ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
30 ਅਕਤੂਬਰ 2006 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 4 ਸਤੰਬਰ ਤੋਂ 30 ਅਕਤੂਬਰ 2006 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਧਿਆਨ ਦਿਓ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਹਿੰਦੀ), ਸਫ਼ੇ 36-7 ਦੇਖੋ।]
ਸਪੀਚ ਕੁਆਲਿਟੀ
1. ਬੋਲਣ ਵੇਲੇ ਸ਼ਾਂਤ ਅਤੇ ਸੰਤੁਲਿਤ ਰਹਿਣਾ ਕਿਉਂ ਜ਼ਰੂਰੀ ਹੈ ਅਤੇ ਅਸੀਂ ਚਿੰਤਾ ਕਿਵੇਂ ਘਟਾ ਸਕਦੇ ਹਾਂ? [be ਸਫ਼ਾ 135 ਪੈਰਾ 5–ਸਫ਼ਾ 137 ਪੈਰਾ 3, ਡੱਬੀਆਂ]
2. ਜਦ ਲੋਕ ਸਾਡੇ ਵਿਸ਼ਵਾਸਾਂ ਬਾਰੇ ਪੁੱਛਦੇ ਹਨ, ਤਾਂ ਸਾਨੂੰ ਕਿਉਂ ਬਾਈਬਲ ਵਿੱਚੋਂ ਜਵਾਬ ਦੇਣਾ ਚਾਹੀਦਾ ਹੈ? [be ਸਫ਼ਾ 143 ਪੈਰੇ 1-3]
3. ਬਾਈਬਲ ਵਰਤਣ ਵਿਚ ਅਸੀਂ ਮਾਹਰ ਕਿਵੇਂ ਬਣ ਸਕਦੇ ਹਾਂ? [be ਸਫ਼ਾ 144, ਡੱਬੀ]
4. ਲੋਕਾਂ ਨੂੰ ਸਿਖਾਉਂਦੇ ਸਮੇਂ ਬਾਈਬਲ ਨੂੰ ਜ਼ਿਆਦਾ ਕਿਉਂ ਵਰਤਣਾ ਚਾਹੀਦਾ ਹੈ ਅਤੇ ਅਸੀਂ ਸਭਾਵਾਂ ਵਿਚ ਬਾਈਬਲ ਵਰਤਣ ਦੀ ਹੱਲਾਸ਼ੇਰੀ ਕਿਵੇਂ ਦੇ ਸਕਦੇ ਹਾਂ? [be ਸਫ਼ੇ 145-6, ਡੱਬੀਆਂ]
5. ਕਿਸੇ ਆਇਤ ਦਾ ਪਰਿਚੈ ਦਿੰਦੇ ਸਮੇਂ ਅਸੀਂ ਕਿਹੜੇ ਦੋਹਰੇ ਮਕਸਦ ਨੂੰ ਧਿਆਨ ਵਿਚ ਰੱਖਦੇ ਹਾਂ? [be ਸਫ਼ਾ 147 ਪੈਰਾ 2]
ਪੇਸ਼ਕਾਰੀ ਨੰ. 1
6. ‘ਪਿਤਾ ਦੇ ਨਾਮ ਵਿਚ’ ਬਪਤਿਸਮਾ ਲੈਣ ਦਾ ਕੀ ਮਤਲਬ ਹੈ? [wt ਸਫ਼ਾ 113 ਪੈਰਾ 8]
7. ‘ਪੁੱਤ੍ਰ ਦੇ ਨਾਮ ਵਿਚ’ ਬਪਤਿਸਮਾ ਲੈਣ ਦਾ ਕੀ ਮਤਲਬ ਹੈ? [wt ਸਫ਼ਾ 113 ਪੈਰਾ 9]
8. ਪਰਮੇਸ਼ੁਰ ਦੇ ਸੰਗਠਨ ਨੂੰ ਕੌਣ ਚਲਾਉਂਦਾ ਹੈ ਅਤੇ ਕਿਵੇਂ? [wt ਸਫ਼ਾ 129 ਪੈਰਾ 5]
9. ਕਹਾਉਤਾਂ 2:1-5 ਵਿਚ ਗਿਆਨ, ਸੂਝ-ਬੂਝ ਅਤੇ ਸਮਝ ਦੀ ਖੋਜ ‘ਚਾਂਦੀ ਅਤੇ ਗੁਪਤ ਧਨ ਵਾਂਙੁ’ ਕਰਦੇ ਰਹਿਣ ਲਈ ਦਿੱਤੀ ਹੱਲਾਸ਼ੇਰੀ ਦਾ ਕੀ ਮਤਲਬ ਹੈ? [be ਸਫ਼ਾ 38 ਪੈਰਾ 4]
10. ਬਜ਼ੁਰਗ ਤੇ ਸਹਾਇਕ ਸੇਵਕ ਕਿਵੇਂ ਨਿਯੁਕਤ ਕੀਤੇ ਜਾਂਦੇ ਹਨ? [wt ਸਫ਼ਾ 132 ਪੈਰਾ 11]
ਹਫ਼ਤਾਵਾਰ ਬਾਈਬਲ ਪਠਨ
11. ਦਾਊਦ ਨੇ ਦੁੱਧ ਛੁਡਾਏ ਹੋਏ ਬਾਲਕ ਵਾਂਗ “ਆਪਣੀ ਜਾਨ ਨੂੰ ਠੰਡਾ ਤੇ ਚੁੱਪ” ਕਿਵੇਂ ਕੀਤਾ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ? (ਜ਼ਬੂ. 131:1-3)
12. ਜ਼ਬੂਰਾਂ ਦੀ ਪੋਥੀ 139:7-12 ਤੋਂ ਸਾਨੂੰ ਕੀ ਦਿਲਾਸਾ ਮਿਲ ਸਕਦਾ ਹੈ?
13. ਯਹੋਵਾਹ ਦੀ ਮਹਾਨਤਾ ਦੀਆਂ ਕਿਹੜੀਆਂ ਕੁਝ ਉਦਾਹਰਣਾਂ ਹਨ ਜਿਨ੍ਹਾਂ ਕਰਕੇ ਅਸੀਂ ਪ੍ਰਾਰਥਨਾ ਵਿਚ ਤੇ ਸੇਵਕਾਈ ਵਿਚ ਉਸ ਦੀ ਉਸਤਤ ਕਰ ਸਕਦੇ ਹਾਂ? (ਜ਼ਬੂ. 145:3)
14. ਯਹੋਵਾਹ ਦਾ ਭੈ “ਗਿਆਨ ਦਾ ਮੂਲ” ਅਤੇ “ਬੁੱਧ ਦਾ ਮੁੱਢ” ਕਿਵੇਂ ਹੈ? (ਕਹਾ. 1:7; 9:10)
15. ਕਹਾਉਤਾਂ 7:1, 2 ਵਿਚ ‘ਮੇਰੇ ਹੁਕਮਾਂ’ ਵਿਚ ਕੀ ਕੁਝ ਸ਼ਾਮਲ ਹੈ?