ ਨੂੰ ਭੇਜਿਆ ਜਾ ਰਿਹਾ ਹੈ ਜੋ ਇਨ੍ਹਾਂ ਭਾਸ਼ਾਵਾਂ ਵਿਚ ਸਾਡੀ ਰਾਜ ਸੇਵਕਾਈ ਮੰਗਵਾਉਂਦੀਆਂ ਹਨ। ਇਸ ਬਰੋਸ਼ਰ ਵਿਚ ਸਾਲ 2006 ਦੇ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਪੇਸ਼ਕਾਰੀ ਨੰ. 1 ਵਿਚ ਪੇਸ਼ ਕੀਤੀ ਜਾਣ ਵਾਲੀ ਸਾਮੱਗਰੀ ਦਿੱਤੀ ਗਈ ਹੈ। ਹਿੰਦੀ, ਕੰਨੜ ਅਤੇ ਤੇਲਗੂ ਵਿਚ ਸਾਲ 2006 ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਦੀ ਨਵੀਂ ਅਨੁਸੂਚੀ ਜਲਦੀ ਹੀ ਭੇਜ ਦਿੱਤੀ ਜਾਵੇਗੀ। ਹੋਰਨਾਂ ਭਾਸ਼ਾਵਾਂ ਦੀਆਂ ਕਲੀਸਿਯਾਵਾਂ ਜੇ ਇਨ੍ਹਾਂ ਭਾਸ਼ਾਵਾਂ ਵਿੱਚੋਂ ਕਿਸੇ ਭਾਸ਼ਾ ਵਿਚ ਬਰੋਸ਼ਰ ਇਸਤੇਮਾਲ ਕਰਨਾ ਚਾਹੁੰਦੀਆਂ ਹਨ, ਤਾਂ ਉਹ ਆਪਣੇ ਆਰਡਰ ਸਾਹਿੱਤ ਦਰਖ਼ਾਸਤ ਫਾਰਮ (S-14) ਤੇ ਭੇਜ ਸਕਦੀਆਂ ਹਨ।
◼ ਨਵੀਆਂ ਆਡੀਓ ਕਮਪੈਕਟ ਡਿਸਕਾਂ ਉਪਲਬਧ:
ਮਹਾਨ ਸਿੱਖਿਅਕ ਤੋਂ ਸਿੱਖੋ—ਕਮਪੈਕਟ ਡਿਸਕ (MP3)—ਅੰਗ੍ਰੇਜ਼ੀ
ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ—ਕਮਪੈਕਟ ਡਿਸਕ (MP3)—ਅੰਗ੍ਰੇਜ਼ੀ
ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ—ਕਮਪੈਕਟ ਡਿਸਕ (MP3)—ਅੰਗ੍ਰੇਜ਼ੀ
ਪਰਿਵਾਰਕ ਖ਼ੁਸ਼ੀ ਦਾ ਰਾਜ਼—ਕਮਪੈਕਟ ਡਿਸਕ (MP3)—ਅੰਗ੍ਰੇਜ਼ੀ
ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ—ਕਮਪੈਕਟ ਡਿਸਕ (MP3)—ਅੰਗ੍ਰੇਜ਼ੀ
ਸੰਤੁਸ਼ਟ ਜ਼ਿੰਦਗੀ—ਇਸ ਨੂੰ ਕਿਵੇਂ ਹਾਸਲ ਕਰੀਏ—ਕਮਪੈਕਟ ਡਿਸਕ (MP3)—ਅੰਗ੍ਰੇਜ਼ੀ
ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?—ਕਮਪੈਕਟ ਡਿਸਕ—ਅੰਗ੍ਰੇਜ਼ੀ, ਕੰਨੜ, ਬੰਗਲਾ, ਮਲਿਆਲਮ
ਮੌਤ ਦਾ ਗਮ ਕਿੱਦਾਂ ਸਹੀਏ?—ਕਮਪੈਕਟ ਡਿਸਕ—ਅੰਗ੍ਰੇਜ਼ੀ, ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਪੰਜਾਬੀ, ਮਲਿਆਲਮ
ਆਪਣੀ ਰੂਹਾਨੀ ਵਿਰਾਸਤ ਦੀ ਕਦਰ ਕਰੋ—ਕਮਪੈਕਟ ਡਿਸਕ (ਡਰਾਮਾ)—ਹਿੰਦੀ