ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 3/08 ਸਫ਼ਾ 7
  • ਘੋਸ਼ਣਾਵਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਘੋਸ਼ਣਾਵਾਂ
  • ਸਾਡੀ ਰਾਜ ਸੇਵਕਾਈ—2008
ਸਾਡੀ ਰਾਜ ਸੇਵਕਾਈ—2008
km 3/08 ਸਫ਼ਾ 7

ਘੋਸ਼ਣਾਵਾਂ

◼ ਮਾਰਚ ਲਈ ਸਾਹਿੱਤ ਪੇਸ਼ਕਸ਼: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰੋ। ਬਾਈਬਲ ਸਟੱਡੀ ਸ਼ੁਰੂ ਕਰਨ ਦਾ ਪੂਰਾ ਜਤਨ ਕਰੋ। ਅਪ੍ਰੈਲ ਅਤੇ ਮਈ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਜੋ ਨਵੇਂ ਲੋਕ ਯਿਸੂ ਦੀ ਮੌਤ ਦੀ ਵਰ੍ਹੇਗੰਢ ਦੇ ਪ੍ਰੋਗ੍ਰਾਮ ਵਿਚ ਅਤੇ ਖ਼ਾਸ ਪਬਲਿਕ ਭਾਸ਼ਣ ਸੁਣਨ ਲਈ ਆਏ ਸਨ, ਪਰ ਬਾਕਾਇਦਾ ਸਭਾਵਾਂ ਵਿਚ ਨਹੀਂ ਆਉਂਦੇ, ਉਨ੍ਹਾਂ ਨੂੰ ਮਿਲਣ ਦੇ ਖ਼ਾਸ ਜਤਨ ਕਰੋ। ਮੁਲਾਕਾਤ ਕਰਨ ਵੇਲੇ ਉਨ੍ਹਾਂ ਨਾਲ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਜੂਨ: ਪਰਮੇਸ਼ੁਰ ਦੀ ਤਲਾਸ਼ ਵਿਚ ਮਨੁੱਖਜਾਤੀ (ਅੰਗ੍ਰੇਜ਼ੀ) ਜਾਂ ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਇਨਸਾਨ ਦਾ? (ਅੰਗ੍ਰੇਜ਼ੀ) ਕਿਤਾਬ। ਜਿਨ੍ਹਾਂ ਕਲੀਸਿਯਾਵਾਂ ਵਿਚ ਇਹ ਕਿਤਾਬਾਂ ਨਹੀਂ ਹਨ, ਉਹ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ (ਹਿੰਦੀ) ਕਿਤਾਬ ਪੇਸ਼ ਕਰ ਸਕਦੀਆਂ ਹਨ।

◼ ਨਵੇਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਮਿਲਦੇ ਸਾਰ ਹੀ ਕਲੀਸਿਯਾ ਦੇ ਪ੍ਰਕਾਸ਼ਕਾਂ ਨੂੰ ਦੇ ਦੇਣੇ ਚਾਹੀਦੇ ਹਨ। ਇਸ ਤਰ੍ਹਾਂ ਪ੍ਰਕਾਸ਼ਕ ਇਨ੍ਹਾਂ ਰਸਾਲਿਆਂ ਨੂੰ ਸੇਵਕਾਈ ਵਿਚ ਪੇਸ਼ ਕਰਨ ਤੋਂ ਪਹਿਲਾਂ ਪੜ੍ਹ ਸਕਣਗੇ।

◼ ਪ੍ਰਧਾਨ ਨਿਗਾਹਬਾਨ ਵੱਲੋਂ ਨਿਯੁਕਤ ਭਰਾ ਨੂੰ ਕਲੀਸਿਯਾ ਦੇ ਦਸੰਬਰ, ਜਨਵਰੀ ਅਤੇ ਫਰਵਰੀ ਮਹੀਨਿਆਂ ਦੇ ਅਕਾਊਂਟਸ ਦੀ ਪੜਤਾਲ ਕਰਨੀ ਚਾਹੀਦੀ ਹੈ। ਹਰ ਵਾਰੀ ਅਕਾਊਂਟਸ ਦੀ ਪੜਤਾਲ ਕਰਨ ਲਈ ਇੱਕੋ ਭਰਾ ਨੂੰ ਨਾ ਵਰਤੋ। ਅਗਲੀ ਅਕਾਊਂਟਸ ਰਿਪੋਰਟ ਪੜ੍ਹਨ ਤੋਂ ਬਾਅਦ ਕਲੀਸਿਯਾ ਵਿਚ ਘੋਸ਼ਣਾ ਕਰੋ ਕਿ ਪੜਤਾਲ ਕੀਤੀ ਜਾ ਚੁੱਕੀ ਹੈ।—ਇੰਸਟ੍ਰਕੰਨਸ ਫਾਰ ਕਾਂਗ੍ਰੀਗੇਸ਼ਨ ਅਕਾਊਂਟਿੰਗ (S-27) ਦੇਖੋ।

◼ 2008 ਵਿਚ ਹੋਣ ਵਾਲੇ ਜ਼ਿਲ੍ਹਾ ਸੰਮੇਲਨ ਬਾਰੇ ਸਾਡੀ ਰਾਜ ਸੇਵਕਾਈ ਦੇ ਜੁਲਾਈ ਅੰਕ ਵਿਚ ਹੋਰ ਜਾਣਕਾਰੀ ਦਿੱਤੀ ਜਾਵੇਗੀ ਤਾਂਕਿ ਤੁਸੀਂ ਇਸ ਤਿੰਨ-ਦਿਨਾ ਸੰਮੇਲਨ ਵਿਚ ਜਾਣ ਦੇ ਪੱਕੇ ਇੰਤਜ਼ਾਮ ਕਰ ਸਕੋ। ਜੇ ਤੁਹਾਨੂੰ ਆਪਣੇ ਮਾਲਕ ਤੋਂ ਛੁੱਟੀ ਲੈਣ ਦੀ ਲੋੜ ਹੈ, ਤਾਂ ਢਿੱਲ ਨਾ ਕਰੋ।

◼ 4 ਅਗਸਤ 2008 ਦੇ ਹਫ਼ਤੇ ਤੋਂ ਅੰਗ੍ਰੇਜ਼ੀ ਕਲੀਸਿਯਾਵਾਂ ਆਪਣੀ ਬੁੱਕ ਸਟੱਡੀ ਵਿਚ ਲਿਵ ਵਿੱਦ ਜੀਹੋਵਾਸ ਡੇ ਇਨ ਮਾਈਂਡ ਨਾਮਕ ਕਿਤਾਬ ਦਾ ਅਧਿਐਨ ਕਰਨਗੀਆਂ। ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਪੰਜਾਬੀ, ਬੰਗਲਾ, ਮਰਾਠੀ ਅਤੇ ਮਲਿਆਲਮ ਕਲੀਸਿਯਾਵਾਂ ਵਿਚ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਦਾ ਅਧਿਐਨ ਕੀਤਾ ਜਾਵੇਗਾ। ਮੀਜ਼ੋ ਕਲੀਸਿਯਾਵਾਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਦਾ ਅਧਿਐਨ ਕਰਨਗੀਆਂ।

◼ ਬਜ਼ੁਰਗਾਂ ਨੂੰ S-205 ਐਪਲੀਕੇਸ਼ਨ ਫਾਰ ਰੈਗੂਲਰ ਪਾਇਨੀਅਰ ਸਰਵਿਸ ਦੇਣ ਤੋਂ ਪਹਿਲਾਂ ਧਿਆਨ ਨਾਲ ਦੇਖ ਲਓ ਕਿ ਇਹ ਫਾਰਮ ਪੂਰਾ ਭਰਿਆ ਗਿਆ ਹੈ ਤੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ। ਫਾਰਮ ਉੱਤੇ ਦਸਤਖਤ ਕਰਨ ਤੋਂ ਪਹਿਲਾਂ ਕਲੀਸਿਯਾ ਦੀ ਸਰਵਿਸ ਕਮੇਟੀ ਨੂੰ, ਖ਼ਾਸ ਕਰਕੇ ਸੈਕਟਰੀ ਨੂੰ ਧਿਆਨ ਨਾਲ ਹਰ ਸਵਾਲ ਦਾ ਜਵਾਬ ਪੜ੍ਹ ਕੇ ਦੇਖਣਾ ਚਾਹੀਦਾ ਹੈ ਕਿ ਇਹ ਠੀਕ ਹੈ ਤੇ ਕੋਈ ਸਵਾਲ ਤਾਂ ਨਹੀਂ ਛੱਡਿਆ ਗਿਆ। ਇਸ ਨਾਲ ਹੋਰ ਚਿੱਠੀ-ਪੱਤਰ ਲਿਖਣ ਅਤੇ ਪਬਲੀਸ਼ਰ ਦੀ ਪਾਇਨੀਅਰ ਦੇ ਤੌਰ ਤੇ ਨਿਯੁਕਤੀ ਕਰਨ ਵਿਚ ਦੇਰੀ ਨਹੀਂ ਹੋਵੇਗੀ।

◼ ਵਿਦੇਸ਼ਾਂ ਤੋਂ ਆਏ ਭੈਣਾਂ-ਭਰਾਵਾਂ ਨੂੰ ਆਪਣੇ ਨਾਲ ਪ੍ਰਚਾਰ ਵਿਚ ਲਿਜਾਣ ਲੱਗਿਆਂ ਖ਼ਬਰਦਾਰ ਰਹਿਣਾ ਚਾਹੀਦਾ ਹੈ। ਜੋ ਲੋਕ ਟੂਰਿਸਟ ਜਾਂ ਬਿਜ਼ਨਿਸ ਵੀਜ਼ਾ ʼਤੇ ਭਾਰਤ ਆਉਂਦੇ ਹਨ, ਉਨ੍ਹਾਂ ਨੂੰ ਇਸ ਤਰ੍ਹਾਂ ਦੇ ਧਾਰਮਿਕ ਕੰਮ ਕਰਨ ਦੀ ਇਜਾਜ਼ਤ ਨਹੀਂ ਹੁੰਦੀ। (ਰੋਮੀ. 13:1, 5; ਤੀਤੁ. 3:1) ਇਸ ਤੋਂ ਇਲਾਵਾ, ਇਹ ਵੀ ਯਾਦ ਰੱਖੋ ਕਿ ਲੋਕ ਉਨ੍ਹਾਂ ਨੂੰ ਪ੍ਰਚਾਰ ਕਰਦਿਆਂ ਦੇਖ ਕੇ ਭੜਕ ਸਕਦੇ ਹਨ, ਜਿਵੇਂ ਕਿ ਸਮੇਂ-ਸਮੇਂ ਤੇ ਸਥਾਨਕ ਭੈਣ-ਭਰਾਵਾਂ ਨਾਲ ਹੁੰਦਾ ਹੈ। ਜੇ ਤੁਸੀਂ ਉਨ੍ਹਾਂ ਨੂੰ ਪੁਨਰ-ਮੁਲਾਕਾਤਾਂ ਲਈ ਲਿਜਾਣਾ ਚਾਹੁੰਦੇ ਹੋ, ਉਦੋਂ ਵੀ ਸਮਝਦਾਰੀ ਤੋਂ ਕੰਮ ਲੈਣ ਦੀ ਲੋੜ ਹੈ। ਉਸ ਨੂੰ ਲਿਜਾਣ ਤੋਂ ਪਹਿਲਾਂ ਸੋਚੋ ਕਿ ਜਿਸ ਵਿਅਕਤੀ ਨਾਲ ਮੁਲਾਕਾਤ ਕਰਨੀ ਹੈ, ਉਹ ਕਿੱਦਾਂ ਦਾ ਹੈ, ਉਹ ਕਿਸ ਤਰ੍ਹਾਂ ਦੇ ਇਲਾਕੇ ਵਿਚ ਰਹਿੰਦਾ ਹੈ ਅਤੇ ਹੋਰ ਇਹੋ ਜਿਹੀਆਂ ਗੱਲਾਂ ʼਤੇ ਵਿਚਾਰ ਕਰਨ ਦੀ ਲੋੜ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ