ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
28 ਅਗਸਤ 2006 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 3 ਜੁਲਾਈ ਤੋਂ 28 ਅਗਸਤ 2006 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਧਿਆਨ ਦਿਓ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਹਿੰਦੀ), ਸਫ਼ੇ 36-7 ਦੇਖੋ।]
ਸਪੀਚ ਕੁਆਲਿਟੀ
1. ਨਜ਼ਰ ਮਿਲਾ ਕੇ ਗੱਲ ਕਰਨ ਨਾਲ ਸਾਨੂੰ ਵਧੀਆ ਸਿੱਖਿਅਕ ਬਣਨ ਵਿਚ ਕਿਵੇਂ ਮਦਦ ਮਿਲਦੀ ਹੈ? (ਮੱਤੀ 19:25, 26; ਰਸੂ. 14:9, 10) [be ਸਫ਼ਾ 124 ਪੈਰਾ 3–ਸਫ਼ਾ 125 ਪੈਰਾ 3]
2. ਸਹਿਜ ਨਾਲ ਗੱਲ ਕਰਨੀ ਕਿਉਂ ਜ਼ਰੂਰੀ ਹੈ ਅਤੇ ਪ੍ਰਚਾਰ ਕਰਦੇ ਵੇਲੇ ਸਹਿਜ ਨਾਲ ਬੋਲਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ? [be ਸਫ਼ਾ 128 ਪੈਰੇ 1-5, ਡੱਬੀ]
3. ਸਾਨੂੰ ਸਾਫ਼-ਸੁਥਰੇ ਕਿਉਂ ਰਹਿਣਾ ਚਾਹੀਦਾ ਹੈ? [be ਸਫ਼ਾ 131 ਪੈਰੇ 1-3]
4. ਸਾਡੇ ਕੱਪੜੇ ਅਤੇ ਹਾਰ-ਸ਼ਿੰਗਾਰ ਉੱਤੇ “ਲਾਜ ਅਤੇ ਸੰਜਮ” ਦਾ ਕੀ ਅਸਰ ਪੈਣਾ ਚਾਹੀਦਾ ਹੈ? (1 ਤਿਮੋ. 2:9) [be ਸਫ਼ਾ 131 ਪੈਰਾ 4–ਸਫ਼ਾ 132 ਪੈਰਾ 1]
5. ਇਹ ਪੱਕਾ ਕਰਨ ਲਈ ਕਿ ਸਾਡੇ ਪਹਿਰਾਵੇ ਤੋਂ ਸੰਸਾਰ ਦਾ ਮੋਹ ਨਹੀਂ ਝਲਕਦਾ, ਸਾਨੂੰ ਬਾਈਬਲ ਦੇ ਕਿਹੜੇ ਸਿਧਾਂਤ ਲਾਗੂ ਕਰਨੇ ਚਾਹੀਦੇ ਹਨ? [be ਸਫ਼ਾ 133, ਪੈਰੇ 2-3]
ਪੇਸ਼ਕਾਰੀ ਨੰ. 1
6. ਪੜ੍ਹਨ ਦੀ ਕਾਬਲੀਅਤ ਦਾ ਸਭ ਤੋਂ ਵੱਡਾ ਫ਼ਾਇਦਾ ਕੀ ਹੈ? [be ਸਫ਼ਾ 21 ਪੈਰਾ 3]
7. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਇਕ ਵਿਅਕਤੀ ਬੁੱਧੀਮਾਨ ਹੈ ਜਾਂ ਮੂਰਖ? (ਕਹਾ. 14:2) [w-PJ 04 11/15 ਸਫ਼ਾ 26 ਪੈਰਾ 5]
8. ਕਿਉਂ “ਸਮਝ ਵਾਲੇ ਨੂੰ ਗਿਆਨ ਸਹਿਜ ਨਾਲ ਹੀ ਮਿਲ ਜਾਂਦਾ ਹੈ”? (ਕਹਾ. 14:6) [w-PJ 04 11/15 ਸਫ਼ਾ 28 ਪੈਰੇ 4-5]
9. ਅਧਿਐਨ ਕਰਨ ਦਾ ਕੀ ਮਤਲਬ ਹੈ? [be ਸਫ਼ਾ 27 ਪੈਰਾ 3]
10. ਯਹੋਵਾਹ ਦੀਆਂ ਕਾਰੀਗਰੀਆਂ ਉੱਤੇ ਸੋਚ-ਵਿਚਾਰ ਕਰਨ ਦਾ ਸਾਡੇ ਤੇ ਕੀ ਅਸਰ ਪੈਣਾ ਚਾਹੀਦਾ ਹੈ? [w-PJ 04 11/15 ਸਫ਼ਾ 8 ਪੈਰਾ 4]
ਹਫ਼ਤਾਵਾਰ ਬਾਈਬਲ ਪਠਨ
11. ਇਬਰਾਨੀ ਭਾਸ਼ਾ ਵਿਚ ਜ਼ਬੂਰਾਂ ਦੀ ਪੋਥੀ 68:11 ਵਿਚ “ਖ਼ੁਸ਼ ਖ਼ਬਰੀ ਸੁਣਾਉਣ ਵਾਲੀਆਂ ਤੀਵੀਆਂ” ਦੀ ਵੱਡੀ ਫ਼ੌਜ ਦਾ ਜ਼ਿਕਰ ਕੀਤਾ ਗਿਆ ਹੈ। ਪੁਰਾਣੇ ਸਮਿਆਂ ਵਿਚ ਯਹੋਵਾਹ ਨੇ ਕਿਵੇਂ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ‘ਹੁਕਮ ਦਿੱਤਾ ਸੀ’ ਅਤੇ ਇਹ ਹੁਕਮ ਅੱਜ ਕਿਵੇਂ ਲਾਗੂ ਹੁੰਦਾ ਹੈ?
12. ਆਸਾਫ਼ ਕਿਸ ਕਾਰਨ ਸਹੀ ਰਾਹ ਤੋਂ ਭਟਕਣ ਹੀ ਵਾਲਾ ਸੀ ਤੇ ਉਸ ਨੇ ਆਪਣੀ ਸੋਚ ਕਿਵੇਂ ਸੁਧਾਰੀ? (ਜ਼ਬੂ. 73:2, 3, 17)
13. ਇਸਰਾਏਲੀਆਂ ਨੂੰ ਮਿਲੇ ਮੰਨ ਨੂੰ “ਸੁਰਗੀ ਅੰਨ” ਅਤੇ “ਬਲਵੰਤਾਂ ਦੀ ਰੋਟੀ” ਕਿਉਂ ਕਿਹਾ ਗਿਆ ਸੀ? (ਜ਼ਬੂ. 78:24, 25)
14. ਅਸੀਂ “ਅੱਤ ਮਹਾਨ ਦੀ ਓਟ” ਵਿਚ ਕਿਵੇਂ ਵੱਸ ਸਕਦੇ ਹਾਂ? (ਜ਼ਬੂ. 91:1, 2)
15. ਕਿਸ ਤਰੀਕੇ ਨਾਲ ਯਹੋਵਾਹ ਦੀਆਂ ਨਜ਼ਰਾਂ ਵਿਚ ਉਸ ਦੇ ਵਫ਼ਾਦਾਰ ਲੋਕਾਂ ਦੀ ਮੌਤ ਬਹੁਮੁੱਲੀ ਹੈ? (ਜ਼ਬੂ. 116:15)