ਘੋਸ਼ਣਾਵਾਂ
◼ ਮਈ ਲਈ ਸਾਹਿੱਤ ਪੇਸ਼ਕਸ਼: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਦੁਬਾਰਾ ਮਿਲ ਕੇ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੇਸ਼ ਕਰੋ। ਇਨ੍ਹਾਂ ਵਿਚ ਉਹ ਲੋਕ ਹੋ ਸਕਦੇ ਹਨ ਜੋ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਜਾਂ ਹੋਰ ਕਿਸੇ ਖ਼ਾਸ ਸਭਾ ਵਿਚ ਆਏ ਸਨ, ਪਰ ਬਾਕਾਇਦਾ ਸਭਾਵਾਂ ਵਿਚ ਨਹੀਂ ਆਉਂਦੇ। ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਜੂਨ: ਪਰਿਵਾਰਕ ਖ਼ੁਸ਼ੀ ਕਿਤਾਬ ਪੇਸ਼ ਕਰੋ। ਜੁਲਾਈ ਤੇ ਅਗਸਤ: ਹੇਠਾਂ ਦਿੱਤੇ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕੋਈ ਵੀ ਬਰੋਸ਼ਰ ਦਿੱਤਾ ਜਾ ਸਕਦਾ ਹੈ: ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਜਾਗਦੇ ਰਹੋ!, ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ? (ਅੰਗ੍ਰੇਜ਼ੀ), ਜੀਵਨ ਦਾ ਮਕਸਦ ਕੀ ਹੈ? ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਅਤੇ ਮੌਤ ਦਾ ਗਮ ਕਿੱਦਾਂ ਸਹੀਏ?
◼ ਜੇ ਤੁਸੀਂ ਦੁਨੀਆਂ ਭਰ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਲਈ ਸੰਮੇਲਨ ਵਿਚ ਜਾਂ ਬ੍ਰਾਂਚ ਆਫਿਸ ਨੂੰ ਚੈੱਕ ਜਾਂ ਡਿਮਾਂਡ ਡਰਾਫਟ ਰਾਹੀਂ ਦਾਨ ਦੇਣਾ ਚਾਹੁੰਦੇ ਹੋ, ਤਾਂ ਚੈੱਕ ਜਾਂ ਡਿਮਾਂਡ ਡਰਾਫਟ “Watch Tower Bible and Tract Society of India” ਦੇ ਨਾਂ ਤੇ ਬਣਾਓ। ਡਿਮਾਂਡ ਡਰਾਫਟ ਬੰਗਲੌਰ ਲਈ ਬਣਾਇਆ ਜਾਣਾ ਚਾਹੀਦਾ ਹੈ।
◼ ਬਜ਼ੁਰਗਾਂ ਦੇ ਸਮੂਹਾਂ ਨੂੰ ਕੁਦਰਤੀ ਆਫ਼ਤਾਂ ਦੀ ਤਿਆਰੀ ਸੰਬੰਧੀ ਭੇਜੀ 6 ਜੁਲਾਈ 2006 ਦੀ ਚਿੱਠੀ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਪੱਕਾ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਹਰ ਪਬਲੀਸ਼ਰ ਦਾ ਨਵਾਂ ਪਤਾ ਤੇ ਫੋਨ ਨੰਬਰ ਹੈ। ਜਿਨ੍ਹਾਂ ਇਲਾਕਿਆਂ ਵਿਚ ਆਫ਼ਤਾਂ ਆਉਣ ਦਾ ਜ਼ਿਆਦਾ ਡਰ ਰਹਿੰਦਾ ਹੈ, ਉੱਥੇ ਪਬਲੀਸ਼ਰਾਂ ਦੇ ਕਿਸੇ ਸਕੇ-ਸੰਬੰਧੀ ਜਾਂ ਦੋਸਤ-ਮਿੱਤਰ ਦਾ ਫੋਨ ਨੰਬਰ ਤੇ ਪਤਾ ਵੀ ਲੈ ਲੈਣਾ ਚਾਹੀਦਾ ਹੈ ਤਾਂਕਿ ਐਮਰਜੈਂਸੀ ਵਿਚ ਉਸ ਨੰਬਰ ਜਾਂ ਪਤੇ ਤੇ ਸੰਪਰਕ ਕੀਤਾ ਜਾ ਸਕੇ। ਪਰ ਪਬਲੀਸ਼ਰਾਂ ਨੂੰ ਐਮਰਜੈਂਸੀ ਤੋਂ ਇਲਾਵਾ ਹੋਰਨਾਂ ਹਾਲਾਤਾਂ ਵਿਚ ਵੀ ਆਪਣੇ ਬੁੱਕ ਸਟੱਡੀ ਨਿਗਾਹਬਾਨ ਜਾਂ ਕਿਸੇ ਹੋਰ ਨਿਗਾਹਬਾਨ ਨਾਲ ਸੰਪਰਕ ਬਣਾਈ ਰੱਖਣਾ ਚਾਹੀਦਾ ਹੈ। ਮਿਸਾਲ ਲਈ, ਜਦ ਉਹ ਲੰਬੇ ਚਿਰ ਵਾਸਤੇ ਕਿਤੇ ਜਾਂਦੇ ਹਨ ਜਿਵੇਂ ਛੁੱਟੀਆਂ ਮਨਾਉਣ ਜਾਂ ਬਿਜ਼ਨਿਸ ਦੇ ਸਿਲਸਿਲੇ ਵਿਚ ਕਿਤੇ ਜਾਣਾ, ਹਸਪਤਾਲ ਵਿਚ ਦਾਖ਼ਲ ਹੋਣਾ ਵਗੈਰਾ-ਵਗੈਰਾ।
◼ ਨਵਾਂ ਪ੍ਰਕਾਸ਼ਨ ਉਪਲਬਧ:
ਪੂਰਨ ਸ਼ਾਸਤਰ—ਸ਼ੁੱਧ ਅਤੇ ਲਾਭਕਾਰੀ, ਬਰੋਸ਼ਰ 2 (ਇਹ 2007 ਦੈਵ-ਸ਼ਾਸਕੀ ਸੇਵਕਾਈ ਸਕੂਲ ਲਈ ਤਿਆਰ ਕੀਤਾ ਗਿਆ ਹੈ)—ਹਿੰਦੀ, ਕੰਨੜ, ਤੇਲਗੂ