ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
ਜੂਨ 26, 2006 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 1 ਮਈ ਤੋਂ 26 ਜੂਨ 2006 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਧਿਆਨ ਦਿਓ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਹਿੰਦੀ), ਸਫ਼ੇ 36-7 ਦੇਖੋ।]
ਸਪੀਚ ਕੁਆਲਿਟੀ
1. ਉਤਾਰ-ਚੜ੍ਹਾਅ ਕੀ ਹੈ ਅਤੇ ਇਹ ਕਿਉਂ ਜ਼ਰੂਰੀ ਹੈ? [be ਸਫ਼ਾ 111, ਡੱਬੀਆਂ]
2. ਭਾਸ਼ਣ ਦਿੰਦੇ ਸਮੇਂ ਅਸੀਂ ਆਪਣੇ ਬੋਲਣ ਦੀ ਰਫ਼ਤਾਰ ਨੂੰ ਕਿਵੇਂ ਘਟਾ-ਵਧਾ ਸਕਦੇ ਹਾਂ? [be ਸਫ਼ਾ 112 ਪੈਰਾ 4–ਸਫ਼ਾ 113 ਪੈਰਾ 2, ਡੱਬੀ]
3. ਅਸੀਂ ਆਪਣੇ ਭਾਸ਼ਣ ਦੇ ਵਿਸ਼ੇ ਲਈ ਜੋਸ਼ ਕਿਵੇਂ ਪੈਦਾ ਕਰ ਸਕਦੇ ਹਾਂ ਅਤੇ ਇਹ ਜ਼ਰੂਰੀ ਕਿਉਂ ਹੈ? [be ਸਫ਼ਾ 115 ਪੈਰਾ 1–ਸਫ਼ਾ 116 ਪੈਰਾ 2, ਡੱਬੀਆਂ]
4. ਜਦ ਅਸੀਂ ਦੂਜਿਆਂ ਨੂੰ ਸਿਖਾਉਂਦੇ ਹਾਂ, ਤਾਂ ਸਨੇਹ ਦਾ ਗੁਣ ਹੋਣਾ ਕਿਉਂ ਜ਼ਰੂਰੀ ਹੈ ਤੇ ਕਿਹੜੀ ਗੱਲ ਸਨੇਹ ਜ਼ਾਹਰ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ? [be ਸਫ਼ਾ 118 ਪੈਰਾ 2–ਸਫ਼ਾ 119 ਪੈਰਾ 5]
5. ਗੱਲਬਾਤ ਵਿਚ ਹਾਵਾਂ-ਭਾਵਾਂ ਤੇ ਚਿਹਰੇ ਦੇ ਭਾਵਾਂ ਦੀ ਮਹੱਤਤਾ ਦੱਸੋ। (ਮੱਤੀ 12:48, 49) [be ਸਫ਼ਾ 121, ਡੱਬੀਆਂ]
ਪੇਸ਼ਕਾਰੀ ਨੰ. 1
6. ਇਨਸਾਨਾਂ ਦੇ ਮੁਕੰਮਲ ਬਣਨ ਵਿਚ ਕਿਹੜੀ ਗੱਲ ਸ਼ਾਮਲ ਹੈ? [wt ਸਫ਼ਾ 97 ਪੈਰਾ 14]
7. ਪ੍ਰਚਾਰ ਲਈ ਸਮਾਂ-ਸਾਰਣੀ ਬਣਾਉਣੀ ਕਿਉਂ ਫ਼ਾਇਦੇਮੰਦ ਹੋਵੇਗੀ? [wt ਸਫ਼ਾ 108 ਪੈਰਾ 14]
8. ਕਹਾਉਤਾਂ 13:16 ਵਿਚ ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ: “ਹਰ ਸਿਆਣਾ ਪੁਰਸ਼ ਬੁੱਧ ਨਾਲ ਕੰਮ ਕਰਦਾ ਹੈ”? [w-PJ 04 7/15 ਸਫ਼ਾ 28 ਪੈਰੇ 3-4]
9. ਪਵਿੱਤਰ ਆਤਮਾ ਸਹਾਇਕ ਦਾ ਕੰਮ ਕਿਵੇਂ ਕਰਦੀ ਹੈ ਅਤੇ ਇਹ ਜਾਣ ਕੇ ਸਾਨੂੰ ਕੀ ਉਤਸ਼ਾਹ ਮਿਲਣਾ ਚਾਹੀਦਾ ਹੈ? (ਯੂਹੰ. 14:25, 26) [be ਸਫ਼ਾ 19 ਪੈਰੇ 2-3]
10. ਯਿਸੂ ਦੇ ਆਉਣ ਦਾ ਕੀ ਮਤਲਬ ਹੈ ਅਤੇ ਮੱਤੀ 16:28 ਵਿਚ ਉਸ ਨੇ ਕਿਸ ਅਰਥ ਵਿਚ ‘ਆਉਣ’ ਦੀ ਗੱਲ ਕੀਤੀ ਸੀ? [w-PJ 04 3/1 ਸਫ਼ਾ 16, ਡੱਬੀ]
ਹਫ਼ਤਾਵਾਰ ਬਾਈਬਲ ਪਠਨ
11. ਅੱਯੂਬ 42:1-6 ਵਿਚ ਯਹੋਵਾਹ ਨੂੰ ਦਿੱਤੇ ਅੱਯੂਬ ਦੇ ਜਵਾਬ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
12. ਕੌਮਾਂ ਕਿਹੜੀਆਂ “ਵਿਅਰਥ ਸੋਚਾਂ” ਸੋਚਦੀਆਂ ਹਨ? (ਜ਼ਬੂ. 2:1, 2)
13. ਕਿਹੜੀਆਂ ਨੀਂਹਾਂ ਢਾਹੀਆਂ ਜਾਂਦੀਆਂ ਹਨ? (ਜ਼ਬੂ. 11:3)
14. ਹੰਕਾਰੀਆਂ ਉੱਤੇ ‘ਬਹੁਤ ਵੱਟੇ ਲਾਉਣ’ ਦਾ ਕੀ ਮਤਲਬ ਹੈ? (ਜ਼ਬੂ. 31:23)
15. ਪਾਪੀ ਸਰੀਰ ਦੀਆਂ ਕਮਜ਼ੋਰੀਆਂ ਅਤੇ ਦੁਨੀਆਂ ਵਿਚ ਆਉਂਦੇ ਦੁੱਖਾਂ ਨਾਲ ਸਿੱਝਣ ਲਈ ਜ਼ਬੂਰ 40 ਤੋਂ ਸਾਨੂੰ ਕੀ ਦਿਲਾਸਾ ਮਿਲਦਾ ਹੈ? (ਜ਼ਬੂ. 40:1, 2, 5, 12)